ਮੇਰੀ ਪਹਿਲੀ ਕਹਾਣੀ (ਧੀ ਦਾ ਸਵਾਲ)ਪੜ੍ਹਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ🤲,ਉਮੀਦ ਹੈ ਇਹ ਵੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ।
❤ਫਰਿਸ਼ਤਾ ❤
ਹਰੇਕ ਦੀ ਜਿੰਦਗੀ ਵਿੱਚ ਇੱਕ ਅਜਿਹਾ ਇਨਸਾਨ ਜ਼ਰੂਰ ਆਉਂਦਾ ,ਜਿਹੜਾ ਤੁਹਾਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੰਦਾ, ਤੁਹਾਡੀ ਸੋਚ, ਤੁਹਾਡੇ ਵਿਵਹਾਰ ਨੂੰ ਵੀ, ਉਹ ਇਨਸਾਨ ਜਾਂ ਤਾਂ ਤੁਹਾਡਾ ਦੋਸਤ ਹੁੰਦਾ ਜਾਂ ਜੀਵਨ ਸਾਥੀ ਜਾਂ ਇੱਕ ਅਜਨਬੀ ਜਾਂ ਪਿਆਰ ਕਰਨ ਵਾਲਾ ਇਨਸਾਨ।
ਇਸ ਤਰ੍ਹਾਂ ਹੀ ਮੇਰੀ ਜ਼ਿੰਦਗੀ ਵਿਚ ਵੀ ਇੱਕ ਅਜਿਹਾ ਇਨਸਾਨ ਆਇਆ ਜਿਹਨੇ ਮੇਰੀ ਸੋਚ ਨੂੰ ਬਦਲਿਆ। ਰੱਬ ਜਿੰਦਗੀ ਵਿੱਚ ਇੱਕ ਅਜਿਹਾ ਇਨਸਾਨ ਜਰੂਰ ਦਿੰਦਾ ਜਿਹੜਾ ਤੁਹਾਨੂੰ ਦੇਖ ਕੇ ਹੀ ਸਮਝ ਜਾਂਦਾ ਇਹਨੂੰ ਅੱਜ ਕੀ ਹੋਇਆ।
ਸਕੂਲ ਵਿਚ ਬਾਰਵੀਂ ਕਰਨ ਤੋਂ ਬਾਅਦ ਇੱਕ ਅਨਜਾਣ ਸ਼ਹਿਰ ਪੜ੍ਹਨ ਲਈ ਗਈ। ਇੱਥੇ ਹੀ ਲੁਧਿਆਣੇ ਦੇ ਇੱਕ ਕਾਲਜ ਵਿੱਚ ਮੈਂ ਗ੍ਰੈਜੂਏਸ਼ਨ ਦੀ ਪੜ੍ਹਾਈ ਵਿੱਚ ਦਾਖਲਾ ਲਿਆ। ਸ਼ਹਿਰ ਵੀ ਅਨਜਾਣ ਸੀ ਤੇ ਲੋਕ ਵੀ ਅਨਜਾਣ।ਆਪਣਾ ਸ਼ਹਿਰ ਛੱਡ ਕੇ ਦੂਸਰੇ ਸ਼ਹਿਰ ਜਾਣਾ ਹਰੇਕ ਇਨਸਾਨ ਨੂੰ ਔਖਾ ਲੱਗਦਾ,ਪਰ ਕੁਝ ਮਜਬੂਰੀਆਂ …ਕੁਝ ਸੁਪਨੇ ਸਾਨੂੰ ਆਪਣਾ ਸ਼ਹਿਰ ਛੱਡਣ ਲਈ ਮਜਬੂਰ ਕਰ ਹੀ ਦਿੰਦੇ ਆ। ਉਸੇ ਤਰ੍ਹਾਂ ਹੀ ਆ ਮੇਰੀ ਜ਼ਿੰਦਗੀ ਦਾ ਵੀ ਇਹ ਇੱਕ ਸਫ਼ਰ ਹੈ।
ਕਾਲਜ ਵਿੱਚ ਨਵਾਂ ਨਵਾਂ ਦਾਖਲਾ ਹੋਇਆ …ਹਰ ਕੋਈ ਇੱਕ ਦੂਸਰੇ ਤੋਂ ਅਨਜਾਣ ਸੀ। ਪਹਿਲੇ ਦਿਨ ( 21 ਜੁਲਾਈ,2019)ਕਾਲਜ ਗਏ.. ਅਧਿਆਪਕਾਂ ਨੂੰ ਆਪਣੀ ਰੋਲ ਨੰਬਰ ਸਲਿੱਪ ਦਿਖਾ ਕੇ ਜਮਾਤ ਵਿੱਚ ਗਏ।ਮੈਂ ਜਾ ਕੇ ਕਮਰੇ ਵਿਚ ਬੈਠ ਗਈ।ਪਹਿਲਾਂ ਤਾਂ ਕਿਸੇ ਨੂੰ ਬੁਲਾਉਣ ਦੀ ਹਿੰਮਤ ਹੀ ਨਹੀਂ ਪਈ…….ਪਰ ਫਿਰ ਇੱਕ ਕੁੜੀ ਨੇ ਆ ਕੇ ਬੁਲਾਇਆ।
ਕੁੜੀ:-ਹੈਲੋ
ਮੈਂ:-ਹੈਲੋ …….ਹਾਂ ਜੀ
ਕੁੜੀ:-ਕਿਵੇਂ ਹੋ?
ਮੈਂ:- ਹਾਂ ਜੀ ਠੀਕ
ਕੁੜੀ:- ਤੁਹਾਡਾ ਨਾਮ ਕੀ?
ਮੈਂ:- ਸੁਖਪ੍ਰੀਤ (ਕਾਲਪਨਿਕ ਨਾਮ)…..ਤੁਹਾਡਾ ਨਾਮ ਕੀ..?
ਕੁੜੀ:-ਅਨੂਪਾਮਾ……ਤੁਸੀਂ ਅਨੂ ਕਹਿ ਸਕਦੇ ਹੋ।
ਇਸ ਤਰ੍ਹਾਂ ਕੁਝ ਗੱਲਾਂ ਹੋਇਆ ਉਹਦੇ ਨਾਲ ….ਤੇ ਉਸਦੀ ਦੋਸਤ ਵੀ ਉਸਦੇ ਕੋਲ ਆ ਕੇ ਖੜ੍ਹ ਗਈ ਅਤੇ ਅਨੂ ਨੇ ਉਸਦੇ ਨਾਲ ਮੇਰੀ ਜਾਣ-ਪਛਾਣ ਕਰਵਾਈ। ਉਹ ਦੋਵੇਂ ਇਕੱਠੀਆਂ ਹੀ ਇੱਕੋਂ ਸਕੂਲ ਤੋਂ ਪੜ੍ਹ ਕੇ ਆਇਆ ਸੀ।
ਇਸ ਤਰ੍ਹਾਂ ਥੋੜ੍ਹਾ ਟਾਇਮ ਅਸੀਂ ਕਲਾਸ ਰੂਮ ਵਿੱਚ ਬੈਠੇ ਤੇ ਫਿਰ ਬਾਹਰ announcement ਹੋ ਗਈ ਕਿ ਤੁਹਾਨੂੰ ਹੁਣ ਛੁੱਟੀਆ ਹੋ ਗਈਆਂ ਹਨ ……ਤੇ ਕਾਲਜ 10 ਦਿਨ ਬਾਅਦ(1 ਅਗਸਤ) ਤੋਂ ਖੁਲ੍ਹਣਗੇ। ਫਿਰ ਅਸੀਂ ਆਪਣੋਂ ਆਪਣੇ ਘਰ ਚਲੇ ਗਏ।
10 ਦਿਨ ਬਾਅਦ ਦੁਆਰਾ ਕਾਲਜ ਗਏ। ਅੱਜ ਦਾ ਦਿਨ ਫਿਰ ਪਹਿਲੇ ਦਿਨ ਵਾਂਗ ਲੱਗ ਰਿਹਾ ਸੀ । ਉਸ ਦਿਨ ਦੋ ਸੈਕਸ਼ਨ ਬਣ ਗਏ ਸੀ ……. ਜਿਸਤ ਤੇ ਟਾਕ (odd or even) ਰੋਲ ਨੰਬਰ ਵਾਲਿਆਂ ਦੇ ….