More Punjabi Kahaniya  Posts
ਇੱਕ ਸ਼ਾਇਰ ( ਭਾਗ : ਦੂਸਰਾ )


ਸੁਖਦੀਪ ਦੂਸਰੇ‌ ਦਿਨ ਉਹ ਡਾਇਰੀ ਨਾ ਪੜੀ ਸਕੀ,ਘਰ ਦੇ ਕੰਮ ਕਾਜ਼ ਹੀ ਵਾਹਲੇ ਸਨ ਤੇ ਦੂਸਰਾ ਰਿਸ਼ਤੇਦਾਰ ਆਏ ਹੋਏ ਸੀ,ਦੋ ਤਿੰਨ ਦਿਨਾਂ ਬਾਅਦ ਉਸਨੇ ਡਾਇਰੀ ਵੇਖੀਂ, ਡਾਇਰੀ ਉਥੇ ਨਹੀਂ ਸੀ, ਸੁਖਦੀਪ ਨੂੰ ਲੱਗਿਆ ਕਿ ਡਾਇਰੀ ਸੁਖ ਨੇ ਕਿਤੇ ਲਕੋ ਦਿੱਤੀ ਹੋਣੀਂ, ਉਹ ਇਹ ਸੋਚ ਬੈੱਡ ਤੇ ਪੈ ਗਈ,ਤੇ ਸੋਚਣ ਲੱਗੀ ਕਿ ਜਦੋਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਫਿਰ ਕਿਉਂ ਪੜ੍ਹਾਂ ਮੈਂ, ਫੇਰ ਪਈ ਪਈ ਦੇ ਯਾਦ ਆਇਆ ਕਿ, ਸੱਚ ਉਸ ਰਾਤ ਡਾਇਰੀ ਨੂੰ ਟੀ.ਵੀ ਉੱਪਰ ਧਰ ਦਿੱਤਾ ਸੀ, ਵੇਖਿਆ ਤਾਂ ਡਾਇਰੀ ਉਥੇ ਹੀ ਪਈ ਸੀ, ਆਪਣੇ ਆਪ ਵਿਚ ਮੁਸਕਰਾਈ, ਡਾਇਰੀ ਖੋਲੀ, ਲਿਖਿਆ ਹੋਇਆ ਸੀ
ਤਿੰਨ ਸੌ ਸੱਤਵੰਜਾ,ਦਿਨ ਦਾ ਫ਼ਾਸਲਾ ਸੀ ਸਾਡੇ ਵਿਚਕਾਰ,ਪਰ ਹੁਣ ਤੇ ਜਨਮਾਂ ਦਾ ਪਵੇਗਾ, ਮੈਂ ਦੋ ਸਾਲ ਡਿਪਰੈਸ਼ਨ ਵਿਚ ਰਹੀਂ, ਕੁਝ ਨਹੀਂ ਲਿਖਿਆ, ਡਾਇਰੀ ਦੀ ਯਾਦ ਤੀਕ ਨਹੀਂ ਸੀ, ਫੇਰ ਇੱਕ ਡਾਕਟਰ ਕੋਲ ਗਈ, ਉਸਨੇ ਕਿਹਾ ਜੋ ਵੀ ਦਿਲ ਵਿਚ ਆਉਂਦਾ ਹੈ, ਉਸਨੂੰ ਲਿਖਿਆ ਕਰ ਤੇ ਕੋਈ ਹੋਰ ਨਾ ਪੜ ਲਵੇ,ਇਸ ਲਈ ਪਾੜ ਕੇ ਸੁੱਟ ਦੇਆ ਹਰ, ਮੈਂ ਦੋ ਤਿੰਨ ਮਹੀਨੇ ਐਦਾਂ ਹੀ ਕਰਿਆ, ਫੇਰ ਮੈਂ ਪਹਿਲਾਂ ਵਾਲ਼ੀ ਜ਼ਿੰਦਗੀ ਵਿਚ ਮੁੜ ਵਾਪਿਸ ਆ‌ ਗਈ…. ਇੱਕ ਦਿਨ ਡਾਇਰੀ ਚੁੱਕੀ ਤੇ ਲਿਖਣਾਂ ਸ਼ੁਰੂ ਕੀਤਾ…. ਮੈਂ ਅਲਫ਼ਨੂਰ… ਮੁਹੱਬਤ ਦੇ ਰੰਗ ਵਿਚ ਰੰਗੀ ਹੋਈ, ਇੱਕ ਕਾਲਖ਼ ਦੇ ਦੀਵੇ ਦੀ ਬੱਤੀ, ਕਿਸੇ ਨੂੰ ਦੋ ਸਾਲ ਪਹਿਲਾਂ ਆਪਣੇ ਆਪ ਤੋਂ ਜ਼ਿਆਦਾ ਮੁਹੱਬਤ ਕੀਤੀ, ਉਸਦੇ ਦੋ ਬੋਲਾਂ ਨੇ, ਮੈਨੂੰ ਦੋ ਸਾਲ ਅੱਧ ਮਰੀ ਜ਼ਿੰਦਗੀ ਬਖ਼ਸ਼ੀ ਹੁਣ ਦੋ ਮਹੀਨਿਆਂ ਤੋਂ ਫੇਰ ਉਹਦੇ ਹੀ ਬਾਰੇ ਲਿਖ ਰਹੀਂ ਆ,ਤੇ ਲੋਕ ਉਸ ਉੱਪਰ ਵਾਹ ਵਾਹ ਕਰ ਰਹੇ ਨੇ,ਕਿੰਨੀ ਅਜ਼ੀਬ ਹੈ ਨਾ ਇਹ ਮੁਹੱਬਤ ਦੀ ਕਹਾਣੀ,
ਮੈਂ ਆਪਣੇ ਪੰਜ ਸਾਲਾਂ ਦਾ ਸਫ਼ਰ ਪੰਜ ਲਾਇਨਾਂ ਵਿਚ ਚਿਣ‌ ਸਕਦੀ ਆਂ, ਪੰਜ ਵਰਕਿਆਂ ਤੇ ਲਿਖ ਸਕਦੀ ਆ, ਤੇ ‌ਲਿਖਾਂ‌ ਤਾਂ ਇਸ ਲਈ ਪੰਜ ਜਨਮ ਵੀ ਬਹੁਤ ਘੱਟ ਨੇ, ਮੇਰੀ ਮੰਜਿਲ ਹੁਣ ਮੌਤ ਹੈ , ਪਰ ਉਹ ਮੌਤ ਨਹੀਂ ਜੋ ਮਰ ਕੇ ਆਉਂਦੀ ਹੈ,ਉਹ ਮੌਤ ਜੋ ਜਿਉਂਦੇ ਜੀਅ ਆਉਂਦੀ ਹੈ…

ਮੈਨੂੰ ਪਤਾ ਹੀ ਨਹੀਂ ਲੱਗਾ, ਕਦੋਂ ਇਹ ਕੁੜੀ ਆਪਣੇ ਆਪ ਬਾਰੇ ਲਿਖਦੀ ਲਿਖਦੀ ਇੱਕ ਸ਼ਾਇਰ ਬਣ‌‌ ਗਈ, ਮੈਨੂੰ ਤਦ ਪਤਾ ਲੱਗਾ ਜਦ ਲਿਖਣਾ ਮੇਰੀ ਆਦਤ ਬਣ ਗਿਆ, ਮੈਂ ਪਿਛਲੇ ਦਿਨੀਂ ਇਕ ਕਹਾਣੀ ਲਿਖਣੀ ਚਾਹੀ, ਮੈਨੂੰ ਪਤਾ ਹੈ, ਬਹੁਤੇ ਲੋਕਾਂ ਨੇ ਪੜਿਆ ਤਾਂ ਇੱਕ ਗੱਲ ਹੀ ਕਹੀ ਕਿ ਇਹ ਜਮਾਂ ਮੇਰੀ ਜਿੰਦਗੀ ਦਾ ਹਿੱਸਾ ਹੈ, ਹੂਬਹੂ ਮੇਰੇ ਨਾਲ ਹੀ ਇੰਝ ਹੋਇਆ ਹੈ, ਮੈਂ ਉਹਨਾਂ ਦੇ ਸੁਨੇਹੇ ਪੜ੍ਹ ਪੜ੍ਹ ਹੱਸਦੀ ਰਹੀਂ, ਕਿੰਨੇ ਭੋਲ਼ੇ ਲੋਕ ਨੇ ਹਨਾਂ ਏ …,ਇਹ ਵੀ ਨਹੀਂ ਜਾਣਦੇ ਆਪਾਂ ਸਾਰੇ ਮਨੁੱਖ ਆਂ

ਸਮਾਂ ਬੀਤਦਾ ਗਿਆ, ਕਹਾਣੀਆਂ ਬਣਦੀਆਂ ਗਈਆ,ਉਹਦੀ ਕਹੀ ਇਕ ਗੱਲ,ਪਤਾ ਹੀ ਨਹੀਂ ਲੱਗਦਾ ਸੀ, ਕਦੋਂ ਯਾਦ ਆ ਕਿੰਨੇ ਵਰਕੇ ਭਰਾ ਦੇਂਦੀ,ਤੇ ਮੈਂ ਸੋਚਦੀ ਸੋਚਦੀ ਸੌਂ ਜਾਂਦੀ, ਉਹਨਾਂ ਖਿਆਲਾਂ ਵਿਚ ਜਾ ਜੋ ਮੇਰੇ ਆਖ਼ਰੀ ਸਾਹ ਤੀਕ ਅਧੂਰੇ ਰਹਿਣ ਗੇ…. ਫੋਨ ਖੜਕ ਰਿਹਾ ਹੈ, ਲਾਜ਼ਮੀ ਕਿਸੇ ਨੇ ਕਹਾਣੀ ਪੜ ਕੇ ਕੀਤਾ ਹੋਊ

