ਲੇਖਕ – ਪਰਵੀਨ ਰੱਖੜਾ
ਸਤਿ ਸ੍ਰੀ ਅਕਾਲ ਜੀ ਸਾਰੀਆਂ ਨੂੰ,ਇਹ ਮੇਰੀ ਜ਼ਿੰਦਗੀ ਦੀ ਪਹਿਲੀ ਕਿਤਾਬ ਹੈ।
ਇਸ ਕਿਤਾਬ ਨੂੰ ਲਿਖਣ ਦਾ ਮੇਰਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ । ਇਹ ਕੁਝ ਸਵਾਲ ਹਨਜੋ ਕਦੇ ਕਦੇ ਮੈਂ ਆਪਣੇ ਆਪ ਨੂੰ ਪੁੱਛਦਾ ।ਪਰ ਕਦੇ ਮੈਨੂੰ ਸਹੀ ਜਵਾਬ ਨਹੀਂ ਮਿਲਿਆ ਇਹਨਾਂ ਦਾ। ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਕਿਤਾਬ ਚੰਗੀ ਲੱਗੇਗੀ
ਮੈਂ ਇਕ ਲਿਖਾਰੀ ਹਾਂ ਤੇ ਸੋਚਣਾ ਮੇਰਾ ਕੰਮ ਹੈ।
ਪਰ ਕਦੇ ਕਦੇ ਮੈਂ ਸੋਚਦੇ ਸੋਚਦੇ ਏਨਾ ਡੂੰਗਾ ਚੱਲਿਆ ਜਾਣਾ,
ਕਿ ਬਾਕੀਆਂ ਨੂੰ ਮੇਰੀਆਂ ਗੱਲਾਂ ਹਾਸੋਹੀਣ ਲੱਗਣ ਲੱਗ ਜਾਂਦੀਆਂ ਹਨ।
ਕਦੇ ਕਦੇ ਮੈਂ ਚੰਨ ਨੂੰ ਦੇਖ ਕੇ ਸੋਚਦਾ ਇਹ ਕਿ ਚੀਜ਼ ਹੈ ਜੋ ਆਸਮਾਨ ਚ ਉੱਡ ਰਹੀ ਹੈ ਤੇ ਰਾਤ ਆਉਦੇ ਚਮਕਣ ਲੱਗ ਜਾਂਦੀ ਹੈ?
ਇਹ ਤਾਰੇ ਕਿਵੇਂ ਬਣੇ ਹੋਣੇਗੇ ਤੇ ਇਹ ਹਵਾ ਵਿਚ ਕਿਵੇਂ ਉੱਡ ਰਹੇ ਹਨ?
ਮੈਂ ਪੜਿਆ ਸੀ ਕਿ ਉਥੇ ਗੁਰੂਤਾ ਆਕਰਸ਼ਣ ਨਹੀਂ ਹੈ, ਇਸ ਲਈ ਉੱਡ ਰਹੇ ਹਨ। ਪਰ ਇਹ ਜਵਾਬ ਪਤਾ ਨਹੀਂ ਕਿਉਂ ਮੈਨੂੰ ਤਸੱਲੀ ਜਿਹੀ ਨਹੀਂ ਦਿੰਦਾ।
ਮੈਂ ਸੋਚਦਾਂ ਹਾਂ ਧਰਤੀ ਉੱਤੇ ਗੁਰੂਤਾ ਆਕਰਸ਼ਣ ਹੈ ਚਲੋ ਮੈਂ ਮੰਨ ਲਿਆ,
ਪਰ ਧਰਤੀ ਤੋਂ ਬਾਹਰ ਗੁਰੂਤਾ ਆਕਰਸ਼ਣ ਕਿਉਂ ਨਹੀਂ ਹੈ?