ਮੇਰਾ ਰੋਲ ਨੰਬਰ ਜਿਸਤ ਆਉਣ ਕਰ ਕੇ ਮੈਨੂੰ ਥੱਲੇ ਦੇ ਕਮਰੇ (2nd floor)ਵਿੱਚ ਜਾਣਾ ਪਿਆ …….ਪਹਿਲੇ ਦਿਨ ਜੋ ਕੁੜੀਆਂ ਮਿਲੀਆਂ ਸੀ ਉਹਨਾਂ ਦਾ ਰੋਲ ਨੰਬਰ ਟਾਂਕ ਹੋਣ ਕਰਕੇ ਉਹ ਉੱਪਰਲੇ ਕਮਰੇ(3rd floor)ਵਿੱਚ ਰਹਿ ਗਈਆ।
ਇਸ ਤਰ੍ਹਾਂ ਫਿਰ ਮੈਂ ਹੇਠਾਂ ਵਾਲੇ ਕਮਰੇ ਵਿੱਚ ਆ ਗਈ…….ਸਭ ਨੇ ਆਪੋ-ਆਪਣੇ ਡੈਸਕ ਮੱਲ ਲਏ ਸੀ। ਸਭ ਆਪਣੇ ਦੋਸਤਾਂ ਵਿੱਚ ਮਸਤ ਸਨ। ਮੈਂ ਪਿੱਛੇ ਜਾ ਕੇ ਬੈਠ ਗਈ। ਇਸ ਤਰ੍ਹਾਂ ਦਿਨ ਲੰਘਦੇ ਗਏ …..ਮੇਰੀ ਕੋਈ ਵੀ ਦੋਸਤ ਨਹੀਂ ਸੀ ਬਣੀ……ਪਰ ਉਂਝ ਸਭ ਨੂੰ ਬੁਲਾ ਲਈ ਦਾ ਸੀ। ਹਰ ਰੋਜ਼ ਸਵੇਰੇ ਸਵੇਰੇ ਕਾਲਜ ਜਾਣ ਤੋਂ ਪਹਿਲਾਂ ਰੱਬ ਅੱਗੇ ਇੱਕ ਹੀ ਅਰਦਾਸ ਹੁੰਦੀ ਸੀ….. ਵਾਹਿਗੁਰੂ ਜੀ ਕੋਈ ਵਧਿਆ ਜਿਹੀ ਕੁੜੀ ਦੋਸਤ ਬਣੇ। ਇਸ ਤਰ੍ਹਾਂ ਇਕ ਮਹੀਨਾ ਬੀਤ ਗਿਆ। 5 ਸਤੰਬਰ ਦਾ ਦਿਨ ਸੀ .. ਇਸ ਦਿਨ ਅਧਿਆਪਕ ਦਿਵਸ (teachers day) ਸੀ। ਇਸ ਦਿਨ ਪੜ੍ਹਾਈ ਨਹੀ ਸੀ ਹੋਣੀ। ਬੱਚਿਆਂ ਨੇ ਮਿਲ ਕੇ ਅਧਿਆਪਕਾਂ ਨੂੰ ਕਲਾਸ ਵਿੱਚ ਬੁਲਾ ਕੇ ਕੇਕ ਕੱਟਣ ਦਾ ਸੋਚਿਆ ਤੇ ਸਭ ਨੇ ਪੈਸੇ ਪਾ ਕੇ ਕੇਕ ਲਿਆਂਦਾ। ਮੈਂ ਖੱਬੇ ਪਾਸੇ ਵੱਲ ਦੀ ਸਾਈਡ ਬੈਠਦੀ ਸੀ ਤੇ ਉਸ ਦਿਨ ਮੈਂ ਉਂਝ ਹੀ ਅਧਿਆਪਕਾਂ ਦੇ ਆਉਣ ਤੇ ਦੂਸਰੀ ਸਾਈਡ ਖੜ ਗਈ……ਲਾਗੇ ਹੀ ਤਿੰਨ ਕੁੜੀਆਂ ਬੈਠੀਆਂ ਸੀ …ਉਹਨਾਂ ਨੂੰ ਮੈਂ ਕਦੇ ਨਹੀਂ ਸੀ ਬੁਲਾਇਆ ਪਰ ਉਸ ਦਿਨ ਮੈਂ ਉਨ੍ਹਾਂ ਨੂੰ ਬੁਲਾਇਆ ਤੇ ਮੈਨੂੰ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ….ਮੇਰੀ ਦੂਸਰੇ ਪਾਸੇ ਕੋਈ ਪੱਕੀ ਜਗ੍ਹਾ ਨਹੀਂ ਸੀ ਬੈਠਣ ਦੀ, ਕਦੇ ਪਿੱਛੇ ਬੈਠਦੀ ਸੀ ਕਦੇ ਅੱਗੇ । ਫਿਰ ਉਹਨਾਂ ਨੇ ਆਪਣੇ ਨਾਲ ਬੈਠਣ ਲਈ ਕਿਹਾ,ਦੂਸਰੇ ਦਿਨ ਪਿੱਛੋਂ ਡੈਸਕ ਲਿਆ ਕੇ ਆਪਣੇ ਡੈਸਕਾਂ ਨਾਲ ਲਗਾਇਆ ।ਇਸ ਤਰ੍ਹਾਂ ਥੋੜੇ ਸਮੇਂ ਵਿਚ ਹੀ ਅਸੀਂ ਚਾਰੋਂ ਬਹੁਤ ਵਧੀਆ ਦੋਸਤ ਬਣ ਗਏ। ਇੱਕਠੇ ਰਹਿਣਾ ਹਮੇਸ਼ਾ … ਹਰ ਜਗ੍ਹਾ ਇਕੱਠੀਆਂ ਜਾਣਾ । ਥੋੜ੍ਹੇ ਸਮੇਂ ਵਿਚ ਹੀ ਅਸੀਂ ਸਾਰੇ ਘੁਲ ਮਿਲ ਗਏ। ਤਿੰਨੇ ਹੀ ਮੇਰੀਆ ਬਹੁਤ ਵਧੀਆ ਸਹੇਲੀਆਂ ਬਣਿਆ ,ਪਰ ਉਹਨਾਂ ਵਿੱਚੋਂ ਸਾਡੇ ਸਭ ਦੇ ਲਈ ਇੱਕ ਖਾਸ ਬਣੀ , ਜਿਸਦਾ ਨਾਮ ਫਰਿਸ਼ਤਾ ਰੱਖਿਆ। ਉਸ ਦੀਆਂ ਮੋਟੀਆਂ ਮੋਟੀਆਂ ਕਾਲੀਆਂ ਅੱਖਾਂ,ਰੰਗ ਗੋਰਾ ਹੈ। ਵਾਹਿਗੁਰੂ ਜੀ ਦੀ ਸਜੀ ਹੋਈ ਸਿੰਘਣੀ ।
❤ਕੁਝ ਖਾਸ ਹੀ ਤੱਕਣਾ ਉਹਦਾ,
ਚੰਗੇ ਕਰਮਾਂ ਦਾ ਫਲ ਆ ਉਹਦਾ,
ਮੈਂ ਰੱਖਿਆ ਨਾਮ ਫਰਿਸ਼ਤਾ ਉਹਦਾ,
ਰੱਬ ਨੇ ਸਾਜਿਆ ਖੁਦ ਆ ਉਹਨੂੰ❤।
ਇਸ ਤਰ੍ਹਾਂ ਉਹ ਸਾਡੇ ਸਭ ਦੇ ਲਈ ਇੱਕ ਖਾਸ ਇਨਸਾਨ ਬਣ ਗਈ ਤੇ ਹੁਣ ਵੀ ਹੈ।ਇਹ ਅਜਿਹਾ ਇਨਸਾਨ ਮੇਰੀ ਜ਼ਿੰਦਗੀ ਵਿਚ ਆਇਆ ਜਿਹਨੂੰ ਚਾਅ ਕੇ ਵੀ ਨਹੀਂ ਕਦੇ ਭੁੱਲਿਆ ਜਾ ਸਕਦਾ। ਇੱਕ ਰੱਬ ਦਾ ਫਰਿਸ਼ਤਾ ਹੈ , ਜਿਹੜੀ ਸਭ ਦੇ ਦੁੱਖ ਨੂੰ ਆਪਣਾ ਦੁੱਖ ਮੰਨਣ ਵਾਲੀ ,ਉਹਦੀ ਮੁਸੀਬਤ ਦਾ ਹੱਲ ਕੱਢਣਾ । ਇਹ ਇਕ ਮਾਂ ਦੀ ਤਰ੍ਹਾਂ ਖਿਆਲ ਰੱਖਦੀ । ਜਿਸ ਦਿਨ ਕਿਸੇ ਨੇ ਕਾਲਜ ਨਾ ਆਉਣਾ , ਉਸਨੂੰ ਚਾਰ ਪੰਜ ਵਾਰ ਹੀ ਕਾਲਜ ਵਿੱਚ ਫੋਨ ਕਰ ਲੈਂਦੀ ਆ, ਕਿਉਂ ਨਹੀਂ ਆਈ ..