ਮੈਂ : ਹੈਲੋ
ਪਾਠਕ : ਹੈਲੋ ਜੀ, ਸਤਿ ਸ੍ਰੀ ਆਕਾਲ ਜੀ
ਮੈਂ : ਸਤਿ ਸ੍ਰੀ ਆਕਾਲ ਜੀ
ਪਾਠਕ : ਮਿੱਟੀ ਰੰਗੇ ਕਹਾਣੀ ਤੁਸੀਂ ਲਿਖੀ ਹੈ ਜੀ
ਮੈਂ : ਹਾਂਜੀ
ਪਾਠਕ : ਬਹੁਤ ਹੀ ਸੋਹਣੀ ਲਿਖਤ ਹੈ ਜੀ,ਪੜ ਕੇ ਬੜਾ ਹੀ ਵਧੀਆ ਲੱਗਿਆ,ਜੇ ਕੋਈ ਇਤਰਾਜ਼ ਨਾ ਹੋਵੇ ਇੱਕ ਗੱਲ ਦੱਸ ਸਕਦੇ ਹੋ
ਮੈਂ : ਹਾਂਜੀ ਪੁੱਛੋ
ਪਾਠਕ : ਕੀ ਇਸੇ ਤਰ੍ਹਾਂ ਹੀ ਬੀਤਿਆ ਸੀ ਤੁਹਾਡੇ ਨਾਲ
ਮੈਂ : ਕਹਾਣੀਆਂ ਜ਼ਿੰਦਗੀ ਦਾ ਹਿੱਸਾ ਹੁੰਦੀਆਂ,ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਤੁਹਾਡੀ ਜ਼ਿੰਦਗੀ ਦਾ ਜਾਂ ‌ਮੇਰੀ ਜ਼ਿੰਦਗੀ ਦਾ ਹਿੱਸਾ, ਮੈਂ ਉਹ ਲਿਖਦੀ ਆਂ,ਜੋ ਜਾਂ ਤਾਂ ਬੀਤ ਚੁੱਕਾ ਹੈ ਜਾਂ ਜੋ ਬੀਤਣ ਵਾਲ਼ਾ ਹੈ, ਹਾਂ ਕਹਿ ਸਕਦੇ ਹੋ ਮੇਰੇ ਨਾਲ ਇਹ ਸਭ ਬੀਤਿਆ ਹੈ
ਪਾਠਕ : ਬਹੁਤ ਔਖਾ ਹੈ
ਮੈਂ : ਮੈਂ ਔਖੇ ਕੰਮ ਹੀ ਕਰਦੀਂ ਆਂ
ਪਾਠਕ : ਜੀ ਮੇਰਾ ਨਾਂ ਸੁਖਦੀਪ
ਮੈਂ : ਸੁਖਦੀਪ, ਮੈਂ ਥੋੜ੍ਹੀ ਸਮੇਂ ਲਈ ਚੁੱਪ ਹੋ ਗਈ
ਸੁਖਦੀਪ : ਹੈਲੋ … ਹੈਲੋ
ਮੈਂ : ਹਾਂਜੀ ਬੋਲੋ
ਸੁਖਦੀਪ : ਕੀ ਗੱਲ ਚੁੱਪ ਹੋ ਗਏ ਸੀ,
ਮੈਂ : ਨਹੀਂ ਜੀ
ਸੁਖਦੀਪ : ਜੀ ਠੀਕ ਹੈ, ਮੈਂ ਫੇਰ ਕਰਦਾਂ ਗੱਲ
ਮੈਂ : ਜੀ

ਸੁਖਦੀਪ ਨੇ ਇਹ ਆਖ ਫੋਨ ਕੱਟ ਦਿੱਤਾ, ਕਿੰਨਾ ਚਿਰ ਸੋਚਦੀ ਰਹੀ ਉਹਦੇ ਬਾਰੇ, ਲੱਗਿਆ ਸ਼ਾਇਦ ਰੱਬ ਨੇ ਘੱਲਿਆ ਹੋਣਾਂ ਇਹਨਾਂ ਨੂੰ , ਸਾਰਾ ਦਿਨ ਉਹਦੇ ਬਾਰੇ ਸੋਚਦਿਆਂ ਲੰਘ ਗਿਆ, ਇੰਤਜ਼ਾਰ ਕਰ ਰਹੀ ਸੀ, ਖ਼ਬਰੇ ਕੋਈ ਮੈਸਜ਼ ਹੀ ਕਰ ਦੇਵੇ, ਮੈਸਜ਼ ਆਇਆ

ਸੁਖਦੀਪ : ਹੈਲੋ ਜੀ ਮੈਂ ਸੁਖਦੀਪ, ਫੋਨ ਕਰਿਆ ਸੀ ਸਵੇਰੇ
ਮੈਂ : ਹਾਂਜੀ
ਸੁਖਦੀਪ : ਕਿਵੇਂ ਓ ਜੀ
ਮੈਂ : ਵਧੀਆ ਤੁਸੀਂ ਦੱਸੋ
ਸੁਖਦੀਪ : ਵਧੀਆ ਜੀ, ਹੋਰ ਘਰ ਕਿਵੇਂ ਨੇ ਸਾਰੇ
ਮੈਂ : ਵਧੀਆ ਜੀ, ਤੁਸੀਂ ਦੱਸੋ ਆਪਣੇ ਕਿਵੇਂ ਨੇ
ਸੁਖਦੀਪ : ਵਧੀਆ ਜੀ, ਦਰਅਸਲ ਮੈਂ ਤੁਹਾਨੂੰ ਮੈਸਜ਼ ਤਾਂ ਕਰਿਆ ਸੀ,ਕੀ ਮੈਂ ਤੁਹਾਡੀਆਂ ਹੋਰ ਲਿਖਤਾਂ ਪੜ੍ਹ ਸਕਦਾਂ,
ਮੈਂ : ਹਾਂਜੀ ਜ਼ਰੂਰ ਮੈਂ ਹੁਣ ਹੀ ਭੇਜ ਦੇਣੀਂ ਆਂ
ਸੁਖਦੀਪ : ਸ਼ੁਕਰੀਆ ਜੀ
ਮੈਂ : ਨਹੀਂ ਜੀ ਕੋਈ ਗੱਲ ਨਹੀਂ
ਸੁਖਦੀਪ : ਬਾਏ ਜੀ
ਮੈਂ : ਜੀ

ਬਸ ਇਸੇ ਤਰ੍ਹਾਂ ਹੌਲੀ ਹੌਲੀ ਗੱਲ ਬਾਤ ਹੋਣੀਂ ਸ਼ੁਰੂ ਹੋ ਗਈ, ਹੌਲ਼ੀ ਹੌਲ਼ੀ ਹਰਰੋਜ਼ ਗੱਲ ਬਾਤ ਹੋਣ ਲੱਗ ਗਈ, ਮੈਨੂੰ ਏਦਾਂ ਲੱਗਿਆ ਜਿਵੇਂ ਉਹ ਸੁਖ ਹੀ ਮੇਰੀ ਜਿੰਦਗੀ ਵਿੱਚ ਵਾਪਿਸ ਮੁੜ ਆਇਆ ਹੋਵੇ, ਮੈਂ ਸਾਰਾ ਦਿਨ ਉਹਦੇ ਬਾਰੇ ਹੀ ਸੋਚਦੀ ਕੱਢ ਦੇਂਦੀ,ਪਰ ਮੈਨੂੰ ਡਰ ਵੀ ਲੱਗਦਾ ਸੀ,ਕਿ ਕਿਤੇ ਇਹ ਵੀ ਨਾ‌‌ ਚਲੇ ਜਾਣ‌ , ਮੈਨੂੰ ਇੱਕ ਦਿਨ ਮੈਸਜ਼ ਆਇਆ….

ਸੁਖਦੀਪ : ਹੈਲੋ
ਮੈਂ : ਹਾਂਜੀ ਕਿਵੇਂ ਓ
ਸੁਖਦੀਪ : ਵਧੀਆ ਜੀ
ਮੈਂ : ਹੋਰ ਦੱਸੋ
ਸੁਖਦੀਪ : ਬਸ ਵਧੀਆ ਜੀ, ਮੈਂ ਇੱਕ ਗੱਲ ਕਰਨੀ ਸੀ
ਮੈਂ : ਹਾਂ ਜੀ ਕਰੋ ਜੀ
ਸੁਖਦੀਪ : ਮੈਂ ਸ਼ਾਇਦ ਅੱਜ ਤੋਂ ਬਾਅਦ ਕਦੇ ਮੈਸਜ਼ ਨਾ ਕਰਾਂ
ਮੈਂ : ਮੇਰੇ ਦਿਲ ਦੀ ਧੜਕਣ ਨਾਲਦੀ ਨਾਲ ਵੱਧ ਗਈ, ਕਿਉਂ ਜੀ… ਮੇਰੇ ਤੋਂ ਕੋਈ ਗ਼ਲਤੀ ਹੋ ਗਈ
ਸੁਖਦੀਪ : ਨਹੀਂ ਜੀ, ਗ਼ਲਤੀ ਤਾਂ ਮੇਰੀ ਹੀ ਹੈ।
ਮੈਂ : ਹੋ ਕੀ ਗਿਆ ਇਹ ਤਾਂ ਦੱਸੋ
ਸੁਖਦੀਪ : ਬਸ ਇਹ ਤੇ ਨਹੀਂ ਪਤਾ
ਮੈਂ : ਚੱਲੋ ਤੁਹਾਡੀ ਮਰਜ਼ੀ ਹੈ ਜੀ
ਸੁਖਦੀਪ : ਜੀ ਬਾਏ ਜੀ

ਉਸਨੇ ਉਸ ਤੋਂ ਬਾਅਦ ਮੇਰਾ ਕੋਈ ਵੀ ਮੈਸਜ਼ ਨਹੀਂ ਵੇਖਿਆ, ਬੇਸ਼ੱਕ ਉਹ ਕਿੰਨਾ ਕਿੰਨਾ ਚਿਰ ਆਨਲਾਈਨ ਵੀ ਹੁੰਦਾ ਸੀ,ਬੜਾ ਦਰਦ ਹੁੰਦਾ ਦਿਲ ਨੂੰ ਉਹ ਆਨਲਾਈਨ ਵੇਖ ਕੇ, ਪਰ ਫੇਰ ਹੌਲੀ-ਹੌਲੀ ਆਦਤ ਪੈ ਗਈ, ਹੁਣ ਉਹ ਆਨਲਾਈਨ ਵੀ ਨਾ ਵਿਖਦਾ, ਹੁਣ ਇਹ ਵੀ ਨਾ ਪਤਾ ਲੱਗਦਾ ਕਿ ਉਹ ਫੋਨ ਚਲਾਉਂਦਾ ਵੀ ਹੈ ਜਾਂ ਨਹੀਂ, ਕਦੇ ਕਦੇ ਉਸ ਬਾਰੇ ਸੋਚਦਿਆਂ ਸਾਰੀ ਰਾਤ ਲੰਘ ਜਾਂਦੀ, ਇੱਕ ਮਹੀਨਾ ਬੀਤ ਗਿਆ, ਬਹੁਤ ਕੁਝ ਭੁੱਲ ਚੁੱਕਿਆ ਸੀ, ਬਹੁਤ ਕੁਝ ਬਦਲ ਚੁੱਕਿਆ ਸੀ,ਪਰ ਉਹ ਅੱਜ ਵੀ ਯਾਦ ਸੀ, ਕਿਸੇ ਨੇ ਉਹਦੇ ਬਾਰੇ ਲਿਖੀਆਂ ਕੁਝ ਸੋਸ਼ਲ ਮੀਡੀਆ ਤੇ ਗੱਲਾਂ ਪੜ੍ਹ, ਮੈਸਜ਼ ਕਰਿਆ…ਤੇ ਉਹਦੇ ਬਾਰੇ ਜਾਣਨ ਦੀ ਰੁਚੀ ਵਿਖਾਈ, ਉਹਦੀਆ ਤਦ‌ ਤੀਕ ਗੱਲਾਂ ਨੂੰ ਸੁਣ ਕੇ ਉਸਤੇ ਭਰੋਸਾ ਕੀਤਾ ਜਾ ਸਕਦਾ ਸੀ, ਮੈਂ ਹੌਲੀ ਹੌਲੀ ਦੱਸਣਾਂ ਸੁਰੂ ਕੀਤਾ, ਇੱਕ ਦਿਨ,ਦੋ ਦਿਨ , ਤਿੰਨ ਦਿਨ… ਉਹਦੇ ਨਾਲ ਉਸਦੀਆਂ ਗੱਲਾਂ ਸਾਂਝੀਆਂ ਕਰਕੇ ਐਦਾਂ ਲੱਗਦਾ, ਜਿਵੇਂ ਉਹ ਮੇਰੀ ਹੀ ਰੂਹ ਦਾ ਹਿੱਸਾ ਸੀ,ਜੋ ਉਲਕਾ ਪਿੰਡ ਵਾਂਗ ਕਿਤੇ ਟੁੱਟ ਕੇ ਦੂਰ ਹੋ ਗਿਆ, ਉਹਦੀਆਂ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ, ਹਲਾਂ ਕਿ ਅਸੀਂ ਇੱਕ ਦੂਸਰੇ ਨੂੰ ਮਿਲ਼ੇ ਵੀ ਨਹੀਂ ਸੀ,

