ਹਰ ਇੱਕ ਦੀ ਜਿੰਦਗੀ ਵਿੱਚ ਕੁੱਝ ਅਜਿਹਾ ਵਾਪਰਦਾ ਹੈ ਜੋ ਬੰਦੇ ਨੇ ਸਾਇਦ ਭੁਲੇਖਿਆ ,ਪਰਛਾਵਿਆ ਵਿੱਚ ਹੀ ਦੇਖਿਆ ਹੋਵੇ ਤੇ ਉਸ ਭੁਲੇਖਿਆ ਪਰਛਾਵਿਆ ਦਾ ਡਰ ਅਸਲੀ ਜਿਹਾ ਹੋਵੇ ।ਮੈ ਹੁਣ ਤੱਕ ਜੋ ਵੀ ਮਹਿਸੂਸ ਕੀਤਾ ਹੈ ਉਸਨੂੰ ਹੀ ਆਪਣੇ ਲਫਜਾ ਵਿਚ ਲਿਖ ਰਿਹਾ ਹਾ। ਇਸ ਵਿਚ ਮੈ ਇਹ ਵੀ ਨਹੀ ਕਹਿਣਾ ਚਾਹੁੰਦਾ ਕਿ ਭੂਤ ਪ੍ਰੇਤ ਹੁੰਦੇ ਹਨ ਜਾ ਨਹੀ ।
ਕੁੱਝ ਸਮਾ ਪਹਿਲਾ ਮੈ ਬਹੁਤ ਜਿਆਦਾ ਬਿਮਾਰ ਹੋ ਗਿਆ ਸੀ। ਡਾਕਟਰ ਕੋਲ ਕਾਫੀ ਸਮੇ ਤੱਕ ਇਲਾਜ ਚੱਲਦਾ ਰਿਹਾ ਪਰ ਮੈਨੂੰ ਰਤਾ ਵੀ ਫਰਕ ਨਾ ਪਿਆ ।ਘਰ ਤਾਈ ਜੀ ਆਏ ਹੋਏ ਸੀ ਪਤਾ ਲੈਣ ਮੇਰਾ।ਉਹ ਕਾਫੀ ਟੂਣੇ- ਟੱਪਿਆ ਅਤੇ ਤਾਤਰਿੰਕ ਬਾਬਿਆ ਉਤੇ ਵਿਸਵਾਸ ਰੱਖਦੇ ਸਨ।ਮੈਨੂੰ ਦੇਖਕੇ ਸਾਡੇ ਘਰ ਕਹਿਣ ਲੱਗੇ ਜੇਕਰ ਇਹਨੂੰ ਦਵਾਈ ਬੂਟੀ ਨਹੀ ਅਸਰ ਕਰਦੀ ਤਾ ਇਹਨੂੰ ਕਿਸੇ ਬਾਬੇ ਨੂੰ ਦਿਖਾ ਲੈਣੇ ਆ।ਮੈ ਵੀ ਜਾਨੀ ਆ ਇੱਕ ਬਾਬੇ ਕੋਲ ਉਥੋ ਸਾਡੇ ਘਰ ਦਾ ਮਹੋਲ ਕਾਫੀ ਠੀਕ ਹੈ ।ਮੈਨੂੰ ਇਹ ਗੱਲਾ ਉਤੇ ਵਿਸਵਾਸ ਨਹੀ ਸੀ ਵੀ ਇਹ ਵੀ ਹੋ ਸਕਦਾ ਹੈ। ਪੁਰਾਣੇ ਬੂੜੇ ਬੂੜੀਆ ਦੀਆ ਗੱਲਾ ਸੋਚਕੇ ਮੈ ਆਪਣਾ ਪੱਲਾ ਝਾੜ ਦਿੱਤਾ ਕਿ ਛੱਡ ਪਰਾ।ਤਾਈ ਦੇ ਬੜਾ ਕਹਿਣ ਤੇ ਘਰ ਵਾਲੇ ਕਹਿਦੇ ਚੱਲ ਇਕ ਵਾਰ ਦੇਖ ਲੈਨੇ ਆ ਜਾਕੇ। ਤਾਈ ਜੀ ਕਹਿਦੇ ਉਥੇ ਮੰਗਲਵਾਰ ਨੂੰ ਜਾਣਾ ਪੈਦਾ ਤੇ ਕੱਲ ਨੂੰ ਮੰਗਲਵਾਰ ਹੈ ।ਮੈ ਕੱਲ ਨੂੰ ਆਵਾਗੀ
“ਪਹਿਲਾ ਮੰਗਲਵਾਰ ”