ਧਰਤੀ ਤੋਂ ਬਾਹਰ ਵਾਲਾ ਬ੍ਰਹਿਮੰਡ ਆਖਿਰਕਾਰ ਕਿਥੇ ਖ਼ਤਮ ਹੁੰਦਾ ਹੋਵੇਗਾ?
ਬ੍ਰਹਿਮੰਡ ਦੇ ਖਤਮ ਹੋਣ ਤੋਂ ਬਾਅਦ ਅੱਗੇ ਕਿ ਹੋ ਸਕਦਾ ਹੈ?
ਏਦਾਂ ਤਾਂ ਨੀ ਹੋ ਸਕਦਾ ਕਿ ਬ੍ਰਹਿਮੰਡ ਕੀਤੇ ਖ਼ਤਮ ਹੀ ਨਾ ਹੋਵੇ?
ਹਰ ਚੀਜ਼ ਦਾ ਕੀਤੇ ਨਾ ਕੀਤੇ ਤਾਂ ਖਾਤਮਾ ਹੁੰਦਾ ਹੀ ਹੈ।
ਕਿ ਧਰਤੀ ਖ਼ਾਸ ਤੌਰ ਤੇ ਇਨਸਾਨਾਂ ਲਈ ਹੀ ਬਣਾਈ ਗਈ ਸੀ?
ਕਿ ਇਹ ਕਿਸੇ ਨੇ ਸੋਚ ਸਮਝ ਕੇ ਬਣਾਈ ਸੀ?
ਮੈਂ ਕਦੇ ਕਦੇ ਰੱਬ ਵਿਚ ਯਕੀਨ ਨਹੀਂ ਕਰਦਾ, ਪਰ ਜਦੋ ਮੈਂ ਸੋਚਦਾ ਇਹ ਧਰਤੀ ਤੇ ਚੱਲਣ ਫਿਰਨ ਵਾਲਿਆਂ ਚੀਜ਼ਾਂ ਕਿ ਹਨ ?
ਇਹ ਹੱਸਦਿਆਂ ਵੀ ਹਨ, ਰੋਂਦਿਆਂ ਵੀ ਹਨ,
ਇਹ ਚੀਜ਼ਾਂ ਆਪਣੇ ਤੋਂ ਅੱਗੇ ਵੀ ਆਪਣੇ ਵਰਗੀਆਂ ਚੀਜ਼ਾਂ ਨੂੰ ਜਨਮ ਵੀ ਦਿੰਦਿਆਂ ਹਨ।
ਇਹ ਨਿੱਤ ਪੈਸੇ ਕਮਾਉਣ ਲਈ ਬਾਹਰ ਜਾਂਦੀਆਂ ਹਨ,
ਐਸ਼ੋ ਅਰਾਮ ਕਰਦਿਆਂ ਹਨ।
ਇਹਨਾਂ ਅੰਦਰ ਵੀ ਸਭ ਚੀਜ਼ਾਂ ਐਵੇਂ ਹਨ, ਜਿਵੇਂ ਕਿਸੇ ਨੇ ਵਿਸ਼ੇਸ ਤੌਰ ਤੇ ਪਾਇਆਂ ਹੋਣ।
ਦਿਲ ਦਾ ਆਪਣਾ ਕੰਮ ਹੈ, ਫੇਫੜਿਆਂ ਦਾ ਆਪਣਾ ਕੰਮ ਹੈ, ਮਿਹਦੇ ਦਾ ਆਪਣਾ ਕੰਮ ਹੈ ਤੇ ਦਿਮਾਗ ਦਾ ਆਪਣਾ ਕੰਮ ਹੈ।
ਇਹ ਸਭ ਚੀਜ਼ਾਂ ਆਪਣੇ ਆਪ ਤਾਂ ਨਹੀਂ ਬਣ ਸਕਦੀਆਂ?
ਪਰ ਦੂਜੇ ਪਾਸੇ ਮੈਂ ਸੋਚਦਾਂ
ਇਹੋ ਜਿਹੀਆਂ ਚੀਜ਼ਾਂ ਉਸ ਨੇ ਕੀ ਸੋਚ ਕੇ ਬਣਾਇਆਂ ਹੋਣਗੀਆਂ, ਜੋ ਏਨਾ ਪਾਪ ਕਰਦਿਆਂ ਹਨ ਇਸ ਦੁਨੀਆ ਤੇ ਆ ਕੇ,
ਇਕ ਦੂਜੇ ਨੂੰ ਮਾਰਦੀਆਂ ਹਨ, ਭ੍ਰਿਸ਼ਟਾਚਾਰ ਕਰਦਿਆਂ ਹਨ, ਬਲਾਤਕਾਰ ਕਰਦਿਆਂ ਹਨ ਤੇ ਕਮਜ਼ੋਰਾਂ ਨੂੰ ਪਰੇਸ਼ਾਨ ਕਰਨ ਚ ਖੁਸ਼ ਹੁੰਦੀਆਂ ਹਨ।
ਏਥੇ ਸਭ ਨੇ ਆ ਕੇ ਆਪੋ ਆਪਣੇ ਰੱਬ ਤੱਕ ਵੰਡ ਲਏ ਹਨ।
ਹਰ ਕਿਸੇ ਦਾ ਏਥੇ ਅਲੱਗ ਰੱਬ ਹੈ।
ਕਿ ਏਦਾਂ ਹੋ ਸਕਦਾ ਹੈ ?
ਕਿ ਕੀਤੇ ਬੈਠਾ ਰੱਬ ਆਪਾਂ ਨੂੰ ਮਨੋਰੰਜਨ ਲਈ ਦੇਖ ਰਿਹਾ ਹੋਵੇਗਾ?
ਕਿ ਆਪਾਂ ਉਸ ਦੇ ਲਈ ਮਨੋਰੰਜਨ ਦੇ ਸਾਧਨ ਹਾਂ?
ਮੈਂ ਇਹ ਵੀ ਸੁਣਿਆ ਹੈ ਕਿ ਇਨਸਾਨ ਪਹਿਲਾ ਬਾਂਦਰ ਹੁੰਦੇ ਸਨ ਤੇ ਹੋਲੀ ਹੋਲੀ ਇਹ ਬਾਂਦਰਾਂ ਨੂੰ ਸਮਝ ਆਉਣ ਲੱਗੀ ਤੇ ਇਹ ਹੋਲੀ ਹੋਲੀ ਇਨਸਾਨ ਬਣ ਗਏ। ਇਹ ਆਪਣੇ ਅੱਜ ਦਾ ਵਿਗਿਆਨਿਕ ਤੱਥ ਹੈ।
ਇਹ ਗੱਲ ਵਿਗਿਆਨੀਆਂ ਨੇ ਬਹੁਤ ਸਾਲਾਂ ਦੀ ਸੋਧ ਤੋਂ ਬਾਅਦ ਪਤਾ ਕਰੀ ਹੈ।
ਪਰ ਬਾਂਦਰ ਤਾਂ ਹੁਣ ਵੀ ਇਸ ਧਰਤੀ ਤੇ ਮੌਜੂਦ ਹਨ।
ਕਿ ਕੋਈ ਬਾਂਦਰ ਹੁਣ ਅੱਗੇ ਜਾ ਕੇ ਇਨਸਾਨ ਬਣ ਸਕਦਾ ਹੈ, ਜਿਵੇਂ ਪਹਿਲਾਂ ਬਣਿਆ ਸੀ?
ਕਿ ਇਹ ਚੀਜ਼ ਸੰਭਵ ਹੈ?
ਜੇ ਉਸ ਸਮੇਂ ਦਾ ਬਾਂਦਰ ਹੋਲੀ ਹੋਲੀ ਇਨਸਾਨ ਬਣ ਗਿਆ ਸੀ ਤਾਂ ਅੱਜ ਦਾ ਬਾਂਦਰ ਹੋਲੀ ਹੋਲੀ ਇਨਸਾਨ ਕਿਉਂ ਨਹੀਂ ਬਣ ਸਕਦਾ?
ਜੇਕਰ ਇਹ ਤਰਕ ਸਹੀ ਨਹੀਂ ਹੈ ਤਾਂ ਫਿਰ ਇਸ ਧਰਤੀ ਤੇ ਪਹਿਲਾ ਇਨਸਾਨ ਕਿਵੇਂ ਆਇਆ ਹੋਵੇਗਾ?
ਇਸ ਸੰਸਾਰ ਵਿਚ ਜਿੰਨੇ ਵੀ ਧਰਮ ਹਨ, ਸਭ ਦਾ ਇਸ ਗੱਲ ਨੂੰ ਲੈ ਕੇ ਆਪਣਾ ਅਲੱਗ ਤਰਕ ਹੈ।
ਇਸ ਗੱਲ ਨੂੰ ਲੈ ਕੇ ਹਰ ਧਾਰਮਿਕ ਗ੍ਰੰਥ ਵਿਚ ਇੱਕ ਅਲੱਗ ਕਹਾਣੀ ਦੱਸੀ ਗਈ ਹੈ।
ਪਰ ਅਸਲ ਕਹਾਣੀ ਕਿਹੜੀ ਹੈ, ਹੁਣ ਇਹ ਗੱਲ ਕਿਵੇਂ ਪਤਾ ਲੱਗੇਗੀ?
ਚਲੋ ਬਾਂਦਰ ਤੋਂ ਇਨਸਾਨ ਬਣਨ ਵਾਲੀ ਗੱਲ ਛੱਡ ਦੇਈਏ ਤਾਂ ਫੇਰ ਸਵਾਲ ਫੇਰ ਉਹੀ ਆ ਜਾਂਦਾ ਹੈ। ਆਖਿਰਕਾਰ ਇਨਸਾਨ ਇਸ ਧਰਤੀ ਤੇ ਆਇਆ ਕਿਵੇਂ?
ਕਿ ਉਹ ਇਨਸਾਨ ਜਵਾਨ ਰੂਪ ਚ ਆਇਆ ਹੋਵੇਗਾ ਜਾਂ ਉਹ ਆਪਣੇ ਵਾਂਗੂੰ ਨਵਜੰਮੇ ਬੱਚੇ ਦੇ ਰੂਪ ਵਿਚ ਆਇਆ ਹੋਵੇਗਾ ?
ਜੇ ਉਹ ਇਨਸਾਨ ਨਵਜੰਮੇ ਬੱਚੇ ਦੇ ਰੂਪ ਵਿਚ ਆਇਆ ਸੀ ਤਾਂ ਉਸ ਨੇ ਕਿ ਖਾਇਆ ਹੋਵੇਗਾ ਉਸ ਸਮੇਂ?
ਨਵਜੰਮੀਆਂ ਬੱਚਾ ਕਿਵੇਂ ਕੁਝ ਖਾ ਸਕਦਾ ਹੈ?
ਉਹ ਕਿਵੇਂ ਸ਼ਿਕਾਰ ਕਰ ਸਕਦਾ ਹੈ?
ਉਸ ਪਹਿਲੇ ਇਨਸਾਨ ਨੂੰ ਕਿਵੇਂ ਪਤਾ ਲੱਗਿਆ ਹੋਵੇਗਾ ਕਿ ਭੁੱਖ ਲੱਗੀ ਤੇ ਆਪਾਂ ਕੋਈ ਚੀਜ਼ ਖਾ ਸਕਦੇ ਹਾਂ?
ਸੋਚਣ ਨੂੰ ਇਹ ਗੱਲ ਆਮ ਜਿਹੀ ਲੱਗਦੀ ਹੈ, ਕਿ ਇਸ ਵਿਚ ਕਿ ਖ਼ਾਸ ਹੈ?
