ਗੰਗਾ-ਨਗਰ ਜਾਣ ਵਾਲੀ ਆਖਰੀ ਬਸ ਵਿਚ ਡਰਾਈਵਰ ਦੇ ਐਨ ਬਰੋਬਰ ਦੋ ਸਵਾਰੀਆਂ ਵਾਲੀ ਸੀਟ ਤੇ ਇੱਕ ਬਾਬਾ ਜੀ ਆਣ ਬੈਠੇ ਤੇ ਛੇਤੀ ਨਾਲ ਬਾਰੀ ਵਾਲੇ ਪਾਸੇ ਇੱਕ ਗਠੜੀ ਟਿਕਾ ਦਿੱਤੀ!
ਕੰਡਕਟਰ ਗੁੱਸੇ ਜਿਹੇ ਨਾਲ ਆਖਣ ਲੱਗਾ ਕੇ ਬਾਬਿਓ ਗਠੜੀ ਆਪਣੇ ਪੈਰਾਂ ਵਿਚ ਰੱਖ ਲਵੋ ਤੇ ਨਾਲਦੀ ਸੀਟ ਤੇ ਕਿਸੇ ਹੋਰ ਸਵਾਰੀ ਨੂੰ ਬਹਿਣ ਦੇਵੋ!
ਅੱਗੋਂ ਬੋਲੇ ਕੇ ਪੁੱਤਰਾ ਟਿਕਟਾਂ ਮੇਰੀਆਂ ਭਾਵੇਂ ਦੋ ਕਟਦੇ ਪਰ ਇਹ ਗਠੜੀ ਬਾਰੀ ਵਾਲੇ ਪਾਸੇ ਸੀਟ ਦੇ ਐਨ ਉੱਤੇ ਮੇਰੇ ਬਰਾਬਰ ਹੀ ਰਹੂ!
ਹੈਰਾਨ ਜਿਹਾ ਹੁੰਦਾ ਉਹ ਦੋ ਟਿਕਟਾਂ ਕੱਟ ਅਗਾਂਹ ਨੂੰ ਤੁਰ ਪਿਆ..!
ਪਰ ਬਾਕੀ ਦੀਆਂ ਟਿਕਟਾਂ ਕੱਟਦੇ ਹੋਏ ਦਾ ਸਾਰਾ ਧਿਆਨ ਬਾਪੂ ਦੇ ਨਾਲ ਰੱਖੀ ਗਠੜੀ ਵੱਲ ਹੀ ਕੇਂਦਰਿਤ ਰਿਹਾ!
ਘੰਟੇ ਕੂ ਬਾਅਦ ਵਿਹਲਾ ਹੋ ਕੇ ਮੁੜ ਕੋਲ ਆ ਗਿਆ ਤੇ ਪੁੱਛਣ ਲੱਗਾ ਕੇ ਬਾਪੂ ਜੀ ਇੱਕ ਗੱਲ ਤੇ ਦੱਸ..ਇਸ ਗਠੜੀ ਵਿਚ ਐਸਾ ਕੀ ਹੈ ਕੇ ਜੋ ਤੂੰ ਇਸਦੀ ਵੀ ਟਿਕਟ ਕਟਵਾਈ?
ਬਾਪੂ ਜੀ ਗਠੜੀ ਆਪਣੇ ਵੱਲ ਖਿੱਚਦਾ ਹੋਇਆ ਆਖਣ ਲੱਗਾ ਕੇ ਪੁੱਤ ਇਸ ਵਿਚ ਮੇਰੀ ਨਾਲਦੀ “ਪਿਆਰ ਕੌਰ” ਦੀਆਂ ਅਸਥੀਆਂ ਨੇ..ਦੋਨੋਂ ਬੇਔਲਾਦੇ ਸਾਂ..ਪਰ ਰੈ ਵਾਹਵਾ ਰਲਦੀ ਸੀ ਇੱਕ-ਦੂਜੇ ਨਾਲ..ਹਮੇਸ਼ਾਂ ਇੱਕ ਗੱਲੋਂ ਡਰਦੇ ਹੁੰਦੇ ਸਾਂ ਕੇ ਜੇ ਕਿਤੇ ਦੋਹਾਂ ਚੋਂ ਇੱਕ ਪਹਿਲਾਂ ਤੁਰ ਗਿਆ ਤਾਂ ਦੂਜੇ ਕੱਲੇ ਰਹਿ ਗਏ ਦਾ ਮਗਰੋਂ ਕੀ ਬਣੂ?
ਸੋ ਇੱਕ ਦਿਨ ਅਸਾਂ ਦੋਹਾਂ ਨੇ ਰਲ ਕੇ ਇੱਕ ਮਤਾ ਪਕਾਇਆ ਕੇ ਜਿਹੜਾ ਵੀ ਮਗਰ ਰਹਿ ਜਾਊ ਉਹ ਪਹਿਲਾਂ ਤੁਰ ਗਏ ਨੂੰ ਰਹਿੰਦੇ ਸਾਹਵਾਂ ਤੀਕ ਆਪਣੇ ਨਾਲ ਰੱਖੂ..ਸੋ ਪੁੱਤ ਪਿਛਲੇ ਵਰੇ ਚੜਦੇ ਸਿਆਲ ਪਿਆਰ ਕੌਰ ਫਤਹਿ ਬੁਲਾ ਗਈ ਤੇ ਮੈਂ ਬੱਸ ਹੁਣ ਤੱਕ ਵੀ ਉਂਦੇ ਨਾਲ ਕੀਤੇ “ਕੌਲ ਕਰਾਰ” ਨਿਭਾਹ ਰਿਹਾ ਹਾਂ..
ਗੱਲਾਂ ਕਰਦੇ ਕਰਦੇ ਬਾਬਾ ਜੀ ਨੂੰ ਨੀਂਦ ਆਉਣ ਲੱਗੀ ਤੇ ਉਹ ਨੀਂਦ ਦੀ ਝੋਕ ਲੈਂਦੇ ਹੋਏ ਗਠੜੀ ਵੱਲ ਨੂੰ ਉੱਲਰ ਗਏ..!
“ਸੋਂ ਜਾਓ ਬਾਬਾ ਜੀ..ਬਾਕੀ ਗੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur
bht sohni g story💚💛
Nisha Bedi
ਪਿਆਰ :
ਸਮਝੋ ਤਾਂ #ਅਹਿਸਾਸ, ਦੇਖੋ ਤਾਂ ਰਿਸ਼ਤਾ,
ਕਹੋ ਤਾਂ ਲਫ਼ਜ, ਚਾਹੋ ਤਾਂ ਜਿੰਦਗੀ,
ਕਰੋ ਤਾਂ #ਇਬਾਦਤ, ਨਿਭਾਉ ਤਾਂ #ਵਾਅਦਾ,
ਗੁੰਮ ਜਾਵੇ ਤਾਂ ਮੁੱਕਦਰ, ਮਿਲ ਜਾਵੇ ਤਾਂ #ਜੰਨਤ
Gurwinder singh
yr mera ta rona nikl aya.. main pad k apni wife nu sna riha c eh story.. it,s very emotional..😪
ਗੁਮਨਾਮ ਲਿਖਾਰੀ
ਬਹੁਤ ਵਧੀਆਂ ਕਹਾਣੀ ਵੀਰ ਜੀ ਦਿਲ ਨੰੂ ਝਿੰਜੋੜਨ ਵਾਲੀ ਕਹਾਣੀ ਸੀ 👍👍👍👍
Karandeep soni
Very heart touching story ji
Rekha Rani
so so so sweet . nice story