ਸਿਮਰੋ ਨੇ ਵਿਆਹ ਤੋਂ ਪਹਿਲਾਂ ਰੀਝਾਂ ਦੇ ਬੜੇ ਸੁਪਨੇ ਸਜਾਏ ਸੀ , ਜਿਵੇਂ ਕਿ ਹਰ ਕੁੜੀ ਦੇ ਮਨ ਵਿੱਚ ਹੁੰਦਾ ਹੀ ਹੈ । ਭਾਵੇਂ ਕਿ ਉਹ ਬਹੁਤਾ ਪੜੀ ਲਿਖੀ ਨਹੀਂ ਸੀ ਪਰ ਘਰ ਦੇ ਹਰ ਕੰਮ ਵਿੱਚ ਉਹ ਪੂਰੀ ਨਿਪੁੰਨ ਸੀ । ਮਾਪਿਆਂ ਨੇ ਉਹਦਾ ਵਿਆਹ ਇੱਕ ਪ੍ਰਾਈਵੇਟ ਬੈਂਕ ਵਿੱਚ ਕੰਮ ਕਰਦੇ ਇੱਕ ਸੋਹਣੇ ਨੌਜਵਾਨ ਨਾਲ ਕਰ ਦਿੱਤਾ । ਸਿਮਰੋ ਨੇ ਆਪਣੇ ਕੰਮ ਦੀ ਲਿਆਕਤ ਨਾਲ ਸਾਰੇ ਪਰਿਵਾਰ ਦਾ ਮਨ ਜਿੱਤ ਲਿਆ । ਦੋ ਸਾਲ ਮਗਰੋਂ ਉਨ੍ਹਾਂ ਦੇ ਘਰ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ , ਜਿਸਦਾ ਨਾਂ ਰਾਣੀ ਰੱਖਿਆ ਗਿਆ । ਹੌਲੀ – ਹੌਲੀ ਦਿਨ ਬੀਤਦੇ ਗਏ ਪਰ ਇਸਤੋਂ ਮਗਰੋਂ ਸਿਮਰੋ ਦੀ ਕੁੱਖ ਨੂੰ ਭਾਗ ਨਾ ਲੱਗੇ । ਉਸਦੇ ਪਤੀ ਕਰਨੈਲ ਦੇ ਅੰਦਰ ਪੁੱਤਰ ਪ੍ਰਾਪਤੀ ਦੀ ਡਾਢੀ ਲਾਲਸਾ ਸੀ । ਹੁਣ ਸਿਮਰੋ ਹੋਰ ਔਲਾਦ ਨੂੰ ਜਨਮ ਦੇਣ ਤੋਂ ਅਸਮਰਥ ਤੇ ਆਪਣੇ ਪਤੀ ਦੀ ਤੀਬਰ ਇੱਛਾ ਕਾਰਨ ਉਦਾਸ ਰਹਿਣ ਲੱਗ ਪਈ ਸੀ । ਇਸ ਉਦਾਸੀ ਤੇ ਝੋਰੇ ਕਾਰਨ ਉਸਦਾ ਰੂਪ ਫਿੱਕਾ ਪੈਣ ਲੱਗਾ । ਹੌਲੀ – ਹੌਲੀ ਘਰ ਵਿੱਚ ਕਲੇਸ਼ ਵਧਣ ਲੱਗਾ ਤੇ ਉਸਨੂੰ ਆਪਣੀ ਸੱਸ ਤੇ ਨਨਾਣ ਦੇ ਤਾਅਨੇ ਮਿਹਣੇ ਮਿਲਣੇ ਸ਼ੁਰੂ ਹੋ ਗਏ । ਕਰਨੈਲ ਆਪਣੀ ਪਤਨੀ ਤੋਂ ਨਾਖ਼ੁਸ਼ ਸੁਭਾ ਹੀ ਘਰ ਵਿੱਚੋਂ ਨੌਕਰੀ ਤੇ ਨਿਕਲ ਜਾਂਦਾ ਤੇ ਸ਼ਾਮ ਨੂੰ ਹਨੇਰੇ ਹੋਏ ਪਰਤਦਾ । ਸਿਮਰੋ ਨੂੰ ਕੋਈ ਵੀ ਘਰ ਦਾ ਜੀਅ ਸਿੱਧੇ ਮੂੰਹ ਨਾ ਬੁਲਾਉਂਦਾ । ਉਹ ਵਿਚਾਰੀ ਔਖੀ ਸੌਖੀ ਹੋ ਕੇ ਆਪਣੀ ਧੀ ਰਾਣੀ ਨੂੰ ਪਾਲੀ ਜਾਂਦੀ ਸੀ । ਘਰ ਵਿੱਚ ਚੱਲਦੇ ਕਲੇਸ਼ ਕਾਰਨ ਉਸਦੀ ਧੀ ਦਾ ਵੀ ਚੰਗੀ ਤਰ੍ਹਾਂ ਪਾਲਣ ਪੋਸ਼ਣ ਨਹੀਂ ਹੋ ਰਿਹਾ ਸੀ । ਇੰਝ ਵੱਧਦੇ ਵਿਵਾਦ ਨੂੰ ਦੋ ਸਾਲ ਬੀਤ ਚੁੱਕੇ ਸਨ । ਉਸਦੇ ਪਤੀ ਨੇ ਉਸਨੂੰ ਤਲਾਕ ਤੇ ਦੂਜੇ ਵਿਆਹ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ । ਸਾਰਾ ਦਿਨ ਅੱਖੀਆਂ ਭਰੀ ਉਹ ਆਪਣੀ ਕਿਸਮਤ ਨੂੰ ਕੋਸਦੀ ਰਹਿੰਦੀ । ਉਹ ਆਪਣਾ ਮਨ ਹੌਲਾ ਕਰਨ ਲਈ ਕਈ – ਕਈ ਦਿਨ ਪੇਕੇ ਘਰ ਲਾ ਆਉਂਦੀ । ਹੁਣ ਸਹੁਰੇ ਘਰ ਵਿੱਚ ਉਹਦੀ ਕੋਈ ਪੁੱਛਗਿੱਛ ਨਹੀਂ ਰਹਿ ਗਈ ਸੀ । ਜਦੋਂ ਉਹ ਨਵੀਂ – ਨਵੀਂ ਵਿਆਹੀ ਆਈ ਸੀ ਤਾਂ ਸਾਰੇ ਉਸਦਾ ਗੁਣਗਾਨ ਕਰਦੇ ਸਨ । ਪਿਛਲੇ ਦਿਨਾਂ ਨੂੰ ਯਾਦ ਕਰਕੇ ਉਹ ਮਨ ਨੂੰ ਝੋਰਾ ਲਾਈ ਰੱਖਦੀ ਸੀ । ਉਸਨੂੰ ਆਪਣੀ ਧੀ ਦਾ ਭਵਿੱਖ ਵੀ ਧੁੰਦਲਾ ਹੀ ਜਾਪਦਾ ਸੀ । ਉਸਨੂੰ ਦੂਜੇ ਵਿਆਹ ਦੇ ਖਿਆਲ ਕਾਰਨ ਤਰੇਲੀਆਂ ਆਉਣ ਲੱਗਦੀਆਂ । ਉਸਦੇ ਪਤੀ ਦੇ ਬੈਂਕ ਦੇ ਗੁਆਂਢ ਵਿੱਚ ਕਿਸੇ ਸੋਹਣੀ ਸੁਨੱਖੀ ਲੜਕੀ ਨਾਲ ਪਿਆਰ ਦੇ ਚਰਚੇ ਪਿੰਡ ਵਿੱਚ ਹੋਣੇ ਸ਼ੁਰੂ ਹੋ ਗਏ ਸਨ । ਸਿਮਰੋ ਨੂੰ ਵੀ ਇਸ ਗੱਲ ਦੀ ਭਿਣਕ ਉਨ੍ਹਾਂ ਦੇ ਘਰ ਆਉਂਦੀਆਂ ਗੁਆਢਣਾਂ ਤੋਂ ਮਿਲ ਗਈ ਸੀ । ਉਸਨੇ ਦਿਲ ਤੇ ਪੱਥਰ ਰੱਖ ਕੇ ਕਸੀਸ ਵੱਟ ਲਈ ਸੀ ਕਿ ਉਸਦੀ ਧੀ ਰਾਣੀ ਨੂੰ ਤਾਂ ਪਿਓ ਦਾ ਮਾੜਾ ਮੋਟਾ ਪਿਆਰ ਮਿਲਦਾ ਰਹੇਗਾ। ਉਸਦੀ ਧੀ ਹੁਣ ਤਿੰਨ ਸਾਲਾਂ ਦੀ ਹੋ ਗਈ ਜਦੋਂ ਕਰਨੈਲ ਚੁੱਪ ਚੁਪੀਤੇ ਦੂਜਾ ਵਿਆਹ ਕਰਵਾ ਕੇ ਸਰਕਾਰੀ ਹਸਪਤਾਲ ਵਿੱਚ ਲੱਗੀ ਨਰਸ ਘਰ ਲੈ ਆਇਆ ਸੀ । ਸਿਮਰੋ ਨੇ ਦੜੵ ਵੱਟ ਕੇ ਉਨ੍ਹਾਂ ਤੋਂ ਕਿਨਾਰਾ ਕਰਕੇ ਆਪਣਾ ਨਿਵੇਕਲੇ ਕਮਰੇ ਵਿੱਚ ਡੇਰਾ ਲਾ ਲਿਆ ਸੀ । ਰਾਣੀ ਭੱਜ ਕੇ ਜਦੋਂ ਆਪਣੇ ਡੈਡੀ ਕੋਲ ਜਾਂਦੀ ਤਾਂ ਉਹ ਆਪਣੀ ਦੂਜੀ ਮੰਮੀ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬਲਾਉਣ ਨੂੰ ਕਹਿੰਦੇ । ਭੋਲੀ ਰਾਣੀ ਉਸਦੀ ਗੋਦੀ ਚੜੵ ਜਾਂਦੀ । ਘਰ ਵਿੱਚ ਤਣਾਅ ਦੇ ਮਾਹੌਲ ਕਾਰਨ ਉਸਦੀ ਦੂਜੀ ਪਤਨੀ ਬਲਜੀਤ ਹਸਪਤਾਲ ਦੇ ਨੇੜੇ ਹੀ ਕਿਰਾਏ ਤੇ ਮਕਾਨ ਲੈ ਕੇ ਰਹਿਣ ਦੀ ਕਰਨੈਲ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
ryt g
Amrit singh
😥😥🙏🏻
Simar Chauhan
ਜਦੋ ਤੱਕ ਔਰਤ ਔਰਤ ਦਾ ਸਾਥ ਨਹੀਂ ਦਿੰਦੀ ਇਹ ਗੁਲਾਮੀ ਉਹਦਾ ਹੀ ਬਣੀ ਰਹਿਣੀ ਆ ਚਾਹੇ ਸੱਸ ਦੇ ਰੂਪ ਵਿਚ ਹੋਵੇ ਯਾ ਨਾਨਣ ਦੇ ਰੂਪ ਇਕ ਦੂਜੇ ਨਾਲ ਖੜਨਾ ਜਰੂਰੀ ਹੈ