ਭਾਗ: ਤੀਸਰਾ
ਮੈਂ ਪਿਛਲੇ ਭਾਗ ਤੀਕ ਤੁਹਾਡੇ ਉਹ ਰੁਬਰੂ ਕਰਿਆ ਜੋ ਮੈਂ ਪੜ੍ਹਿਆ, ਬਹੁਤ ਸਾਰੇ ਪਾਠਕਾਂ ਇਸ ਵਿਚ ਉਲਝ ਗਏ ਸਨ,ਕਿ ਜਦੋਂ ਸੁਖ ਨੇ ਤਾਂ ਉਸਨੂੰ ਛੱਡ ਦਿੱਤਾ ਸੀ, ਫੇਰ ਉਸਦਾ ਵਿਆਹ ਕਿਵੇਂ,ਬਾਕੀ ਅਲਫ਼ਨੂਰ ਤਾਂ ਮਰ ਗਈ ਸੀ ਇਹ ਕਿਵੇਂ,ਸੋ ਇਹ ਉਹ ਡਾਇਰੀ ਹੈ,ਜੋ ਅਲਫ਼ਨੂਰ ਨੇ ਸੁਖ ਨੂੰ ਦਿੱਤੀ ਸੀ,ਪਰ ਇਹ ਅਜੇ ਤੀਕ ਮੈਂ ਖੁਦ ਵੀ ਨਹੀਂ ਜਾਣਦੀ ਕਿ ਜਿਸ ਨੇ ਇਹ ਡਾਇਰੀ ਲਿਖੀ ਉਹ ਕੌਣ ਹੈ…
ਮੈਂ ਕੰਮ ਨਿਬੇੜ ਬੈੱਡ ਤੇ ਆ ਬੈਠੀ, ਕੰਨਾਂ ਵਿਚ ਏਅਰਫੋਨ ਲਗਾ ਲਏ, ਬੇਸ਼ੱਕ ਚੱਲ ਕੁਝ ਵੀ ਨਹੀਂ ਰਿਹਾ ਸੀ,ਬਸ ਮੇਰੀ ਸੋਚ ਕਹਿੰਦੀ ਹੈ,ਇਸ ਨਾਲ ਪੜ੍ਹਨ ਵਿਚ ਧਿਆਨ ਕੇਂਦ੍ਰਿਤ ਜ਼ਿਆਦਾ ਹੁੰਦਾ… ਮੈਂ ਡਾਇਰੀ ਖੋਲੀ, ਮੈਂ ਉਹ ਪੰਨਾ ਮੋੜ ਦਿੱਤਾ ਸੀ, ਜਿੱਥੇ ਛੱਡ ਦਿੱਤਾ ਸੀ ਪੜਨਾ,ਪੇਜ ਨੰਬਰ ਸੱਤਵੰਜਾ, ਅਗਲਾ ਪੇਜ ਸਿੱਧਾ ਦੋ ਘੱਟ ਸੱਠ ਤੋਂ ਸ਼ੁਰੂ ਹੁੰਦਾ ਹੈ, ਲੱਗਦਾ ਇਹ ਪੰਨੇ ਕਿਸੇ ਨੇ ਜਾਣਬੁੱਝ ਪਾੜੇ ਹੋਏ ਨੇ… ਮੈਂ ਸ਼ੁਰੂ ਕਰਦੀ ਆ, ਤੁਸੀਂ ਧਿਆਨ ਦੇਵੋ
ਸਾਰੇ ਪਿੰਡ ਵਿੱਚ ਗੱਲ ਫੈਲ ਗਈ,ਮੇਰਾ ਸੋਹਰਾ ਆਇਆ ਬਾਹਿਰੋਂ ਸੁਣ ਕੇ…ਕਿ ਸੂਏ ਵਾਲੇ ਪਿੱਪਲ ਤੇ ਕਿਸੇ ਨੇ ਆਪਣਾ ਮੂੰਹ ਤੇ ਕੱਪੜਾ ਲੈ ਕੇ ਫਾਹਾ ਲੈ ਲਿਆ ਹੈ, ਭਲਾਂ ਜੇ ਫਾਹਾ ਲੈਣਾਂ ਹੀ ਸੀ, ਫੇਰ ਮੂੰਹ ਲੁਕੋਣ ਦੀ ਕੀ ਜ਼ਰੂਰਤ ਸੀ, ਫੇਰ ਭਲਾਂ ਫਾਹਾ ਲਿਆ ਹੀ ਕਿਉਂ, ਜਦੋਂ ਮੇਰੀ ਸੱਸ ਨੇ ਮੈਨੂੰ ਇਹ ਦੱਸਿਆ ਮੇਰੇ ਲੂੰ ਕੰਡੇ ਖੜ੍ਹੇ ਹੋ ਗਏ, ਨਾਲ਼ੇ ਮੈਨੂੰ ਪਤਾ ਨਹੀਂ ਸੀ,ਉਹ ਕੌਣ ਆ, ਕਿਉਂਕਿ ਹਲੇ ਤੀਕ ਤਾਂ ਕਿਸੇ ਨੂੰ ਵੀ ਨਹੀਂ ਸੀ ਪਤਾ….
