ਹਕੀਕਤ ਦਿਆਂ ਸਫਿਆਂ ਚੌੰ ਭਾਗ ਅੱਠਵਾਂ (ਆਖਿਰੀ)
ਹੁਣ ਤੱਕ ਦੀ ਕਹਾਣੀ ਪੱੜਨ ਵਾਲਿਆਂ ਦਾ ਸ਼ੁਕਰੀਆ ਆਪਣੀ ਟੀਚਰ ਟ੍ਰੇਨਿੰਗ ਦੌਰਾਨ ਇੱਕ ਵਾਰ ਦਿੱਲੀ ਵਾਲੇ ਜੰਮੂ ਗਏ ਸੀ ਕੱਲੀ ਕੱਲੀ ਗੱਲ ਦੱਸਣੀ ਮੈਨੂੰ ਸਾਰਾ ਸਫਰ ਮੇਰੇ ਨਾਲ ਗੱਲਾਂ ਕਰਦੇ ਗਏ ਮੈਂ ਵੀ ਬਹੁੱਤ ਖੁਸ਼ ਸੀ ਕਿ ਮੇਰਾ ਜੀਵਨ ਸਾਥੀ ਐਨਾ ਕਾਬਿਲ ਆ ਮੈਂ ਵੀ ਦਿਨ ਰਾਤ ਓਹਦੇ ਸੁੱਖ ਤੇ ਤਰੱਕੀ ਲਈ ਅਰਦਾਸਾਂ ਕਰਨੀਆਂ। ਮਹੀਨੇਂ ਕ ਦੀ ਸੀ ਟਰੇਨਿੰਗ ਆਣ ਲੱਗੇ ਓਹ ਮੇਰੇ ਲਈ ਕੁੱਝ ਤੌਹਫਾ ਲੈ ਕੇ ਆਏ ਸੀ ਪਰ ਮੈਨੂੰ ਦੱਸਿਆ ਨੀਂ ਕਿ ਕੀ ਆ ਕਹਿੰਦੇ ਸੀ ਕਿ ਤੇਰੇ ਆਏ ਤੇ ਮਿਲੇਗਾ (ਪਰ ਸ਼ਾਇਦ ਓਹ ਚੀਜ ਕਦੇ ਮੇਰੀ ਕਿਸਮਤ ਚ ਲਿਖੀ ਹੀ ਨੀਂ ਸੀ )ਮੇਰੇ ਦੀਦੀ ਤੇ ਮੰਮੀ ਜੀ ਲਈ ਸੂਟ ਲੈ ਕੇ ਆਏ ਸੀ ਓਹ ਜੰਮੂ ਤੌਂ। ਫਿਰ ਇੱਕ ਵਾਰ ਦਿੱਲੀ ਵਾਲਿਆਂ ਦੀ ਛੌਟੀ ਭੈਣ ਦਿੱਲੀ ਆਈ ਹੌਈ ਸੀ ਜੂਨ ਜੁਲਾਈ ਦੀਆਂ ਛੁੱਟੀਆਂ ਚ, ਮੈਂ ਗੱਲ ਕਰ ਰਿਹਾ ਸੀ ਓਹਦੇ ਨਾਲ ਓਹ ਮੇਰੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਕਰ ਰਹੀ ਸੀ ਬੌਲਦੇ ਬੌਲਦੇ ਗੱਲ ਜਿਆਦਾ ਵੱਧ ਗਈ ਦਿੱਲੀ ਵਾਲੇ ਤੇ ਮੰਮੀ ਵੀ ਪਿੱਛੇ ਖੜੇ ਸੁਣ ਰਹੇ ਸੀ ਓਹ ਉਸ ਨੂੰ ਕਹਿ ਵੀ ਨਹੀਂ ਰਹੇ ਸੀ ਕਿ ਚੁੱਪ ਹੌ ਜਾ ਜਦਕਿ ਆਪ ਕੌਲ ਖੜੇ ਸੁਣ ਰਹੇ ਸੀ ਦੌਨੌਂ। ਮੈਨੂੰ ਚੰਗੀ ਤਰਾਂ ਯਾਦ ਨੀਂ ਆ ਕਿ ਕਿਸ ਗੱਲ ਕਰਕੇ ਬਹਿਸ ਹੌ ਰਹੀ ਸੀ ਪਰ ਆਖਿਰ ਚ ਓਹ ਹਿੰਦੀ ਚ ਬੌਲੀ ਕਿ ‘ ਭਾੜ ਮੇਂ ਜਾਓ’ ਮੈਂ ਕੁੱਝ ਨੀ ਕਿਹਾ ਬੱਸ ਫੌਨ ਕੱਟਿਆ ਗਿਆ ਮੈਨੂੰ ਪਤਾ ਸੀ ਕਿ ਗੁੱਸਾ ਆ ਨਾਲੇ ਜੇ ਗੱਲ ਮੁਕਾਣੀ ਹੌਵੇ ਤਾਂ ਇੱਕ ਬੰਦੇ ਨੂੰ ਚੁੱਪ ਕਰਨਾਂ ਪੈਂਦਾ ਆ ਸੌ ਮੈਂ ਤਾਂ ਕੁੱਝ ਵੀ ਨੀ ਕਿਹਾ। ਥੌੜੀ ਦੇਰ ਬਾਦ ਮੈੰ ਫੌਨ ਕੀਤਾ ਤਾਂ ਦਿੱਲੀ ਆਲੇ ਚੰਗੀ ਤਰਾਂ ਗੱਲ ਵੀ ਨਾਂ ਕਰਨ ਮੇਰੇ ਨਾਲ ਮੈਨੂੰ ਸ਼ੱਕ ਸੀ ਕਿ ਛੌਟੀ ਨੇਂ ਜਰੂਰ ਮੇਰੇ ਬਾਰੇ ਬਾਦ ਚ ਕੁੱਝ ਕਿਹਾ ਹੌਣਾ ਫਿਰ ਮੈਂ ਵੀ ਜਿਆਦਾ ਧਿਆਨ ਨਾਂ ਦਿੱਤਾ ਤੇ ਬਾਏ ਬਾਏ ਕਰਕੇ ਫੌਨ ਜੱਲਦੀ ਹੀ ਕੱਟਿਆ ਗਿਆ ਨਹੀਂ ਤਾਂ ਰੌਜ ਦੁਬੱਈ ਦੇ ਦੱਸ ਗਿਆਰਾਂ ਵੱਜ ਜਾਂਦੇ ਸੀ ਗੱਲਾਂ ਕਰਦੇ ਤੇ ਲੱਵ ਜੂ ਲੁੱਵ ਜੂ ਕਹਿੰਦੇ ਦੱਸ ਪੰਦਰਾਂ ਮਿੰਟ ਗੱਲ ਹੌਰ ਹੌ ਜਾਂਦੀ ਸੀ ਪਰ ਅੱਜ ਤਾਂ ਬੱਸ ਬਾਏ ਹੀ ਹੌਈ ਓਹ ਵੀ ਵੀਂਗੇ ਮੂੰਹ ਆਲੀ। ਇੱਧਰ ਤਾਂ ਦਿੱਲ ਨੂੰ ਭੌਰਾ ਵੀ ਸਕੂਨ ਨੀ ਸੀ ਕਿ ਗੱਲ ਨਾਂ ਹੌਈ ਪਰ ਓਧਰ ਦਾ ਹਾਲ ਤਾਂ ਰੱਬ ਜਾਣਦਾ ਸੀ ਓਹਨਾਂ ਨੇ ਵੱਟਸਐਪ ਤੇ ਵੀ ਕੌਈ ਮੈਸਿਜ ਨਾਂ ਕੀਤਾ ਦੌ ਕ ਮਿੰਟ ਆਨਲਾਈਨ ਵੀ ਸੀ ਓਹਨਾਂ ਨੂੰ ਪਤਾ ਵੀ ਸੀ ਕਿ ਮੈਂ ਵੇਟ ਕਰਦਾਂ ਆਂ ਪਰ ਫਿਰ ਵੀ! ਚੱਲੌ ਕੌਈ ਨਾਂ ਰਾਤ ਗਈ ਬਾਤ ਗਈ ਅਗਲੀ ਸਵੇਰ ਰੌਜ ਦੀ ਤਰਾਂ ਮੈਂ ਮੈਸਿਜ ਕੀਤਾ ਓਧਰੌਂ ਵੀ ਆ ਗਿਆ ਪਰ ਪਹਿਲਾਂ ਵਾਂਗ ਨਾਂ ਮੇਰੇ ਮੱਨ ਨੂੰ ਫੇਰ ਵੀ ਟੇਕ ਨੀਂ ਸੀ ਮੈਂ ਪੁਛਿਆ ਕਿ ਕੀ ਹੌਇਆ ਜੀ ? ਕਹਿੰਦੇ ਕਿੱਥੇ ਮੈਂ ਕਿਹਾ ਕਿ ਮੇਰੀ ਪਹਿਲਾਂ ਵਾਲੀ (ਓਹਨਾਂ ਦਾ ਨਾਮ ਲੈ ਕੇ)ਕਿੱਥੇ ਆ ?ਕਹਿੰਦੇ ਉਰੇ ਈ ਆ ਫੇਰ ਕਹਿੰਦੇ ਅੱਛਾ ਮੈ ਸਕੂਲ ਜਾਣਾ ਆ ਬਾਦ ਚ ਕਰਦੇ ਆਂ ਗੱਲ ਪਰ ਓਸ ਦਿਨ ਓਸ ਦੀ ਫੇਰ ਨਾਂ ਆਈ ਮੈਂ ਮੈਸਿਜ ਕਰੀ ਗਿਆ ਓਹ ਦੇਖ ਕੇ ਛੱਡ ਦੇਣ। ਮੈਨੂੰ ਪਤਾ ਸੀ ਕਿ ਓਹ ਗੁੱਸੇ ਆ ਤੇ ਮਨਾਉਣਾ ਮੇਰਾ ਫਰਜ ਸੀ ਮੈਂ ਵੀ ਪੂਰੀ ਕੌਸ਼ਿਸ਼ ਕੀਤੀ ਮਨਾਉਣ ਦੀ ਤੇ ਮੇਰੀ ਮਿਹਨਤ ਰੰਗ ਲਿਆਈ ਪਰ ਮੈਂ ਇੱਕ ਗੱਲ ਦੇਖੀ ਸੀ ਕਿ ਓਹ ਮੇਰੇ ਨਾਲੌਂ ਬਾਕੀ ਸੱਭ ਦਾ ਬਹੁੱਤ ਜਿਆਦਾ ਕਰਦੇ ਸੀ ਆਪਣੇ ਰਿਸ਼ਤੇਦਾਰ, ਭੈਣ ਸੱਭ ਦਾ ਜਿਵੇਂ ਕਿ ਮੇਰੇ ਨਾਲ ਕਈ ਵਾਰ ਹੌਇਆ ਮੈਂ ਦੁਬੱਈ ਤੌਂ ਜਦੌਂ ਕਦੇ ਫੌਨ ਕਰਨਾਂ ਗੱਲ ਕਰਦੇ ਕਰਦੇ ਜੇ ਵਿੱਚ ਕਿਸੇ ਰਿਸ਼ਤੇਦਾਰ ਦਾ ਫੌਨ ਆ ਗਿਆ ਜਾਂ ਓਹਦੇ ਮਾਮੇ ਦੇ ਮੁੰਡੇ ਦਾ ਆ ਗਿਆ ਤਾਂ ਮੇਰੀ ਲਾਇਨ ਹੌਲਡ ਕਰ ਕੇ ਓਹ ਫੌਨ ਚੱਕ ਲੈਣਾ ਪਰ ਜਦ ਕਦੇ ਮੈਂ ਫੌਨ ਕਰਨਾਂ ਤੇ ਜੇ ਫੌਨ ਬੀਜੀ ਆ ਤਾਂ ਮੇਰਾ ਫੌਨ ਵੇਟਿੰਗ ਚ ਹੁੰਦਾ ਸੀ ਪਰ ਓਹਨੇਂ ਚੱਕਣਾ ਨਾਂ। ਕਈ ਵਾਰ ਐਦਾਂ ਹੌਇਆ ਆਖਿਰ ਮੈਂ ਕਹਿ ਦਿੱਤਾ ਕਿ ਮੇਰਾ ਫੌਨ ਵੀ ਹੈਦਾਂ ਚੱਕ ਲਿਆ ਕਰੌ ਜਿੱਦਾਂ ਬਾਕੀਆਂ ਦੀ ਵਾਰ ਨੂੰ ਮੇਰਾ ਹੌਲਡ ਕਰਕੇ ਗੱਲ ਕਰਦੇ ਓ ਪਰ ਰੱਬ ਜਾਣੇ ਉਸ ਨੂੰ ਕੀ ਗੁੱਸਾ ਲੱਗਿਆ ਏਹੇ ਗੱਲ ਦਾ ਤੇ ਮੇਰੇ ਮੱਥੇ ਇਲਜਾਮ ਲਾ ਦਿੱਤਾ ਕਿ ਤੂੰ ਸ਼ੱਕ ਕਰਦਾ ਆਂ ਮੇਰੇ ਤੇ ਮੈਂ ਕਿਹਾ ਵੀ ਕਿ ਐਦਾਂ ਦੀ ਕੌਈ ਗੱਲ ਨੀਂ ਆ ਪਰ ਮੇਰੀ ਪੇਸ਼ ਨਾਂ ਚੱਲੀ ਹੌਲੀ ਹੌਲੀ ਗੱਲ ਵੱਧ ਗਈ ਤੇ ਫਿਰ ਪਹਿਲਾਂ ਵਾਲੇ ਲੱਛਣ ਜਵਾਬ ਨੀਂ ਦੇਣਾ ਮੈਸਿਜ ਦਾ ਕਾਲ ਨਾਂ ਚੱਕਣੀ ਬਾਦ ਚ ਵੇਟਿੰਗ ਚ ਜੇ ਚੱਕੀ ਤਾਂ ਬੀਜੀ ਆਂ। ਇੱਕ ਵਾਰ ਤਾਂ ਮੈਂ ਵੀ ਦੁੱਖੀ ਹੌ ਗਿਆ ਸੀ ਕਿ ਮੈਂ ਪਾਗਲ ਬਣਿਆ ਬੈਠਾ ਆਂ ਏਹਨਾਂ ਪਿੱਛੇ ਤੇ ਇਹਨਾਂ ਨੂੰ ਕੌਈ ਫਿਕਰ ਈ ਨੀ ਪਰ ਕੀ ਕਰੀਏ ਪਿਆਰ ਕਰਨ ਵਾਲੇ ਨੂੰ ਝੁੱਕਣਾ ਹੀ ਪੈਂਦਾ ਆ ਮੈਂ ਫਿਰ ਓਹਦੀ ਭੈਣ ਨੂੰ ਫੌਨ ਕੀਤਾ ਹਾਲ ਚਾਲ ਪੁੱਛਿਆ ਤਾਂ ਸਿੱਧਾ ਬੌਲੀ ਕਿ ਤੁਹਾਡੀ ਤੇ ਮੇਰੀ ਦੀਦੀ ਦੀ ਸ਼ਾਦੀ ਨੀਂ ਹੌ ਸਕਦੀ ਮੈਂ ਸੌਚਿਆ ਕਿ ਮਜ਼ਾਕ ਹੁਣਾ ਪਰ ਨਹੀਂ ਓਹ ਤਾਂ ਹੌਰ ਬਹੁੱਤ ਕੁੱਝ ਬੌਲ ਗਈ ਕਹਿੰਦੀ ਤੂੰ ਦੁਬੱਈ ਏਂ ਤੇ ਮੇਰੇ ਵੀਰਾਂ ਨੂੰ ਦੁਬੱਈ ਪਸੰਦ ਨੀ ਆ ਮੈਂ ਕਿਹਾ ਕਿ ਜੀ ਮੈਂ ਕੌਸ਼ਿਸ਼ ਕਰ ਰਿਹਾ ਆ ਹੌਰ ਦੇਸ਼ ਜਾਣ ਦੀ ਕਹਿੰਦੀ ਐਨਾਂ ਚਿਰ ਮੇਰੀ ਦੀਦੀ ਤੇਰਾ ਇੰਤਜਾਰ ਨੀਂ ਕਰ ਸਕਦੀ ਇਹ ਗੱਲਾਂ ਮੇਰਾ ਸੀਨਾ ਚੀਰ ਰਹੀਆਂ ਸੀ ਮੈ ਕਿਹਾ ਕਿ ਆਪਣੀ ਭੈਣ ਨਾਲ ਗੱਲ ਕਰਾਓ ਤਾਂ ਕਹਿੰਦੀ ਕਿ ਓਹ ਨੀ ਕਰਨਾਂ ਚਾਹੁੰਦੀ ਮੈਂ ਕਿਹਾ ਮੈਂ ਓਹਦੇ ਮੂੰਹੌਂ ਸੁਣਨਾ ਆ ਇਹ ਸ਼ਾਇਦ ਸਪੀਕਰ ਲਾਇਓ ਹੌਣਾ ਆ ਤਾਂ ਦਿੱਲੀ ਆਲੇ ਵੀ ਮਗਰ ਝੱਟ ਬੌਲੇ ਕਿ ਕੀ ਸੁਣਨਾਂ ਆ ਤੂੰ ਹਾਂ ਮੈਂ ਨੀ ਗੱਲ ਕਰਨੀ ਬੱਸ ਹੁਣ ਫੌਨ ਨਾਂ ਕਰਿਆ ਕਰ ਮੈਨੂੰ ਆਪਣੇ ਟਾਇਪ ਦੀ ਕੁੜੀ ਲੱਭ ਕੇ ਵਿਆਹ ਕਰਲਾ ਤੇ ਓ੍ਹਨਾਂ ਫੌਨ ਬੰਦ ਕਰਤਾ। ਮੈਂ ਹੈਰਾਨ ਪ੍ਰੇਸ਼ਾਨ ਕਿ ਆਹ ਕੀ ਹੌਗਿਆ ਪਰ ਮੈਂ ਫੇਰ ਵੀ ਨਾਂ ਆਸ ਛੱਡੀ ਤੇ ਸੌਚਿਆ ਕਿ ਗੁੱਸਾ ਹੌਣਾ ਆ ਤੇ ਆਪੇ ਠੰਡਾ ਹੌਜੂੰਗਾ ਤੇ ਮੈਂ ਅਗਲੇ ਦਿਨ ਏਹੀ ਆਸ ਤੇ ਫੌਨ ਕੀਤਾ ਤਾਂ ਝੱਟ ਹੀ ਫੌਨ ਚੱਕਿਆ ਜਿਵੇਂ ਮੇਰੇ ਫੌਨ ਦੀ ਹੀ ਡੀਕ ਹੌਵੇ ਬੜੀ ਕਾਹਲ ਚ ਬੌਲੇ ਦਿੱਲੀ ਆਲੇ ਕਿ ਸਨੀਂ ਮੈਂ ਕਿਹਾ ਨਾ ਕਿ ਮੈਨੂੰ ਫੌਨ ਨਾ ਕਰਿਆ ਕਰ ਸਮਝਦਾ ਕਿਓਂ ਨੀਂ ਆ ਤੂੰ ਕੁੱਝ ਨੀ ਆ ਆਪਣੇ ਚ ਹੁਣ ਤਾਂ ਮੈਂ ਕਿਹਾ ਕਿ ਕਾਰਨ ਤਾਂ ਦੱਸਦੌ ਕਿ ਕਿਓਂ ਇੰਨਾ ਬਦਲਾਅ ਆ ਗਿਆ ਪਹਿਲਾਂ ਤਾਂ ਸੱਭ ਸਹੀ ਸੀ ਤਾਂ ਕਹਿੰਦੇ ਕਿ ਮੈਂ ਪਿੰਡ ਚ ਨੀ ਅਡਜਸਟ ਕਰ ਸਕਦੀ ਤਾਂ ਮੈਂ ਕਿਹਾ ਕਿ ਆਪਾਂ ਤਾਂ ਪੰਦਰਾਂ ਦਿਨ ਮੌਮ ਕੌਲ ਰਿਹਾ ਕਰਨਾਂ ਆ ਰੌਪੜ ਤਾਂ ਓਹ ਫਿਰ ਬੌਲੇ ਕਿ ਤੂੰ ਸ਼ੱਕ ਕਰਦਾ ਆ ਮੇਰੇ ਤੇ ਤਾਂ ਮੈਂ ਕਿਹਾ ਕਿ ਗੱਲਤੀ ਹੌਗੀ ਮਾਫ ਕਰਦੌ ਪਰ ਨਾਂ ਓਧਰ ਰੱਬ ਦੇ ਬੰਦੇ ਚ ਦਇਆ ਨਾਂ ਦੀ ਕੌਈ ਚੀਜ ਹੀ ਨਾਂ ਮੈ ਆਪਣੇ ਵਲੌਂ ਪੂਰਾ ਜੌਰ ਲਾਇਆ ਪੂਰੇ ਹੱਥ ਪੈਰ ਬੰਨੇ ਪਰ ਕੌਈ ਫੈਂਸਲਾ ਮੇਰੇ ਪੱਖ ਚ ਨਾਂ ਹੌਇਆ ਫੇਰ ਮੈਨੂੰ ਕਹਿੰਦੇ ਕਿ ਤੇਰੀ ਸਿਰਫ ਤੀਹ ਹਜਾਰ ਤਨਖਾਹ ਆ ਓਹਦੇ ਚ ਮੈਂ ਗੁਜਾਰਾ ਨੀਂ ਕਰ ਸਕਦੀ ਏਹ ਕਾਫੀ ਨਹੀਂ ਆ ਮੈਨੂੰ ਏਸ ਗੱਲ ਨੇਂ ਥੌੜੀ ਸੱਟ ਮਾਰੀ ਮੈਂ ਫਿਰ ਪੁੱਛਿਆ ਕਿ ਮੈਂ ਘਰੇ ਮੰਮੀ ਡੈਡੀ ਤੇ ਦੀਦੀ ਹੁਣਾਂ ਨੂੰ ਕੀ ਦੇਸੂੰਗਾ ਤਾਂ ਕਹਿੰਦੇ ਕਿ ਓਹ ਤੇਰੀ ਸਿਰਦਰਦੀ ਆ ਜੌ ਮਰਜੀ ਦੱਸ ਦੇ ਮੈਂ ਕਿਹਾ ਕਿ ਮੈਂ ਤਾਂ ਮਰ ਜਾਊੰਗਾ ਤੇਰੇ ਬਿਨਾਂ ਓਹ ਹੱਸੇ ਤੇ ਬੌਲੇ ਕਿ ਲੈ ਮਰਨਾਂ ਕਾਹਨੂੰ ਆ...
...
