ਮੈਨੂੰ ਆਪਣਾ ਫੋਨ ਮਿਲ ਚੁੱਕਿਆ ਸੀ। ਬਹੁਤ ਵਾਰ ਕੋਸ਼ਿਸ ਕੀਤੀ ਮੈ ਅਮਨ ਨਾਲ ਗੱਲ ਕਰਨ ਦੀ ਪਰ ਹਿੰਮਤ ਨਾ ਹੋਈ। ਇਹੀ ਖਿਆਲ ਆਉਂਦਾ ਕਿ ਉਹ ਮੈਨੂੰ ਯਾਦ ਕਿਉਂ ਰੱਖੇਗਾ? ਪਰ ਦੂਜੇ ਪਾਸੇ ਅਮਨ ਦਾ ਵੀ ਇਹੀ ਹਾਲ ਸੀ। ਉਹ ਪਾਪਾ ਦੇ ਫੋਨ ਤੇ ਨੰਬਰ ਬਦਲ ਕੇ ਫੋਨ ਕਰਦਾ ਪਰ ਪਾਪਾ ਦੀ ਅਵਾਜ਼ ਸੁਣ ਕੇ ਰੋਂਗ ਨੰਬਰ ਕਹਿ ਕੇ ਕੱਟ ਦਿੰਦਾ।
ਇੱਕ ਦਿਨ ਮੈਂ ਉਸਦਾ ਨੰਬਰ ਡਾਇਲ ਕਰ ਰਹੀ ਸੀ ਕਿ ਅਚਾਨਕ ਉਸ ਨੂੰ ਮਿਸ ਕਾਲ ਹੋ ਗਈ। ਮੈਂ ਬਹੁਤ ਡਰ ਗਈ। ਥੋੜ੍ਹੇ ਸਮੇਂ ਬਾਅਦ ਉਸ ਦਾ ਫੋਨੇ ਆ ਗਿਆ। ਉਸਨੇ ਪੁੱਛਿਆ, “ਕੌਣ”? ਮੈਂ ਸਹਿਮੀ ਹੋਈ ਆਵਾਜ਼ ਵਿੱਚ ਕਿਹਾ, “ਸੌਰੀ, ਜੀ ਰੌਂਗ ਨੰਬਰ ਡਾਇਲ ਹੋ ਗਿਆ ਸੀ”। ਉਸਨੇ ਕੋਈ ਗੱਲ ਨਹੀ ਕਹਿ ਕੇ ਫੋਨ ਕੱਟ ਦਿੱਤਾ।
ਜਿੱਥੋਂ ਤੱਕ ਮੈ ਉਸਨੂੰ ਜਾਣਦੀ ਸੀ, ਮੈਂਨੂੰ ਪਤਾ ਸੀ ਕਿ ਉਹ ਕਦੇ ਵੀ ਅਣਜਾਣ ਨੰਬਰ ਤੇ ਮੈਸੇਜ ਜਾਂ ਕਾਲ ਨਹੀਂ ਕਰੇਗਾ। ਪਰ ਅਗਲੀ ਰਾਤ ਉਸਦਾ ਮੈਸੇਜ ਆਇਆ। ਮੈਂ ਜਲਦੀ ਸੋਂ ਗਈ ਸੀ। ਸਵੇਰੇ ਉੱਠ ਕੇ ਮੈਸੇਜ ਦੇਖਿਆ ਤਾਂ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ ਕਿ ਉਸਨੇ ਮੈਸੇਜ ਕਿਉਂ ਕੀਤਾ? ਮੈਂ ਕੋਈ ਵੀ ਜਵਾਬ ਨਾ ਦਿੱਤਾ। ਉਸਨੇ ਫਿਰ ਸਵੇਰੇ ਗੁੱਡ ਮੋਰਨਿੰਗ ਦਾ ਮੈਸੇਜ ਕੀਤਾ। ਮੈਂ ਕਾਫ਼ੀ ਸਮਾਂ ਸੋਚਣ ਤੋਂ ਬਾਅਦ ਰੀਪਲਾਈ ਕਰ ਦਿੱਤਾ।
ਮੈ: ਗੁੱਡ ਮੋਰਨਿੰਗ ਜੀ
ਅਮਨ: ਕਿਵੇਂ ਹੋ?
ਮੈਂ: ਠੀਕ ਜੀ, ਤੁਸੀਂ ਦਸੋ?
ਅਮਨ: ਮੈਂ ਵੀ ਵਧੀਆ ਜੀ, ਹੋਰ ਘਰ ਕਿਵੇਂ ਸਭ?
ਮੈ: ਵਧੀਆ ਜੀ
ਅਮਨ: ਓਕੇ, ਜਦੋਂ ਟਾਇਮ ਮਿਲਿਆ ਕਾਲ ਕਰ ਲਿਉ।
ਮੈਂ: ਓਕੇ।
ਮੈ ਹੈਰਾਨ ਸੀ ਕਿ ਇਹ ਓਹੀ ਅਮਨ ਹੈ ਜਿਸਨੂੰ ਮੈ ਪਿਆਰ ਕਰਦੀ ਸੀ। ਜੋ ਕਿਸੇ ਵੀ ਅਣਜਾਣ ਨੰਬਰ ਤੇ ਮੈਸੇਜ ਤਕ ਨਹੀਂ ਕਰਦਾ ਸੀ ਅੱਜ ਉਹ ਕਿਸੇ ਅਜਨਬੀ ਨੂੰ ਕਾਲ ਕਰਨ ਲਈ ਕਹਿ ਰਿਹਾ ਸੀ। ਮੇਰੇ ਮਨ ਵਿੱਚ ਉਤਸੁਕਤਾ ਪੈਦਾ ਹੋ ਗਈ ਇਹ ਜਾਣਨ ਦੀ ਕਿ ਆਖਿਰਕਾਰ ਅਮਨ ਦੀ ਅਸਲ ਸੱਚਾਈ ਕੀ ਸੀ? ਕੀ ਉਹ ਬਸ ਸ਼ਰੀਫ਼ ਬਣਨ ਦਾ ਦਿਖਾਵਾ ਹੀ ਕਰਦਾ ਸੀ?
ਮੈਂ ਇਹ ਸਭ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