ਇਕ ਜੌਹਰੀ ਦੀ ਮੌਤ ਤੋਂ ਬਾਅਦ ਉਹਦਾ ਪਰਿਵਾਰ ਸੰਕਟ ਵਿੱਚ ਆ ਗਿਆ।
ਦੋ ਵੇਲ਼ੇ ਦੀ ਰੋਟੀ ਤੋਂ ਵੀ ਔਖਾ ਹੋ ਗਿਆ।
ਇਕ ਦਿਨ ਉਸ ਜੌਹਰੀ ਦੀ ਪਤਨੀ ਨੇ ਆਪਣੇ ਬੇਟੇ ਨੂੰ ਨੀਲਮ ਦਾ ਇਕ ਹਾਰ ਦੇ ਕੇ ਕਿਹਾ, ” ਬੇਟਾ ! ਇਹਨੂੰ ਆਪਣੇ ਚਾਚੇ ਦੀ ਦੁਕਾਨ ਤੇ ਲੈ ਜਾ। ਕਹੀਂ ਕਿ ਇਹਨੂੰ ਵੇਚ ਕੇ ਕੁਝ ਰੁਪਏ ਦੇ ਦੇਵੇ।”
ਬੇਟਾ ਉਹ ਹਾਰ ਲੈ ਕੇ ਆਪਣੇ ਚਾਚੇ ਕੋਲ ਗਿਆ। ਚਾਚੇ ਨੇ ਹਾਰ ਨੂੰ ਚੰਗੀ ਤਰ੍ਹਾਂ ਘੋਖਿਆ ਪਰਖਿਆ ਤੇ ਕਿਹਾ-” ਬੇਟਾ ! ਮਾਂ ਨੂੰ ਕਹਿਣਾ ਕਿ ਅਜੇ ਬਾਜ਼ਾਰ ਵਿੱਚ ਬਹੁਤ ਮੰਦਾ ਹੈ। ਥੋੜ੍ਹਾ ਰੁਕ ਕੇ ਵੇਚਣਾ, ਚੰਗੇ ਪੈਸੇ ਮਿਲ ਜਾਣਗੇ।”
ਤੇ ਥੋੜ੍ਹੇ ਰੁਪਏ ਮੁੰਡੇ ਨੂੰ ਦੇ ਕੇ ਕਿਹਾ, “ਤੂੰ ਕੱਲ੍ਹ ਤੋਂ ਦੁਕਾਨ ਤੇ ਆ ਕੇ ਬੈਠਿਆ ਕਰ।”
ਅਗਲੇ ਦਿਨ ਤੋਂ ਮੁੰਡਾ ਦੁਕਾਨ ਤੇ ਬੈਠ ਕੇ ਹੀਰਿਆਂ ਰਤਨਾਂ ਦੀ ਪਰਖ ਕਰਨੀ ਸਿੱਖਣ ਲੱਗਾ।
ਤੇ ਫਿਰ ਇਕ ਦਿਨ ਉਹ ਵੱਡਾ ਪਾਰਖੀ ਬਣ ਗਿਆ। ਲੋਕ ਦੂਰੋਂ ਦੂਰੋਂ ਉਹਦੇ ਕੋਲ ਹੀਰਿਆਂ ਦੀ ਪਰਖ ਕਰਾਉਣ ਆਉਣ ਲੱਗੇ।
ਇਕ ਦਿਨ ਉਸਦੇ ਚਾਚੇ ਨੇ ਕਿਹਾ-“ਬੇਟਾ ! ਆਪਣੀ ਮਾਂ ਤੋਂ ਉਹ ਹਾਰ ਲੈ ਆ ਤੇ ਕਹੀਂ ਕਿ ਹੁਣ ਬਾਜ਼ਾਰ ਬਹੁਤ ਤੇਜ਼ ਹੈ, ਚੰਗੇ ਰੁਪਏ ਮਿਲ ਜਾਣਗੇ।”
ਮਾਂ ਤੋਂ ਹਾਰ ਲੈ ਕੇ ਜਦ ਮੁੰਡੇ ਨੇ ਪਰਖਿਆ ਤਾਂ ਪਤਾ ਲੱਗਾ ਕਿ ਉਹ ਹਾਰ ਤਾਂ ਨਕਲੀ ਹੈ।
ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sukhwinder Singh
very nice ji
Mani Raikot
ਬਹੁਤ ਸੋਹਣਾ ਸੁਨੇਹਾ ਦਿੱਤਾ ਧੰਨਵਾਦ ਜੀ।
jasmail
like 👍👍👍
Karandeep soni
ਬਹੁਤ ਵਧੀਆ ਕਹਾਣੀ ਹੈ ਜੀ,,, ਲੇਖਕ ਨੇ (ਤੁਸੀਂ) ਆਪਣਾ ਨਾਮ ਕਿਉ ਨਹੀ ਲਿਖਿਆ ਜੀ?
Rekha Rani
nice👍👍