ਸੰਤੋਖ ਸਿੰਘ ਘਰ ਦੇ ਬਾਹਰ ਲੱਗੀ ਨਿੰਮ੍ਹ ਥੱਲੇ ਮੰਜੇ ਉੱਪਰ ਬੈਠਾ ਚਾਹ ਪੀ ਰਿਹਾ ਸੀ ਤੇ ਨਾਲ ਉਸਦਾ 19 ਕੁ ਸਾਲ ਦਾ ਪੋਤਾ ਬੈਠਾ ਅਖਬਾਰ ਪੜ੍ਹ ਰਿਹਾ ਸੀ।ਉਸ ਵੇਲੇ ਹੀ ਉਸਨੂੰ ਗਲੀ ਦੇ ਮੋੜ ਤੇ ਕਬਾੜ ਖਰੀਦਣ ਵਾਲਾ ਆਉਦਾ ਦਿਸਿਆ ਤਾਂ ਉਸਨੇ ਆਪਣੇ ਪੋਤੇ ਨੂੰ ਪੁੱਛਿਆ “ਦੀਪ ਆਪਣੇ ਤਾਂ ਨੀ ਕੁਝ ਕਬਾੜ ਵਿੱਚ ਵੇਚਣ ਵਾਲਾ”
“ਨਹੀ ਬਾਪੂ ਜੀ ਕੁਝ ਨਹੀ”
ਜਦ ਕਬਾੜ ਵਾਲੇ ਨੇ ਕੋਲ ਆ ਸਤਿ ਸ੍ਰੀ ਅਕਾਲ ਬੁਲਾਈ ਤਾਂ ਸੰਤੋਖ ਸਿੰਘ ਦੇਖ ਝੱਟ ਪਛਾਣ ਗਿਆ ਕਿ ਇਹ ਉਹਨਾਂ ਦੇ ਪਿੰਡ ਵਾਲਾ ਗੇਬੂ ਏ ਜਿਸਦਾ ਪਿਓ ਕਈ ਸਾਲ ਉਸ ਦੇ ਬਾਪ ਨਾਲ ਸੀਰੀ ਰਿਹਾ ਸੀ ਤਾਂ ਉਸਨੇ ਜਵਾਬ ਦਿੰਦੇ ਹੋਏ ਆਖਿਆ “ਸਤਿ ਸ੍ਰੀ ਅਕਾਲ ਬਈ,ਹੋਰ ਗੇਬੂ ਤਕੜਾ??
ਗੇਬੂ; “ਬਸ ਜੀ ਤਕੜੇ ਕਰਕੇ ਹੀ ਕੰਮ ਕਰੀ ਜਾਨੇ ਆ”
ਸੰਤੋਖ; “ਵਧੀਆ ਇਹਨੇ ਨਾਲ ਹੱਡ-ਗੋਡੇ ਚੱਲਦੇ ਰਹਿੰਦੇ ਨੇ”
ਗੇਬੂ; “ਇਹ ਤਾਂ ਬਿਲਕੁਲ ਸਹੀ ਏ ਜੀ ਨਾਲੇ ਵਿਹਲੇ ਬੈਠ ਕੇ ਘਰ ਦਾ ਗੁਜ਼ਾਰਾ ਕਿੱਥੋ ਚੱਲੂਗਾ”
ਸੰਤੋਖ; “ਹੋਰ ਦੱਸ ਚਾਹ ਪੀਵੇਗਾ ਕਿ ਲੱਸੀ??
ਗੇਬੂ; “ਲੱਸੀ ਪੀਵਾਗਾ ਸਰਦਾਰ ਜੀ”
ਨਵੇ ਪਏ ਘਰ ਵੱਲ ਦੇਖ ਕੇ ਗੇਬੂ ਨੇ ਸੰਤੋਖ ਸਿੰਘ ਨੂੰ ਵਧਾਈਆਂ ਦਿੱਤੀਆ ਤਾਂ ਸੰਤੋਖ ਸਿੰਘ ਨੇ ਖੁਸ਼ ਹੋ ਕੇ ਵਧਾਈਆਂ ਕਬੂਲ ਕਰਦੇ ਨੇ ਕਿਹਾ “ਚੱਲ ਆ ਤੈਨੂੰ ਘਰ ਦਿਖਾਵਾ ਨਾਲੇ ਲੱਸੀ ਪਿਆਵਾ” ਸੰਤੋਖ ਸਿੰਘ ਤੇ ਉਸਦੇ ਪੋਤੇ ਦੇ ਨਾਲ ਗੇਬੂ ਵੀ ਅੰਦਰ ਚਲਾ ਗਿਆ। ਸੰਤੋਖ ਸਿੰਘ ਨੇ ਅੰਦਰ ਵੜਦਿਆ ਹੀ ਆਪਣੇ ਪੋਤੇ ਨੂੰ ਲੱਸੀ ਦਾ ਗਿਲਾਸ ਲਿਆਉਣ ਲਈ ਕਿਹਾ ਤੇ ਆਪ ਗੇਬੂ ਨੂੰ ਘਰ ਦਿਖਾਉਣ ਲੱਗ ਪਿਆ।ਦੀਪ ਨੇ ਰਸੋਈ ਵਿੱਚ ਕੰਮ ਕਰਦੀ ਆਪਣੀ ਮਾਂ ਨੂੰ ਕਿਹਾ “ਮੰਮੀ ਇੱਕ ਗਲਾਸ ਲੱਸੀ ਦਾ ਦਿਉ ਬਾਪੂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
saoch da fark ae
Rekha Rani
nice v right v story G
Baljeet kaur
right story