ਉਸਨੂੰ ਭੁੱਖ ਲੱਗੀ ਉਸ ਨੇ ਕੁਝ ਖਾ ਲਿਆ।
ਪਰ ਜ਼ਰਾ ਸੋਚ ਕੇ ਦੇਖੋ ਆਪਾਂ ਨੂੰ ਤਾਂ ਬਚਪਨ ਵਿਚ ਸਮਝਾਇਆ ਜਾਂਦਾ ਹੈ ਕਿ ਭੁੱਖ ਲੱਗੀ ਤੇ ਆਪਾਂ ਆਹ ਕੁਝ ਖਾ ਸਕਦੇ ਹਾਂ,
ਪਰ ਉਸ ਪਹਿਲੇ ਇਨਸਾਨ ਨੂੰ ਕਿਵੇਂ ਪਤਾ ਲੱਗਿਆ ਹੋਵੇਗਾ?
ਉਸ ਨੂੰ ਕਿਸ ਨੇ ਪਾਲਿਆ ਹੋਵੇਗਾ?
ਉਸ ਨੂੰ ਕਿਵੇਂ ਪਤਾ ਲੱਗਿਆ ਹੋਵੇਗਾ ਕਿ ਉਹ ਅੱਗੇ ਸੰਤਾਨ ਕਿਵੇਂ ਪੈਦਾ ਕਰ ਸਕਦਾ ਹੈ।
ਇਹ ਸਭ ਕਿਸ ਨੇ ਸਿਖਾਇਆ ਉਸ ਨੂੰ?
ਕਿ ਧਰਤੀ ਤੇ ਰੱਬ ਨੇ ਬੰਦਾ ਤੇ ਜਨਾਨੀ ਦਾ ਜੋੜਾ ਬਣਾ ਕੇ ਭੇਜਿਆ ਸੀ?
ਕਿ ਜ਼ਨਾਨੀ ਤੇ ਬੰਦਾ ਰੱਬ ਨੇ ਇਕੋ ਜਗ੍ਹਾ ਭੇਜੇ ਸੀ?
ਜੇ ਨਹੀਂ ਤਾਂ ਏਡੀ ਬੜੀ ਧਰਤੀ ਤੇ ਦੋਵੇ ਇਕੱਠੇ ਕਿਵੇਂ ਹੋਏ?
ਕਿ ਧਰਤੀ ਤੇ ਦੋ ਤੋਂ ਵੱਧ ਇਨਸਾਨ ਆਏ ਸਨ?
ਇਹ ਇਨਸਾਨ ਬਣੇ ਕਿਵੇਂ ਇਸ ਦਾ ਕਿਸੇ ਨੂੰ ਨਹੀਂ ਪਤਾ ।
ਇਕ ਵਿਗਿਆਨਿਕ ਤੱਥ ਇਹ ਵੀ ਹੈ ਕਿ ਇਨਸਾਨ ਮਿੱਟੀ ਤੋਂ ਬਣਿਆ ਸੀ।
ਪਰ ਮਿੱਟੀ ਤਾਂ ਅੱਜ ਵੀ ਆਪਣੇ ਪੈਰਾਂ ਹੇਠ ਮੌਜੂਦ ਹੈ ।
ਕਿ ਕੋਈ ਇਸ ਮਿੱਟੀ ਤੋਂ ਇਨਸਾਨ ਬਣਾ ਸਕਦਾ ਹੈ?
