More Punjabi Kahaniya  Posts
SC ਕੋਟਾ ਭਾਗ 2


ਐੱਸ.ਸੀ ਕੋਟਾ (ਭਾਗ ਦੂਸਰਾ )
ਕੁੱਝ ਦਿਨਾਂ ਬਾਅਦ
ਮੈਂ ਨਵੀ ਦੇ ਘਰ ਗਿਆ ,ਉਸਦਾ ਘਰ ਪਿੰਡ ਦੇ ਬਾਹਰਲੇ ਪਾਸੇ ਸੀ ਅਤੇ ਘਰ ਦੇ ਗੇਟ ਦਾ ਇੱਕ ਕੌਲਾ ਥੋੜ੍ਹਾ ਢਹਿਆ ਹੋਇਆ ਸੀ ਜੋ ਕਿ ਪਿਛਲੇ ਸਾਲ ਤੂੜੀ ਦੀ ਟਰਾਲੀ ਵੱਜਣ ਨਾਲ ਹਿੱਲ ਗਿਆ ਸੀ ਉਸਤੋਂ ਬਾਅਦ ਸ਼ਇਦ ਠੀਕ ਕਰਵਾਓਣ ਦੇ ਪੈਸੇ ਹੀ ਨੀ ਜੁੜੇ , ਨਵੀ ਦਾ ਘਰ ਵੀ ਪੁਰਾਣਾ ਸੀ ਸ਼ਾਇਦ ਉਸਦੇ ਦਾਦੇ ਨੇ ਬਣਾਇਆ ਸੀ ,ਵੇਹੜਾ ਲੰਘ ਕੇ ਸਾਹਮਣੇ ਸਵਾਤ ਸੀ ਜਿਸਦੇ ਨਾਲ ਲਗਦਾ ਇੱਕ ਕਮਰਾ ਅਤੇ ਕਮਰੇ ਦੇ ਸਾਹਮਣੇ ਰਸੋਈ ਜੋ ਕਿ ਕਾਫੀ ਖਸਤਾ ਹਾਲ ਸੀ ਉਸਦੀ ਛੱਤ ਦੀਆ ਕਾਫੀ ਬਾਲੀਆਂ ਟੁਟੀਆਂ ਹੋਈਆਂ ਸਨ, ਸਵਾਤ ਵੀ ਮੀਹਾਂ ਵਿੱਚ ਚਿਓਂਦੀ ਸੀ ਜਿਸਦੇ ਉੱਪਰ ਇੱਕ ਛੋਟਾ ਜੇਹਾ ਚੌਬਾਰਾ ਸੀ , ਨਵੀ ਅਕਸਰ ਚੋਬਾਰੇ ਵਿੱਚ ਹੀ ਰਹਿੰਦਾ ਹੈ ਇਸ ਕਰਕੇ ਮੈਂ ਸਿੱਧਾ ਹੀ ਲੱਕੜ ਦੀ ਪੌੜੀ ਚੜ੍ਹ ਛੱਤ ਤੇ ਪਹੁੰਚਿਆ , ਚੋਬਾਰੇ ਦਾ ਬੂਹਾ ਅੰਦਰੋਂ ਬੰਦ ਸੀ ਮੈਂ ਖੜਕਾਇਆ ਕੋਈ ਆਵਾਜ਼ ਨਾ ਆਈ ,ਫਿਰ ਮੈਂ ਜੰਗਲੇ ਤੇ ਲੱਗੀ ਬਾਰੀ ਨੂੰ ਥੋੜ੍ਹਾ ਧੱਕਿਆ ਤਾਂ ਉਹ ਬਾਰੀ ਖੁਲ ਗਈ |
ਪਰ ਅੰਦਰ ਮੈਂ ਜੋ ਦੇਖਿਆ ਉਸਨੇ ਮੇਰੇ ਹੋਸ਼ ਉੱਡਾ ਦਿੱਤੇ ਮੈਨੂੰ ਜੰਗਲੇ ਵਿਚੋਂ ਨਵੀ ਦੀ ਲਾਸ਼ ਛੱਤ ਦੇ ਪੱਖੇ ਵਾਲੇ ਕੁੰਡੀ ਵਿੱਚ ਲਟਕਦੀ ਦਿਖਾਈ ਦੇ ਰਹੀ ਸੀ, ਮੈਂ ਚੀਕਾਂ ਮਾਰਨ ਲੱਗਾ ਪਰ ਮੇਰੀ ਚੀਖ ਕਿਸੇ ਨੂੰ ਨਹੀਂ ਸੁਣ ਰਹੀ ਸੀ ਮੈਂ ਘਬਰਾਇਆ ਹੋਇਆ ਰੋ ਰਿਹਾ ਸੀ ਪਰ ਮੇਰੀ ਅਵਾਜ ਕਿਸੇ ਨੂੰ ਨਹੀਂ ਸੁਣ ਰਹੀ ਸੀ