ਧੌਣ ਧੜ ਨਾਲੋਂ ਅਲੱਗ ਹੋਣ ਤੇ ਆਈ ਪਈ ਸੀ, ਪਰ ਪੁਲਿਸ ਨੇ ਕਿਹਾ ਸੀ ਕਿ ਸਾਡੇ ਤੋਂ ਵੀ ਬਿਨਾਂ ਕੋਈ ਵੀ ਹੱਥ ਨਾ ਲਗਾਵੇ, ਸਵੇਰੇ ਦੇ ਛੇ ਵੱਜ ਗਏ,ਪੁਲਿਸ ਆਈ , ਤਾਂ ਵੇਖਿਆ, ਮੂੰਹ ਪਹਿਚਾਣ ਯੋਗ ਨਹੀਂ ਸੀ,ਕੁੱਟ ਕੁੱਟ ਕੇ ਬੁਰਾ ਹਾਲ ਕੀਤਾ ਹੋਇਆ ਸੀ, ਸਾਰੇ ਸੋਚ ਰਹੇ ਸੀ ਕਿ ਉਹ ਬੰਦੇ ਨੇ ਫਾਹਾ ਲਿਆ ਹੈ, ਪਰ ਫੇਰ ਪਤਾ ਲੱਗਾ… ਨਹੀਂ ਇਸ ਨੂੰ ਮਾਰਿਆ ਗਿਆ ਹੈ, ਮੇਰਾ ਵਿਆਹ ਹੋਏ ਇੱਕ ਮਹੀਨਾ ਹੋਣ ਵਾਲ਼ਾ ਹੈ,ਮੇਰਾ ਘਰਵਾਲਾ ਦੂਰ ਵੱਡੇ ਸ਼ਹਿਰ ਕਿਸੇ ਏਜੰਸੀ ਵਿਚ ਮੁਲਾਜ਼ਮ ਆ, ਉਹ ਪੰਦਰਾਂ ਦਿਨਾਂ ਲਈ ਕਿਸੇ ਬਾਹਰੀ ਟ੍ਰੇਨਿੰਗ ਲਈ ਗਿਆ ਹੋਇਆ ਹੈ, ਉਹ ਸਿਰਫ਼ ਹਫ਼ਤੇ ਵਿਚ ਇੱਕ ਵਾਰ ਹੀ ਫੋਨ ਕਰਦਾ ਹੈ ਉਹ ਵੀ ਸਿਰਫ਼ ਪੰਜ ਮਿੰਟ ,ਪਰ ਏਸ ਹਫਤੇ ਉਸਦਾ ਨਾ ਤਾਂ ਫੋਨ ਆਇਆ ਤੇ ਨਾ ਹੀ ਲੱਗਿਆ, ਕੱਲ੍ਹ ਨੂੰ ਮੇਰਾ ਬਾਪੂ ਮਿਲਣ ਲਈ ਆਵੇਗਾ,ਮੇਰੀ ਸੱਸ ਬੋਲਦੀ ਸੀ,ਕਿ ਤੂੰ ਜਾ ਆਵੀਂ ਪਿੰਡ ਲਗਾ ਆਵੀਂ ਹਫ਼ਤਾ,ਹੋ ਸਕਦਾ ਮੈਂ ਕੱਲ ਨੂੰ ਪਿੰਡ ਚਲੀ ਜਾਵਾਂ…
ਅੱਜ ਬਾਪੂ ਨੇ ਆਉਣਾ ਹੈ, ਮੈਂ ਸਵੇਰੇ ਹੀ ਸਾਰਾ ਕੰਮ ਨਿਬੇੜ ਦਿੱਤਾ, ਅਖ਼ਬਾਰ ਵਾਲ਼ਾ ਅਖ਼ਬਾਰ ਸੁੱਟ ਕੇ ਚਲਾ ਗਿਆ, ਨੌਂ ਵੱਜ ਗਏ ਨੇ, ਮੈਂ ਅਖ਼ਬਾਰ ਚੁੱਕਣ ਲੱਗੀ,ਬੂਹਾ ਖੜਕਿਆ,ਮੇਰੀ ਸੱਸ ਨੇ ਆਵਾਜ਼ ਦਿੱਤੀ, ਪੁੱਤ ਤੇਰਾ ਬਾਪੂ ਹੋਣਾ ਬੂਹਾ ਖੋਲ੍ਹ ਦੇ, ਜਦੋਂ ਮੈਂ ਬੂਹਾ ਖੋਲ੍ਹਿਆ ਤਾਂ ਤਿੰਨ ਪੁਲਿਸ ਮੁਲਾਜ਼ਮ ਸਨ, ਮੈਂ ਸਸਰੀ ਕਾਲ ਬੁਲਾ ਕੇ ਅੰਦਰ ਆਉਣ ਲਈ ਕਿਹਾ, ਮੈਂ ਡਰ ਗਈ,ਮੇਰੀ ਸੱਸ ਦਾ ਵੀ ਮੂੰਹ ਉੱਡ ਗਿਆ ਕਿ ਭਲਾਂ ਕੀ ਹੋ ਗਿਆ, ਇੱਕ ਮੁਲਾਜ਼ਮ ਬੋਲਿਆ ਮਾਤਾ ਬਾਪੂ ਨਹੀਂ ਵਿਖਦਾ ਘਰ,
ਸੱਸ : ਉਹ ਖੇਤ ਗਏ ਨੇ ਜੀ
ਮੁਲਾਜ਼ਮ : ਅੱਛਾ ਜੀ,
ਸੱਸ : ਕੀ ਗੱਲ ਹੋ ਗਈ ਜੀ
ਮੁਲਾਜ਼ਮ : ਗੁਰਮੇਲ ਸਿੰਘ ਤੁਹਾਡਾ ਹੀ ਪੁੱਤਰ ਹੈ ਜੀ,ਜੋ ਏਜੰਸੀ ਵਿਚ ਮੁਲਾਜ਼ਮ ਸੀ
ਸੱਸ : ਹਾਂਜੀ ,ਪਰ ਹੋਇਆ ਕੀ
ਮੁਲਾਜ਼ਮ : ਇੱਕ ਦੂਜੇ ਵੱਲ ਵੇਖਦਿਆਂ ਬੋਲਿਆ, ਮਾਤਾ ਜੋ ਮੁੰਡਾ ਤੁਹਾਡੇ ਪਿੰਡ ਫਾਹਾ ਲੈ ਕੇ ਮਰਿਆ ਹੈ,ਉਹ ਗੁਰਮੇਲ ਸਿੰਘ ਹੀ ਹੈ,ਉਸਤੋਂ ਬਾਅਦ ਜੋ ਹੋਇਆ ਮੈਂ ਕੁਝ ਵੀ ਨਹੀਂ ਲਿਖ ਸਕਦੀ,
ਤਿੰਨ ਮਹੀਨੇ ਬਾਅਦ…. ਇੱਕ ਪੰਨੇ ਤੇ ਲਿਖਿਆ ਹੈ, ਵੱਡੇ ਵੱਡੇ ਅੱਖਰਾਂ ਵਿਚ।
ਮੈਂ ਆਪਣੇ ਘਰ ਵਾਪਿਸ ਆ ਗਈ, ਮੈਂ ਮੇਰੀ ਮਾਂ ਨੂੰ ਸਭ ਕੁਝ, ਕੁਝ ਦਿਨ ਪਹਿਲਾਂ ਸਭ ਦੱਸ ਦਿੱਤਾ ਜੋ ਵੀ ਮੇਰੀ ਜਿੰਦਗੀ ਵਿੱਚ ਹੁਣ ਤੀਕ ਹੋਇਆ ਸੀ, ਉਸ ਅੱਗੋਂ ਚੁੱਪ ਹੋ ਗਈ ਕੁਝ ਨਹੀਂ ਬੋਲੀਂ… ਮੈਨੂੰ ਲੱਗਿਆ ਮੇਰੇ ਤੋਂ ਕੋਈ ਪਾਪ ਹੋ ਗਿਆ, ਮੈਂ ਜਦੋਂ ਵੀ ਕੋਈ ਘਰ ਨਾ ਹੁੰਦਾ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਪਰ ਕਿੱਥੇ, ਮਾਂ ਨੇ ਮੇਰੀ ਇੱਕ ਨਾ ਸੁਣੀਂ….
ਮੈਂ ਸਾਰੀ ਦੁਨੀਆਂ ਨੂੰ ਆਪਣੇ ਖਿਲਾਫ਼ ਖੜਾ, ਬਰਦਾਸ਼ਤ ਕਰ ਸਕਦੀ ਆਂ,ਜੇ ਸਿਰਫ਼ ਮੇਰੀ ਮਾਂ ਮੇਰੇ ਪੱਖ ਵਿੱਚ ਹੋਵੇ, ਮੈਂ ਆਪਣੇ ਆਪ ਨੂੰ ਕੋਸਦੀ ਕਿ ਪਤਾ ਸੀ ਮਾਂ ਨੂੰ ਕਿੰਨੀ ਠੇਸ ਪਹੁੰਚਣੀ ਆ, ਫੇਰ ਤੂੰ ਦੱਸਿਆ ਕਿਉਂ…. ਫੇਰ ਆਖਦੀ ਸੱਚ ਤਾਂ ਸੱਚ ਹੁੰਦਾ, ਮੈਂ ਗੱਲ ਮੁਕਾਉਣ ਦੀ ਕਰ ਰਹੀ ਆਂ, ਮੈਂ ਆਪਣਾ ਸਫ਼ਰ ਪੂਰਾ ਕਰਨਾ ਚਾਹੁੰਦੀ ਆਂ, ਹੁਣ ਮੇਰੀ ਜਿੰਦਗੀ ਦਾ ਇੱਕੋ ਮਕਸਦ ਹੈ,ਉਹ ਹੈ ਮੌਤ…
ਸ਼ਾਮ ਦੇ ਸੱਤ ਵੱਜ ਚੁੱਕੇ ਨੇ, ਮਾਂ ਰਸੋਈ ਵਿਚ ਰੋਟੀ ਬਣਾ ਰਹੀ ਆ,ਸਾਵਣ ਮਹੀਨੇ ਦੀ ਰੁੱਤ ਹੈ, ਬੱਦਲ਼ ਚਾਰੇ ਪਾਸਿਓਂ ਗੱਰਜ ਰਿਹਾ ਹੈ, ਲੱਗਦਾ ਹੈ, ਹਨੇਰੀ ਵੀ ਬਹੁਤ ਅਵੇਗੀ , ਸਾਰਾ ਸਮਾਨ ਜੋ ਵੀ ਸਾਂਭਣ ਵਾਲ਼ਾ ਸੀ, ਮੈਂ ਅੰਦਰ ਸਾਂਭ ਦਿੱਤਾ ਹੈ, ਮਾਂ ਨੇ ਰੋਟੀ ਬਣਾ ,ਡੱਬੇ ਵਿਚ ਰੱਖ ਕੇ, ਅਜੇ ਬਾਹਿਰ ਹੀ ਪੈਰ ਪੁੱਟਿਆ ਸੀ, ਕੇ ਤੜਾਕ ਦੀਆਂ ਕਣੀਆਂ ਆਉਣ ਲੱਗ ਪਈਆਂ,ਬਾਪੂ ਅੰਦਰ ਕਮਰੇ ਵਿਚ ਬੈਠਾ ਖਬਰਾਂ ਸੁਣ ਰਿਹਾ ਹੈ,ਵੀਰਾ ਕੋਲ਼ ਹੀ ਬੈਠਾ ਪਤਾ ਨਹੀਂ ਕਿਸ ਚੀਜ਼ ਦੀ ਮਕੈਨਿਕੀ ਕਰ ਰਿਹਾ ਹੈ,ਵੇਖਣ ਤੋਂ ਲੱਗਦਾ ਹੈ,ਦਾਦੇ ਵਾਲ਼ਾ ਪੁਰਾਣਾ ਰੇਡਿਓ ਭੰਨ ਲਿਆ ਹੈ, ਐਨੀ ਜ਼ੋਰ ਦੀ ਬਿਜਲੀ ਕੜਕ ਰਹੀ ਹੈ, ਲੱਗਦਾ ਹੈ ਜਿਵੇਂ ਮੇਰੇ ਹੀ ਸਿਰ ਤੇ ਕੜਕ ਰਹੀ ਹੋਵੇ,ਲਾਇਟ ਚਲੀ ਗਈ,ਅੱਠ ਵੱਜ ਗਏ, ਬੈਟਰੀ ਲਗਾ ਕੇ, ਸਾਰੇ ਰੋਟੀ ਖਾਣ ਲੱਗ ਪਏ, ਮੈਂ ਇੱਕਲੀ ਅੰਦਰ ਬੈਠੀ , ਦੀਵੇ ਦੇ ਚਾਨਣ ਨਾਲ ਇਹ ਡਾਇਰੀ ਲਿਖ ਰਹੀਂ ਆ, ਲਿਖਦਿਆਂ ਲਿਖਦਿਆਂ ਨੀਂਦ ਆ ਗਈ, ਵੇਖਿਆ ਲਾਇਟ ਆ ਚੁੱਕੀ ਹੈ, ਪੌਣੇਂ ਗਿਆਰਾਂ ਵੱਜ ਗਏ ਨੇ, ਸਾਰਾ ਟੱਬਰ ਸੁੱਤਾ ਪਿਆ ਹੈ, ਮਾਂ ਦੇ ਚਿਹਰੇ ਵੱਲ ਕੇ ਮੇਰੀ ਭੁੱਬ ਨਿਕਲ ਗਈ, ਮਸਾਂ ਰੋਕਿਆ ਮੂੰਹੋਂ ਚੀਕਾਂ ਨਿਕਲਦੀਆਂ ਨੂੰ, ਪੁੱਛਣ ਲੱਗੀ ਖੁਦ ਨੂੰ ਨਹੀਂ ਨਹੀਂ ਇਹ ਤੇਰੀ ਮਾਂ ਨਹੀਂ ਆ ਇਹ ਤਾਂ ਕੋਈ ਹੋਰ ਏ,ਇਹ ਤੇਰੀ ਮਾਂ ਕਿਵੇਂ ਹੋ ਸਕਦੀ ਏ, ਜੀਹਨੇ ਤੈਨੂੰ ਰੋਟੀ ਖਵਾਏ ਬਿਨਾਂ ਆਪ ਰੋਟੀ ਨਹੀਂ ਖਾਂਦੀ ਸੀ,ਅੱਜ ਰੋਟੀ ਬਿਨਾਂ ਪੁੱਛੇ ਸੋ ਵੀ ਗਈ, ਨਿੱਕੀਆਂ ਨਿੱਕੀਆਂ ਗੱਲਾਂ ਯਾਦ ਕਰ ਕਿੰਨਾਂ ਚਿਰ ਰੋਂਦੀ ਰਹੀਂ…. ਅਖ਼ੀਰ ਕਮਰੇ ਦੀ ਲਾਈਟ ਬੰਦ ਕੀਤੀ,ਤੇ ਦੱਬੇ ਪੈਰੀਂ , ਪਸ਼ੂਆਂ ਵਾਲੇ ਬਰਾਂਡੇ ਵਿੱਚ ਚਲੀ ਗਈ,ਹਲਕੀ ਹਲਕੀ ਭੂਰ ਦੀਆਂ ਕਣੀਆਂ ਨੇ, ਸਾਰੇ ਕੱਪੜੇ ਗਿੱਲੇ ਕਰ ਦਿੱਤੇ ਸੀ, ਨੀਵੇਂ ਬਰਾਂਡੇ ਦੇ ਗਾਰਡ ਵਿਚ ਕੋਲ਼ ਪਏ ਛਿਟੀਆਂ ਵਾਲੇ ਰੱਸੇ ਨੂੰ ਪਾਇਆ ਤੇ ਗਲ਼ ਵਿਚ ਪਾ ਲਿਆ ਤੇ ਆਖਿਆ ਚੱਲ ਗੁਰਨੂਰ ਕਹਿ ਦੇ ਦੁਨੀਆਂ ਨੂੰ ਅਲਵਿਦਾ …ਇਹ ਆਖ ਅੱਖਾਂ ਮੀਚ ਰੱਸਾ ਗਲ਼ ਵਿਚ ਪਾ ਪੈਰ ਉਤਾਂਹ ਨੂੰ ਚੁੱਕੇ ਗਲ਼ ਘੁੱਟਣ ਲੱਗਿਆ , ਫੇਰ ਪੈਰ ਥੱਲੇ ਲਗਾ ਲਏ, ਅੱਧਾ ਘੰਟਾ ਐਦਾਂ ਹੀ ਕਰਦੀ ਰਹੀ,ਪਰ ਅਖੀਰ ਕਿਹਾ ਨਹੀਂ ਗੁਰਨੂਰ , ਤੂੰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗੀ … ਮੂੰਹ ਧੋਇਆ ਤੇ ਪੈਣ ਚਲੀ ਗਈ,
ਮਾਂ : ਕੁੜੀਏ ਰੋਟੀ ਖਾ ਲਈ
ਮੈਂ : ਨਹੀਂ
ਮਾਂ : ਸ਼ੈਲਫ਼ ( ਕੰਨਸ ) ਤੇ ਪਈ ਆ ਖਾ ਲੈ, ਸਬਜ਼ੀ ਵੀ ਉਥੇ ਹੀ ਆ,
ਮੈਂ : ਠੀਕ ਹੈ
ਮਾਂ ਨੇ ਬੇਸ਼ੱਕ ਉੱਖੜੇ ਆਵਾਜ਼ ਵਿਚ ਹੀ ਕਿਹਾ ਸੀ,ਪਰ ਫਿਰ ਵੀ ਮੈਨੂੰ ਵਧੀਆ ਲੱਗਾ, ਮੈਂ ਰੋਟੀ ਚੁੱਕੀ ਤੇ ਹਲਕੀ ਸਬਜ਼ੀ ਗਰਮ ਕਰਕੇ ਤਿੰਨ ਫ਼ੁਲਕੇ ਖਾਏ, ਮੈਂ ਜਾ ਦੂਸਰੇ ਕਮਰੇ ਵਿਚ ਇੱਕਲੀ ਹੀ ਪੈ ਗਈ, ਮਾਂ ਦੋ ਵਾਰ ਵੇਖ ਕੇ ਗਈ ਕਿ ਕੁੜੀ ਜਾਗਦੀ ਹੈ ਜਾਂ ਸੋ ਗਈ,ਅੱਧੇ ਕੁ ਘੰਟੇ ਬਾਅਦ ਮੇਰਾ ਗਲ਼ ਘੁੱਟਣ ਲੱਗ ਗਿਆ, ਮੈਨੂੰ ਪਤਾ ਲੱਗ ਗਿਆ ਕਿ ਮੇਰੀ ਮੌਤ ਆ ਗਈ ਹੈ,ਪਤਾ ਨਹੀਂ ਇਹ ਡਾਇਰੀ ਕੋਈ ਅੱਗੇ ਲਿਖੇਗਾ ਜਾਂ ਨਹੀਂ,ਪਤਾ ਨਹੀਂ ਜਿਸ ਲਈ ਲਿਖੀਂ ਹੈ ਉਹ ਪੜੇਗਾ ਜਾਂ ਨਹੀਂ, ਜਾਂ ਉਹਦੇ ਤੀਕ ਇਹ ਉੱਪੜੇਗੀ ਵੀ ਜਾਂ ਨਾ,ਮੈਂ ਆਪਣੇ ਆਖ਼ਰੀ ਸਾਹ ਨਾਲ ਤੇਰੇ ਨਾਂ ਕਵਿਤਾ ਲਿਖਣੀ ਚਾਹੁੰਦੀ ਆਂ…
ਮੇਰੀ ਇਬਾਦਤ ਦੇ ਵਿਚ ਨਾਂ ਤੇਰਾ
ਮੈਂ ਖ਼ੁਦਾ ਸੀ ਮੰਨਿਆ ਤੈਨੂੰ ਵੇ…
ਇਸ ਦੁਨੀਆਂ ਵਿਚ ਬਗਾਨੇ ਨਹੀਂ
ਆਪਣੇ ਵੈਰੀ ਪਤਾ ਲੱਗਿਆ ਮੈਨੂੰ ਵੇ…
ਜੇ ਤੁਹੀਓ ਕੌਲ ਕਰਾਰ ਦਾ ਸੱਚਾ ਹੁੰਦਾ
ਕੀਹਨੇ ਦਿਨ ਆ ਵੇਖਣਾ ਸੀ ਦੀਪ ਸਿਆਂ,
ਮੈਂ ਨਹੀਂ ਕਹਿੰਦੀ ਮੈਂ ਜ਼ਿੰਦਗੀ ਜੀਓਂ ਲੰਘਾਈਂ,
ਮੈਂ ਤੇ ਬੱਸ ਸਮਾਂ ਹੀ ਕਰਿਆ ਬਤੀਤ ਸਿਆਂ,
ਆਪਣਾ ਸਮਝ ਜੇ ਦਰਦ ਫਰੋਲੇ ਮੈਂ,
ਕੋਈ ਬਣ ਕੇ ਬਹਿ ਗਿਆ ਕੀ ਚੰਨ ਵੇ,
ਇੱਕ ਵਾਰੀ ਤਾਂ ਦੱਸਦੇ,ਚਾਹੁੰਦੀ ਸੀ ਹੱਸਦੇ,
ਭਲਾਂ ਸੱਚ ਬੋਲਣਾਂ ਗ਼ਲਤੀ ਸੀ ਚੰਨ ਵੇ
