ਕਈ ਵਾਰ ਇਨਸਾਨ ਦੇ ਨਾਲ ਇਸ ਤਰ੍ਹਾਂ ਦੀਆਂ ਸੱਚੀਆਂ ਘਟਨਾਵਾਂ ਜੁੜ ਜਾਂਦੀਆਂ ਹਨ ਕਿ ਉਹਨਾਂ ਦਾ ਅਸਰ ਹਮੇਸ਼ਾਂ ਹੀ ਸਾਡੇ ਤੇ ਬਣਿਆ ਰਹਿੰਦਾ ਹੈ ਤੇ ਅਸੀਂ ਉਹਨਾਂ ਘਟਨਾਵਾਂ ਨੂੰ ਹਮੇਸ਼ਾਂ ਹੀ ਯਾਦ ਰੱਖਦੇ ਹਾਂ, ਜਾਂ ਫਿਰ ਕਦੀ ਵੀ ਭੁੱਲ ਨਹੀਂ ਸਕਦੇ ।
ਬਸ ਕੁਝ ਇਸ ਤਰ੍ਹਾ ਦੀ ਹੀ ਹੈ ਇਹ ਕਹਾਣੀ:-
ਅੱਜ ਮੈਨੂੰ ਜਲੰਧਰ ਕੋਈ ਕੰਮ ਸੀ ਤੇ ਮੈਂ ਆਪਣੀ ਕਾਰ ਕੱਢੀ ਤੇ ਜਲੰਧਰ ਨੂੰ ਚਾਲੇ ਪਾ ਦਿੱਤੇ । ਕੰਮ ਬਹੁਤ ਜਰੂਰੀ ਸੀ ਇਸ ਲਈ ਮੈਨੂੰ ਉਸ ਕੰਮ ਦਾ ਹੀ ਖਿਆਲ ਵਾਰ ਵਾਰ ਆ ਰਿਹਾ ਸੀ। ਬਸ ਮੈਨੂੰ ਸੀ ਕਿ ਮੈਂ ਜਲਦੀ ਨਾਲ ਜਲੰਧਰ ਪਹੁੰਚ ਜਾਵਾਂ ਤੇ ਆਪਣੇ ਕੰਮ ਨੂੰ ਨੇਪਰੇ ਚਾੜ ਕੇ ਜਲਦੀ ਘਰ ਵਾਪਿਸ ਆ ਜਾਵਾ। ਮੈਂ ਜਲੰਧਰ ਟਾਈਮ ਨਾਲੋਂ ਥੋੜਾ ਜਿਹਾ ਲੇਟ ਪਹੁੰਚਿਆ, ਪਰ ਕਈ ਵਾਰ ਕਿਸਮਤ ਚੰਗੀ ਹੋਵੇ ਤਾਂ ਅੱਗੇ ਇਨਸਾਨ ਵੀ ਚੰਗੇ ਮਿਲ ਜਾਂਦੇ ਨੇ ਤੇ ਕੰਮ ਹੋਰ ਸੋਖਾ ਹੋ ਜਾਂਦਾ ਹੈ। ਮੈਂ ਉਸ ਅਫਸਰ ਕੋਲ ਪਹੁੰਚ ਗਿਆ, ਜਿਸ ਨੂੰ ਮੈਂ ਆਪਣੇ ਕੰਮ ਲਈ ਮਿਲਣਾ ਸੀ । ਬਸ ਮੈਂ ਆਪਣੀ ਸਾਰੀ ਗੱਲਬਾਤ ਉਸ ਅਫਸਰ ਨੂੰ ਦੱਸੀ ਤੇ ਅਫਸਰ ਨੇ ਵੀ ਕੰਮ ਕਰਨ ਲਈ ਹਾਂ ਕਰ ਦਿੱਤੀ, ਅਸੀਂ ਕੰਮ ਵਿੱਚ ਇੰਨੇ ਕੁ ਮਸ਼ਰੂਫ ਹੋ ਗਏ ਕਿ ਕਦੋਂ ਦਿਨ ਢਲਿਆ ਤੇ ਕਦੋਂ ਰਾਤ ਹੋ ਗਈ ਸਾਨੂੰ ਪਤਾ ਹੀ ਨਹੀਂ ਲੱਗਿਆ ਤੇ ਕਦੋਂ ਰਾਤ ਦੇ 11 ਵੱਜ ਗਏ। ਉਸ ਅਫਸਰ ਦੇ ਕਹਿਣ ਤੇ ਅਸੀਂ ਖਾਣਾ ਵੀ ਹੋਟਲ ਤੋਂ ਹੀ ਖਾ ਲਿਆ । ਮੈਂ ਉਸ ਅਫਸਰ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਚੰਡੀਗੜ੍ਹ ਆਉਣ ਦਾ ਸੱਦਾ ਦਿੰਦਿਆਂ ਵਾਪਿਸ ਚੰਡੀਗੜ ਵੱਲ ਚਾਲੇ ਪਾ ਦਿੱਤੇ। ਜਲੰਧਰ ਤੋਂ ਨਿਕਲਦੇ ਨਿਕਲਦੇ ਹੀ ਮੈਨੂੰ ਰਾਤ ਦਾ 1 ਵੱਜ ਗਿਆ ਅਤੇ ਰਾਤ ਦੇ 2:15 ਵਜੇ ਮੈੰ ਲੁਧਿਆਣੇ ਪਹੁੰਚਿਆ । ਪੇਸ਼ਾਬ ਦਾ ਬਹੁਤ ਜ਼ੋਰ ਪੈਣ ਕਾਰਨ ਮੈਂ ਲੁਧਿਆਣੇ ਦੇ ਮਾਇਆਪੁਰੀ ਆ ਕੇ ਜਲਦੀ-ਜਲਦੀ ‘ਚ ਗੱਡੀ ਰੋਕੀ ਤੇ ਜਲਦੀ ਨਾਲ ਪੇਸ਼ਾਬਘਰ ਚਲਾ ਗਿਆ।
ਪਰ ਕਦੋਂ ਕਿਸੇ ਨਾਲ ਕੀ ਭਾਣਾ ਵਾਪਰ ਜਾਣਾ ਹੈ ਇਹ ਤਾਂ ਰੱਬ ਹੀ ਜਾਣਦਾ ਹੈ ਇਨਸਾਨ ਨਹੀਂ !
ਮੈਂ ਪੇਸ਼ਾਬ ਕਰ ਹੀ ਰਿਹਾ ਸੀ ਤੇ ਮੇਰੇ ਦਿਮਾਗ ਵਿੱਚ ਆਇਆ ਕਿ ਮੈਂ ਚਾਬੀ ਤਾਂ ਕਾਰ ਦੇ ਵਿੱਚ ਹੀ ਲੱਗੀ ਛੱਡ ਆਇਆ ਹਾਂ। ਫਿਰ ਕੀ ਸੀ ਮੈਂਨੂੰ ਭਾਜੜਾਂ ਪੈ ਗਈਆਂ ਤੇ ਛੇਤੀ-ਛੇਤੀ ਕਾਰ ਵੱਲ ਭੱਜਿਆ । ਕਾਰ ਤਾਂ ਉੱਥੇ ਹੀ ਸਹੀ ਸਲਾਮਤ ਖੜੀ ਸੀ ਪਰ ਜਦੋਂ ਤੱਕ ਮੈਂ ਕਾਰ ਦੀ ਬਾਰੀ ਖੋਲਦਾ ਕਾਰ ਸੈਂਟਰ ