More Punjabi Kahaniya  Posts
ਮੁਹੱਬਤ ਦੀ ਹਾਰ


ਮੁਹੱਬਤ ਦੀ ਹਾਰ
ਜ਼ਿੰਦਗੀ ਵਿੱਚ ਪਹਿਲੀ ਵਾਰ ਇਕੱਲਾਪਣ ਜੇਹਾ ਮਹਿਸੂਸ ਹੋ ਰਿਹਾ ਸੀ ,ਇੰਝ ਲੱਗ ਰਿਹਾ ਸੀ ਜਿਵੇਂ ਕੁੱਝ ਗਵਾਚ ਗਿਆ ਹੋਵੇ ਕਿਓਂਕਿ ਅੱਜ ਉਸ ਕੁੜੀ ਦੇ ਨਾਲ ਮੈਂ ਆਖਰੀ ਮੁਲਾਕਾਤ ਕਰਕੇ ਆਇਆ ਸੀ ਜੋ ਮੇਰੇ ਲਈ ਖ਼ੁਦਾ ਦਾ ਸਭ ਤੋਂ ਖੂਬਸੂਰਤ ਤੋਹਫ਼ਾ ਸੀ|
ਮਨ ਵਿਚ ਓਹੀ ਗੱਲਾਂ ਘੁੰਮ ਰਹੀਆਂ ਸੀ ਜੋ ਅੱਜ ਤੱਕ ਹੋਇਆਂ ਕਿਵੇਂ ਉਹ ਮਿਲੀ ਮੈਂਨੂੰ ਕਿਵੇਂ ਓਹਨੇ ਮੇਰੀ ਹਰ ਇੱਕ ਉਦਾਸੀ ਨੂੰ ਹਾਸੇ ਵਿੱਚ ਬਦਲ ਦਿੱਤਾ ਸੀ | ਇੰਝ ਲੱਗਦਾ ਸੀ ਜਿਵੇ ਸਾਡੇ ਵਿਚ ਕੁੱਝ ਵੱਖ ਹੈ ਹੀ ਨਹੀਂ ਸੀ , ਸਾਡਾ ਹਰ ਰੋਜ਼ ਇੱਕ ਟਾਹਲੀ ਹੇਠ ਮਿਲਨਾ ਭਾਵੇ ਮੁਲਾਕਾਤ ਉਹ ਸਿਰਫ ਵੀਹ-ਪੱਚੀ ਮਿੰਟ ਦੀ ਹੁੰਦੀ ਸੀ ਪਰ ਉਹ ਵੀਹ ਪੱਚੀ ਮਿੰਟ ਮੇਰੇ ਲਈ ਦਿਨ ਦਾ ਸਭ ਤੋਂ ਖੂਬਸੂਰਤ ਵਕ਼ਤ ਹੁੰਦਾ ਸੀ | ਪਰ ਜ਼ਿੰਦਗੀ ਨੇ ਇੱਕ ਵੱਖਰਾ ਮੋੜ ਲੈ ਲਿਆ ਸੀ , ਅਜਿਹਾ ਮੋੜ ਜਿਸਨੇ ਸਭ ਕੁਝ ਤਬਾਹ ਕਰ ਦਿੱਤਾ ਸੀ |
ਅੱਜ ਹੋਈ ਮੁਲਾਕਾਤ ਕੋਈ ਆਮ ਮੁਲਾਕਾਤ ਨਹੀਂ ਸੀ ਇਹ ਮੁਲਾਕਾਤ ਮੇਰੇ ਲਈ ਸਭ ਤੋਂ ਵੱਧ ਦੁਖਦਾਈ ਮੁਲਾਕਾਤ ਸੀ | ਅੱਜ ਜਦੋ ਹੀ ਮੈਂ ਸਕੂਲ ਦੀ ਛੁੱਟੀ ਤੋਂ ਬਾਅਦ ਟਾਹਲੀ ਹੇਠ ਗਿਆ ਤਾਂ ਉਹ ਖ਼ਾਮੋਸ਼ ਬੈਠੀ ਸੀ ,ਨਾ ਉਸਨੇ ਮੇਰੇ ਵੱਲ ਵੇਖਿਆ ਨਾ ਹੀ ਮੇਰੇ ਪੁੱਛੇ ਹਾਲ ਚਾਲ ਦਾ ਜਵਾਬ ਦਿੱਤਾ,ਉਸਦੇ ਇਸ ਵਤੀਰੇ ਨੇ ਮੈਨੂੰ ਸੋਚੀਂ ਪਾ ਦਿੱਤਾ ਸੀ, ਫਿਰ ਮੈਂ ਸੋਚਿਆ ਚਲ ਕੁੱਝ ਖਾ ਪੀ ਕੇ ਉਸਤੋਂ ਵਜ੍ਹਾ ਪੁੱਛਦਾ ਪਰ ਜਦੋਂ ਮੈਂ ਉਸਦਾ ਟਿਫਨ ਫਰੋਲਿਆ ਜਿਸ ਵਿਚ ਉਹ ਹਰ ਰੋਜ਼ ਮੇਰੇ ਲਈ ਪਰੌਂਠੇ ਬਣਾ ਕੇ ਲਿਆਉਂਦੀ ਸੀ ਉਹ ਖਾਲੀ ਸੀ ਪਿਛਲੇ ਤਿੰਨ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਸੀ |
ਹੁਣ ਮੈਨੂੰ ਵੀ ਫਿਕਰ ਹੋ ਰਹੀ ਸੀ ਕਿ ਆਖਿਰ ਉਸਦੀ ਇਸ ਉਦਾਸੀ ਦੀ ਵਜਾ ਕਿ ਸੀ ,ਮੈਂ ਉਸਦੇ ਕੋਲ ਬੈਠਾ ਅਤੇ ਉਸਦੇ ਇਸ ਵਤੀਰੇ ਦੀ ਵਜ੍ਹਾ ਪੁੱਛੀ ਪਰ ਉਸਨੇ ਆਪਣੀ ਚੁੱਪ ਨਹੀਂ ਤੋੜੀ ਬਸ ਨੀਵੀਂ ਪਾ ਕੇ ਬੈਠੀ ਰਹੀ, ਫੇਰ ਕੁਝ ਵਕ਼ਤ ਲਈ ਸਾਡੇ ਵਿੱਚ ਖਾਮੋਸ਼ੀ ਰਹੀ ਇਹ ਖਾਮੋਸ਼ੀ ਮੈਨੂੰ ਬੇਚੈਨ ਕਰ ਰਹੀ ਸੀ ਮੈਂ ਉਸਤੋਂ ਫਿਰ ਪੁੱਛਿਆ ਕਿ ਹੋਇਆ ਇਸ ਵਾਰ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ,ਮੇਰੇ ਦੋਬਾਰਾ ਪੁੱਛਣ ਤੇ ਉਹ ਮੇਰੇ ਗਲ ਲੱਗ ਰੋਣ ਲੱਗ ਗਈ ਇੰਨੇ ਟਾਈਮ ਦੇ ਰਿਸ਼ਤੇ ਵਿੱਚ ਉਸਨੇ ਕਦੇ ਮੈਨੂੰ ਜੱਫੀ ਨਹੀਂ ਪਾਈ ਸੀ ,ਮੇਰੇ ਮਨ ਅੰਦਰ ਬੇਚੈਨੀ ਹੋਰ ਜ਼ਿਆਦਾ ਵੱਧ ਰਹੀ ਸੀ ,ਮੈਂ ਉਸਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦਾ ਰੋਂਣਾ ਹੋਰ ਵਧ ਰਿਹਾ ਸੀ ,ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਸੀ ਇੰਝ ਲੱਗ ਰਿਹਾ ਸੀ ਜਿਵੇ ਅਗਲਾ ਸਾਹ ਆਉਣਾ ਹੀ ਨਾ ਚਾਉਂਦਾ ਹੋਵੇ ,ਥੋੜ੍ਹੇ ਸਮੇਂ ਵਿੱਚ ਮੇਰੀਆਂ ਵੀ ਅੱਖਾਂ ਭਰ ਆਇਆਂ ,ਪਰ ਖੁੱਦ ਨੂੰ ਤੇ ਉਸਨੂੰ ਸੰਭਾਲਦੇ ਹੋਏ ਮੈਂ ਉਸ ਤੋਂ ਪੁੱਛਿਆ ਕਿ “ਕਿ ਹੋਇਆ ਰੋ ਕਿਉਂ ਰਹੀ ਏ ?”
