ਰੱਖੜੀ ਬੰਨਣ ਤੇ ਜੀਤੋ ਨੂੰ ਉਸਦੀ ਮਾਂ ਨੇ 1000 ਰੁਪਇਆ ਤੇ ਸੋਹਣਾ ਕਢਾਈ ਵਾਲਾ ਸੂਟ ਕੱਡ ਕੇ ਅੱਗੇ ਰੱਖਤਾ ਤੇ ਜਵਾਕਾਂ(ਦੋਤਿਆਂ) ਨੂੰ 100-100 ਰੁਪਏ ਦੇਤੇ।
ਜੀਤੋ ਨਾ ਨੁਕਾਰ ਜੀ ਕਰੇ, ਪਰ ਉਸ ਦੀ ਮਾਂ ਨੇ ਕਿਹਾ ਏ ਦਿਨ ਕਿਹੜਾ ਰੋਜ ਰੋਜ ਆਉਦੇ ਏ ਤਾਂ ਸਗਨ ਹੁੰਦਾ ਬਹਾਨੇ ਨਾਲ ਧੀਆਂ ਪੇਕੇ ਆ ਕੇ ਮਿਲ ਜਾਦੀਆਂ ,ਘਾਟੇ ਵਾਧੇ ਚਲਦੇ ਰਹਿਣੇ।
ਜੀਤੋ ਕਹਿੰਦੀ ਮੰਮੀ ਭੂਆ ਨੀ ਆਈ ਇਸ ਵਾਰ ? ਜੀਤੋ ਦੀ ਮਾਂ ਗੱਲ ਟੋਕਦਿਆ ਵਿੱਚੋ ਥੋੜਾ ਜਿਹਾ ਅੜਬ ਜਿਹਾ ਬੋਲੀ ਆਜੂਗੀ ਓ ਕਿੱਥੇ ਰਹਿਜੂਗੀ ਭਲਾ, ਨਾ ਜਦੋ ਹੁਨ ਉਹਨਾ ਨੂੰ ਪਤਾ ਵੀ ਭਤੀਜੀਆਂ(ਜੀਤੋ ਹੁਨੀ) ਵੀ ਰੱਖੜੀ ਬੰਨਣ ਆਉਦੀਆਂ ਤੇ ਮਾਂ ਓਹਦੀ ਹੈਨੀ(ਜੀਤੋ ਦੀ ਦਾਦੀ) ਉਹਨੂੰ(ਨਨਾਣ) ਆਪ ਈ ਸਮਝ ਜਾਨਾ ਚਾਹੀਦਾ, ਉਝ ਕਦੇ ਗੇੜਾ ਨੀ ਮਾਰਿਆ , ਰੱਖੜੀ ਵਾਲਾ ਦਿਨ ਸਾਰੇ ਜਵਾਕਾਂ ਨੂੰ ਨਾਲ ਲੈ ਕੇ ਆਜੂਗੀ ਮੂੰਹ ਚੁੱਕ ਕੇ, ਵੇਖਣਾ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