ਸ਼ਰਾਬ ਪੀ ਲਿਆ ਕਰੀਂ ਨਾਲੇ ਓਹਨਾਂ ਨੂੰ ਪਤਾ ਸੀ ਕਿ ਮੈਂ ਪੀਂਦਾ ਨੀਂ ਆਂ, ਮੇਰਾ ਇੱਧਰ ਮਰਨ ਹੌਇਆ ਪਿਆ ਸੀ ਤੇ ਓਹ ਹੱਸ ਰਹੇ ਸੀ ਚਲੌ ਕੌਈ ਨਾਂ ਰੱਬ ਦਾ ਭਾਣਾ ਮੰਨਿਆ। ਫਿਰ ਕਾਫੀ ਦਿਨ ਹੌ ਗਏ ਸੀ ਤਾਂ ਮੈਂ ਘਰੇ ਦੱਸਤਾ ਸੀ ਸੱਭ ਕੁੱਝ ਘਰਦੇ ਕਹਿੰਦੇ ਕੌਈ ਨਾਂ ਹੌਰ ਮਿਲਜੂੰ ਤੂੰ ਆਜਾ ਤੇਰਾ ਵਿਆਹ ਕਰ ਦੇਨੇਂ ਆਂ ਪਰ ਮੇਰੀ ਹਾਲਤ ਤਾ ਮੈਂ ਤੇ ਬੱਸ ਦਿੱਲੀ ਆਲੇ ਹੀ ਜਾਣਦੇ ਸੀ ਮੈਂ ਇੱਕ ਦਿੱਨ ਓਹਦਾ ਸਟੇਟਸ ਦੇਖਿਆ ਓਦੌਂ ਆਮ ਲਿਖਣ ਵਾਲੇ ਹੀ ਹੁੰਦੇ ਸੀ ਫੌਟੌ ਤੇ ਵੀਡੀਓ ਤਾਂ ਹੁਣ ਜਹੇ ਹੀ ਆਣ ਲੱਗੇ ਆ ਤਾਂ ਓਹਨੇਂ ਲਿਖਿਆ ਸੀ ਕਿ “Someone is thinking tht our relation is break but it will never till my last heartbeat” (ਹਲੇ ਵੀ ਮੇਰੇ ਕੌਲ ਸਕਰੀਨਛੌਟ ਪਿਆ ਆ ਏਸ ਦਾ)ਮੈਂ ਸੌਚਿਆ ਕਿ ਸ਼ਾਇਦ ਏਹ ਮੇਰੇ ਲੀ ਲਿਖਿਆ ਆ ਤਾਂ ਮੈ ਵੀ ਇੱਕ ਲਿੱਖ ਕੇ ਪਾਤਾ ਸੀ ਪਰ ਕੌਈ ਅਸਰ ਨਾਂ ਹੌਇਆ ਓਹਨਾਂ ਤੇ। ਗੱਲਬਾਤ ਲੱਗਭਗ ਖਤਮ ਹੌ ਗਈ ਸੀ ਮੈਂ ਵੀ ਆਪਣੇ ਆਪ ਨੂੰ ਦਿਲਾਸਾ ਦਿੱਤਾ ਕਿ ਓਹਦੀ ਮਜਬੂਰੀ ਹੌਣੀ ਆ ਕੌਈ। ਸਮਾ ਆਪਣੀ ਚਾਲ ਚੱਲਦਾ ਗਿਆ ਮੇਰੀ ਦੀਦੀ ਦਾ ਵਿਆਹ ਸੀ ਮੈਂ ਪੂਰੇ ਦੌ ਸਾਲਾਂ ਬਾਦ ਭਾਰਤ ਆਇਆ ਪਰ ਦਿੱਲ ਸਾਲਾ ਫੇਰ ਦਿੱਲੀ ਵੱਲ ਓਹਦੀ ਝਾਕ ਨੂੰ ਤਰਸ ਗਿਆ ਸੀ ਮੈਂ ਤਾਂ ਬੇਸ਼ੱਕ ਬੇਹਿਸਾਬੀਆਂ ਤਸਵੀਰਾਂ ਸੀ ਫੌਨ ਚ ਪਰ ਫੇਰ ਵੀ। ਮੈਂ ਟਿਕਟ ਵੀ ਦਿੱਲੀ ਦੀ ਕਰਾਈ ਵੀਰ ਜੀ ਕਹਿੰਦੇ ਕਿ ਅੰਬਰਸਰ ਦੀ ਕਰਾਲਾ ਪਰ ਨਾਂ ਮੈਂ ਤਾਂ ਸ੍ਰੀ ਬੰਗਲਾ ਸਾਹਿਬ ਜਾਣਾ ਸੀ ਪੁਰਾਣੀਆਂ ਯਾਦਾਂ ਤਾਜੀਆਂ ਕਰਨੀਆਂ ਸੀ ਯੂਕੇ ਆਲਾ ਆਇਆ ਸੀ ਲੈਣ ਘੁੰਮੇ ਫਿਰੇ ਡੇਢ ਮਹੀਨਾ ਰਿਹਾ ਉਰੇ। ਦਿੱਲੀ ਆਲਿਆਂ ਨੇ ਦੀਦੀ ਨੂੰ ਮੈਸਿਜ ਕਰਕੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਦੀਦੀ ਨੇਂ ਦੱਸਿਆ ਸੀ ਮੈਨੂੰ। ਓਹਨਾਂ ਨੂੰ ਪਤਾ ਸੀ ਕਿ ਮੈਂ ਭਾਰਤ ਆਂ ਤਾਂ ਸਾਡੇ ਪਿੰਡ ਵੀ ਆ ਕੇ ਗਏ ਸੀ। ਯਾਦਾਂ ਦੇ ਬੈਗ ਭਰ ਕੇ ਮੈਂ ਫੇਰ ਚਲਾ ਗਿਆ ਦੁਬੱਈ। ਦਿੱਲੀ ਵਾਲਿਆਂ ਦੇ ਨੰਬਰ ਸੇਵ ਕਰ ਲੈਣਾ ਵੱਟਸਐਪ ਦੇਖ ਕੇ ਫੇਰ ਕੱਟ ਦੇਣਾ ਹੁਣ ਪ੍ਰਾਈਵੈਸੀ ਲਾਲੀ ਸੀ ਓਹਨਾਂ ਨੇ। ਛੇ ਮਹੀਨੇਂ ਬਾਦ ਫੇਰ ਮੈਂ ਐਮਰਜੈਂਸੀ ਆਇਆ ਸੀ ਘਰੇ ਡੈਡ ਸਾਨੂੰ ਛੱਡ ਸਵਰਗਵਾਸੀ ਹੌ ਗਏ ਘਰ ਵੀ ਵੱਢ ਖਾਣ ਨੂੰ ਆਵੇ ਫਿਰ ਦੁਬੱਈ ਜਾਣ ਨੂੰ ਦਿਲ ਨਾਂ ਕਰੇ ਪਰ ਪੈਸੇ ਪਏ ਸੀ ਕੰਪਨੀ ਵੱਲ ਓਹ ਵੀ ਲੈਣੇ ਸੀ ਹੁਣ ਤਾਂ ਮੈਂ ਬਿੱਲਕੁਲ ਟੁੱਟ ਗਿਆ ਰੱਬ ਨੇਂ ਇੱਕ ਹੌਰ ਕਦੇ ਵੀ ਨਾਂ ਭਰਨ ਵਾਲਾ ਜਖਮ ਜੌ ਦੇਤਾ ਸੀ(ਹੁਣ ਵੀ ਡੈਡ ਬਾਰੇ ਲਿਖਣ ਲੱਗੇ ਅੱਖਾਂ ਚ ਪਾਣੀ ਆ ਗਿਆ )।ਦਿੱਲੀ ਆਲਿਆਂ ਨੂੰ ਪਤਾ ਨੀ ਕਿੱਦਾਂ ਪਤਾ ਲੱਗਾ ਡੈਡ ਬਾਰੇ ਮੈਸਿਜ ਕੀਤਾ ਓਹਨੇਂ ਅਫਸੌਸ ਜਾਹਿਰ ਕੀਤਾ ਹਲੇ ਵੀ ਮੈਨੂੰ ਯਾਦ ਆ ਜਦੌਂ ਸਾਡੀ ਜਿੰਦਗੀ ਦੀ ਆਖਿਰੀ ਵਾਰ ਗੱਲ ਹੌਈ ਸੀ ਮੈਂ ਡਿਓਟੀ ਤੇ ਸੀ ਓਦੌੰ ਅਚਾਨਕ ਮੈਸਿਜ ਆਇਆ ਜਦ ਕਦੇ ਵੀ ਓਹਦਾ ਮੈਸਿਜ ਆਂਦਾ ਸੀ ਤਾਂ ਮੇਰੇ ਦਿੱਲ ਦੀ ਧੜਕਣ ਵੱਧ ਜਾਂਦੀ ਸੀ ਕਿਓਂਕਿ ਮੈ ਓਹਦੇ ਫੈਂਸਲੇ ਦੇ ਬਦਲਣ ਦੇ ਇੰਤਜਾਰ ਚ ਤੇ ਪੂਰੀ ਊਮੀਦ ਚ ਸੀ ਮੈਸਿਜ ਚ ਹੈਲੌ ਹਾਏ ਹੌਈ ਤਾਂ ਦਿੱਲੀ ਆਲਿਆਂ ਨੇਂ ਦੱਸਿਆ ਕਿ ਸਨੀਂ ਹੈਲਪ ਚਾਹੀਦੀ ਆ ਮੈਂ ਕਿਹਾ ਜੀ ਹੁਕੱਮ ਤਾਂ ਕਹਿੰਦੇ ਕਿ ਹੁਕੱਮ ਨੀਂ ਆ ਬੇਨਤੀ ਆ ਮੌਮ ਦਾ ਐਕਸੀਡੈਂਟ ਹੌ ਗਿਆ ਤੇ ਹਸਪਤਾਲ ਚ ਅੱਜ ਹੀ ਫਰੀ ਹੌਏ ਆਂ ਮੈਨੂੰ ਰੌਪੜ ਦੇ ਸਕੂਲਾਂ ਦੇ ਫੌਨ ਨੰਬਰ ਚਾਹੀਦੇ ਆ ਮੈਂ ਜੌਬ ਕਰਨੀਂ ਆ ਮੈਂ ਪੁੱਛਿਆ ਕਿ ਕਿੱਦਾਂ ਹੌਇਆ ਸੱਭ ਕੁੱਝ ਤਾਂ ਓਹਨੇਂ ਦੱਸਿਆ ਮੇਰਾ ਮਨ ਵੀ ਪਿਘਲ ਗਿਆ ਮੈਂ ਕਿਹਾ ਕਿ ਨੰਬਰ ਮੈੰ ਲੈ ਦਿੰਦਾ ਆ ਤੇ ਨਾਲੇ ਜੇ ਪੈਸੇ ਦੀ ਜਾਂ ਹੌਰ ਕਿਸੇ ਚੀਜ ਦੀ ਲੌੜ ਹੌਈ ਤਾਂ ਦੱਸ ਦਿਓ। ਮੈਂ ਓਸੇ ਦਿਨ ਨੰਬਰ ਲੈਤੇ ਸੀ ਓਹਨੂੰ। ਫਿਰ ਦੌ ਕ ਦਿਨ ਗੱਲ ਹੌਈ ਇੱਕ ਦਿਨ ਯੂਕੇ ਆਲੇ ਦਾ ਮੈਸਿਜ ਆਇਆ ਤਾਂ ਕਹਿੰਦਾ ਕਿ ਦਿੱਲੀ ਆਲੀ ਦਾ ਮੈਸਿਜ ਆਇਆ ਸੀ ਤੇਰਾ ਨੰਬਰ ਮੰਗਦੀ ਸੀ ਮੈਂ ਦੇਤਾ ਤੇਰੀ ਗੱਲ ਹੌਈ ਕਿ ਨਹੀਂ ? ਓਸ ਵਖਤ ਮੇਰਾ ਦਿਮਾਗ ਘੁੰਮ ਗਿਆ ਗੁੱਸਾ ਆਇਆ ਕਿ ਮੈਨੂੰ ਅੱਜ ਤੱਕ ਓਹਦੇ ਸਾਰੇ ਨੰਬਰ ਯਾਦ ਆ ਤੇ ਓਹ ਮੇਰਾ ਇੱਕ ਨੀਂ ਯਾਦ ਰੱਖ ਸਕਦੀ ਮੈਂ ਓਸੇ ਟੈਮ ਮੈਸਿਜ ਕੀਤਾ ਕਿ ਅੱਜ ਤੌਂ ਬਾਦ ਮੈਨੂੰ ਮੈਸਿਜ ਨਾਂ ਕਰੀਂ ਓਹਨੇੰ ਵੀ ਕਾਰਨ ਨਾਂ ਪੁੱਛਿਆ ਤੇ ਓਕੇ ਕਹਿਕੇ ਜਵਾਬ ਦਿੱਤਾ ਫੇਰ ਦੌ ਕ ਦਿਨਾਂ ਬਾਦ ਮੈਂ ਮੈਸਿਜ ਕੀਤਾ ਕਿ ਮੌਮ ਕਿੱਦਾਂ ਹੁਣ ਕਹਿੰਦੇ ਠੀਕ ਆ ਬੱਸ ਓਸ ਦਿਨ ਤੌੰ ਬਾਦ ਅੱਜ ਤੱਕ ਗੱਲ ਨਾਂ ਹੌਈ ਮੈਨੂੰ ਬੇਸ਼ੱਕ ਇੰਤਜਾਰ ਰਿਹਾ ਪਰ ਕੌਈ ਸੁਨੇਹਾ ਨਾਂ ਆਇਆ ਅੱਜ ਤੱਕ। ਮੈਂ ਪੁਰਾਣੀਆਂ ਚੈਟਾਂ ਜਿਹੜੀਆਂ ਮੇਲ ਕੀਤੀਆਂ ਸੀ ਕੱਢ ਕੱਢ ਕੇ ਪੜਦਾ ਰਹਿੰਦਾ ਸੀ ਹੁਣ ਵੀ ਕਈ ਵਾਰ(2020 ਚ) ਪੜ ਲੈਂਦਾ ਆਂ(ਮੈੰ ਓਹਦੀ 2019 ਤੱਕ ਵੇਟ ਕੀਤੀ)। ਸਮੇਂ ਨੇਂ ਫਿਰ ਰਫਤਾਰ ਫੜੀ ਤਿੰਨ ਸਾਲ ਬਾਦ ਵੀਜਾ ਨਵਾਂ ਕਰਾ ਲਿਆ, ਰੱਬ ਨੇ ਨਿਗ੍ਹਾ ਸਵੱਲੀ ਕਰ ਲਈ ਮੇਰੇ ਤੇ ਤੇ ਮੈਨੂੰ ਹੌਰ ਜੌਬ ਮਿਲ ਗਈ ਪਹਿਲਾਂ ਨਾਲੌਂ ਵੀ ਵੱਡੀ ਕੰਪਨੀਂ ਚ ਤੇ ਤਨਖਾਰ ਵੀ ਰੱਬ ਜੀ ਦੀ ਕਿਰਪਾ ਨਾਲ ਚਾਲੀ ਹਜਾਰ ਤੌਂ ਉੱਪਰ ਹੀ ਆਂਦੀ ਸੀ 2016 ਚ ਫੇਰ ਮੈੰ ਦਿੱਲੀ ਤੌਂ ਆਇਆ ਮੈਨੂੰ ਪਤਾ ਸੀ ਕਿ ਓਹਨੇ ਨਈਂ ਕਿਤੇ ਮਿਲਣਾਂ ਪਰ ਫੇਰ ਵੀ ਓਸ ਚਿਹਰੇ ਦੀ ਤਲਾਸ਼ ਰਹੀ ਮੈਨੂੰ। ਮੈਂ ਸ਼ੌਸ਼ਲ ਮੀਡੀਆ ਤੇ ਓਹਦੀਆਂ ਫੌਟੌਆਂ ਦੇਖਦਾ ਰਹਿੰਦਾ ਸੀ। ਵਖਤ ਦਾ ਚੱਕਾ ਹੌਰ ਤੇਜ ਹੌ ਗਿਆ 2019 ਚ ਮੇਰਾ ਵਿਆਹ ਹੌ ਗਿਆ ਸਤਿਗੁਰੂ ਜੀ ਦੀ ਕਿਰਪਾ ਨਾਲ ਬਹੁੱਤ ਸੌਹਣੀ ਪਾਰਟਨਰ ਆ ਮੇਰੀ ਹਰ ਪਾਸੇ ਕੌਪਰੇਟ ਕਰਦੀ ਆ ਮੇਰੇ ਨਾਲ,ਮੰਮੀ ਜੀ ਬਿਮਾਰ ਰਹਿੰਦੇ ਆ ਪੂਰਾ ਖਿਆਲ ਰੱਖਦੀ ਆ ਘਰ ਦਾ ਹੁਣ ਸੁੱਖ ਨਾਲ ਮੇਰੇ ਇੱਕ ਬੇਟੀ ਵੀ ਆ ਤੇ ਘਰ ਪੂਰੀ ਰੌਣਕ ਲਾਈ ਰੱਖਦੀ ਆ। ਬੀਤਿਆ ਵੇਲਾ ਬਹੁੱਤ ਯਾਦ ਆਉੰਦਾ ਆ ਡੈਡ ਦੀ ਘਟ ਕਦੇ ਵੀ ਪੂਰੀ ਨਾਂ ਹੌਣੀ ਤੇ ਦਿੱਲੀ ਵਾਲੇ ਤਾਂ ਮੇਰੇ ਮੱਥੇ ਤੇ ਹੀ ਨਾਮ ਛੱਡਗੇ ਆਪਣਾ। ਪਿਛਲੇ ਸਾਲ ਮਾਰਚ ਚ ਮੇਰਾ ਵਿਆਹ ਹੌਇਆ ਤੇ ਮੈਂ ਨਵੰਬਰ ਚ ਫੇਰ ਓਹਦੀ ਪ੍ਰੌਫਾਇਲ ਦੇਖੀ ਤਾਂ ਦਿੱਲੀ ਵਾਲਿਆਂ ਨੇਂ ਆਪਣੇ ਵਿਆਹ ਤੇ ਚੂੜਾ ਪਾਏ ਦੀਆਂ ਤਸਵੀਰਾਂ ਪਾਈਆਂ ਸੀ ਦਿੱਲ ਨੂੰ ਧੱਕਾ ਜਿਹਾ ਤਾਂ ਲੱਗਾ ਪਰ ਸਕੂਨ ਮਿਲਿਆ ਤੇ ਯਕੀਨ ਜਿਹਾ ਵੀ ਟੁੱਟ ਗਿਆ ਕਿ ਸ਼ੁੱਕਰ ਆ ਵਿਆਹ ਕਰਾ ਕੇ ਤਾਂ ਕਿਸੇ ਦੀ ਹੌਈ ਬੇਸ਼ੱਕ ਮੇਰੀ ਨਾਂ ਹੌਈ। ਪਰ ਮੈਂ ਹੁਣ ਵੀ ਕਈ ਵਾਰ ਸੌਚਦਾ ਹੁੰਦਾ ਕਿ ਗੁੱਸੇ ਚ ਲਏ ਫੈਂਸਲੇ ਕਈ ਵਾਰ ਗੱਲਤ ਹੌ ਹੀ ਜਾਂਦੇ ਈ ਆ ਜਿੱਦਾਂ ਕਿ ਦਿੱਲੀ ਆਲਿਆਂ ਦੇ ਮੌਮ ਬਿਮਾਰ ਸੀ ਤੇ ਸਾਡੀ ਗੱਲ ਹੌਣ ਲੱਗ ਗਈ ਸੀ ਪਰ ਮੈਂ ਗੁੱਸੇ ਚ ਕਹਿਤਾ ਸੀ ਕਿ ਮੈਨੂੰ ਮੈਸਿਜ ਨਾਂ ਕਰਿਓ ਸ਼ਾਇਦ ਓਹ ਮੇਰੇ ਤੌਂ ਕੌਈ ਉਮੀਦ ਲਾ ਕੇ ਆਏ ਹੌਣ ਤੇ ਮੈਂ ਖਰਾ ਨੀ ਉੱਤਰਿਆ ਖੈਰ ਹੁਣ ਸਮਾ ਹੱਥੌਂ ਲੰਘ ਗਿਆ ਆ ਰੱਬ ਬੱਸ ਓਹਨਾਂ ਨੂੰ ਹਮੇਂਸ਼ਾ ਖੁੱਸ਼ ਰੱਖੇ ਦੁਨੀਆਂ ਭਰ ਦੀਆਂ ਖੁਸ਼ੀਆਂ ਦਵੇ ਤੇ ਮੇਰੀਆਂ ਭੁੱਲਾਂ ਵੀ ਮਾਫ ਕਰੇ ਨਾਲੇ ਦਿੱਲੀ ਆਲਿਆਂ ਨੂੰ ਭੁਲਾਉਣ ਚ ਮੇਰੀ ਮੱਦਦ ਕਰੇ। ਕਹਾਣੀ ਪੜਨ ਵਾਲਿਆਂ ਦਾ ਬਹੁੱਤ ਸ਼ੁਕਰੀਆ ਤੁਸੀਂ ਮੇਰੇ ਨਾਲ ਰਹੇ ਹੁਣ ਤੱਕ, ਜੇ ਕਿਸੇ ਨੂੰ ਮੇਰੀ ਕਹਾਣੀ ਤੇ ਕੌਈ ਸ਼ੱਕ ਆ ਤਾਂ ਮੈਨੂੰ ਇੰਸਟਾਗ੍ਰਾਮ ਤੇ ਮੈਸਿਜ ਕਰ ਲਵੇ ਮੈਂ ਸਬੂਤ ਵੀ ਦਿਖਾ ਦਵਾਂਗਾ ਹਲੇ ਤੱਕ ਵੀ ਸਾਂਭੀ ਬੈਠਾਂ ਆਂ ਸੱਭ ਕੁੱਝ। ਧੰਨਵਾਦ ਜੀ
ਦਵਿੰਦਰ ਸਿੰਘ
ਇੰਸਟਾ- sunny_tajowal
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
davinder
very heart touching story
jass
hun apni new maried life ch khush rehn di kosis kro g…jo memories khushi dindeya oh yaad kro g..wmk g
ਦਵਿੰਦਰ ਸਿੰਘ
Thnx evry1
Harpreet sandhu
👌👌👌👌
ਦਵਿੰਦਰ ਸਿੰਘ
ਬਿੱਲਕੁਲ ਜੀ।
nish
rabb Zindagi ch pyr dinda aa tah Pura v kre ehi ardas aa bs 🙏
nish
👌👌
ਦਵਿੰਦਰ ਸਿੰਘ
Thnxx all
jagjit singh
very nice story
Sandhu
Very nice story