ਪਰ ਸ਼ਾਇਦ ਸਾਡੀ ਕਿਸਮਤ ਵਿੱਚ ਕਦੇ ਮਿਲਣਾ ਲਿਖਿਆ ਹੀ ਨਹੀਂ ਸੀ। ਅਮਨ ਦੇ ਘਰ ਉਸਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ। ਉਸਨੇ ਮੈਨੂੰ ਆਪਣੇ ਘਰ ਗੱਲ ਕਰਨ ਲਈ ਕਿਹਾ। ਪਰ ਮੇਰੀ ਭੈਣ ਦੀ ਹਾਲਤ ਵਿੱਚ ਕੋਈ ਵੀ ਸੁਧਾਰ ਨਹੀਂ ਆ ਰਿਹਾ ਸੀ ਜਿਸ ਕਾਰਨ ਮੰਮੀ ਪਾਪਾ ਬਹੁਤ ਜਿਆਦਾ ਟੈਂਸ਼ਨ ਵਿਚ ਰਹਿੰਦੇ ਸਨ। ਇਸ ਹਾਲਾਤ ਵਿੱਚ ਮੈੰ ਆਪਣੇ ਤੇ ਅਮਨ ਬਾਰੇ ਦੱਸਣ ਦੀ ਹਿੰਮਤ ਨਾ ਕਰ ਸਕੀ। ਓਧਰ ਅਮਨ ਦੇ ਘਰ ਵਾਲੇ ਕੁੜੀ ਦੇਖਣ ਦੀ ਤਿਆਰੀ ਕਰ ਰਹੇ ਸੀ। ਅਮਨ ਨੇ ਮੈਨੂੰ ਕਿਹਾ ਕਿ ਜੇ ਤੁਸੀ ਘਰ ਗੱਲ ਕਰ ਲਵੋ ਤਾਂ ਮੈ ਆਪਣੇ ਮੰਮੀ ਪਾਪਾ ਨੂੰ ਮਨਾਂ ਲਵਾਗਾ। ਪਰ ਮੈੰ ਇਸ ਹਾਲਾਤ ਵਿੱਚ ਕਿਵੇਂ ਉਨ੍ਹਾਂ ਨਾਲ਼ ਗੱਲ ਕਰ ਸਕਦੀ ਸੀ। ਅਮਨ ਦੇ ਘਰ ਵਾਲੇ ਉਸ ਲਈ ਕੁੜੀ ਪਸੰਦ ਕਰ ਆਏ। ਮੈੰ ਅਮਨ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕੁਝ ਵੀ ਸੁਣਨ ਲਈ ਤਿਆਰ ਨਹੀਂ ਸੀ। ਆਖਿਰਕਾਰ ਮੈੰ ਹਿੰਮਤ ਕਰਕੇ ਮੰਮੀ ਨਾਲ ਗੱਲ ਕੀਤੀ। ਉਹ ਬਹੁਤ ਜਿਆਦਾ ਨਾਰਾਜ਼ ਹੋ ਗਏ। ਉਹਨਾਂ ਪਾਪਾ ਨਾਲ਼ ਕੋਈ ਵੀ ਗੱਲ ਕਰਨ ਤੋਂ ਮਨਾਂ ਕਰ ਦਿੱਤਾ। ਮੈਨੂੰ ਕੁਝ ਵੀ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾ।
ਇੱਕ ਪਾਸੇ ਅਮਨ ਨੇ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਤੇ ਦੂਜੇ ਪਾਸੇ ਮੰਮੀ ਵੀ ਮੇਰੇ ਨਾਲ ਗੱਲ ਨਹੀਂ ਕਰ ਰਹੇ ਸੀ। ਮੈਨੂੰ ਆਪਣੇ ਹੀ ਘਰ ਵਿੱਚ ਬਹੁਤ ਘੁਟਣ ਮਹਿਸੂਸ ਹੋ ਰਹੀ ਸੀ।