ਉਹ : ਆਪਾਂ ਹੁਣ ਕਦੇ ਨੀ ਮਿਲਣਾ
ਮੈ : ਕਿਉਂ ! ਕਿ ਹੋਗਿਆ ਮੈਥੋਂ ਕੋਈ ਗ਼ਲਤੀ ਹੋ ਗਈ ?
ਉਹ : ਨਹੀਂ |
ਮੈ : ਫੇਰ ਕਿਉਂ ਨੀ ਮਿਲਣਾ
ਉਹ : ਮੈਂ ਕਿੰਝ ਦਸਾਂ ਤੈਨੂੰ
ਮੈ :ਮੇਰੀਆਂ ਅੱਖਾਂ ਚ’ ਅੱਖਾਂ ਪਾ ਕੇ ਦਸ ਕਿ ਗੱਲ ਹੋਈ
ਉਹ : ਮੇਰੇ ਵੀਰੇ ਨੂੰ ਪਤਾ ਲੱਗ ਗਿਆ
ਮੈ : ਤੂੰ ਫਿਕਰ ਨਾ ਕਰ ਮੈਨੂੰ ਕੁਝ ਨੀ ਕਰ ਸਕਦਾ ਉਹ ,ਹਾਂ ਜੇ ਤੈਨੂੰ ਕੁੱਝ ਕਿਹਾ ਤਾਂ ਮੈ…..
ਉਹ : ਬਸ
ਮੈ : ਕਿ ਬਸ
ਮੈਂ : ਡਰ ਲਗਦਾ ਉਸਤੋਂ ਵੀ ਤੈਨੂੰ ਜਾਂ ਮੈਨੂੰ ਕੁੱਝ ਕਰ ਨਾ ਦੇਵੇ
ਉਹ: ਦੇਖ ਪ੍ਰੀਤ ਮੇਰੇ ਵੀਰ ਨੇ ਕੁੱਝ ਨੀਂ ਕਿਹਾ ਮੈਨੂੰ ,ਬਸ ਇੱਕ ਗੱਲ ਕਹੀ
“ ਕਿ ਅਮਨ ਭੈਣ ਬਣਕੇ ਇਸ ਰਸਤੇ ਤੋਂ ਹੁਣੀ ਵਾਪਸ ਮੁੜ ਜਾ ਨਹੀਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨੀ ਰਹਿਣਾਂ ,ਡੈਡੀ ਦੀ ਮੌਤ ਤੋਂ ਬਾਅਦ ਮੈਂ ਹੀ ਹਾਂ ਜਿਸ ਤੇ ਸਾਰੀ ਜਿੰਮੇਦਾਰੀ ਏ ,ਤੂੰ ਕੁੱਝ ਅਜਿਹਾ ਨਾ ਕਰ ਜਿਸ ਨਾਲ ਮੈਨੂੰ ਆਪਣਾ ਆਪ ਖਤਮ ਕਰਨਾ ਪਵੇ”
ਉਹ :ਇਹ ਗੱਲ ਕਹਿੰਦੇ ਮੇਰੇ ਵੀਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ
ਮੈ ;(ਚੁੱਪ)
ਉਹ : ਮੈਨੂੰ ਪਤਾ ਆਪਾਂ ਗ਼ਲਤ ਨਹੀਂ ਹਾਂ ,ਪਰ ਮੇਰੇ ਵਿੱਚ ਇੰਨਾ ਹੌਂਸਲਾ ਨਹੀਂ ਹੈ ਕਿ ਮੈਂ ਆਪਣੇ ਵੀਰ ਨੂੰ ਮਰਦਾ ਦੇਖ ਸਕਾਂ , ਤੂੰ ਮੇਰੇ ਲਈ ਬਹੁਤ ਕੁੱਝ ਹੋ ਸਕਦਾ ਪਰ ਮੇਰੀ ਦੁਨੀਆਂ ਨਹੀਂ, ਮੇਰੇ ਨਾਲ ਮੇਰਾ ਪਰਿਵਾਰ ਵੀ ਹੈ ਜੋ ਤੇਰੇ ਜਿੰਨਾ ਹੀ ਖਾਸ ਏ ਮੇਰੇ ਲਈ ,ਇਸ ਲਈ ਮੈਨੂੰ ਮਾਫ ਕਰ ਦੇਵੀਂ ,
ਉਹ : ਤੂੰ ਕੁੱਝ ਬੋਲ ਕਿਉਂ ਨੀ ਰਿਹਾ
ਮੈ : (ਥੋੜ੍ਹਾ ਮੁਸ੍ਕੁਰਾਓਂਦੇ ਹੋਏ ) ਕਿ ਬੋਲਾਂ ਯਰ ਮੈਂ ਹੁਣ ਤੈਨੂੰ ਕੁੱਝ ਕਹਿ ਵੀ ਨਹੀਂ ਸਕਦਾ ,
ਉਹ :(ਰੋਂਦੀ ਹੋਈ ) : ਕੁੱਝ ਤਾਂ ਕਹਿ ,ਚਾਰ ਗਾਲ਼ਾਂ ਹੀ ਕੱਢ ਲੈ ਪਰ ਬੋਲ
ਮੈਂ : ਆਪਾਂ ਵਿਆਹ ਕਰਵਾ ਲਵਾਂਗੇ ,
ਉਹ : ਕਿਸੇ ਨੇ ਨਹੀਂ ਮੰਨਣਾ ,ਆਪਣੀਆਂ ਜ਼ਾਤਾਂ ਵਿੱਚ ਆ ਜਾਣਗੀਆਂ ਤੇ ਲੋਕਾਂ ਨਾਲ ਟੱਕਰ ਲੈਣ ਦਾ ਹੌਂਸਲਾ ਮੇਰੇ ਵਿੱਚ ਨਹੀਂ ਏ,
ਮੈ :ਮੈਂ ਕਿ ਕਰਾਂ ਯਰ ਹੁਣ ਤੂੰ ਤਾਂ ਹੈ ਜੋ ਮੈਨੂੰ ਸਮਝਦੀ ਏ ,ਮੈਂ ਇਕੱਲਾ ਰਹਿ ਜਾਊਂਗਾ ਯਰ ,ਤੇਰੇ ਬਿਨਾ ਮੇਰੇ ਕੋਲ ਕੁੱਝ ਵੀ ਨਹੀਂ ਬਚਣਾ ,ਪਲੀਜ਼ ਨਾ ਜਾ ਆਪਾਂ ਕੋਈ ਰਸਤਾ ਕੱਢ ਲਾਵਾਂਗੇ
ਉਹ : ਆਪਣੇ ਲਈ ਸਭ ਰਸਤੇ ਬੰਦ ਨੇ ,
ਮੈਂ : (ਖਾਮੋਸ਼ੀ)
ਉਹ :ਤੂੰ ਇਹ ਬਰੈਸਲੇਟ ਰੱਖ ਲੈ ਕਾਲੇ ਮਣਕਿਆ ਵਾਲਾ ,ਆਪਣੀ ਮੁਹੱਬਤ ਦਾ ਏਹੀ ਇੱਕ ਗਵਾਹ ਏ |
ਹੋ ਸਕੇ ਤਾ ਮੈਨੂੰ ਮਾਫ ਕਰ ਦੇਵੀਂ ,
..
ਇਸ ਤੋਂ ਬਾਅਦ ਸਾਡੇ ਵਿਚ ਸਿਰਫ ਖਾਮੋਸ਼ੀ ਸੀ ਹੋਰ ਕੁੱਝ ਵੀ ਨਹੀਂ ,ਫਿਰ ਉਹ ਚਲੀ ਗਈ ਮੈਥੋਂ ਦੂਰ ਬਹੁਤ ਦੂਰ |
ਭਾਵੇਂ ਅਸੀਂ ਇੱਕੋ ਪਿੰਡ ਵਿੱਚ ਹਾਂ ਪਰ ਬਹੁਤ ਲੰਬੀ ਦੂਰੀ ਹੈ ਸਾਡੇ ਵਿੱਚ ਅਤੇ ਇਹ ਦੂਰੀ ਮੈਥੋਂ ਸ਼ਇਦ ਸਾਰੀ ਉਮਰ ਨਹੀਂ ਤਹਿ ਹੋਂਣੀ|

ਦਿਲਾ ਫਿਰ ਇੱਕ ਵਾਰ
ਹੋ ਗਈ ਮੁਹੱਬਤ ਦੀ ਹਾਰ