ਗਿਆਰਾ ਵਜੇ ਤਾਈ ਜੀ ਵੀ ਆ ਗਏ ਤੇ ਅਸੀ ਵੀ ਤਿਆਰ ਸੀ ਜਾਣ ਲਈ ।ਅਸੀ ਤਾਤਰਿੰਕ ਬਾਬੇ ਕੋਲ ਚਲੇ ਗਏ ।ਤਾਤਰਿੰਕ ਬਾਬਾ ਆਪਣੀ ਮਸਤੀ ਵਿੱਚ ਧੂਣਾ ਲਾਈ ਬੈਠਾ ਸੀ।ਅਸੀ ਦਸ ਰੁਪਏ ਦਾ ਮੱਥਾ ਟੇਕਿਆ ਤੇ ਆਏ ਲੋਕਾ ਪਿਛੇ ਬੈਠ ਗਏ।ਤਾਤਰਿੰਕ ਬਾਬੇ ਨੂੰ ਦੇਖਕੇ ਏਦਾ ਲਗਦਾ ਸੀ ਜਿਵੇ ਉਸਨੇ ਸੋ ਸਾਲ ਮੜੀਆ ਵਿਚ ਬੈਠ ਕੇ ਸਕਤੀ ਹਾਸਿਲ ਕੀਤੀ ਹੋਵੇ ।ਉਥੇ ਤਰਾ ਤਰਾ ਦੇ ਲੋਕ ਆਪਣੀਆ ਪਰੇਸਾਨੀਆ ਦੱਸ ਰਹੇ ਸੀ ਤੇ ਅਜੀਬ ਅਜੀਬ ਹਰਕਤਾ ਕਰ ਰਹੇ ਸੀ।ਮੇਰੀ ਵਾਰੀ ਆਈ ਤੇ ਤਾਤਰਿੰਕ ਬਾਬਾ ਮੈਨੂੰ ਅੱਖਾ ਬੰਦ ਕਰਕੇ ਪੜਨ ਲੱਗ ਗਿਆ ਤੇ ਕਹਿਣ ਲੱਗਾ ਇਸ ਪਿਛੇ ਕੋਈ ਚੀਜ ਲੱਗੀ ਹੋਈ ਹੈ ਜਿਸ ਕਰਕੇ ਇਸ ਨੂੰ ਦਵਾਈ ਬੂਟੀ ਨਹੀ ਲਗਦੀ ਤੇ ਇਹ ਠੀਕ ਨਹੀ ਰਹਿਦਾ। ਕਹਿਣ ਲੱਗਾ ਸਵਾ ਮਹੀਨਾ ਚੋਕੀਆ ਲਾਉ ਠੀਕ ਕਰਦੂ।ਬਾਬੇ ਨੇ ਲੌਗ, ਲਾਚੀਆ , ਜਲ ਕਰਕੇ ਦਿੱਤਾ ਤੇ ਮੇਰੇ ਗਲ ਵਿਚ ਫੂਕ ਮਾਰਕੇ ਕਾਲਾ ਧਾਗਾ ਪਾਇਆ ਤੇ ਸੱਜੀ ਬਾਹ ਤੇ ਖੰਮਣੀ ਬੰਨ ਦਿਤੀ।
ਬਾਬੇ ਕੋਲ ਡਰਾਵਨਾ ਤੇ ਅਜੀਬ ਤਰਾ ਦਾ ਮਹੋਲ ਮਿਲਿਆ ਦੇਖਣ ਨੂੰ ਅਸੀ ਮੱਥਾ ਟੇਕਕੇ ਵਾਪਿਸ ਘਰ ਆ ਗਏ ਪਰ ਮੈ ਇਹਨਾ ਗੱਲਾ ਉਤੇ ਭੋਰਾ ਵਿਸਵਾਸ ਨਹੀ ਸੀ ਕਰਦਾ।
ਰਾਤ ਨੂੰ ਮੈਨੂੰ ਸਾਰੀ ਰਾਤ ਨੀਦ ਨਹੀ ਆਈ ਮੈ ਕੁੱਝ ਨਾ ਕੁੱਝ ਸੋਚਦਾ ਰਿਹਾ ਅਚਾਨਕ ਨੀਦਰ ਆ ਜਾਣ ਪਿਛੋ ਮੇਰੀ ਅੱਖ ਖੁਲੀ ਤੇ ਐਵੇ ਲੱਗਿਆ ਜਿਵੇ ਕੋਈ ਪਰਛਾਵਾ ਮੇਰੇ ਕੋਲ ਖਲੋਤਾ ਹੋਵੇ।ਮੈ ਦੋ ਤਿਨ ਵਾਰ ਦੇਖਿਆ ਉਹ ਉਸੇ ਥਾ ਤੇ ਏਦਾ ਖੜਾ ਸੀ ਜਿਵੇ ਕੋਈ ਤਾਜਾ ਮੁਰਦਾ ਮੜੀਆ ਚੋ ਉਠ ਕੇ ਆਇਆ ਹੋਵੇ ।