ਹੁੰਦਾ ਹੈ , ਇਹ ਸਿਰਫ਼ ਮੈਂ ਇਹ ਨਹੀਂ ਕਹਿੰਦੀ,
ਕਿ ਮੇਰੇ ਨਾਲ ਹੀ ,ਇਹ ਬਹੁਤਿਆਂ ਨਾਲ ਹੁੰਦਾ ਹੈ
ਕੋਈ ‌ਅਚਾਨਕ ਇੱਕ ਅਜਨਬੀ ਬਣ ਤੁਹਾਡੀ ਜ਼ਿੰਦਗੀ ਵਿਚ ਆਉਂਦਾ ਹੈ,
ਤੇ ਹਮੇਸ਼ਾ ਲਈ ਤੁਹਾਡਾ ਹਿੱਸਾ ਬਣ ਜਾਂਦਾ ਏ,
ਜਿਸ ਬਾਰੇ ਸੋਚ ਸੋਚ ਕੇ ਹੀ ਚੰਗਾ ਲੱਗਦਾ ਹੈ,
ਜਿਸ ਨਾਲ ਗੱਲ ਕਰਕੇ ਦਿਲ ਅਸਮਾਨ ਵਿਚ ਉਡਣ ਨੂੰ ਕਰਦਾ ਹੈ,
ਸੱਚੀਂ ਪਤਾ ਨਹੀਂ,ਕੀ ਉਹਨਾਂ ਨੂੰ ਵੀ ਐਦਾਂ ਮਹਿਸੂਸ ਹੁੰਦਾ ਹੈ,
ਹਾਏ ਜੇ ਹੁੰਦਾ ਹੈ ਤਾਂ ਕਿੰਨੇ ਸੋਹਣੇ ਪਲ਼ ਨੇ ਇਹ…

ਮੈਨੂੰ ਅਕਸਰ ਲੋਕ ਪੁੱਛਦੇ ਕਿ ਮੁਹੱਬਤ ਕੀ ਹੈ,
ਮੇਰਾ ਜਵਾਬ ਸੀ, ਮੈਨੂੰ ਨਹੀਂ ਪਤਾ,
ਮੈਂ ਕਿਹੜਾ ਕਦੇ ਵੇਖੀਂ ਆ…
ਪਰ ਹੁਣ ਮੈਂ ਦੱਸਦੀ ਆਂ,
ਜਿਸਨਾਲ ਗੱਲ ਕਰਕੇ ਰੂਹ ਖੁਸ਼ ਹੋ ਜਾਵੇ,
ਜਿਸਨੂੰ ਲੁੱਕ ਲੁੱਕ ਕੇ ਵੇਖਣਾਂ,
ਜਿਸ ਦੀਆਂ ਗੱਲਾਂ ਚੇਤੇ ਕਰ ਸੁੱਤੇ ਪਏ ਵੀ ਹਾਸਾ ਆ ਜਾਣਾਂ,
ਬਸ ਜਿਸ ਦੇ ਹਰ ਵਕਤ ਖ਼ਿਆਲ ਤੁਹਾਡੇ ਦਿਮਾਗ ਵਿਚ ਹੋਣ,
ਜੋ ਦੂਰ ਹੋਣ ਬਾਵਜੂਦ ਵੀ ਆਪਣਾ ਲੱਗੇ,
ਸ਼ਾਇਦ ਇਹ ਉਹੀ ਇਨਸਾਨ ਹੈ,
ਜਿਸ ਨੂੰ ਅਸੀਂ ਮੁਹੱਬਤ ਕਰਦੇ ਆਂ…

