ਇਸ ਵਾਰ ਤਨਖਾਹ ਹਫਤਾ ਦੇਰ ਨਾਲ ਆਉਣੀ ਸੀ ….ਪਰਸ ਵਿਚ ਹੱਥ ਮਾਰਿਆ ਤਾਂ 500 ਦੇ ਨੋਟ ਤੋਂ ਇਲਾਵਾ 80 ਕ ਰੁਪਏ ਸੀ ਸਿਰਫ ….ਚਾਰ ਕ ਦਿਨ ਦਾ ਕਿਰਾਇਆ 80 ਰੁਪਏ ਰੱਖ, ਪੰਜ ਸੋ ਦਾ ਨੋਟ ਤਹਿ ਕਰ ਥੱਲੇ ਜਿਹੇ ਕਰ ਕੇ ਰੱਖ ਦਿਤੇ ਕਿ ਹੁਣ ਜੋ ਮਰਜੀ ਹੋ ਜੇ ਖਰਚਣੇ ਨੀ ਕਿਉਂਕਿ ਉਮੀਦ ਸੀ ਕਿ ਦੋ ਦਿਨ ਤਕ ਤਨਖਾਹ ਆ ਹੀ ਜਾਵੇ ..
ਅਗਲੇ ਦਿਨ ਐਤਵਾਰ ਸੀ ਤੇ ਆਉਣ ਜਾਣ ਲਈ ਸਵਾਉਂਣ ਲਈ ਸੂਟ ਕਢਿਆ ਸੀ ਕਈ ਦਿਨ ਦਾ ਤੇ ਦਰਜੀ ਨੂੰ ਦੇ ਕੇ ਆਉਣ ਬਾਰੇ ਸੋਚ ਰਹੀ ਸੀ …ਵੇਹਲਾ ਹੋਣ ਕਰਕੇ ਉਸਨੇ ਅਗਲੇ ਦਿਨ ਹੀ ਸੀ ਦੇਣ ਦਾ ਕਿਹਾ ਤੇ 350 ਰੁਪਏ ਵੀ ਦਸ ਤੇ ਸਮਾੲੀ ਦੇ …ਕੁਛ ਸੋਚ ਕੇ ਲਿਫ਼ਾਫ਼ੇ ਚ ਪਾਇਆ ਸੂਟ ਮੋੜ ਲਿਆਂਦਾ ਤੇ ਰਾਤ ਲਾ ਕੇ ਆਪ ਹੀ ਸੀ ਲਿਆ ….
ਸਵੇਰ ਨੂੰ ਮਸੀ ਉੱਠ ਕੇ ਘਰ ਦਾ ਕੰਮ ਨਬੇੜ ਕੇ ਕੰਮ ਤੇ ਪਹੁੰਚੀ ਤਾਂ ਕੰਮ ਦਾ ਢੇਰ ਲਗਿਓ ਸੀ …ਦੁਪਹਿਰ ਨੂੰ ਰੋਟੀ ਵੀ ਨੀ ਖਾਦੀ ਤੇ ਕੰਮ ਨਬੇੜਦੇ ਹੋਏ ਘੜੀ ਵਲ ਦੇਖਿਆ ਤਾਂ ਸ਼ਾਮ ਦੇ ਪੰਜ ਵੱਜਣ ਵਿਚ ਸਿਰਫ ਦਸ ਮਿੰਟ ਬਾਕੀ ਸੀ ਪਰ ਬਸ ਸਟੈਂਡ ਤੇ ਤੁਰ ਕੇ ਪਹੁੰਚਣ ਵਿਚ ਪੰਦਰਾਂ ਮਿੰਟ ਲਗਦੇ ਸੀ …ਆਖਰੀ ਬਸ ਹੈਨੀ ਸੀ ਅੱਜ ਤੇ ਜੇ ਇਹ ਵੀ ਲੰਘ ਜਾਣੀ ਸੀ ਜੇ ਰਿਕਸ਼ਾ ਨਾ ਕਰਦੀ …ਵੀਹ ਰੁਪਏ ਰਿਕਸ਼ਾ ਵਾਲੇ ਨੂੰ ਦੇ ਮਸਾਂ ਬਸ ਫੜੀ ਜੋ ਤੁਰੀ ਹੋਈ ਸੀ ਅੱਡੇ ਚੋ …
ਇਕ ਦਿਨ ਦਾ ਕਿਰਾਇਆ ਘਟ ਗਿਆ ਸੀ …ਖੈਰ ਘਰ ਪਹੁੰਚੀ ਤੇ ਫੇਰ ਕੰਮ ਲਗ ਗਈ ..ਅਗਲੇ ਦਿਨ ਨਾਲ ਕੰਮ ਕਰਦੀ ਮੈਡਮ ਦੇ ਘਰ ਕੋਈ ਪ੍ਰੋਗਰਾਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
tuhadi story padh k paisy di kimaat smjh aayi,dhamwaad
malkeet
tuhadi story padh k paisy di kimaat smjh aayi,dhanwaad
Baljeet kaur
right rekha rani g
Rekha Rani
ਕਈ ਵਾਰ ਹੁੰਦਾ ਹੈ ਕਿ ਅਸੀ ਪੈਸਿਆਂ ਨੂੰ ਬਚਾਉਂਦੇ ਹਾ ਪਰ ਦੋਗੁਣੇ ਪੈਸੇ ਖਰਚ ਹੋ ਜਾਂਦੇ ਹਨ
nice👍👍👍 all the best