ਮੁਹੱਬਤ ਇੱਕ ਅਜਿਹਾ ਭਾਵ ਜੋ ਇੱਕ ਉਮਰ ਵਿਚ ਸਾਡੇ ਸਾਰਿਆਂ ਅੰਦਰ ਜਨਮ ਲੈਂਦਾ ਹੈ ਅਤੇ ਮੁਹੱਬਤ ਇੰਨੀ ਖੂਬਸੂਰਤ ਹੁੰਦੀ ਏ ਕਿ ਮੇਰੇ ਲਈ ਇਸਦੀ ਵਿਆਖਿਆ ਕਰਨੀ ਔਖੀ ਏ ,ਇਸਦੀ ਖੂਬਸੂਰਤੀ ਦਾ ਅੰਦਾਜ਼ਾ ਤੁਸੀ ਕਿਸੇ ਲੇਖਕ ਦੀ ਆਪਣੀ ਪ੍ਰੇਮਿਕਾ ਤੇ ਲਿਖੀ ਕਵਿਤਾ ਤੋਂ ਲਾ ਸਕਦੇ ਓ |
ਪਰ ਅੱਜ ਮੈਂ ਗੱਲ ਕਰਨ ਜਾ ਰਿਹਾ ਇਸ ਮੁਹੱਬਤ ਦੇ ਦੂਸਰੇ ਪਾਸੇ ਦੀ, ਉਹ ਪਾਸਾ ਜਿਸ ਨਾਲ ਆਪਣੇ ਵਰਗੇ ਬਹੁਤੇ ਲੋਕ ਜਾਣੂ ਤਾਂ ਹੈਗੇ ਆ ਪਰ ਇਸਦੇ ਖਿਲਾਫ ਕਦਮ ਨੀ ਚੁੱਕਦੇ ਅਤੇ ਅੰਤ ਵਿੱਚ ਸਾਰੇ ਮੁਹੱਬਤ ਕਰਨ ਵਾਲੇ ਬਦਨਾਮ ਹੋ ਜਾਂਦੇ ਹਨ ,
ਲੋਕ ਕਿਉਂ ਮੁਹੱਬਤ ਨੂੰ ਬੁਰਾ ਮੰਨਦੇ ਨੇ ? ਕਿਉਂ ਇਹ ਸਮਾਜ ਮੁਹੱਬਤ ਨੂੰ ਕਬੂਲ ਨੀ ਕਰਦਾ ? ਇਸਦੀ ਵਜ੍ਹਾ ਇਹ ਮੁਹੱਬਤ ਦਾ ਉਹ ਪਾਸਾ ਜਿਸਨੇ ਪਤਾ ਨਹੀਂ ਕਿੰਨੇ ਹੀ ਮੁੰਡੇ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ | ਕਿੰਨੇ ਹੀ ਮੁੰਡਿਆਂ ਦੀ ਸੋਚ ਸਿਰਫ ਜਿਸਮ ਤੱਕ ਹੈ ਜਿਨ੍ਹਾਂ ਨੇ ਪਤਾ ਨੀ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਦਿਤੀ | ਕੁੱਝ ਆਪਣਾ ਸਮਾਜ ਵੀ ਇਹੋ ਜਿਹਾ ਏ ਜੋ ਅਜਿਹੀਆਂ ਕੁੜੀਆਂ ਨੂੰ ਕਬੂਲ ਨਹੀਂ ਕਰਦਾ |
ਮੈਂ ਇਹ ਨੀ ਕਹਿ ਰਿਹਾ ਵੀ ਮੁੰਡੇ ਹੀ ਗ਼ਲਤ ਨੇ ਕੁੜੀਆਂ ਵੀ ਇਸ ਵਿਚ ਬਰਾਬਰ ਦੀਆਂ ਹਿੱਸੇਦਾਰ ਨੇ , ਉਹ ਕੁੜੀਆਂ ਜੋ ਮੁੰਡੇ ਨੂੰ ਸਿਰਫ ਪੈਸਿਆਂ ਵਾਲੀ ਮਸ਼ੀਨ ਸਮਝੀ ਬੈਠੀਆਂ ਅਤੇ ਜਦੋ ਮਸ਼ੀਨ ਖਾਲੀ ਹੋਗੀ ਫੇਰ ਉਸਨੂੰ ਛੱਡ ਦਿੱਤਾ ਅਤੇ ਇਸ ਸਭ ਦੇ ਪਿੱਛੋਂ ਜੋ ਅੰਜਾਮ ਹੁੰਦਾ ਮੈਨੂੰ ਦੱਸਣ ਦੀ ਲੋੜ ਨਹੀਂ, ਸਮੇਂ ਸਮੇ ਤੇ ਮੁੰਡੇ-ਕੁੜੀਆਂ ਦੀਆ ਆਤਮ-ਹਤਿਆਵਾਂ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਨੇ| ਇਸ ਮਸਲੇ ਬਾਰੇ ਸੋਚਦੇ-ਸੋਚਦੇ ਕੁੱਝ ਲਿਖਿਆ ਹੈ ਜੋ ਕਿ ਤੁਹਾਡੇ ਰੂਬਰੂ ਕਰ ਰਿਹਾ ਹਾਂ :-
ਮੁਹੱਬਤ ਜਿਸਨੂੰ ਕਹਿੰਦੇ ਨੇ