ਰਾਤ ਨੂੰ ਲਾਈਟ ਵੀ ਬੰਦ ਸੀ ਤੇ ਸਾਰੇ ਆਪਣੇ ਮੰਜਿਆ ਤੇ ਸੁੱਤੇ ਪਏ ਸੀ। ਸਰਦੀ ਦੇ ਦਿਨ ਸੀ ਮੈ ਆਪਣਾ ਕੰਬਲ ਸਿਰ ਹੇਠਾ ਦੱਬਕੇ ਸੋਚਦਾ ਰਿਹਾ ਕਿ ਏ ਕੋਣ ਹੈ ਰਾਤ ਨੂੰ ਮੇਰੇ ਕੋਲ ਖੜਾ ਹੈ ਮੈਨੂੰ ਡਰਦੇ ਨੂੰ ਪਸੀਨਾ ਆ ਗਿਆ ਤੇ ਮੈ ਡਰਦੇ ਨੇ ਸਾਰੀ ਰਾਤ ਨਾ ਮੂੰਹ ਤੋ ਕੰਬਲ ਲਾਇਆ। ਤੇ ਅਚਾਨਕ ਮੇਰੀ ਅੱਖ ਲੱਗ ਗਈ
ਤੇ ਸਵੇਰੇ ਜਾ ਉਠਿਆ ਫੇਰ ਸੋਚਾ ਵਿਚ ਪੈ ਗਿਆ ਰਾਤ ਕੀ ਚੀਜ ਸੀ। ਮਨ ਨੂੰ ਸਮਝਾਇਆ ਤੇ ਭੁਲੇਖਾ ਪਿਆ ਹੋਣਾ ਸੀ ਕਹਿਕੇ ਮੰਜੀ ਤੇ ਪੈ ਗਿਆ।ਹਫਤੇ ਵਿਚ ਕੋਈ ਅਜਿਹਾ ਫੇਰ ਤਾ ਕੁੱਝ ਨਹੀ ਦਿਸਿਆ ।
“ਦੂਜਾ ਮੰਗਲਵਾਰ “ਅਸੀ ਤਾਤਰਿੰਕ ਬਾਬੇ ਕੋਲ ਗਏ ਤੇ ਤਾਤਰਿੰਕ ਬਾਬਾ ਫੇਰ ਉਸੇ ਰੂਪ ਵਿਚ ਧੂਣਾ ਲਾਈ ਬੈਠਾ ਸੀ ਅਸੀ ਮੱਥਾ ਟੇਕ ਕੇ ਆਏ ਲੋਕਾ ਪਿਛੇ ਬੈਠ ਗਏ ।ਇੱਕ ਇੱਕ ਨੂੰ ਤਾਤਰਿੰਕ ਬਾਬਾ ਬੁਲਾ ਰਿਹਾ ਸੀ।ਮੈ ਸਭ ਨੂੰ ਗੋਰ ਨਾਲ ਵੇਖ ਰਿਹਾ ਸੀ ।ਮੇਰੇ ਤੋ ਪਹਿਲਾ ਇੱਕ ਔਰਤ ਦੀ ਵਾਰੀ ਆਈ ਤਾਤਰਿੰਕ ਬਾਬੇ ਨੇ ਉਸਨੂੰ ਆਪਣੇ ਸਾਹਮਣੇ ਬਿਠਾ ਕੇ ਕੁੱਝ ਸਮਾਨ ਵਿਚ ਫੂਕਾ ਮਾਰਕੇ ਔਰਤ ਦੇ ਉਤੋ ਦੀ ਵਾਰ ਕੇ ਧੂਣੀ ਵਿਚ ਸੁੱਟ ਦਿੱਤਾ ਐਨੇ ਨੂੰ ਹੀ ਔਰਤ ਆਪਣੀ ਆਵਾਜ ਬਦਲ ਕੇ ਬੋਲਣ ਲੱਗ ਪਈ ਤੇ ਆਪਣੇ ਵਾਲ ਖਲਾਰ ਕੇ ਸਿਰ ਘਮਾਉਣ ਲੱਗ ਪਈ ।ਤਾਤਰਿੰਕ ਬਾਬੇ ਕੋਲ ਚਿਮਟਾ ਪਿਆ ਸੀ ਉਸਨੇ ਚਿਮਟਾ ਚੁੱਕ ਕੇ ਔਰਤ ਦੀ ਪਿਠ ਤੇ ਮਾਰਿਆ ਤੇ ਕਹਿਣ ਲੱਗਾ ਦੱਸ ਤੂੰ ਕੋਣ ਹੈ ,ਕਿਥੋ ਆਈ ਏ ,ਤੇ ਇਸ ਤੋ ਕੀ ਲੈਣਾ ਤੂੰ ।