ਹੁਣ ਮੈਂ ਕਿਸਨੂੰ ਉਲ੍ਹਾਮਾ ਦੇਵਾਂ
ਇਹ ਜ਼ਾਤਾਂ ਬਣਾਉਣ ਵਾਲਿਆਂ ਨੂੰ
ਜਾਂ ਇੱਜਤਾਂ ਖਾਤਰ ਜ਼ੁਬਾਨਾਂ ਤੇ
ਤਾਲੇ ਲਾਉਣ ਵਾਲਿਆਂ ਨੂੰ
ਦਸ ਹੁਣ ਕੇਹੜੀ ਕੋਰਟ ਕਚਹਿਰੀ
ਖੜਕਾਵਾਂ ਮੈ ਦ੍ਵਾਰ
ਦਿਲਾ ਫਿਰ ਇੱਕ ਵਾਰ
ਹੋ ਗਈ ਮੁਹੱਬਤ ਦੀ ਹਾਰ |

ਚਾਰ ਸਾਲ ਬਾਅਦ
ਕਾਲਜ ਤੋ ਘਰ ਆਉਣ ਤੋ ਬਾਅਦ ਅੱਜ ਦਿਲ ਕੀਤਾ ਕਿ ਮੈਂ ਪਾਰਕ ਵਿੱਚ ਚਲਾ ਜਾਵਾਂ . ਬੜੇ ਦਿਨਾ ਬਾਅਦ ਸ਼ਾਮ ਦੇ 6 ਕੁ ਵਜੇ ਮੈ ਪਾਰਕ ਵਿੱਚ ਜਾ ਬੈਠਿਆ. ਉਥੇ ਇੱਕ ਦਰੱਖਤ ਦੇ ਹੇਠਾ ਇੱਕ ਬੈਂਚ ਤੇ ਬੈਠਾ ਮੈ ਆਪਣੀ ਡੂੰਘੀ ਸੋਚ ਵਿੱਚ ਗਵਾਚਿਆ ਹੋਇਆ ਸੀ. ਅਚਾਨਕ ਮੇਰੇ ਕੰਨਾ ਵਿੱਚ ਇੱਕ ਆਵਾਜ਼ ਪਈ.ਇਸ ਆਵਾਜ਼ ਨੂੰ ਪਛਾਣਨ ਵਿੱਚ ਮੈਨੂੰ ਦੇਰ ਨਾ ਲੱਗੀ. ਇਸ ਆਵਾਜ਼ ਨਾਲ ਮੈ ਚੰਗੀ ਤਰਾ ਵਾਕਿਫ ਸੀ. ਬੜੇ ਸਾਲਾ ਬਾਅਦ ਇਹ ਆਵਾਜ਼ ਮੇਰੇ ਕੰਨਾਂ ਨੂੰ ਨਸੀਬ ਹੋਈ ਸੀ. ਮੈ ਆਵਾਜ਼ ਦੀ ਮਾਲਕ ਸ਼ਖਸ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ . ਇੱਕ ਤਰਾਂ ਨਾਲ ਮੈ ਪਾਗਲਾ ਵਾਂਗ ਉਹਨੂੰ ਲੱਭ ਰਿਹਾ ਸੀ . ਆਖਿਰ ਉਹ ਮੈਨੂੰ ਦਰੱਖ਼ਤ ਦੀ ਦੂਸਰੇ ਪਾਸੇ ਇੱਕ ਨਿੱਕੇ ਬੈਂਚ ਤੇ ਬੇਠੀ ਦਿਖੀ. ਉਹਨੂੰ ਦੇਖ ਮੈਨੂੰ ਲੱਗਿਆ ਜਿਵੇ ਵਕਤ ਖਲੋ ਗਿਆ ਹੋਵੇ .ਕੁੱਝ ਪਲ ਅਸੀ ਇੱਕ ਦੂਸਰੇ ਵੱਲ ਦੇਖਦੇ ਰਹੇ .