ਕਰਾਮਾਤੀ ਬਾਬੇ ਦੇ ਚਰਚੇ , ਦਿਨੋ ਦਿਨ ਵਧਦੇ ਜਾ ਰਹੇ ਸੀ। ਮੇਰੀ ਵੀ ਮੰਨਤ ਸੀ। ਮੈਨੂੰ ਸਾਈਕਲ ਤੇ ਫੁੱਟਬਾਲ ਮਿਲੇ।
ਮੇਰਾ ਡੈਡੀ ਦਿਹਾੜੀ ਲਗਾਉਂਦਾ ਸੀ ਜ਼ਿਮੀਦਾਰਾਂ ਦੇ । ਪਰ ਮੇਰੀ ਜ਼ਿੱਦ ਕਰਕੇ ਮੰਮੀ ਦੀ ਹਾਮੀ ਨਾਲ ਮੈਂਨੂੰ ਸਾਈਕਲ ਮਿਲ ਗਿਆ। ਜਦ ਸਾਈਕਲ ਘਰ ਆਇਆ ਮੰਮੀ ਨੇ ਅੰਦਰ ਆਉਂਦਿਆਂ ਹੀ ਬੂਹੇ ਅੱਗੇ ਤੇਲ ਚੋਇਆ। ਮੈਂ ਵੀ ਇਨਾਂ ਖੁਸ਼ ਸੀ ਕਿ ਇੱਕ ਹਫਤਾ ਤਾਂ ਸਾਈਕਲ ਤੋਂ ਲਿਫਾਫੇ ਤੱਕ ਨਾ ਲਾਏ। ਮੈਨੂੰ ਹੁਣ ਫੁੱਟਬਾਲ ਵੀ ਚਾਹੀਦਾ ਸੀ। ਪਰ ਮੰਗਣ ਤੋਂ ਝਕਦਾ ਸੀ। ਕਿਉਂਕਿ ਹੁਣੇ ਤਾਂ ਡੈਡੀ ਨੇ ਸਾਈਕਲ ਲੈ ਕੇ ਦਿੱਤਾ।
ਮੈਨੂੰ ਫੁੱਟਬਾਲ ਤਾਂ ਚਾਹੀਦਾ ਸੀ ਕਿਉਂਕਿ ਫੁੱਟਬਾਲ ਅਕੈਡਮੀ ਚ ਫੁੱਟਬਾਲ ਨਹੀਂ ਖੇਡਣ ਦਿੱਤਾ ਜਾਂਦਾ ਸੀ। ਸਾਰਿਆਂ ਕੋਲ ਆਪਣੇ ਫੁੱਟਬਾਲ ਹੋਣ ਦੇ ਬਾਵਜੂਦ ਵੀ ਨਹੀਂ ।
ਰੋਜ਼ ਦੀ ਤਰ੍ਹਾਂ ਨਰਾਜ਼ ਹੋ ਕਿ ਗਰਾਊਂਡ ਤੋਂ ਵਾਪਿਸ ਘਰ ਜਾ ਰਿਹਾਂ। ਰਸਤੇ ਤੇ ਇਕ ਬਜ਼ੁਰਗ ਕੁੱਬਾ ਹੋ ਕਿ ਡਾਂਗ ਦੇ ਸਹਾਰੇ ਖਲੋਤਾ। ਉਮਰ ੬੦ ਸਾਲ ਦੇ ਕਰੀਬ ਦੇਖਣ ਨੂੰ ਚਮਤਕਾਰੀ ਤੇ ਮਨੋਕਾਮਨਾ ਪੂਰੀ ਕਰਨ ਵਾਲਾ ਬਾਬਾ ਲੱਗਦਾ ਸੀ। ਉਸਨੇ ਮੈਂਨੂੰ ਰੋਕਿਆ ਤੇ ਕਿਹਾ।