ਹੁਣ ਇਹ ਤਰਕ ਨਾ ਦੇਣ ਲੱਗ ਜਾਣਾ ਕਿ ਇਹ ਰੱਬ ਦਾ ਕੰਮ ਆ ਆਪਾਂ ਕਿਵੇਂ ਕਰ ਸਕਦੇ ਹਾਂ।
ਪਰ
ਇਸ ਧਰਤੀ ਤੇ ਬਹੁਤ ਮਹਾਪੁਰੁਸ਼ ਇਹੋ ਜਿਹੇ ਹਨ ਜੋ ਆਪਣੇ ਆਪ ਨੂੰ ਰੱਬ ਮੰਨਦੇ ਹਨ।
ਉਹਨਾਂ ਨੂੰ ਕਹੋ ਕਿ ਜੇ ਉਹ ਭਗਵਾਨ ਹਨ ਤਾਂ ਮਿੱਟੀ ਤੋਂ ਇਕ ਬੰਦਾ ਬਣਾ ਕੇ ਦਿਖਾ ਦੇਣ ।
ਚਲੋ ਜੇ ਆਪਾਂ ਧਾਰਮਿਕ ਗ੍ਰੰਥਾਂ ਦੀ ਮੰਨੀਏ ਤਾਂ ਮੁਸਲਿਮ ਧਰਮ ਅਨੁਸਾਰ ਪਹਿਲਾ ਇਨਸਾਨ ਇਸ ਧਰਤੀ ਤੇ “ਆਦਮ” ਆਇਆ ਸੀ ਜੇ ਇਹ ਸੱਚ ਹੈ ਤਾਂ ਅੱਜ ਸਭ ਨੇ ਮੁਸਲਿਮ ਹੀ ਹੋਣਾ ਸੀ।
ਜੇ ਹਿੰਦੂ ਧਰਮ ਅਨੁਸਾਰ ਚਲੀਏ ਤਾਂ ਬ੍ਰਹਮਾ ਜੀ ਨੇ ਧਰਤੀ ਬਣਾਈ ਸੀ ਤੇ ਪਹਿਲਾ ਇਨਸਾਨ “ਮਨੂ” ਭੇਜਿਆ ਸੀ।
ਜੇ ਇਹ ਗੱਲ ਸੱਚ ਆ ਤਾਂ ਅੱਜ ਸਭ ਨੇ ਹਿੰਦੂ ਹੀ ਹੋਣਾ ਸੀ।
ਏਦਾਂ ਹੀ ਬਾਈਬਲ ਵਿਚ ਵੀ ਇਨਸਾਨ ਦੇ ਆਉਣ ਬਾਰੇ ਅਲੱਗ ਤਰਕ ਦਿੱਤਾ ਗਿਆ ਹੈ।
ਬਾਕੀ ਹਰ ਧਰਮ ਵਿਚ ਇਹਨਾਂ ਦੇ ਵੱਖ ਵੱਖ ਤਰਕ ਮਿਲਦੇ ਹਨ।
ਪਰ ਸੱਚ ਕੀ ਹੈ ਇਹ ਕਿਸੇ ਨੂੰ ਨਹੀਂ ਪਤਾ।
ਸਭ ਆਪਣੇ ਆਪਣੇ ਧਰਮ ਦੇ ਅਨੁਸਾਰ ਹੀ ਇਹਨਾਂ ਗੱਲਾਂ ਨੂੰ ਸੱਚ ਮੰਨਦੇ ਹਨ।
ਕਿ ਜਿਵੇਂ ਹਿੰਦੂ ਧਰਮ ਵਿਚ ਦੱਸਿਆ ਗਿਆ ਪਹਿਲਾ ਇਨਸਾਨ “ਮੰਨੂ”, ਕੁਰਾਨ ਵਿਚ ਦੱਸਿਆ ਪਹਿਲਾ ਇਨਸਾਨ “ਆਦਮ” ਤੇ ਬਾਈਬਲ ਵਿਚ ਦੱਸੇ ਗਏ ਪਹਿਲੇ ਇਨਸਾਨ ਨੇ ਹੀ ਅੱਗੇ ਤੋਂ ਅੱਗੇ ਸੰਤਾਨਾਂ ਪੈਦਾ ਕੀਤੀਆਂ ਸਨ?