ਉਹੀ ਚਾਰ ਸਾਲ ਪੁਰਾਣੀ ਗਹਿਰੀ ਦੋਸਤੀ ਜਾਂ ਮੁਹੱਬਤ ਕਹਿ ਸਕਦੇ ਹਾਂ ਮੈਨੂੰ ਮਿਲੀ. ਹਾਲ ਚਾਲ ਪੁੱਛਣ ਤੇ ਭਾਵੇ ਅਸੀ ਦੋਵਾਂ ਨੇ ਹੱਸ ਕੇ ਠੀਕ ਹਾਂ ਕਹਿ ਦਿੱਤਾ . ਪਰ ਦੋਵਾ ਦੇ ਅੱਖਾਂ ਦੀ ਨਮੀ ਸਭ ਦੱਸ ਰਹੀ ਸੀ ਕਿ ਕੁੱਝ ਠੀਕ ਨਹੀ ਹੈ. ਦੋਵਾਂ ਦੇ ਦਿਲ ਦੀ ਤੜਪ ਮੈਨੂੰ ਤੇ ਉਸਨੂੰ ਮਹਿਸੂਸ ਹੋ ਰਹੀ ਸੀ. 5 ਮਿੰਟ ਦੀ ਸੀ ਮੁਲਾਕਾਤ ,ਪਰ ਬੀਤੀ ਸਾਰੀ ਜਿੰਦਗੀ ਦੇ ਸਫੇ ਖੁੱਲ ਗਏ ਸੀ. ਉਹ ਉਹੀ ਸਭ ਪੁਰਾਣੀਆਂ ਯਾਦਾਂ ਅੱਖ ਤੇ ਦਿਲ ਦੇ ਬੂਹੇ ਖੜਕਾਉਣ ਲੱਗੀਆਂ ਸਨ. ਉਹ ਤਾ ਕੁੱਝ ਵਕਤ ਬਾਅਦ ਘਰ ਚਲੇ ਗਏ. ਪਰ ਮੈ ਫਿਰ ਕੱਲਾ ਰਹਿ ਗਿਆ.ਉਸ ਪਾਰਕ ਦੀ ਇੰਨੀ ਰੌਣਕ ਵਿੱਚ ਵੀ ਮੈ ਇਕੱਲਾ ਸੀ ਤੇ ਦਿਲ ਦਾ ਦਰਦ ਅੱਖ ਤੇ ਆਉਣ ਲਈ ਤਿਆਰ ਸੀ.ਬਸ ਖਾਮੋਸ਼ ਹੋ ਕੇ ਹੀ ਬੈਠਾ ਰਹਿ ਗਿਆ ਸੀ ਮੈ. ਘਰ ਜਾਣ ਨੂੰ ਦਿਲ ਨੀ ਸੀ ਕਰ ਰਿਹਾ. ਇਸ ਲਈ ਮੈ ਉਥੇ ਹੀ ਬੈਠਾ ਰਿਹਾ . ਦਿਲ ਦੀ ਖਾਮੋਸ਼ੀ ਵਿੱਚ ਤੇ ਚਿਹਰੇ ਦੀ ਉਦਾਸੀ ਵਿੱਚ . ਵਕਤ ਬੀਤਦਾ ਗਿਆ ਤੇ ਰਾਤ ਦੇ 10 ਵੱਜ ਗਏ . ਘਰੋ ਬਾਰ ਬਾਰ ਫੋਨ ਆ ਰਹੇ ਸੀ ਤੇ ਮੇਰਾ ਮਨ ਨਹੀ ਸੀ ਮੰਨਦਾ . ਆਖਿਰ ਮੈ ਘਰ ਆਇਆ ਤੇ ਮੰਜੇ ਤੇ ਪੈ ਗਿਆ ਰੋਟੀ ਦੀ ਮੈਨੂੰ ਭੁੱਖ ਨਾ ਰਹੀ. ਮੰਜੇ ਤੇ ਪਿਆ ਵੀ ਮੇਰੀ ਅੱਖਾ ਮੂਹਰੇ ਉਹੀਉ ਸਭ ਆ ਰਿਹਾ ਸੀ ਜਿਸ ਨੂੰ ਮੈ ਭੁੱਲਣ ਦੀ ਕੋਸ਼ਿਸ਼ ਸਾਲਾਂ ਤੋ ਕਰਦਾ ਆ ਰਿਹਾ ਸੀ. ਨਿੰਦਰ ਆਉਣ ਦਾ ਨਾਮ ਨਹੀ ਸੀ ਲੈ ਰਹੀ . ਤੇ ਸੋਚਦੇ ਸੋਚਦੇ ਸਵੇਰ ਦੇ 4 ਵੱਜ ਗਏ . ਤੇ ਅਗਲੇ ਦਿਨ ਦੀ ਸੁਰੂਆਤ ਹੋ ਗਈ ਤੇ 7 ਵਜੇ ਮੈਂ ਕਾਲਜ ਵੱਲ ਚੱਲ ਪਿਆ.
