ਛਿੰਦਾ ਖੇਤ ਲੱਗੇ ਦਰੱਖਤਾ ਨੂੰ ਪਾਣੀ ਪਾ ਰਿਹਾ ਸੀ ਤੇ ਉਸਦਾ ਬਾਪੂ ਵੱਟ ਉੱਪਰ ਖੜ੍ਹਾ ਸੀਰੀ ਨਾਲ ਫਸਲ ਬਾਰੇ ਗੱਲਾਂ ਕਰ ਰਿਹਾ ਸੀ।ਥੋੜੇ ਟਾਈਮ ਬਾਅਦ ਉਸਦੇ ਬਾਪੂ ਨੇ ਕੋਲ ਆ ਕਿਹਾ “ਚੱਲ ਪੁੱਤ ਘਰ ਨੂੰ ਚੱਲੀ ਏ ਤੇਰੀ ਭੂਆ ਆ ਗਈ ਹੋਣੀ ਏ” ਛਿੰਦਾ ਜਾਣਦਾ ਸੀ ਕਿ ਉਸਦੇ ਬਾਪੂ ਨੇ ਹੀ ਭੂਆ ਨੂੰ ਸੱਦਿਆ ਸੀ ਉਹਨਾਂ ਦੇ ਘਰ ਹੋ ਰਹੇ ਬਟਵਾਰੇ ਦੀ ਵੰਡ ਕਰਨ ਲਈ ਤੇ ਉਹ ਵੀ ਇਸ ਕਰਕੇ ਹੀ ਅੱਜ ਕਾਲਜ ਨਹੀ ਸੀ ਗਿਆ।ਘਰ ਪਹੁੰਚਦਿਆਂ ਨੂੰ ਛਿੰਦੇ ਦੇ ਭੂਆ-ਫੁੱਫੜ ਬੈਠੇ ਚਾਹ ਪੀ ਰਹੇ ਸਨ।ਛਿੰਦਾ ਸਤਿ ਸ੍ਰੀ ਅਕਾਲ ਬੁਲਾ ਆਪਣੇ ਹੱਥ ਪੈਰ ਧੋਣ ਚਲਾ ਗਿਆ ਤੇ ਉਸਦਾ ਬਾਪੂ ਆਪਣੀ ਭੈਣ ਕੋਲ ਬੈਠ ਘਰ ਦਾ ਹਾਲ-ਚਾਲ ਪੁੱਛਣ ਲੱਗ ਪਿਆ।ਇੰਨੀ ਦੇਰ ਨੂੰ ਉਸਦਾ ਚਾਚਾ ਵੀ ਆ ਗਿਆ। ਚਾਹ ਪਾਣੀ ਪੀਣ ਤੋ ਬਾਅਦ ਸਾਰਾ ਟੱਬਰ ਇੱਕ ਥਾਂ ਤੇ ਬੈਠ ਗਿਆ ਤਾਂ ਉਸਦੀ ਭੂਆ ਨੇ ਗੱਲ ਸੁਰੂ ਕੀਤੀ “ਦੇਖੋ ਵੀਰੇ ਹਰ ਭੈਣ ਚਾਹੁੰਦੀ ਏ ਕਿ ਉਸਦੇ ਭਰਾ ਹੱਸਦੇ-ਵੱਸਦੇ ਰਹਿਣ ਤੇ ਹਮੇਸਾ ਇਕੱਠੇ ਰਹਿਣ ਮੈ ਵੀ ਇਹ ਹੀ ਚਾਹੁੰਦੀ ਸੀ ਪਰ ਹੁਣ ਜਦੋ ਤੁਸੀ ਅੱਡ ਹੋਣ ਦਾ ਫੈਸਲਾ ਕਰ ਹੀ ਲਿਆ ਤਾ ਮੈ ਕੀ ਕਰ ਸਕਦੀ ਆ ਬਸ ਮੇਰੀ ਇੱਕੋ ਬੇਨਤੀ ਏ ਤਹਾਨੂੰ ਵੱਡੀ ਭੈਣ ਹੋਣ ਦੇ ਨਾਅਤੇ ਕਿ ਵੰਡ ਨੂੰ ਲੈ ਕੇ ਲੋਕ ਤਮਾਸਾ ਨਾ ਦੇਖਣ।ਮੈਨੂੰ ਥੋਡੇ ਦੋਵਾਂ ਵਿੱਚ ਕੋਈ ਫਰਕ ਨਹੀ ਜੇ ਹੁਣ ਤੁਸੀ ਮੈਨੂੰ ਸੱਦਿਆ ਤਾ ਮੇਰੀ ਕਹੀ ਗੱਲ ਮਾਣ ਰੱਖ ਲਿੳ।ਪੂਰੀ ਗੱਲ ਸੁਣ ਕੇ ਛਿੰਦੇ ਦਾ ਚਾਚਾ ਬੋਲਿਆ “ਦੇਖ ਜੀਤੋ ਜੇ ਤੇਰੀ ਗੱਲ ਨਾ ਮੰਨਣੀ ਹੁੰਦੀ ਤਾ ਤੈਨੂੰ ਵੰਡ ਕਰਨ ਲਈ ਸੱਦ ਦੇ ਕਿਉ”...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