ਕਿੱਥੇ ਜਾਣਾ ਸੀ ….. ਕਿਤੇ ਬਿਮਾਰ ਤਾਂ ਨਹੀਂ ਤੂੰ …..ਦਵਾਈ ਖਾਧੀ …😅🤣 ਇਸ ਤਰ੍ਹਾਂ ਅਨੇਕਾਂ ਹੀ ਸਵਾਲ ਇੱਕ ਵਾਰ ਵਿੱਚ ਹੀ ਪੁੱਛ ਲੈਂਦੀ ਆ। ਸੱਚੀ ਸਕੂਲ ਵਿਚ ਵੀ ਕੋਈ ਸਹੇਲੀ ਇਹਦੇ ਵਰਗੀ ਨਹੀਂ ਸੀ ਮਿਲੀ। ਉਂਝ ਸਾਰੇ ਹੀ ਸਕੂਲ ਤੇ ਕਾਲਜ ਵਿੱਚ ਬਹੁਤ ਵਧੀਆ ਸਹੇਲੀਆਂ ਬਣਿਆ ਪਰ ਇਹ ਸਭ ਤੋਂ ਅਦਭੁਤ ਸੀ। ਇਹਨੂੰ ਕਦੇ ਵੀ ਕਿਸੇ ਨਾਲ ਕੋਈ ਗੁੱਸਾ ਨਹੀਂ ਹੁੰਦਾ , ਹਰ ਗੱਲ ਹਰੇਕ ਦੇ ਮੂੰਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Simar Chauhan
ਮੇਰੀ ਜ਼ਿੰਦਗੀ ਚ ਵੀ ਇਕ ਕੁੜੀ ਮੇਰੀ ਦੋਸਤ ਬਣਕੇ ਆਈ date 19sep2019ਮੇਰੇ ਲਈ ਫਰਿਸ਼ਤਾ ਹੀ ਹੈ ਉਹ 😍 ਬਹੁਤ ਵਧੀਆ ਲਿਖਤ
Jaspreet Kaur
heart touching story..so swtt💙💛💚
Rekha Rani
ਕਈ ਸਕੂੂਲ ਜਾ ਕਾਲਜ ਵਿੱਚ ਪਿਆਰ ਬਾਰੇ ਲਿਖਦੇ ਹਨ। ਤੁਸੀ ਆਪਣੀ ਸਹੇਲੀ ਫਰਿਸ਼ਤੇ ਬਾਰੇ ਲਿਖਿਆ ਬਹੁਤ ਵਧੀਆ ਲਿਖਿਆ ਹੈ ਤੁਹਾਡੀ ਪਹਿਲੀ ਕਹਾਣੀ ਵੀ ਬਹੁਤ ਵਧੀਆ ਸੀ।ਕਵਿਤਾ ਬਹੁਤ ਵਧੀਆ ਲਿਖੀ ਹੋਈ ਹੈ ਰੱਬ ਰਾਖਾ। all the best👍💯
lovepreet kaur
dhanwad ji thuda sab da🙏🙏
Amrit Koldhar
Bhut vadiya story aa👍👍👍
Dhillon
Dil de jazbaat very true
meri life ch v 2 eda de frishte aa SEEMA &PUNEET