ਪੰਜ ਸਾਲ ਬਾਅਦ
ਉਸ ਕੁੜੀ ਨੂੰ ਮੇਰੀ ਜ਼ਿੰਦਗੀ ਵਿਚੋਂ ਗਿਆਂ ਪੰਜ ਸਾਲ ਹੋ ਗਏ, ਇਹਨਾਂ ਪੰਜ ਸਾਲਾਂ ਦੇ ਵਕਫ਼ੇ ਵਿੱਚ ਇੱਕ ਮੁਲਾਕਾਤ ਹੋਈ ਸੀ, ਓਹਦੇ ਜਾਣ ਤੋਂ ਬਾਅਦ ਜ਼ਿੰਦਗੀ ਅੱਗੇ ਤਾਂ ਵਧ ਰਹੀ ਏ ਪਰ ਜ਼ਿੰਦਗੀ ਹੁਣ ਜ਼ਿੰਦਗੀ ਨਹੀਂ ਲੱਗਦੀ ਇਹ ਇੱਕ ਉਲਝਣ ਜਿਹੀ ਬਣਕੇ ਰਹਿ ਗਈ ਏ ,ਉਹ ਉਲਝਣ ਜਿਸ ਵਿੱਚ ਮੈਂ ਹੋਰ ਉਲਝਦਾ ਜਾ ਰਿਹਾ ਹਾਂ , ਪਰ ਜ਼ਿੰਦਗੀ ਏ ਲੰਘਾਉਣੀ ਤੇ ਪੈਣੀ ਏ ,ਇਹ ਮੈਨੂੰ ਜ਼ਿੰਦਗੀ ਇੱਕ ਸਫਰ ਜਿਹਾ ਲਗਦੀ ਏ ਜਿਸਦੀ ਮੰਜ਼ਿਲ ਮੌਤ ਹੈ|
ਇਹ ਜੋ ਇਸ਼ਕ ਹੁੰਦਾ ਏ ਇਸਦੇ ਦੋ ਹੀ ਅੰਤ ਹੁੰਦੇ ਨੇ ਜਾਂ ਤਾਂ ਆਸ਼ਿਕ ਮਰ ਜਾਂਦਾ ਏ ਜਾਂ ਫਿਰ ਉਸਦੇ ਅੰਦਰ ਦਾ ਇਸ਼ਕ
ਔਖਾ-ਸੌਖਾ ਇਥੇ ਸਭ ਦਾ
ਸਰ ਜਾਂਦਾ ਏ ,
ਕਦੇ ਇਸ਼ਕ ਤੇ ਕਦੇ ਆਸ਼ਿਕ
ਮਰ ਜਾਂਦਾ ਏ ,
ਕਈ ਵਾਰ ਖਤਮ ਕਰਦੀਆਂ ਨੇ
ਮਜਬੂਰੀਆਂ ਇਸਨੂੰ
ਤੇ ਕਦੇ ਸੱਜਣ ਬੇਵਫ਼ਾਈ
ਕਰ ਜਾਂਦਾ ਏ ,
ਕਦੇ ਇਸ਼ਕ ਤੇ ਕਦੇ ਆਸ਼ਿਕ
ਮਰ ਜਾਂਦਾ ਏ ,
ਕੋਈ ਮਿਰਜ਼ੇ ਵਰਗਾ ਕਰੇ ਕੋਸ਼ਿਸ਼
ਜਿੱਤਣ ਦੀ
ਫੇਰ ਸਾਹਿਬਾ ਵਰਗੀਆਂ ਦਾ ਦਿਲ
ਡਰ ਜਾਂਦਾ ਏ
ਕਦੇ ਇਸ਼ਕ ਤੇ ਕਦੇ ਆਸ਼ਿਕ
ਮਰ ਜਾਂਦਾ ਏ ,
...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

8 Comments on “ਮੁਹੱਬਤ ਦੀ ਹਾਰ”

  • ਅਫਸੋਸ ਪਿਆਰ ਹਮੇਸ਼ਾ ਅਧੂਰਾ ਹੀ ਰਹਿੰਦਾ ਇਹ ਸੱਚ ਹੈ ਪਰ ਤੁਹਾਨੂੰ ਇਕ ਵਾਰ ਦੁਬਾਰਾ ਮਿਲਣ ਦੀ ਕੋਸ਼ਿਸ ਜਰੂਰ ਕਰਨੀ ਚਾਹੀਦੀ ਸੀ 😢

  • it’s a marvelous story…… 🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)