ਪੁੱਤਰ ਮੈਨੂੰ ਅਗਲੇ ਪਿੰਡ ਵਾਲੇ ਮੋੜ ਤੇ ਲਾਹ ਦੇ। ਮੈਂ ਸੋਚਾਂ ਸਾਈਕਲ ਵੀ ਨਿੱਕਾ ਤੇ ਇਸ ਬਾਬੇ ਦਾ ਭਾਰ ਖਿੱਚ ਲਊਂਗਾ ? ਪਰ ਓਨੇ ਨੂੰ ਉਹ ਮਗਰ ਬੈਠ ਗਿਆ।ਮੇਰੀ ਢੂੰਗੀ ਕਿੱਥੇ ਫਿਰ ਸੀਟ ਤੇ ਲੱਗੇ । ਸਾਰਾ ਸਾਈਕਲ ਖਲੋ ਕੇ ਚਲਾਇਆ। ਸ਼ਾਮ ਦਾ ਵੇਲਾ ਸੀ। ਹੁਣ ਓਸ ਬਾਬੇ ਦਾ ਪਿੰਡ ਵਾਲਾ ਮੋੜ ਵੀ ਆਗਿਆ ।
ਬਾਬਾ ਜੀ ਆਗਿਆ ਮੋੜ।
-ਪੁੱਤਰ ਮੇਰੇ ਕੋਲੋ ਚੱਲਿਆ ਬਿਲਕੁਲ ਨੀ ਜਾਂਦਾ। ਹਾਂ ਅਗਲਾ ਪਿੰਡ ਮੇਰਾ ਵਾ ਓਥੇ ਕਰ ਆ।
ਮੈਨੂੰ ਹੁਣ ਘਰੋਂ ਲੇਟ ਹੋਣ ਦਾ ਡਰ ਵੀ ਸੀ। ਪਰ ਪਤਾਂ ਨੀ ਕਿਓਂ ਮੇਰਾ ਮਨ ਮਨ ਗਿਆ ਕਿ ਚਲੋ ਜਿੱਥੇ ਇਨਾਂ ਓਥੇ ਹੋਰ ਸਹੀ,ਹੁਣ ਫਿਰ ਦੁਬਾਰਾ ਪਿੰਡ ਤਕ ਸਾਈਕਲ ਨਿੱਕੇ-ਨਿੱਕੇ ਪੈਂਡਲ ਮਾਰ ਕੇ ਤੇ ਖਲੋ ਕਿ ਚਲਾਇਆ। ਰਾਤ ਵੀ ਪੈ ਗਈ ਪਿੰਡ ਵੀ ਆਗਿਆ।
ਬਾਬਾ ਜੀ ਆਗਿਆ ਤੁਹਾਡਾ ਪਿੰਡ
– ਪੁੱਤਰ ਤੂੰ ਸੱਚੀ ਬਹੁਤ ਚੰਗਾ ਰੱਬ ਤੇਰੀ ਹਰ ਮੰਨਤ ਪੂਰੀ ਕਰੇ। ਪਰ ਪੁੱਤਰ ਜੀ ਥੋੜ੍ਹੀ ਜੀ ਦੂਰ ਅੱਗੇ ਮੇਰਾ ਘਰ ਆ।
-ਬਾਬਾ ਮੇਰੇ ਬਾਰੇ ਵੀ ਸੋਚੋ ਘਰੋਂ ਲੇਟ ਹੋ ਰਿਹਾ। ਚਲੋ ਬੈਜੋ ਫਿਰ।
-ਸਾਬਾਸ਼ ਮੇਰਾ ਪੁਤ।
ਮੈਂ ਫਿਰ ਅੱਗੇ ਨਾਲੋਂ ਵੀ ਤੇਜ਼ ਤੇ ਮੈੰ ਚਲਦੇ ਸਾਈਕਲ ਤੋਂ ਬੋਲਿਆ ਬਾਬਾ ਜੀ ਆ ਗਿਆ ਤੁਹਾਡਾ ਘਰ ਫ਼ਿਰ ਬੋਲਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
veerpal kaur
bahut hi vadia likheya g