ਇਕ ਦਿਨ ਅਮਨ ਦਾ ਮੈਸੇਜ ਆਇਆ ਕਿ ਦੋ ਦਿਨ ਬਾਅਦ ਉਸਦਾ ਵਿਆਹ ਹੈ। ਪਰ ਉਹ ਅੱਜ ਵੀ ਮੈਨੂੰ ਪਿਆਰ ਕਰਦਾ ਹੈ। ਉਸਨੇ ਮੈਨੂੰ ਕਿਹਾ ਕਿ ਅਜੇ ਵੀ ਕੁਝ ਨਹੀਂ ਵਿਗੜਿਆ ਜੇਕਰ ਮੈ ਵੀ ਉਸਨੂੰ ਪਿਆਰ ਕਰਦੀ ਹਾਂ ਤਾਂ ਉਸ ਨਾਲ ਭੱਜ ਕੇ ਕੋਰਟ ਮੈਰਿਜ ਕਰਵਾ ਲਵਾਂ। ਮੈਂ ਵੀ ਉਸ ਨੂੰ ਬਹੁਤ ਪਿਆਰ ਕਰਦੀ ਸੀ । ਇਸ ਲਈ ਮੈਂ ਉਸਦੀ ਗੱਲ ਮੰਨ ਲਈ। ਉਸਨੇ ਕਿਹਾ ਕਿ ਮੈੰ ਕੱਲ ਰਾਤ ਨੂੰ ਆਵਾਗਾ ਤੂੰ ਤਿਆਰ ਰਹੀ। ਪਰ ਕਿਤੇ ਨਾ ਕਿਤੇ ਮੈਨੂੰ ਇਹ ਸਭ ਗ਼ਲਤ ਲੱਗ ਰਿਹਾ ਸੀ।
ਮੈੰ ਆਪਣੇ ਕਮਰੇ ਵਿੱਚ ਪਈ ਇਹ ਸਭ ਸੋਚ ਰਹੀ ਸੀ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਮੇਰੀ ਅੱਖ ਲੱਗ ਗਈ। ਰਾਤ ਦੇ ਬਾਰਾਂ ਵਜ ਗਏ ਮੈਨੂੰ ਅਮਨ ਦਾ ਮੈਸੇਜ ਆਇਆ ਕਿੱਥੇ ਓ ਮੈੰ ਬਾਹਰ ਆ ਗਿਆ ਹਾਂ ਜਲਦੀ ਆ ਜਾਓ। ਮੈੰ ਹੌਲੀ ਜਿਹੀ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਈ। ਅਮਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਅੱਜ ਅਸੀਂ ਆਪਣੀ ਕਿਸਮਤ ਹਰਾ ਕੇ ਇੱਕ ਹੋ ਜਾਣਾ ਸੀ। ਅਸੀਂ ਦੋਵੇਂ ਆਪਣੇ ਅਪਣਿਆ ਤੋਂ ਬਹੁਤ ਦੂਰ ਜਾ ਕੇ ਇੱਕ ਨਵੀਂ ਦੁਨੀਆ ਵਾਉਣ ਦੇ ਸੁਪਨੇ ਦੇਖ ਰਹੇ ਸੀ ਕਿ ਅਚਾਨਕ ਇੱਕ ਅਵਾਜ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਦਵਿੰਦਰ ਸਿੰਘ
ਅਮਨ
jaspreet kaur
heart touching story g💙❤️
ਤਲਾਸ਼ ਆਪਣੇ ਆਪ ਦੀ
thank to all of you for supporting me
Sandhu
Omg very sad story..
suman
heart touching story
ਹਰਜੋਤ
ਦਿਲ ਨੂੰ ਛੂਹਣ ਵਾਲੀ ਕਹਾਣੀ
Rekha Rani
like this nice story (sumjotaa) tusi jo v apni jendgi da feslla leyaa sahi leyaa . good luck God bless you.