ਕਿ ਹਰ ਧਰਮ ਵਿਚ ਸਹੀ ਦੱਸਿਆ ਗਿਆ ਹੈ?
ਕਿ ਸੱਚੀਂ ਹਰ ਧਰਮ ਦਾ ਆਪਣਾ ਅਲੱਗ ਰੱਬ ਹੈ?
ਇਹ ਸਵਾਲ ਮੈਂ ਹੁਣ ਥੋਡੇ ਤੇ ਛੱਡਦਾ ਹਾਂ।
ਇਸ ਬਾਰੇ ਤੁਸੀ ਕੁਝ ਸਮਾਂ ਕੱਢ ਕੇ ਜਰੂਰ ਸੋਚਿਓ।
ਚਲੋ ਇੱਕ ਪਲ ਲਈ ਮੰਨ ਲਿਆ ਕਿ ਸਭ ਕੁਝ ਰੱਬ ਨੇ ਬਣਾਇਆ ਹੈ।
ਪਰ ਹੁਣ ਇਕ ਸਵਾਲ ਇਹ ਉਠਦਾ ਹੈ ਰੱਬ ਆਖਿਰਕਾਰ ਦਿਖਦਾ ਕਿਵੇਂ ਦਾ ਹੈ?
ਦੂਜਾ ਸਵਾਲ ਰੱਬ ਨੂੰ ਕਿਸ ਨੇ ਬਣਾਇਆ ਹੋਵੇਗਾ?
ਤੁਸੀ ਸਭ ਜਰੂਰ ਮੈਨੂੰ ਗਾਲ਼ਾਂ ਕੱਢਣ ਲੱਗ ਗਏ ਹੋਵੋਗੇ ਕਿ “ਮੂਰਖਾ ਉਹ ਰੱਬ ਆ, ਰੱਬ ਨੂੰ ਕੌਣ ਬਣਾ ਸਕਦਾ”
ਪਰ ਇਕ ਬਾਰ ਅਰਾਮ ਨਾਲ ਬੈਠ ਕੇ ਸੋਚੋ ਏਥੇ ਹਰ ਚੀਜ਼ ਦਾ ਕੋਈ ਨਾ ਕੋਈ ਜਨਮਦਾਤਾ ਹੈ।
ਇਨਸਾਨ ਦਾ ਜਨਮਦਾਤਾ ਮੰਨ ਲਿਆ ਰੱਬ ਹੈ ਪਰ ਹੁਣ ਸਵਾਲ ਇਹ ਉਠਦਾ ਹੈ ਕਿ ਰੱਬ ਦਾ ਜਨਮਦਾਤਾ ਆਖਿਰਕਾਰ ਹੈ ਕੌਣ?
ਰੱਬ ਕਿਵੇਂ ਬਣਿਆ ਹੋਵੇਗਾ?
ਰੱਬ ਦਾ ਅਸਲ ਰੂਪ ਕਿਸ ਤਰ੍ਹਾਂ ਦਾ ਹੋਵੇਗਾ?
ਕਿ ਜਿਸ ਰੱਬ ਨੂੰ ਆਪਾਂ ਪੂਜਦੇ ਹਾਂ ਕਿ ਉਹੀ ਅਸਲੀ ਰੱਬ ਹੈ?