ਔਰਤ ਦੀ ਆਵਾਜ ਇਹਨੀ ਭਾਰੀ ਹੋ ਗਈ ਸੀ ਸੁਣ ਕੇ ਏਦਾ ਲੱਗਦਾ ਸੀ ਜਿਵੇ ਕੋਈ ਉਪਰੀ ਸੈਅ ਬੋਲ ਰਹੀ ਹੈ। ਮੈ ਬਹੁਤ ਹੈਰਾਨ ਹੋ ਰਿਹਾ ਸੀ। ਤਾਤਰਿੰਕ ਬਾਬੇ ਨੇ ਉਸ ਨੂੰ ਵਾਲਾ ਤੋ ਫੜਕੇ ਐਵੇ ਖਿਚਿਆ ਜਿਵੇ ਕੋਈ ਚੀਜ ਬਾਹਰ ਕੱਢੀ ਹੋਵੇ । ਤੇ ਔਰਤ ਮੁੜ ਪਹਿਲਾ ਵਾਲੀ ਸਥਿਤੀ ਵਿੱਚ ਆ ਗਈ।ਤਾਤਰਿੰਕ ਬਾਬੇ ਨੇ ਉਸਨੂੰ ਲੌਗ ਲਾਚੀਆ ਤੇ ਮਿਸਰੀ ਦਾ ਪ੍ਰਸਾਦ ਦਿੱਤਾ ਵਾਪਸ ਆਪਣੀ ਜਗਾ ਤੇ ਬੈਠਣ ਲਈ ਕਿਹਾ।ਮੈ ਬਹੁਤ ਡਰ ਰਿਹਾ ਸੀ ।ਅਸੀ ਕੁੱਝ ਟਾਇਮ ਬਾਅਦ ਘਰ ਆ ਗਏ। ਉਹ ਲੋਕਾ ਦਾ ਦ੍ਰਿਸ ਮੇਰੇ ਦਿਮਾਗ ਵਿਚ ਘੁੰਮਦਾ ਰਿਹਾ ਤੇ ਰਾਤ ਨੂੰ ਸੁੱਤੇ ਨੂੰ ਮੈਨੂੰ ਜਾਗ ਆ ਗਈ ਤੇ ਮੈ ਕਮਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sukh singh
ਬਹੁਤ ਬਹੁਤ ਧੰਨਵਾਦ ਜਿਹਨਾ ਨੇ ਪੜਿਆ
mandeepsingh
ਬਿਲਕੁਲ ਸੱਚ ,ਅਸੀਂ ਵੀ ਛੋਟੀ ਜੀ ਕੋਸ਼ਿਸ਼ ਕੀਤੀ ਸੀ ਲੋਕਾ ਨੂੰ ਸਮਝਾਉਣ ਦੀ ਇਕ ਵੀਡੀਓ ਰਾਹੀ youtube ਤੇ ,ਜੇਕਰ ਤੁਸੀ ਵੀ ਉਹ ਵੀਡੀਓ ਵੇਖਣਾ ਚਾਹੁੰਦੇ ਹੋ ਤਾ unique dil youtube channel search ਕਰਨਾ ਜੀ
veerpal kaur
bilkul sahi kea g ih sb bs mn da dr te veham hi hai jo apne uper havi ho janda hai
sukh singh
ਧੰਨਵਾਦ ਜੀ
Jarnail singh
ਨਸੇ ਵਿਰੁਧ ਲੇਖ,ਕਹਾਣੀਅਾਂ, ਚੁਟਕਲੇ, ਨਸੇ ਦੇ ਨਤੀਜੇ ,ਬਾਰੇ ਲਿਖਿਅਾਕਰੋ ਵਧੀਅਾ ਨਤੀਜੇ ਅਾੳੁਣਗੇ ਧੰਨਵਾਦ