ਥੋੜਾ ਸ਼ੱਕ ਸੀ ਕੇ ਭਾਪਾ ਜੀ ਕਈਆਂ ਨੂੰ ਉਧਾਰ ਸੌਦਾ ਦੇ ਦਿੰਦੇ ਨੇ..
ਬਹਾਨੇ ਜਿਹੇ ਨਾਲ ਉਧਾਰ ਖਾਤੇ ਵਾਲੀ ਕਾਪੀ ਮੰਗਦਾ ਤਾਂ ਗੁੱਸੇ ਹੋ ਜਾਇਆ ਕਰਦੇ..ਆਖਦੇ ਪੁੱਤਰਾ ਹੁਣ ਤੂੰ ਮੈਨੂੰ ਸਿਖਾਏਂਗਾ ਕੇ ਹੱਟੀ ਕਿੱਦਾਂ ਚਲਾਉਣੀ ਏ..!
ਇੱਕ ਵਾਰ ਬਹੁਤ ਹੀ ਜਿਆਦਾ ਬਿਮਾਰ ਪੈ ਗਏ..
ਮੈਨੂੰ ਹੱਟੀ ਤੇ ਖਲੋਣ ਲਈ ਸ਼ਹਿਰ ਵਾਲੇ ਕੰਮ ਤੋਂ ਛੁੱਟੀ ਲੈਣੀ ਪੈ ਗਈ..!
ਅਕਸਰ ਵੇਖਿਆ ਕਰਦਾ ਕੁਝ ਲੋਕ ਆਇਆ ਕਰਦੇ..ਭਾਪਾ ਜੀ ਬਾਰੇ ਪੁੱਛਦੇ ਤੇ ਬਿਨਾ ਕੁਝ ਲਿਆਂ ਹੀ ਵਾਪਿਸ ਪਰਤ ਜਾਇਆ ਕਰਦੇ..!
ਮੈਨੂੰ ਪਤਾ ਸੀ ਕੇ ਉਹ ਸਾਰੇ ਉਧਾਰ ਵਾਲੇ ਖਾਤੇਦਾਰ ਨੇ..
ਪਰ ਮੈਂ ਅੱਜ ਨਕਦ ਕੱਲ ਉਧਾਰ ਵਾਲੇ ਆਧੁਨਿਕ ਕਾਰੋਬਾਰੀ ਸੰਕਲਪ ਦਾ ਚੰਡਿਆ ਹੋਇਆ ਥੋੜੀ ਕੀਤਿਆਂ ਕਿਸੇ ਨੂੰ ਮੂੰਹ ਨਾ ਲਾਇਆ ਕਰਦਾ!
ਉਸ ਦਿਨ ਉਹ ਦਸਾਂ ਕੂ ਸਾਲਾਂ ਦਾ ਹਲਕੀ ਜਿਹੀ ਉਮਰ ਦਾ ਮੁੰਡਾ..
ਸੁਵੇਰ ਦਾ ਪਤਾ ਨੀ ਕਿੰਨੀ ਵਾਰੀ ਹੱਟੀ ਅੱਗਿਓਂ ਲੰਗਿਆ..ਉਤਸੁਕਤਾ ਨਾਲ ਭਰੀਆਂ ਉਸਦੀਆਂ ਥੱਕੀਆਂ ਜਿਹੀਆਂ ਅੱਖੀਆਂ ਦੁਕਾਨ ਦੇ ਅੰਦਰ ਕਿਸੇ ਵਜੂਦ ਨੂੰ ਟਟੋਲਦੀਆਂ ਹੋਈਆਂ ਲਗੀਆਂ..ਪਰ ਉਹ ਹਰ ਵਾਰ ਉਦਾਸ ਜਿਹਾ ਹੋ ਕੇ ਵਾਪਿਸ ਪਰਤ ਜਾਇਆ ਕਰਦਾ..!
ਅਖੀਰ ਪੰਜਵੇਂ ਛੇਵੇਂ ਫੇਰੇ ਵੇਲੇ ਸੈਨਤ ਮਾਰ ਕੋਲ ਸੱਦ ਲਿਆ..
ਆਖਿਆ ਕੋਈ ਕੰਮ ਏ..ਮਿਲਣਾ ਕਿਸੇ ਨੂੰ..ਸੁਵੇਰ ਦਾ ਛੇਵਾਂ ਫੇਰਾ ਏ ਤੇਰਾ..
ਆਖਣ ਲੱਗਾ ਜੀ ਬਾਬੇ ਹੁਰੀਂ ਕਿਥੇ ਨੇ..ਗੱਲ ਕਰਨੀ ਸੀ..ਘਰੇ ਆਟਾ ਮੁੱਕਾ ਏ ਤੇ ਬੀਬੀ ਆਹਂਦੀ ਸੀ ਕੇ ਅੱਜ ਰੋਟੀ ਤਾਂ ਪੱਕਣੀ ਜੇ ਬਾਬੇ ਹੁਰੀਂ ਥੋੜਾ ਉਧਾਰ ਕਰ ਲੈਣ ਤਾਂ..!
ਇਸਤੋਂ ਪਹਿਲਾਂ ਕੇ ਮੈਂ ਕੋਈ ਜੁਆਬ ਦਿੰਦਾ..ਅੰਦਰੋਂ ਅਵਾਜ ਆਈ..ਬਾਪੂ ਹੂਰੀ ਕਾਹਲੇ ਪੈ ਰਹੇ ਸਨ..ਆਖ ਰਹੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਬਿਲਕੁਲ ਸਹੀ ਕਿਹਾ ਜੀ ਤੁਸੀ। ਬਹੁਤ ਹੀ ਵਧੀਆ ਲਿਖਿਆ ਹੈ।
Karandeep soni
ਬਹੁਤ ਵਧੀਆ ਜੀ