ਮੈਨੂੰ ਬੁਖਾਰ ਜਿਹਾ ਹੋਇਆ ਏ ,
ਮੈਨੂੰ ਇੱਕ ਝੂਠੀ ਕੁੜੀ ਨਾਲ
ਪਿਆਰ ਜਿਹਾ ਹੋਇਆ ਏ ,
ਮੈਥੋਂ ਉਂਗਲਾਂ ਉਪਰ ਗਿਣੇ ਨਹੀਂ ਜਾਂਦੇ
ਓਹਦੇ ਇਹਨੇ ਲਾਰੇ ਨੇ ,
ਚੰਨ ਜਿਹਾ ਮੁੱਖੜਾ ਹੈ ਉਸਦਾ
ਪਰ ਚੰਨ ਤੋਂ ਵੱਡੇ ਤਾਰੇ ਨੇ ,
ਸੱਚ ਤੇ ਨਹੀਂ ਲਗਦਾ ਮੈਨੂੰ
ਪਰ ਇੱਕ ਇਕਰਾਰ ਜਿਹਾ ਹੋਇਆ ਏ ,
ਮੁਹੱਬਤ ਜਿਸਨੂੰ ਕਹਿੰਦੇ ਨੇ
ਮੈਨੂੰ ਬੁਖਾਰ ਜਿਹਾ ਹੋਇਆ ਏ ,
ਮੈਨੂੰ ਇੱਕ ਝੂਠੀ ਕੁੜੀ ਨਾਲ
ਪਿਆਰ ਜਿਹਾ ਹੋਇਆ ਏ ,
ਓਹਦੇ ਚੇਹਰੇ ਦਾ ਮਿੱਠਾਪਣ
ਕਿਸੇ ਨਕਾਬ ਜਿਹਾ ਏ ,
ਪਰ ਇਸਦੇ ਪਿੱਛੇ ਜੋ ਹੈ
ਬਹੁਤ ਖਰਾਬ ਜਿਹਾ ਏ ,
ਮੈਂ ਜਾਣਦਾ ਹਾਂ ਸਭ ਕੁੱਝ
ਦਿਲ ਗੱਦਾਰ ਜਿਹਾ ਹੋਇਆ ਏ,
ਮੁਹੱਬਤ ਜਿਸਨੂੰ ਕਹਿੰਦੇ ਨੇ
ਮੈਨੂੰ ਬੁਖਾਰ ਜਿਹਾ ਹੋਇਆ ਏ ,
ਮੈਨੂੰ ਇੱਕ ਝੂਠੀ ਕੁੜੀ ਨਾਲ
ਪਿਆਰ ਜਿਹਾ ਹੋਇਆ ਏ ,
ਸਭ ਕੁੱਝ ਹੈ ਅੱਖਾਂ ਸਾਵੇਂ
ਕੋਈ ਰਾਜ ਨਹੀਂ ਏ,
ਮੈਂ ਸੁਣਿਆ ਇਸ ਮਰਜ਼ ਦਾ
ਕੋਈ ਇਲਾਜ਼ ਨਹੀਂ ਏ ,
ਓਹਦਾ ਕਹਿਣਾ ਮੈਂ ਸਭ ਕੁਝ ਹਾਂ ਉਸਦਾ
‘ਪ੍ਰੀਤ’ ਉਹ ਸ਼ਕਸ ਸਰਕਾਰ ਜਿਹਾ ਹੋਇਆ ਏ,
ਮੁਹੱਬਤ ਜਿਸਨੂੰ ਕਹਿੰਦੇ ਨੇ
ਮੈਨੂੰ ਬੁਖਾਰ ਜਿਹਾ ਹੋਇਆ ਏ ,
ਮੈਨੂੰ ਇੱਕ ਝੂਠੀ ਕੁੜੀ ਨਾਲ
ਪਿਆਰ ਜਿਹਾ ਹੋਇਆ ਏ ,
ਅੰਤ ਇਸਦਾ ਜੋ ਹੋਂਣਾ
ਇਹ ਸਭ ਜਾਣਦੇ ਨੇ ,
ਇਹ ਜੋ ਪੜ੍ਹ ਰਹੇ ਨੇ
ਲਗਦਾ ਮੇਰੇ ਹਾਣ ਦੇ ਨੇ ,
ਇਸ ਲਈ ਦਿਲ ਮੇਰਾ
ਖ਼ਬਰਦਾਰ ਜਿਹਾ ਹੋਇਆ ਏ,
ਮੁਹੱਬਤ ਜਿਸਨੂੰ ਕਹਿੰਦੇ ਨੇ
ਮੈਨੂੰ ਬੁਖਾਰ ਜਿਹਾ ਹੋਇਆ ਏ ,
ਮੈਨੂੰ ਇੱਕ ਝੂਠੀ ਕੁੜੀ ਨਾਲ
ਪਿਆਰ ਜਿਹਾ ਹੋਇਆ ਏ ,
ਮਨਪ੍ਰੀਤ ਸਿੱਧੂ ……………………………………………………………………………
ਇੱਕ ਵਕਤ ਜਦੋ ਬਦਨਾਮ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur
ajj kl pyar sirf tym pass nd paisa dekh k hunda..es lyi eho j loka krke sache insan te shak krde v bnda dr jnda