—–‐– ਰਿਫਰੈਸ਼ਮੈਂਟ ———-
ਨਰਸ ਨੇ ਬਲੱਡ ਬੈਂਕ ਵਿੱਚ ਮੇਰਾ ਬਲੱਡ ਲੈਣ ਤੋਂ ਬਾਅਦ ਮੈਨੂੰ ਕਿਹਾ ਕਿ ਵੀਰ ਜੀ, ਆਹ ਰਿਫਰੈਸ਼ਮੈਂਟ ਕੂਪਨ ਲੈ ਜਾਓ ਤੇ ਤੁਸੀਂ ਮੈਡੀਕਲ ਹਸਪਤਾਲ ਦੇ ਬਾਹਰ ਸਾਹਮਣੇ ਕੰਟੀਨ ਤੋਂ ਆਪਣੀ ਮਰਜੀ ਅਨੁਸਾਰ 50 ਪੰਜਾਹ ਰੁਪਏ ਦਾ ਠੰਢਾ ਦੁੱਧ , ਲੱਸੀ , ਜੂਸ ਤੇ ਨਾਲ ਬਿਸਕੁਟ ਖਾ ਆਓ। ਆਪਣੇ ਕੋਲੋਂ ਪੈਸੇ ਖਰਚਣ ਦੀ ਤੁਹਾਨੂੰ ਜਰੂਰਤ ਨਹੀਂ। ਚੱਲੋ ਮੈਂ ਤੇ ਮੇਰਾ ਦੋਸਤ ਹਸਪਤਾਲ ਦੇ ਬਾਹਰ ਪੁੱਛਣ ਲੱਗੇ ਤੇ ਉਹਨਾਂ ਸਾਨੂੰ ਸਾਹਮਣੇ ਦੁਕਾਨ ਵੱਲ ਇਸ਼ਾਰਾ ਕੀਤਾ। ਜਦੋਂ ਅਸੀਂ ਸਾਹਮਣੇ ਇੱਕ ਕੰਟੀਨ ਤੇ ਗਏ ਤਾਂ ਉਹਨਾਂ ਕਿਹਾ ਕਿ ਸਾਡੇ ਨਾਲ ਹਸਪਤਾਲ ਦੀ ਕੋਈ ਡੀਲ ਨਹੀਂ ਹੈ। ਮੇਰੇ ਦੋਸਤ ਨੇ ਮੈਨੂੰ ਜੋਰ ਦੇ ਕੇ ਉੱਥੇ ਹੀ ਕੁੱਝ ਖਾਣ ਲਈ ਮਨਾ ਲਿਆ। ਅਸੀਂ ਠੰਢੀ ਲੱਸੀ ਤੇ ਜੂਸ ਪੀ ਕੇ ਉਹਨਾਂ ਨੂੰ ਪੈਸੇ ਦੇ ਕੇ ਉੱਥੋਂ ਤੁਰ ਪਏ। ਮੈਨੂੰ ਹੱਥ ਵਿੱਚ ਫੜਿਆ ਉਹ ਕੂਪਨ ਰੜਕ ਰਿਹਾ ਸੀ। ਮੈਂ ਕਿਹਾ ਕਿ ਮਿੱਤਰਾ, ਇਹ ਕੂਪਨ ਦੀ ਅਸਲੀ ਸਚਾਈ ਤਾਂ ਜਾਣੀਏ ਕਿ ਅਗਲੇ ਖਾਣ ਨੂੰ ਦਿੰਦੇ ਕੀ ਹੈ? ਅਸੀਂ ਮੈਡੀਕਲ ਦੁਕਾਨ ਤੋਂ ਪੁੱਛਿਆ ਤਾਂ ਉਹਨਾਂ ਸਾਨੂੰ ਦੁਕਾਨ ਦਾ ਨਾਂ ਦੱਸ ਕੇ ਕਿਹਾ ਕਿ ਉਹ ਸਾਹਮਣੇ ਵਾਲੀ ਦੁਕਾਨ ਹੈ। ਅਸੀਂ ਮੱਥੇ ਤੇ ਹੱਥ ਮਾਰਿਆ ਕਿ ਨਾਲ ਦੀ ਦੁਕਾਨ ਤੋਂ ਅਸੀਂ ਪੈਸੇ ਦੇ ਕੇ ਖਾ ਕੇ ਆਏ ਹਾਂ। ਅਸੀਂ ਕਾਹਲੀ ਨਾਲ ਉਸ ਦੁਕਾਨ ਤੇ ਗਏ ਕਿਉਂਕਿ ਸਾਡਾ ਮਰੀਜ ਸੀਰੀਅਸ ਸੀ। ਜਦੋਂ ਅਸੀਂ ਕੰਟੀਨ ਤੇ ਗਏ ਜੋ ਢਾਬੇ ਵਾਂਗ ਸੀ ਤਾਂ ਅਸੀਂ ਕੂਪਨ ਉਸਦੇ ਸਾਹਮਣੇ ਕੀਤਾ ਤਾਂ ਉਸਨੇ ਕੂਪਨ ਫੜੵ ਕੇ ਕੋਈ ਪ੍ਰਤੀਕਿਰਿਆ ਨਾ ਕੀਤੀ। ਅਸੀਂ ਕੁਰਸੀਆਂ ਤੇ ਬੈਠ ਕੇ ਰਿਫਰੈਸ਼ਮੈਂਟ ਦੀ ਉਡੀਕ ਕਰਨ ਲੱਗੇ ਤੇ ਉਹ ਸਾਡੇ ਵੱਲੋਂ ਬੇਧਿਆਨਾ ਹੋ ਕੇ ਹੋਰ ਗਾਹਕ ਭੁਗਤਾਉਣ ਲੱਗਾ। ਮੈਨੂੰ ਉਸਦੇ ਇਸ ਵਿਹਾਰ ਤੇ ਗੁੱਸਾ ਆਉਣ ਲੱਗਿਆ। ਪੰਦਰਾਂ ਮਿੰਟ ਉਡੀਕ ਕੇ ਅਸੀਂ ਅੱਕ ਉਸਦੇ ਕਾਊਂਟਰ ਤੇ ਚਲੇ ਗਏ ਤੇ ਉਸਨੂੰ ਕੂਪਨ ਬਾਰੇ ਦੱਸਿਆ ਤਾਂ ਉਹ ਅੱਗੋਂ ਬੇਰੁੱਖਾ ਹੋ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਛਾਇਦ ਇਹ ਕਹਾਣੀ ਪਹਿਲਾਂ ਵੀ ਪੜੀ ਹੈ। ਪਰ ਸੱਚ ਹੈ। ਸਾਡੇ ਦੇਸ਼ ਦੇ ਲੋਕ ਬਹੁਤ ਮਹਾਨ ਹਨ।
navjot
ਮੇਰੇ ਦੇਸ਼ ਮਹਾਨ ਦਾ ਇੱਕ ਹੋਰ ਕੌੜਾ ਸੱਚ !!!!