ਉਹਦਾ ਮੈਸਜ਼ ਆਇਆ, ਮੈਂ ਹੈਰਾਨ ਸੀ ਇਹ ਕਿਵੇਂ ਹੋ ਸਕਦਾ,ਪਰ ਇਹ ਸੱਚ ਸੀ, ਸਵੇਰੇ ਦੀ ਗੱਲ ਸ਼ੁਰੂ ਹੋਈ ਰਾਤ ਤੀਕ ਵੀ ਮੁਕੰਮਲ ਨਾ ਹੋਈ, ਰਾਤ ਅਜੇ ਮੁੱਕੀ ਨਹੀਂ ਹੁੰਦੀ ਸੀ , ਸਵੇਰ ਦਾ ਇੰਤਜ਼ਾਰ ਪਹਿਲਾਂ ਹੁੰਦਾ ਸੀ, ਸੁਖਦੀਪ, ਸੁਖਦੀਪ…ਜਦ ਵੀ ਕੁਝ ਲਿਖਣਾਂ , ਪਹਿਲਾਂ ਉਹਦਾ ਨਾਮ ਲਿਖ ਦੇਣਾਂ,ਕਦੇ ਕਦੇ ਸੋਚਦੀ ਕਾਸ਼ ਜੇ ਮੇਰਾ ਨਾਂ ਵੀ ਏਹੀ ਹੁੰਦਾ, ਕਿੰਨੇ ਖੂਬਸੂਰਤ ਪਲ਼ ਹੋਣੇ ਸੀ ਹਨਾਂ…

ਉਹ ਅਕਸਰ ਗੱਲ ਕਰਦਾ ਕਰਦਾ ਰੁੱਕ ਜਾਂਦਾ ਮੈਂ ਉਹਦੇ ਚੁੱਪ ਹੋਣ ਦੀ ਵਜ੍ਹਾ ਪੁੱਛਦੀ,ਪਰ ਉਹ ਗੱਲ ਟਾਲ ਦੇਂਦਾ, ਮੈਂ ਸਾਰੀ ਰਾਤ ਫਿਕਰਾਂ ਵਿੱਚ ਡੁੱਬੀ ਰਹਿੰਦੀ, ਮੇਰੇ ਮਨ ਵਿਚ ਭੈੜੇ ਭੈੜੇ ਖ਼ਿਆਲ ਬਣਦੇ, ਇੱਕ ਦਿਨ ਮੀਂਹ ਪੈ ਕੇ ਹਟਿਆ ਸੀ,ਉਹਦਾ ਮੈਸਜ਼ ਆਇਆ, ਮੈਂ ਅਜੇ ਦੁਪਹਿਰ ਦੀ ਰੋਟੀ ਬਣਾ ਕੇ ਹੀ ਹਟੀ ਸੀ…

ਸੁਖਦੀਪ : ਹੈਲੋ ਜੀ, ਕਿਵੇਂ ਓ
ਮੈਂ : ਵਧੀਆ ਜੀ, ਮੈਨੂੰ ਕੀ ਹੋਣਾਂ
ਸੁਖਦੀਪ : ਬਸ ਇਹੀ ਜਵਾਬ ਹੁੰਦਾ ਤੇਰਾ ਹਰਵਾਰ
ਮੈਂ : ਵਧੀਆ,ਹੋਰ ਦੱਸੋ
ਸੁਖਦੀਪ : ਵਧੀਆ
ਮੈਂ : ਹੋਰ ਕੋਈ ਗੱਲ ਬਾਤ
ਸੁਖਦੀਪ : ਕੁਝ ਨਹੀਂ
ਮੈਂ : ਪਤਾ ਸੀ ਮੈਨੂੰ
ਸੁਖਦੀਪ : ਸਾਰਾ ਕੁਝ ਹੀ ਥੋਨੂੰ ਪਤਾ ਹੈ
ਮੈਂ : ਹਾਂ
ਸੁਖਦੀਪ : ਇੱਕ ਗੱਲ ਕਰਨੀ ਸੀ,
ਮੈਂ : ਮੈਂ ਫੇਰ ਕਰਦੀ ਆਂ ਗੱਲ, ਮੰਮੀ ਬੁਲਾ ਰਹੇ ਨੇ
ਸੁਖਦੀਪ : ਜੀ ਫ੍ਰੀ ਹੋ ਮੈਸਜ਼ ਕਰ ਦੇਓ
ਮੈਂ : ਜੀ, ਬਾਏ
ਸੁਖਦੀਪ : ਬਾਏ

ਉਸਤੋਂ ਬਾਅਦ ਮੈਂ ਸ਼ਾਮ ਨੂੰ ਮੈਸਜ਼ ਕਰਿਆ , ਉਸਨੇ ਕੋਈ ਜਵਾਬ ਨਾ ਦਿੱਤਾ, ਵੇਖਿਆ ਤੀਕ ਵੀ ਨਹੀਂ, ਮੈਂ ਫੋਨ ਕੀਤਾ… ਉਹ ਬੰਦ ਆ ਰਿਹਾ ਸੀ, ਵੈਸੇ ਵੀ ਉਸਦਾ‌‌ ਫੋਨ ਅਕਸਰ ਬੰਦ ਹੀ ਰਹਿੰਦਾ ਸੀ, ਮੈਂ ਸੋਚਿਆ ਚੱਲੋ ਕਿਸੇ ਕੰਮ ਕਾਜ ਵਿਚ ਵਿਅਸਤ ਹੋਣੇ, ਮੈਂ ਸ਼ੁਭਰਾਤ ਦਾ ਮੈਸਜ਼ ਘੱਲ ਸੌਂ ਗਈ, ਮੀਂਹ ਕਰਕੇ ਕੰਮ ਜ਼ਿਆਦਾ ਸੀ ਘਰ, ਤਾਂ ਕਰਕੇ ਥੱਕ ਬਹੁਤ ਗਈ ਸੀ,ਉਸਨੇ ਦੇਰ ਰਾਤ ਕਈ ਮੈਸਜ਼ ਕਰੇ,ਪਰ ਮੈਂ ਸੌਂ ਗਈ ਸੀ, ਦੂਸਰੇ ਦਿਨ ਮੈਂ ਸਵੇਰੇ ਹੀ ਫੋਨ ਚਾਰਜ ਲਗਾ ਦਿੱਤਾ, ਉਹ ਆੱਨ ਨਹੀਂ ਸੀ ਹੋ ਰਿਹਾ, ਮੈਂ ਕੁਝ ਕੁ ਮਿੰਟਾਂ ਬਾਅਦ ਵੇਖਿਆ, ਫੋਨ ਆੱਨ ਨਾ ਹੋਇਆ, ਮੇਰੇ ਚਿਹਰੇ ਦਾ ਰੰਗ ਉਡ ਗਿਆ ਕਿ ਹੁਣ ਘਰਦਿਆਂ ਨੇ ਜਲਦੀ ਜਲਦੀ ਨਵਾਂ ਫੋਨ ਵੀ ਨਹੀਂ ਲੈ ਕੇ ਦੇਣਾਂ…ਬਸ‌ ਫੇਰ ਹੋਇਆ ਵੀ ਉਹੀ ਜਿਸ ਦਾ ਡਰ ਸੀ,