ਤੁਸੀ ਅੱਜ ਜਿਉਂਦੇ ਹੋ ਤਾਂ ਮੇਰਾ ਯਕੀਨ ਮੰਨਿਓ,
ਜੋ ਧਰਤੀ ਤੇ ਪਹਿਲਾ ਇਨਸਾਨ ਆਇਆ ਸੀ, ਓਹੀਓ ਥੋਡਾ ਅਸਲੀ ਪੂਰਵਜ ਹੈ।
ਗੁੱਸਾ ਨਾ ਕਰੀਓ,,,,
ਪਹਿਲਾ ਗੱਲ ਸਮਝ ਲੈਣੇ ਆ ਆਪਾ।
ਚਲੋ ਸੋਚੋ,,,
ਜੇ ਮੈਂ ਅੱਜ ਜਿਉਂਦਾ ਹਾਂ ਤਾਂ ਇਸ ਦਾ ਮਤਲਬ ਮੇਰਾ ਬਾਪੂ ਵੀ ਹੈ,
ਜੇ ਮੇਰਾ ਬਾਪੂ ਵੀ ਹੈ ਤਾਂ ਉਸਦਾ ਬਾਪੂ ਵੀ ਹੋਵੇਗਾ,
ਜੇ ਮੇਰੇ ਬਾਪੂ ਦਾ ਬਾਪੂ ਵੀ ਸੀ ਤਾਂ ਉਸ ਦਾ ਵੀ ਬਾਪੂ ਜਰੂਰ ਹੋਏਗਾ ਤਾਂ ਇਹ ਲੜੀ ਚਲਦੀ ਹੀ ਰਹੀ ਹੋਵੇਗੀ।
ਇਹ ਲੜੀ ਉਦੋਂ ਹੀ ਸ਼ੁਰੂ ਹੋਈ ਹੋਵੇਗੀ ਜਦੋ ਇਸ ਧਰਤੀ ਤੇ ਇਨਸਾਨ ਪਹਿਲੀ ਬਾਰ ਆਇਆ ਹੋਵੇਗਾ।
ਤੁਸੀ ਖੁਦ ਸੋਚ ਕੇ ਦੇਖੋ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਕਿ ਆਪਣੇ ਪੜਦਾਦੇ ਹੀ ਪਹਿਲੇ ਇਨਸਾਨ ਸਨ।
ਆਪਣੇ ਪੜਦਾਦੇ ਦੇ ਵੀ ਪੜਦਾਦੇ ਸਨ।
ਅੱਗੋਂ ਉਹਨਾਂ ਦੇ ਵੀ ਪੜਦਾਦੇ ਸਨ।
ਇਸ ਦਾ ਮਤਲਬ ਜਦੋ ਇਸ ਧਰਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸਨ ਉਦੋਂ ਵੀ ਆਪਣੇ ਪਰਿਵਾਰ ਚੋਂ ਕੋਈ ਨਾ ਕੋਈ ਮੌਜੂਦ ਸੀ।
ਜਦੋ ਸ੍ਰੀ ਰਾਮ ਜੀ ਧਰਤੀ ਤੇ ਆਏ ਸੀ ਉਦੋਂ ਵੀ ਇਸ ਧਰਤੀ ਤੇ ਆਪਣੇ ਪਰਿਵਾਰ ਵਾਲੇ ਮੌਜੂਦ ਸਨ ਤੇ ਜਦੋਂ ਮੁਹੰਮਦ ਸੱਲੱਲ੍ਹਾਹੁ ਅਲਾਹੀ ਵਾਸਲਮ ਵੀ ਇਸ ਧਰਤੀ ਤੇ ਆਏ ਹੋਣੇ ਤਾਂ ਆਪਣਾ ਪਰਿਵਾਰ ਵੀ ਉਸ ਸਮੇਂ ਮੌਜੂਦ ਸੀ।
ਮੁੱਕਦੀ ਗੱਲ ਆ ਇਹ ਲੜੀ ਪਹਿਲੇ ਇਨਸਾਨ ਤੇ ਜਾ ਕੇ ਮੁੱਕਦੀ ਹੈ।
ਮੈਂ ਕਦੀ ਕਦੀ ਮੇਰੀ ਮੰਮੀ ਤੋਂ ਸਵਾਲ ਪੁੱਛਦਾ
“ਮੰਮੀ ਇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
chani
gud brother 👍meri v ahi soch and ahi swal a