ਮੈਂ ਉਹਨਾਂ ਖ਼ਾਤਰ ਉਹ ਰਾਹ ਤੁਰੀ,
ਜਿਹਨੇ ਮੇਰੀ ਦੇਹ ਨੂੰ ਮਾਰੀ ਸੱਟ ਡੂੰਘੀ,
ਮੈਂ ਕਦੇ ਨਾ ਦੱਸਿਆ ਅੰਮੜੀ ਨੂੰ,
ਅੱਖ ਮੇਰੀ ਮੈਂ ਦਰਦਾਂ ਹੱਥੀਂ ਕਿੰਝ ਪੂੰਜੀ
ਜ਼ਰੂਰੀ ਸੀ ਕਿ ਖ਼ਾਲੀ ਹੱਥ ਚ ਰੇਤ ਭਰਨੀ,
ਜਦੋਂ ਪਤਾ ਸੀ ਪੱਕੇ ਕੋਠੇ ਲਿੱਪਦੇ ਨਹੀਂ,
ਇਹ ਹਿੱਜਰ ਦੇ ਸੂਰਜ ਬਲਦੇ ਰਹਿਣ ਸਦਾ
ਇਹ ਧਰਤ ਮੁੱਕਿਆ ਵੀ ਕਦੇ ਛਿੱਪਦੇ ਨਹੀਂ
ਕੌਣ ਕਰੇਗਾ ਅਖੀਰ ਦੱਸ ਯਾਦ ਤੈਨੂੰ,
ਤੇਰੇ ਜਿਹੇ ਕਈ ਪਹਿਲਾਂ ਸਵਾਹ ਦੀ ਢੇਰੀ ਨੇ
ਮੈਂ ਬੋਲ ਜੋ ਨਹੀਂ ਸੀ ਕਦੇ ਵੀ ਦੱਸ ਸਕਦੀ
ਸਦਕੇ ਜਾਵਾਂ ਲਿਖਿਆ ਉਹ ਕਲਮ ਮੇਰੀ ਨੇ
ਸਦਕੇ ਜਾਵਾਂ ਲਿਖਿਆ ਉਹ ਕਲਮ ਮੇਰੀ ਨੇ
ਅਲਵਿਦਾ
ਉਸਤੋਂ ਬਾਅਦ ਕੁਝ ਪੰਨੇ ਖ਼ਾਲੀ ਨੇ,ਮੰਮੀ ਆਵਾਜ਼ ਲਗਾ ਰਹੇ ਨੇ,
ਮੰਮੀ : ਪੁੱਤ ਚਾਹ ਬਣਾ ਦੇ,ਘੁੱਟ ਕੇ
ਸੁਖਦੀਪ : ਹਾਂ ਜੀ ( ਸੁਖਦੀਪ ਹੁਣ ਵੀ ਇਹੀ ਸੋਚ ਰਹੀ ਸੀ,ਕਿ ਜਦੋਂ ਇਹ ਡਾਇਰੀ ਲਿਖੀਂ, ਗੁਰਨੂਰ ਕੁੜੀ ਨੇ, ਫੇਰ ਅਲਫ਼ਨੂਰ ਨੇ ਸੁਖ ਨੂੰ ਕਿਉਂ ਦਿੱਤੀ, ਭਲਾਂ ਅਲਫ਼ਨੂਰ ਇਹ ਡਾਇਰੀ ਕਿਉਂ ਦੇਵੇਂਗੀ, ਉਸਨੂੰ ਜ਼ਲਦੀ ਸੀ ਕਿ ਉਹ ਜਾ ਕੇ ਜਲਦੀ ਜਲਦੀ ਡਾਇਰੀ ਅੱਜ ਪੂਰੀ ਪੜ ਦੇਵੇ,
ਇਹ ਸੋਚਦਿਆਂ ਸੋਚਦਿਆਂ ਚਾਹ ਬਣ ਗਈ ,ਮੰਮੀ ਨੂੰ ਚਾਹ ਫੜਾ , ਮੈਂ ਫੇਰ ਬੈੱਡ ਤੇ ਜਾ ਬੈਠੀ ਤੇ ਪੜਨਾ ਸ਼ੁਰੂ ਕੀਤਾ
ਮੈਂ ਇੱਕ ਦਿਨ ਚੁਬਾਰਾ ਸਾਫ਼ ਕਰ ਰਹੀ ਸੀ,ਦਾਦੀ ਦੇ ਸੰਦੂਕ ਵਿੱਚ ਇੱਕ ਲੁਕੋਈ ਹੋਈ ਕਿਤਾਬ ਪਈ ਸੀ, ਮੈਂ ਮੰਮੀ ਨੂੰ ਬਹੁਤੀ ਵਾਰ ਪੁੱਛਿਆ ਵੀ ਹੈ ਕਿ ਇਹ ਕਿਸਦੀ ਹੈ,ਕੀ ਲਿਖਿਆ ਹੈ, ਇਸ ਵਿੱਚ ਮੰਮੀ ਕਹਿ ਦੇਂਦੀ ਕਿ ਪਤਾ ਨਹੀਂ ਤੇਰੀ ਦਾਦੀ ਦੀ ਸਾਂਭੀ ਹੋਈ ਆ, ਮੈਂ ਚੁਬਾਰਾ ਸਾਫ਼ ਕਰਦੀ ਕਰਦੀ ਨੇ, ਉਹ ਡਾਇਰੀ ਬਾਹਿਰ ਕੱਢ ਲਈ, ਕਾਫ਼ੀ ਸਮਾਂ ਹੋ ਚੁੱਕਿਆ ਸੀ,ਲੱਗਦਾ ਕਿਸੇ ਨੇ ਖੋਲ੍ਹੀ ਵੀ ਨਹੀਂ ਸੀ,ਕਈ ਪੰਨੇ ਆਪਸ ਵਿੱਚ ਜੁੜੇ ਪਏ ਸੀ, ਮੰਮੀ ਅੱਜ ਸ਼ਹਿਰ ਗਈ ਹੋਈ ਸੀ, ਤਾਂ ਕਰਕੇ ਮੈਂ ਇਹ ਸਾਰੀ ਪੜ੍ਹ ਸਕਦੀ ਸੀ, ਮੈਂ ਸ਼ੁਰੂ ਤੋਂ ਲੈਕੇ ਆਖਰੀ ਲਿਖਤ ਤੀਕ ਸਾਰੀ ਪੜ੍ਹੀ, ਹੁਣ ਮੈਨੂੰ ਇਹ ਨਹੀਂ ਪਤਾ ਕਿ ਗੁਰਨੂਰ ਕੌਂਣ ਆ, ਕਿਉਂਕਿ ਦਾਦੀ ਦਾ ਨਾਂ ਤਾਂ ਕੁਝ ਹੋਰ ਸੀ, ਮੈਂ ਸ਼ਾਮੀ ਮਾਂ ਨੂੰ ਸੁੱਤੇ ਸਵਾਹ ਹੀ ਕਿਹਾ, ਮਾਂ ਜੇ ਮੇਰਾ ਨਾਂ ਗੁਰਨੂਰ ਹੁੰਦਾ ਫੇਰ,ਕਿੰਨਾ ਸੋਹਣਾ ਨਾਮ ਹੈ ਹਨਾਂ…. ਦਾਦੀ ਅੜਬ ਜਿਹੇ ਸੁਭਾਅ ਵਿਚ ਬੋਲੀ ਕਿਉਂ ਅਲਫ਼ਨੂਰ ਸੋਹਣਾ ਨਹੀ ਹੈਗਾ, ਨਾਲ਼ੇ ਵੇਖਲਾ ਦੋਵੇਂ ਗੁੱਤਾਂ ਪੱਟ ਦੇਊਂ ਜੇ ਹੁਣ ਲਿਆ ਇਹ ਚੰਦਰਾ ਜਿਹਾ ਨਾਂ, ਮੈਂ ਦਾਦੀ ਦੀ ਝੋਲੀ ਵਿਚ ਜਾ ਬੈਠ ਗਈ, ਦਾਦੀ ਕਿੰਨਾ ਚਿਰ ਮੇਰੇ ਮੂੰਹ ਵੱਲ ਵੇਖਦੀ ਰਹੀਂ, ਮੈਂ ਕਿਹਾ ਦਾਦੀ ਇੱਕ ਗੱਲ ਪੁੱਛਾਂ ਸੱਚ ਸੱਚ ਦੱਸੇਂਗੀ, ਦਾਦੀ ਹਾਂ ਪੁੱਛ ਪੁੱਛ, ਦਾਦੀ ਆਪਣੇ ਗੁਰਨੂਰ ਕੌਂਣ ਸੀ, ਦਾਦੀ ਦੀ ਅੱਖ ਭਰ ਆਈ, ਮੈਂ ਕਿਹਾ ਕੀ ਹੋ ਗਿਆ ਦਾਦੀ, ਤੁਸੀਂ ਰੋ ਕਿਉਂ ਪਏ, ਨਹੀਂ ਪੁੱਤ ਰੋਂਦੀ ਨਹੀਂ,ਉਈਂ ਪਾਣੀ ਆ ਗਿਆ, ਚੱਲੋ ਫੇਰ ਦੱਸੋ ਕੋਣ ਸੀ,ਦਾਦੀ ਨੇਂ ਕਰੜਾ ਜਾ ਦਿਲ ਕਰਕੇ ਕਿਹਾ …. ਪੁੱਤ ਤੇਰੀ ਭੂਆ ਸੀ ਗੁਰਨੂਰ… ਮੇਰੇ ਹੁਣ ਸਾਰੀ ਡਾਇਰੀ ਸਮਝ ਵਿਚ ਆ ਗਈ ,ਮੈਂ ਦਾਦੀ ਨੂੰ ਕਿਹਾ ਸੱਚੀ, ਹਾਂ ਪੁੱਤ ,ਪਰ ਤੂੰ ਇਹ ਨਾਂ ਕਿੱਥੋਂ ਸੁਣਿਆ, ਮੈਂ ਦਾਦੀ ਨੂੰ ਦੱਸ ਦਿੱਤਾ ਕਿ ਮੈਂ ਭੂਆ ਦੀ ਡਾਇਰੀ ਪੜੀ ਸੀ, ਦਾਦੀ ਕਿੰਨਾ ਚਿਰ ਰੋਂਦੀ ਰਹੀਂ, ਮਾਂ ਨੇ ਕਿੰਨੀਆਂ ਗਾਲਾਂ ਦਿੱਤੀਆਂ,ਪਰ ਦਾਦੀ ਨੇ ਕਿਹਾ ਨਿਆਣੀ ਆ ਇਹਨੂੰ ਕੀ ਪਤਾ, ਆਪਣੇ ਖੂਨ ਨੂੰ ਆਪਣੇ ਹੱਥਾਂ ਨਾਲ ਰਾਖ਼ ਕਰਨਾ ਕੀਹਨੂੰ ਕਹਿੰਦੇ ਨੇ,ਪਰ ਮੇਰੇ ਸਾਰਾ ਕੁਝ ਸਮਝ ਆ ਚੁੱਕਾ ਸੀ।