ਮੈਂ ਬਹੁਤ ਕੋਸ਼ਿਸ਼ ਕੀਤੀ, ਕਿਸੇ ਨਾ ਕਿਸੇ ਤਰੀਕੇ ਉਹਦੇ ਨਾਲ ਗੱਲ ਕਰਨ ਦੀ,ਪਰ ਮੇਰੇ ਕੋਲੋਂ ਉਸ ਨਾਲ ਗੱਲ ਨਾ ਕਰ ਹੋਈ, ਉਪਰੋਂ ਹਰਰੋਜ਼ ਕੋਈ ਨਾ ਕੋਈ ਗੁਆਂਢਣ ਘਰ ਆ ਮੰਮੀ ਨੂੰ ਦੁਬਾਰਾ ਯਾਦ ਕਰਾ ਦੇਂਦੀ ਕਿ ਕੁੜੀ ਦੀ ਹੁਣ ਵਿਆਹੁਣ ਵਾਲੀ ਉਮਰ ਹੈ ਤੁਸੀਂ ਵਿਆਹ ਦੇਵੋ, ਹੁਣ ਰਿਸ਼ਤੇਦਾਰ ਵੀ ਥਾਵਾਂ ਦੀ ਦੱਸ ਪਾਉਂਣ ਲੱਗ ਪਏ ਸਨ, ਇੱਕ ਸ਼ਾਮ ਮੰਮੀ ਨੇ ਕਿਹਾ ਪੁੱਤ ਬਹੁਤ ਸਮਾਂ ਹੋ ਗਿਆ ਹੁਣ, ਹੁਣ ਤੇ ਵਿਆਹ ਕਰਾਵਾਏ ਹੀ ਸਰਨਾ ਏ, ਨਾਲ਼ੇ ਧੀ ਪੁੱਤ ਆਪਣੇ ਘਰ ਹੀ ਸੋਂਹਦਾ ਹੈ, ਮਾਂ ਨੇ ਕੁਝ ਕੁ ਅਜਿਹੀਆਂ ਗੱਲਾਂ ਕਹੀਆਂ ਕਿ ਮੈਂ ਮਾਂ ਨੂੰ ਕਹਿ ਦਿੱਤਾ ਕਿ ਮੈਂ ਵਿਆਹ ਕਰਾ ਲਵਾਂ ਗੀ, ਮਾਂ ਨੇ ਖੁਸ਼ੀ ਖੁਸ਼ੀ ਇਹ ਗੱਲ ਬਾਪੂ ਨੂੰ ਦੱਸੀ, ਬਾਪੂ ਤੀਸਰੇ ਦਿਨ ਹੀ ਨਾਲਦੇ ਸ਼ਹਿਰ ਮੁੰਡਾ ਵੇਖਣ ਲਈ ਚੱਲੇ ਗਏ,ਘਰ ਵਾਰ ਬਹੁਤ ਸੋਹਣਾ ਸੀ,ਮੁੰਡਾ ਵੀ ਸੋਹਣਾਂ ਸੀ, ਮਾਂ ਨੇ ਮੈਨੂੰ ਫੋਟੋ ਵਿਖਾਈ, ਮੇਰਾ ਰੋਣ ਆ ਗਿਆ,ਪਰ ਮੈਂ ਹਾਲਾਤ ਨੂੰ ਸੰਭਾਲਿਆ ਤੇ ਫੋਟੋ ਬਿਨਾਂ ਵੇਖਿਆ ਹੀ ਹਾਂ ਕਹਿ ਦਿੱਤੀ, ਇੱਕ ਹਫ਼ਤੇ ਬਾਅਦ ਸ਼ਗਨ ਪਾ ਦਿੱਤਾ ਗਿਆ, ਬੇਬੇ ਬਾਪੂ ਬਹੁਤ ਹੀ ਖੁਸ਼ ਸਨ, ਪਰ ਮੇਰੇ ਅੰਦਰ ਦੀ ਦੁਨੀਆਂ ਮੈਨੂੰ ਤਬਾਹ ਹੁੰਦੀ ਜਾਪ ਰਹੀ ਸੀ,

ਪਰ ਫਿਰ ਮੈਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਸੰਭਾਲਿਆ ਤੇ ਹੱਥਾਂ ਦੀਆਂ ਲਕੀਰਾਂ ਤੇ ਸਭ‌ ਛੱਡ ਦਿੱਤਾ ਤੇ ਕਿਹ ਦਿਤਾ ਕਿ ਜੋ ਹੋਵੇਗਾ ਵੇਖੀ ਜਾਊ, ਰੱਬ ਜੋ ਕਰਦਾ ਚੰਗਾ ਹੀ ਕਰਦਾ…

ਸੁਣੋਂ! ਸੁਣੋ! ਸੁਣੋ! ਗੱਲ ਸੁਣਨ ਵਾਲ਼ੀ ਏ
ਉਹਦੀ ਯਾਦ ਸਿਰ ਦਰਦ ਵਿਚ ਤਬਦੀਲ ਹੋਈ ਏ,

ਜ਼ਿੰਦਗੀ ਭਰ ਭੁੱਲਿਆਂ ਨਾ ਜਾਵੇ, ਪਲ਼ ਪਲ਼ ਯਾਦ ਕਰੇ,
ਹੰਝੂ ਏਦਾਂ ਵੇਹਿੰਦੇ ਰਹਿਣ ਉਸਦੀ ਇਹ ਅਪੀਲ ਹੋਈ ਏ,

ਜੀ ਮੁੱਖੜਾ ਵੀ ਨੀਂ ਵੇਖਿਆ ਕਦੇ ਜੀਅ ਭਰ ਉਹਦਾ
ਇੱਕੇ ਨਜ਼ਰੀਂ ਅੱਖ ਉਹਦੀ ਦਿਲ ਨੂੰ ਕੀਲ ਹੋਈ ਏ,

ਜਿੰਦ ਭਰਮੀ ਸੀ ਤਦ, ਜਦ ਉਹ ਦਿਲ ਦੇ ਕੋਲ਼ ਹੁੰਦਾ ਸੀ,
ਹੁਣ ਤੇ ਐਵੇਂ ਸਮਝੋ ਟੁੱਟ ਕੇ ਸੁੱਕੀ ਇਹ ਤੀਲ ਹੋਈ ਏ

ਵਿਖਦਾ ਹੈ ਤਾਂ ਇੱਕ ਇੱਕਲਾ ਸੁੰਨਾ ਰਾਹ ਹੀ ਵਿਖਦਾ ਏ
ਕਿੰਨੀ ਦੂਰੀ‌ ਪੈ ਗਈ ਕਿੰਨੀ ਕੌਣ ਦੱਸੀ ਇਹ ਮੀਲ ਹੋਈ ਏ,

ਕੱਲ੍ਹ ਦੀ ਗੱਲ ਏ, ਮਸਾਂ ਚੂਲੀ ਭਰੀ ਸੀ ਹੰਝੂਆਂ ਦੇ ਨਾਲ
ਅੱਜ ਤੇ ਝੋਲ਼ੀ ਭਰ ਭਰ ਡੁੱਲੀ ਤੇ ਡੁੱਲ ਡੁੱਲ ਝੀਲ ਹੋਈ ਏ

ਕੋਮਲ ਦੇਹ ਸੀ ਸਾਡੀ‌ ਤੇ‌ ਬਿਲਕੁਲ ਹੀ ਨਵੀਂ ‌ਕਰੂੰਬਲ ਵਰਗੀ
ਹੁਣ ਤੇ ਸੂਰਤ ਚਿਹਰੇ ਦੀ ਪੀਲੀ ਪੈ ਪੈ ਫਿੱਕੀ ਨੀਲ ਹੋਈ ਏ

ਮੈਂ ਆਪਣੇ ਆਪ ਨੂੰ ਕਹਿ ਰਹੀ ਸੀ,ਇਹ ਲਿਖਤ ਤੇਰੀ ਆਖਰੀ ਹੋਵੇਗੀ,ਪਰ ਮੈਂ ਹਰਰੋਜ਼ ਇੱਕ ਤੋਂ ਜ਼ਿਆਦਾ ਦਿਨ ਵਿਚ ਕਵਿਤਾਵਾਂ ਲਿਖੀਆਂ, ਮੈਂ ਨਹੀਂ ਲਿਖਿਆ ਉਹ ਆਪਣੇ ਆਪ ਬਣ ਗਈਆਂ, ਜਿਵੇਂ ਉਹਦੇ ਮੇਰੇ ਅੰਦਰ ਖ਼ਿਆਲ…ਕੀ ਸੋਚਿਆ ਸੀ ਤੇ ਕੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

5 Comments on “ਇੱਕ ਸ਼ਾਇਰ ( ਭਾਗ : ਦੂਸਰਾ )”

  • ਮੈਨੂੰ ਕਹਾਣੀ ਬਹੁਤ ਵਧੀਆ ਲੱਗੀ। ਇਸ ਵਿੱਚ ਮੈਨੂੰ (ਅਮਿ੍ਤਾ ਪ੍ਰੀਤਮ) ਜੀ ਦੀਆਂ ਕਵਿਤਾਵਾਂ ਦਾ ਦਰਦ ਦਿਖਾਈ ਦਿੱਤਾ। ਤੁਸੀ ਹੂਬਹੂ ਉਹਨਾਂ ਵਰਗਾ ਲਿਖਿਆ ਹੈ। ਕਹਾਣੀ ਵਿੱਚ ਕਵਿਤਾ ਬਹੁਤ ਵਧੀਆ ਸੀ।

  • nice g👌

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)