ਜੀਤ ਨੂੰ ਕੈਨੇਡਾ ਆਏ ਦੋ ਸਾਲ ਹੋ ਚੁੱਕੇ ਸਨ।ਉਸਦੀ ਪੜ੍ਹਾਈ ਲੱਗਪਗ ਖਤਮ ਹੋ ਚੁੱਕੀ
ਸੀ ਤੇ ਹੁਣ ਉਹ ਸਿਰਫ ਕੰਮ ਤੇ ਜਾਦਾ ਸੀ।ਉਸਦੇ ਦੋਸਤ ਡੇਅ-ਨਾਈਟ ਲਾਉਦੇ ਪਰ ਜੀਤ ਓਵਰ-ਟਾਈਮ ਨਾ ਲਾਉਦਾ ਕਿਉਕਿ ਪੰਜਾਬ ਵਿੱਚ ਉਸਦੀ ਚੰਗੀ- ਜਾਇਦਾਤ ਸੀ।ਇਸ ਕਰਕੇ ਉਸਨੂੰ ਪਿੱਛੇ ਪੈਸੇ ਭੇਜਣ ਦੀ ਚਿੰਤਾ ਨਹੀ ਸੀ।ਮਾਪਿਆਂ ਦਾ ਇਕਲੌਤਾ ਪੁੱਤਰ ਹੋਣ ਕਰਕੇ ਉਸਨੂੰ ਲੋੜ ਪੈਣ ਤੇ ਘਰ ਦੇ ਖਰਚ ਵੀ ਭੇਜ ਦਿੰਦੇ।ਉਸਦੇ ਸਾਥੀ ਉਸਨੂੰ ਕਹਿੰਦੇ ਕਿ ਉਹ ਖੁਸ਼ਕਿਸਮਤ ਹੈ ਕਿ ਉਸਨੂੰ ਕਰਜ਼ਾ ਚੁੱਕ ਕੇ ਵਿਦੇਸ਼ ਨਹੀ ਆਉਣਾ ਪਿਆ।ਪਰ ਇਹ ਸੁਣ ਕੇ ਉਸਦੇ ਸੀਨੇ ਵਿੱਚੋ ਇੱਕ ਚੀਸ ਜਿਹੀ ਉਠਦੀ ਤੇ ਉਹ ਮਨ ਅੰਦਰ ਹੀ ਕਹਿੰਦਾ “ਕਰਜ਼ਾ ਤਾ ਮੇਰੇ ਉਪਰ ਵੀ ਹੈ ਤੇ ਇਹ ਪੈਸਿਆਂ ਨਾਲ ਨਹੀ ਲੈਣਾ”ਅਸਲ ਵਿੱਚ ਜੀਤ ਦੇ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਚੁੱਕੀ ਸੀ।ਇਸ ਪਿੱਛੋ ਉਸਦੇ ਦਾਦਾ-ਦਾਦੀ ਅਤੇ ਮਾਂ ਨੇ ਉਸਦੀ ਦੇਖ-ਰੇਖ ਕੀਤੀ।+2 ਕਰਨ ਤੋ ਬਾਅਦ ਉਸ ਉੱਪਰ ਵੀ ਬਾਕੀ ਨੌਜਵਾਨਾਂ ਵਾਂਗ ਵਿਦੇਸ਼ ਵਿੱਚ ਸੈਟਲ ਹੋਣ ਦਾ ਚਾਅ ਸਵਾਰ ਹੋ ਗਿਆ।ਪਰ ਉਸਦੇ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਉਹ ਇੰਡੀਆ ਰਹਿ ਕੇ ਹੀ ਕੁੱਝ ਕਰ ਲਵੇ ਕਿਉਕਿ ਜੀਤ ਹੀ ਉਹਨਾਂ ਦਾ ਇੱਕਲੌਤਾ ਸਹਾਰਾ ਸੀ ਤੇ ਘਰ ਵਿੱਚ ਵੀ ਕਿਸੇ ਚੀਜ ਦੀ ਕਮੀ ਨਹੀ ਸੀ।ਜ਼ਮੀਨ ਦੀ ਆਮਦਨ ਹੀ ਕਾਫੀ ਸੀ ਉਸ ਲਈ ਐਸ਼ ਨਾਲ ਜ਼ਿੰਦਗੀ ਬਤੀਤ ਕਰਨ ਲਈ ਪਰ ਉਹ ਵਿਦੇਸ਼ ਜਾਣ ਤੋ ਇਲਾਵਾ ਕੁੱਝ ਸੋਚਦਾ ਹੀ ਨਹੀ ਸੀ।ਆਖੀਰ ਘਰਦਿਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ranjeetsas
nice story