ਇੰਨੇ ਨੂੰ ਹੀ ਮੇਰੀ ਅੱਖ ਖੁਲ ਗਈ ਨੀਂਦ ਵਿਚੋਂ ਉਠੇ ਦੇ ਮੇਰੇ ਚੇਹਰੇ ਉਪਰ ਦਹਿਸ਼ਤ ਸੀ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ | ਆਪਣੇ ਹੋਸ਼ ਸੰਭਾਲਣ ਤੇ ਮੈਂ ਤੁਰੰਤ ਨਵੀ ਨੂੰ ਫੋਨ ਕੀਤਾ ਨਵੀ ਨਾਲ ਗੱਲ ਕਰਨ ਦੇ ਬਾਅਦ ਮੇਰੇ ਸਾਹ ਵਿੱਚ ਸਾਹ ਪਏ|
ਫੀਸ ਨਾ ਭਰ ਸਕਣ ਕਾਰਨ ਨਵੀ ਨੇ ਪੜ੍ਹਾਈ ਛੱਡ ਦਿੱਤੀ ਸੀ, ਇਸੇ ਘਟਨਾ ਬਾਰੇ ਸੋਚਦੇ-ਸੋਚਦੇ ਮੈਨੂੰ ਨੀਂਦ ਆ ਗਈ ਸੀ ਅਤੇ ਇਨ੍ਹਾਂ ਭਿਆਨਕ ਸੁਫਨਾ ਵੀ ਇਸੇ ਕਾਰਨ ਆਇਆ ਸੀ , ਪਰ ਖੁਸ਼ੀ ਦੀ ਗੱਲ ਇਹ ਸੀ ਕਿ ਇਹ ਸਿਰਫ ਸੁਫਨਾ ਸੀ,ਅਜਿਹਾ ਸੁਫਨਾ ਜਿਸਨੂੰ ਕਦੇ ਸੱਚ ਨਹੀਂ ਹੋਣਾ ਚਾਹੀਦਾ |
ਨਵੀ ਦੇ ਕਾਲਜ ਛੱਡਣ ਤੋਂ ਬਾਅਦ ਮੈਂ ਵੀ ਔਖੇ ਸੌਖੇ ਮਸਾਂ ਹੀ ਆਪਣੀ ਪੜ੍ਹਾਈ ਪੂਰੀ ਕੀਤੀ,ਅਖੀਰ ਮੈਨੂੰ ਡਿਗਰੀ ਮਿਲ ਗਈ ਪਰ ਇਹ ਡਿਗਰੀ ਮੈਨੂੰ ਇੰਝ ਲੱਗ ਰਹੀ ਸੀ ਜਿਵੇ ਮੈਂ ਆਪਣੀ ਜ਼ਿੰਦਗੀ ਗਹਿਣੇ ਕਰਕੇ ਲਈ ਹੋਵੇ, ਕਿਓਂਕਿ ਜਿਸ ਹਾਲ ਨਾਲ ਮੈਂ ਫੀਸਾਂ ਭਰੀਆਂ ਸਨ ਮੇਰੇ ਸਿਰ ਕਾਫੀ ਪੈਸੇ ਚੜ੍ਹ ਗਏ ਸਨ ਜੋ ਕਿ ਮੈਨੂੰ ਮੇਰੀ ਰੂਹ ਤੇ ਬੋਝ ਲਗਦੇ ਸਨ ਅਜਿਹਾ ਬੋਝ ਜਿਸਦਾ ਕਾਰਨ ਮੈਨੂੰ ਇਹ ਸਿਸਟਮ ਲਗਦਾ ਜਿਹੜਾ ਕਿਸੇ ਪੱਖੋਂ ਵੀ ਬਰਾਬਰ ਨਹੀਂ ਸੀ, ਕਿਸੇ ਨੂੰ ਡਿਗਰੀ ਮੁਫ਼ਤ ਵਿਚ ਮਿਲੀ ਲੱਗ ਰਹੀ ਸੀ ਅਤੇ ਕਿਸੇ ਨੂੰ ਡਿਗਰੀ ਲਈ ਵੱਡੀ ਕੀਮਤ ਚੁਕਾਉਣੀ ਪੈ ਰਹੀ ਸੀ |
ਡਿਗਰੀ ਪੂਰੀ ਹੋਈ ਹੁਣ ਮਸਲਾ ਨੌਕਰੀ ਦਾ ਸੀ ਕਿਉਂਕਿ ਅੱਗੇ ਪੜ੍ਹਾਈ ਕਰਨ ਦਾ ਹੌਂਸਲਾ ਹੁਣ ਮੇਰੇ ਵਿਚ ਵੀ ਨਹੀਂ ਸੀ |ਮੈਂ ਸਰਕਾਰੀ ਨੌਕਰੀ ਦੇ ਪੇਪਰਾਂ ਦੀ ਤਿਆਰੀ ਕਰਨੀ ਸ਼੍ਰੁਰੂ ਕਰ ਦਿੱਤੀ ਆਪਣਾ ਪੂਰਾ ਜ਼ੋਰ ਲਾਇਆ ਤਾਂ ਕਿ ਨੌਕਰੀ ਲੱਗ ਕੇ ਆਪਣੇ ਸਿੱਰੋਂ ਥੋੜ੍ਹਾ ਬੋਝ ਹਲਕਾ ਕਰ ਸਕਾ|
ਇਸੇ ਤਰਾਂ ਇਕ ਦਿਨ ਮੈਂ ਨੌਕਰੀ ਦੇ ਫਾਰਮ ਭਰਨ ਲਈ ਇੱਕ ਨੈਟ-ਕੈਫ਼ੇ ਤੇ ਗਿਆ ਅੰਦਰ ਜਾ ਕੇ ਮੈਂ ਫਾਰਮ ਦੀ ਫੀਸ ਪੁੱਛੀ ਜਰਨਲ ਦੀ ਫੀਸ ਗਿਆਰਾਂ ਸੋ ਰੁਪਏ ਸੀ ਪਰ ਮੇਰੇ ਕੋਲ ਸਿਰਫ ਅੱਠ ਸੋ ਰੁਪਏ ਸਨ ਸੋ ਮੈਂ ਨਿਰਾਸ਼ ਹੋ ਕੇ ਵਾਪਿਸ ਮੁੜਨ ਲੱਗਾ ਤਾਂ ਮੈਨੂੰ ਮੇਰਾ ਪੁਰਾਣਾਂ ਦੋਸਤ ਮਿਲਿਆ ਜੋ ਫਾਰਮ ਭਰਨ ਆਇਆ ਸੀ ਉਸਦੇ ਪਿਤਾ ਵੀ ਪਹਿਲਾਂ ਸਰਕਾਰੀ ਨੌਕਰੀ ਕਰਦੇ ਸਨ ਮੈਂ ਸੋਚਿਆ ਚਲੋ ਪਿਤਾ ਦੇ ਨਕਸ਼ੇ ਕਦਮ ਤੇ ਚਲ ਰਿਹਾ,ਇਸ ਸਮੇਂ ਤੱਕ ਮੇਰੀ ਆਪਣਾ ਫਾਰਮ ਨਾ ਭਰ ਸਕਣ ਦੀ ਨਿਰਾਸ਼ਾ ਵੀ ਖ਼ਤਮ ਹੋ ਗਈ ਸੀ ਪਰ ਇਹ ਥੋੜ੍ਹੇ ਸਮੇਂ ਲਈ ਸੀ ਕਿਓਂਕਿ ਉਹ ਦੋਸਤ ਐੱਸ.ਸੀ ਸੀ ਜਿਸਦੀ ਫਾਰਮ ਫੀਸ ਸਿਰਫ ਢਾਈ ਸੋ ਰੁਪਏ ਸੀ ਮੇਰੇ ਮਨ ਅੰਦਰ ਫਿਰ ਤੋਂ ਕ੍ਰੋਧ ਭਰ ਗਿਆ ਪਰ ਮੈਂ ਆਪਂਣੇ ਆਪ ਤੇ ਕਾਬੂ ਕਰ ਲਿਆ ਅਤੇ ਸੋਚਿਆ ਚਲੋ ਮੈਂ ਨਾ ਸਹੀ ਇਹ ਕਿਸੇ ਕਿੱਤੇ ਲੱਗ ਜਾਊਗਾ ਪਰ ਮੇਰੀ ਇਹ ਸੋਚ ਵੀ ਜਲਦੀ ਹੀ ਖਤਮ ਹੋਗੀ ਜਦੋ ਉਸਨੇ ਮੈਨੂੰ ਪਾਰਟੀ ਵਿੱਚ ਜਾਣ ਲਈ ਪੁੱਛਿਆ ਉਸਨੇ ਦੱਸਿਆ ਕਿ ਉਹ ਫਾਰਮ ਭਰਨ ਲਈ ਆਪਣੀ ਮਾਂ ਤੋਂ ਦੋ ਹਜ਼ਾਰ ਰੁਪਏ ਲੈ ਕੇ ਆਇਆ ਹੈ ਉਸਦੀ ਮਾਂ ਨੇ ਫਾਰਮ ਤੋਂ ਬਚੇ ਪੈਸਿਆਂ ਦਾ ਕੁਝ ਖਾ ਪੀ ਲੈਣ ਨੂੰ ਕਿਹਾ ਸੀ , ਮੇਰੇ ਚੇਹਰੇ ਉਪਰ ਹੈਰਾਨੀ ਦੇ ਭਾਵ ਸਨ ਕਿ ਇਸਨੂੰ ਸਤਾਰਾਂ ਸੋ ਰੁਪਏ ਸਿਰਫ ਖਾਣ ਪੀਣ ਨੂੰ ਦਿੱਤੇ ਸਨ |
ਮੈਂ ਓਥੇ ਖੜ੍ਹਾ ਖੁਦ ਨੂੰ ਲਾਚਾਰ ਅਨੁਭਵ ਕਰ ਕਰ ਰਿਹਾ ਸੀ ,ਪਰ ਇਸ ਲਚਾਰੀ ਵਿੱਚ ਮੈਨੂੰ ਸਿਸਟਮ ਦਿਸ ਰਿਹਾ ਸੀ ਜਿਹੜਾ ਬਣਾਇਆ ਗਿਆ ਸੀ ਲੋਕ ਹਿਤਾਂ ਲਈ ਗਰੀਬਾਂ ਦੀ ਜ਼ਿੰਦਗੀ ਸੁਧਾਰਨ ਲਈ ਪਰ ਮੈਨੂੰ ਉਹ ਗਰੀਬ ਕੀਤੇ ਦਿਸ ਨਹੀਂ ਰਹੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