ਮੈਂ ਸਕੂਲੋਂ ਆ ਕਿੰਨੀ ਵਾਰ ਇਹ ਡਾਇਰੀ ਪੜੀ, ਮੈਂ ਆਪਣੀ ਸਹੇਲੀ ਨੂੰ ਵੀ ਦੱਸਿਆ, ਮੈਂ ਇਸ ਡਾਇਰੀ ਨੂੰ ਇੱਕ ਨਵੀਂ ਡਾਇਰੀ ਤੇ ਉਤਾਰਨਾ ਸ਼ੁਰੂ ਕਰ ਦਿੱਤਾ, ਮੈਂ ਇਹ ਡਾਇਰੀ ਦੁਬਾਰਾ ਲਿਖਦੇ ਲਿਖਦੇ ਬਹੁਤ ਕੁਝ ਆਪਣੇ ਵੱਲੋਂ ਐਡ ਕੀਤਾ,ਇਹ ਡਾਇਰੀ ਨੇ ਹੀ ਮੈਨੂੰ ਇਹ ਸਕੂਲੀ ਕਿਤਾਬਾਂ ਦੀ ਦੁਨੀਆਂ ਨੂੰ ਛੱਡ ਕੇ ਬਾਹਰਲੀ ਦੁਨੀਆਂ ਦੀਆਂ ਕਿਤਾਬਾਂ ਦੇ ਰੁਬਰੂ ਕਰਾਇਆ, ਮੈਂ ਹੌਲੀ ਹੌਲੀ ਲਿਖਣਾਂ ਸ਼ੁਰੂ ਕਰ ਦਿੱਤਾ…
ਬੂੰਦਾਂ ਦੇ ਸਦਕੇ, ਇੱਟਾਂ ਖੁਰ ਗਈਆਂ ਕੰਧ ਦੀਆਂ
ਗੂੜ੍ਹੀਆਂ ਹੁੰਦੀਆਂ ਲੱਗਣ ਤਰੇੜਾਂ, ਅੱਜ ਚੰਦ ਦੀਆਂ
ਜੀਹਨੇ ਜੀਹਨੇ ਭੇਦ ਖੋਲੇ,ਉਹੀ ਅੰਦਰੋਂ ਟੁੱਕੜੇ ਆ
ਲੱਕੜਾਂ ਵਾਂਗੂੰ ਸੁੱਕੇ, ਬਾਹਰੋਂ ਹੱਸਦੇ ਮੁੱਖੜੇ ਆ
ਖੂਨ ਦਾ ਛਿੱਟਾ,ਸਭ ਫਿੱਕੇ ਕਰਦਾ ਰੰਗਾਂ ਨੂੰ,
ਕੋਈ ਰੇਸ਼ਮ ਨੀ ਸਾਫ਼ ਕਰਦਾ ਇਹਨਾਂ ਥੰਦਾਂ ਨੂੰ
ਮੈਨੂੰ ਪਤਾ ਇਹ ਬਹੁਤ ਸੋਹਣਾ ਤੇ ਨਹੀਂ ਆ,ਪਰ ਹਾਂ ਇਹ ਹੈ ਬਹੁਤ ਮੇਰੇ ਲਈ, ਮੈਂ ਕਿਤਾਬਾਂ ਕਹਾਣੀਆਂ ਪੜ੍ਹਦੀ ਪੜ੍ਹਦੀ ਇੱਕ ਦਿਨ ਐਸੀ ਕਿਤਾਬ ਪੜ੍ਹ ਬੈਠੀ,ਜੋ ਮੈਨੂੰ ਲੱਗਿਆ ਇਹ ਉਹੀ ਸੁਖਦੀਪ ਨੇ ਲਿਖੀ ਹੈ,ਜਿਸ ਨੂੰ ਭੂਆ ਜਾਣਦੀ ਸੀ,ਉਸਦੀ ਕਹਾਣੀ ਦਾ ਨਾਮ ਤੇ ਯਾਦ ਨਹੀਂ,ਪਰ ਕੋਈ ਹਰਫ਼ਨੂਰ ਕੁੜੀ ਦਾ ਜ਼ਿਕਰ ਸੀ, ਮੈਨੂੰ ਹਰਫ਼ਨੂਰ ਤੇ ਗੁਰਨੂਰ ਸ਼ਬਦ ਇੱਕੋ ਜਿਹਾ ਲੱਗਾ, ਐਦਾਂ ਲੱਗਿਆ ਜਿਵੇਂ ਉਹ ਮੇਰੇ ਭੂਆ ਬਾਰੇ ਹੀ ਲਿਖ ਰਹੇ ਹੋਣ, ਉਹਨਾਂ ਦਾ ਨੰਬਰ ਕਹਾਣੀ ਵਿਚ ਦਿੱਤਾ ਹੋਇਆ ਸੀ, ਮੈਂ ਉਹਨਾਂ ਨਾਲ਼ ਗੱਲਬਾਤ ਕੀਤੀ, ਉਹਨਾਂ ਨੇ ਬੜੇ ਹੀ ਸਲੀਕੇ ਨਾਲ ਗੱਲਬਾਤ ਕੀਤੀ ।
ਇਸੇ ਤਰ੍ਹਾਂ ਮੈਂ ਉਹਨਾਂ ਨਾਲ ਜੁੜੀ, ਮੈਨੂੰ ਕਈ ਦਿਨ ਗੱਲ ਬਾਤ ਕਰਨ ਤੋਂ ਬਾਅਦ ਪਤਾ ਲੱਗ ਗਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