ਅੱਜ ਦਿਲ ਬਹੁਤ ਦੁਖੀ ਹੋਇਆ,,,,, ਸਵੇਰੇ ਬੜੇ ਚਾਅ ਨਾਲ ਉਠੀ ,, ਇਕ ਉਮੀਦ ਸੀ ਕਿ ਉਸਦਾ ਮੈਸੇਜ ਆਇਆ ਹੋਵੇਗਾ।।।
ਪਰ ਮੈਂ ਗਲਤ ਸੀ,, ਕਿਉਂਕਿ ਮੈਂ ਹਰਵਾਰ ਈ ਗਲਤ ਹੁੰਨੀ ਆ , ਮੈਨੂੰ ਲਗਦਾ ਹੁੰਦਾ ਕਿ ਉਹਨੂੰ ਵੀ ਮੇਰੀ ਉੱਨੀ ਈ ਫ਼ਿਕਰ ਐ ਜਿੰਨੀ ਮੈਨੂੰ ਉਹਦੀ।।।
ਹਰ ਵਾਰ ਦੀ ਤਰ੍ਹਾਂ ਉਸਨੇ ਇਕ ਵਾਰ ਫਿਰ ਮੈਨੂੰ ਗਲਤ ਸਾਬਿਤ ਕਰ ਦਿੱਤਾ।।
ਰਾਤ ਨਿੱਕੀ ਜੀ ਗੱਲ ਤੇ ਲੜਾਈ ਹੋ ਗਈ,, ਮੈਂ WhatsApp ਤੇ ਆਪਣਾ ਲਾਸਟ ਸੀੰਨ ਆਫ ਕਰਕੇ , ਆਪਣੀ ਡੀਪੀ ਹਟਾ ਦਿੱਤੀ ਤਾਂ ਕਿ ਉਹਨੂੰ ਲੱਗੇ ਮੈੰ ਉਸਨੂੰ ਬਲੌਕ ਕਰ ਦਿੱਤਾ।।।
ਇਹ ਸਿਰਫ ਇਕ ਮਜ਼ਾਕ ਸੀ,,, ਮੈਨੂੰ ਲਗਦਾ ਸੀ ਕਿ ਸਵੇਰ ਨੂੰ ਉਸਦਾ ਮੈਸੇਜ ਆਇਆ ਹੋਇਆ,, ਪਰ ਨਹੀਂ।।।
ਮੈੰ ਬਹੁਤ ਉਡੀਕ ਕੀਤੀ,, ਪਰ ਮੈਸੇਜ ਨਾ ਆਇਆ।।
ਉਪਰੋਂ ਉਸਨੇ ਮੈਨੂੰ ਹਰ ਜਗ੍ਹਾ ਤੋਂ ਬਲੌਕ ਕਰ ਦਿੱਤਾ।।
ਮੈਨੂੰ ਸੋਚ ਸੋਚ ਰੋਣਾ ਆ ਰਿਆ ਸੀ ਕਿ ਮੇਰੀ ਗਲਤੀ ਕੀ ਐ,,
ਫਿਰ ਦਿਮਾਗ ਚ ਆਇਆ ਕਿ ਸਾਰੀ ਗਲਤੀ ਤੇਰੀ ਹੀ ਤਾ ਹੈ,,
ਉਹ ਗਾਲ਼ਾਂ ਕੱਢ ਦਿੰਦਾ ਤਾਂ ਵੀ ਮੈੰ ਚੁੱਪ ਰਹਿੰਦੀ ਤੇ ਹੱਸ ਕੇ ਸਭ ਸੁਣ ਲੈਂਦੀ।।
ਮੈਨੂੰ ਅੱਜ ਵੀ ਯਾਦ ਐ ਉਹ ਪਲ ਡੇਢ ਸਾਲ ਪਹਿਲਾਂ ਜਦੋਂ ਉਸਦਾ ਫੋਨ ਆਇਆ ਸੀ ,, ਓਹਨੇ ਦਸਿਆ ਕਿ ਮੇਰਾ ਵਿਆਹ ਹੋਣ ਵਾਲਾ,,
ਕੀ ਮੇਰੇ ਨਾਲ ਏਵੇਂ ਹੀ ਰਹੇਂਗੀ ਤੇ ਮੈੰ ਵੀ ਹਾਂ ਕਰ ਦਿਤੀ ਸੀ,,, ਉਸਦੀ ਭੈਣ ਨੇ ਸਾਨੂੰ ਬਹੁਤ ਸਮਝਾਇਆ ਸੀ ਕਿ ਇਹ ਸਭ ਗਲਤ ਐ,, ਪਰ ਸਾਡਾ ਇਕਦੂਜੇ ਬਿਨਾ ਨਹੀ ਸੀ ਸਰਦਾ।।।
ਖੈਰ ,, ਉਹ ਵੀ ਜ਼ੁਬਾਨ ਦਾ ਪੱਕਾ ਨਿਕਲਿਆ ,,, ਉਸਨੇ ਵਿਆਹ ਨਹੀਂ ਕਰਵਾਇਆ ,ਸਗੋਂ ਮੇਰਾ ਇੰਤਜ਼ਾਰ ਕੀਤਾ ।।
ਹੁਣ ਅਸੀਂ ਦੋਨੋਂ ਬਹੁਤ ਖੁਸ਼ ਆ ਇੱਕਦੂਜੇ ਨਾਲ,, ਕਿਉਂਕਿ ਪਿਆਰ ਜੋ ਇੰਨਾ ਕਰਦਾ। ਪਰ ਇਕ ਔਰਤ ਪਿਆਰ ਤੋਂ ਜ਼ਿਆਦਾ ਇਜ਼ਤ ਚਾਹੁੰਦੀ ਐ,, ਜੋਕਿ ਸ਼ਾਇਦ ਉਸਨੇ ਕਦੇ ਕੀਤੀ ਈ ਨੀ।।
ਮੈਨੂੰ ਯਾਦ ਐ , ਉਸਨੇ ਮੈਨੂੰ ਕਿਹਾ ਸੀ ਕਿ ਆਪਣੇ ਘਰ ਨਹੀਂ ਮੰਨਦਾ ਕੋਈ।। ਆਪਾਂ ਕੋਰਟ ਮੈਰਿਜ ਕਰਾ ਲੈਨੇ ਆ।।
ਪਰ ਮੈ ਸਾਫ ਮਨਾ ਕਰ ਦਿੱਤਾ ਸੀ,,, ਅੱਗੋ ਉਸਨੇ ਮੈਨੂੰ ਅੰਤਾਂ ਦੀਆਂ ਗਾਲ਼ਾਂ ਕੱਢੀ ਆ। ।
ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur
bht sohni g story