3 Comments on “SC ਕੋਟਾ ਭਾਗ 2”

  • veer parmjit Singh ji
    mein SC KOTA khtm krn di gall hi ni keeti
    mein gall keeti ,brabarta di ,.
    SC,bc,general chadd ke
    je aapan aarthik haalat de hisaab naal rakhwankarn kriye tan zyada sahi rahuga..
    baaki tuhadi mrzi a
    ji ,tuci ki sochde o…

  • paji thore mere bhi question hai sc kotta kyu mileyea ehdi history pata? gareebi kar ke nahi mileya c. eh mileya c sc category waleya nu barabar nahi samgheya janda c samaghik tor te kise nu hath launa apavitar maneya janda c piche jhadu baneya hunda c te gal vich ik miti da bhanda jitho turde c otho piche sc de pairan di miti na reh jave te saaf hoyi jaye jhadu nal. gal vich kola thuk sutan nu hunda c zameen te thuk nahi sut sakde. shapad kol rehnde c samaghik tor te boycott c sc da. pani jitho pashu janwar pinde c otho sc ni peen dita janda c. barabar hon layi kotta mileya c. aaj b halat oh hi aa jida pehla c aaj b sc nu barat vich ghori te nahi chadan dita janda aaj b uch zaat de lok kutde oshe tarah. gujarat vich sc de juttiya with video up vich with video. punjab vich jithe sc da pair wadh ke football khelde with video. ik kam karo. mere nal ik chakar layo likhari saab kine hospital vich latreen saaf karan wale jhadu laun wale ghatar saaf karan wale general aa? kine majdoor mistri general aa? je lagda ke hun barabar hai ta eh b daso kine genral caste waleya ne sc munde nal kurhi di marriage kiti? kiniya sc kurhiya general nal marriage hoyia? je kite eda da case hoyea ta je kurhi genral caste di c ta kini baar honour killing hoyi? kehri job di gal karde mai unemployed aa. mai m. phil, m. a, b. ed, c. tet and ptet pass aa. mai kini govt job te laga aa? private school vich 4500 di naukari te ha. tusi reservation khatam karna chahunde par eh nahi kehnde caste system khatam hoye caste system te virudh likho kaho lokka nu jagrook karo. sc caste di kurhi ja munde da general caste di kurhi munde nal marriage karo. jithe maran lage samshan ghat b do hon. jithe maran toh baad b ik jagah nahi fukeya janda othe gernal caste nu kotta tang karda? gurdware de kine jathedar pardhan sc aa? kotte toh pehla caste system khatam kar sakde ta oh karo. ohde baare likho.

  • ਹਰਜਿੰਦਰ

    mai sc kote tu aa double ma b.ed kiti aa mnu ta koi job ni mili । and dear sc walya da 250 mndi aa। tuhda 1100 ni man sakdi। 500 man sakdi aa।।and ik gal hor dear job mildi pese nal . mnu ni mili aaj tak.mere tu pese haini.
    jarnam walya tu bahut hunde pese deke job lende. and je jiada hi tuhanu lgda aa sc nu jobs mildyia aa fr Ida kro morning kacheryia vich jake apni cast b tusi sc krlo. jilu Sadi life

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)