ਗੇਟ ਤੇ ਬੈੱਲ ਵੱਜੀ ..ਨੌਕਰ ਨੇ ਦੱਸਿਆ ਕੇ ਸੁਸਾਇਟੀ ਦਾ ਚੌਂਕੀਦਾਰ ਗੁਰਮੁਖ ਸਿੰਘ ਹੈ ! ਮੈਂ ਪੁੱਛਿਆ . … ਤਨਖਾਹ ਤੇ ਨਹੀਂ ਸੀ ਬਕਾਇਆ ਉਸ ਦੀ ਇਸ ਮਹੀਨੇ ਦੀ.? ਅੱਗੋਂ ਕਹਿੰਦਾ …ਨਹੀਂ ਜੀ ਉਹ ਤੇ ਪਹਿਲੀ ਨੂੰ ਹੀ ਫੜਾ ਦਿੱਤੀ ਸੀ ..! ਸੋਚੀਂ ਪੈ ਗਿਆ ..ਫੇਰ ਕਿਓਂ ਆਇਆ ਇਸ ਵੇਲੇ ਸਵੇਰੇ ਸਵੇਰੇ ..? ਫੇਰ ਕੁਝ ਸੋਚ ਕੇ ਨੌਕਰ ਨੂੰ ਕਿਹਾ ਚੱਲ ਭੇਜ ਦੇ ਅੰਦਰ ਓਨੂੰ ! ਉਹ ਹੱਸਦਾ ਹੋਇਆ ਅੰਦਰ ਆਇਆ…ਹੱਥ ਵਿਚ ਲੱਡੂਆਂ ਦਾ ਡੱਬਾ ਸੀ ! ਆਉਂਦਿਆਂ ਹੀ ਗੋਡਿਆਂ ਨੂੰ ਹੱਥ ਲਾ ਭੁੰਜੇ ਬਹਿ ਗਿਆ ..! ਖੁਸ਼ੀ ਚ ਖੀਵਾ ਹੁੰਦਾ ਬੋਲਿਆ …”ਸਰਦਾਰ ਜੀ ਮੁੰਡਾ ਪਾਸ ਹੋਇਆ ਦਸਵੀਂ ਚੋਂ 65% ਨੰਬਰ ਲੈ ਕੇ ! ਖ਼ਾਨਦਾਨ ਚੋਂ ਪਹਿਲਾ ਜੁਆਕ ਜੀਨੇ ਦਸਵੀਂ ਪਾਸ ਕੀਤੀ ..ਉਹ ਵੀ ਆਪਣੇ ਸਿਰ ਤੇ ..! ਸਾਡੇ ਹਮਾਤੜਾਂ ਦੇ ਹਾਲਾਤ ਤੁਹਾਥੋਂ ਕਿਹੜੇ ਲੁਕੇ ਆ ..ਪੰਜ ਨਿਆਣੇ ..ਦੋ ਵਿਆਹੁਣ ਯੋਗ ਧੀਆਂ .. ਲਕਵੇ ਦੀ ਮਾਰੀ ਵਹੁਟੀ ਤੇ ਉੱਤੋਂ ਕਿਰਾਏ ਦਾ ਘਰ ..ਫੇਰ ਵੀ ਬੜੀ ਕਿਰਪਾ ਕੀਤੀ ਵਾਹਿਗੁਰੂ ਨੇ ! ਮੈਂ ਪੁੱਛਿਆ ” ਚਾਹ ਪੀਵੇਂਗਾ ਗੁਰਮੁਖ …?”ਕਹਿੰਦਾ ਸ਼ੁਕਰ ਹੈ ਜੀ ਤੁਸੀਂ ਦੋ ਘੜੀਆਂ ਪਿਆਰ ਨਾਲ ਗੱਲਾਂ ਕਰ ਲਈਆਂ
..ਮੈਨੂੰ ਗਰੀਬ ਨੂੰ ਸਭ ਕੁਝ ਮਿਲ ਗਿਆ ! “ਮੈਂ ਅੰਦਰ ਗਿਆ …ਲਫਾਫੇ ਵਿਚ ਸੌ ਸੌ ਦੇ ਦੋ ਨੋਟ ਪਾ ਉਸਦੇ ਵਲ ਵਧਾਏ ..ਉਹ ਅੱਗੋਂ ਫੜੇ ਹੈਨਾ ..ਆਖੇ ਲੱਡੂ ਸ਼ਗਨ ਲੈਣ ਵਾਸਤੇ ਥੋੜੀ ਸਨ ਲਿਆਂਦੇ …
ਕਹਿੰਦਾ ਬਸ ਖੁਸ਼ੀ ਮਿਲ਼ੀ ..ਸਾਂਭੀ ਨੀ ਗਈ ਤੇ ਸਾਂਝੀ ਕਰਨ ਆ ਗਿਆ ਥੋਡੇ ਦਰ ਤੇ … ਬਾਪ ਨੂੰ ਚੇਤੇ ਕਰ ਅੱਖਾਂ ਭਰ ਲਈਆਂ … ਕਹਿੰਦਾ ਬਾਪੂ ਜੀ ਕਹਿੰਦਾ ਹੁੰਦਾ ਸੀ .. ਪੁੱਤ ਖੁਸ਼ੀ ਸਾਂਝੀ ਕੀਤਿਆਂ ਵਧਦੀ ਹੈ ..ਤੇ ਕਾਲ ਪੁਰਖ ਹੋਰ ਬਰਕਤ ਪਾਉਂਦਾ ਹੈ ” ! ਬਸ ਏਨਾ ਕਹਿੰਦਾ ਉਠਿਆ ਤੇ ਗੋਡਿਆਂ ਨੂੰ ਹੱਥ ਲਾ ਤੁਰਦਾ ਬਣਿਆ ! ਮੈਨੂੰ ਯੂਰੋਪ ਘੁੰਮਣ ਗਿਆ ਆਪਣਾ ਮੁੰਡਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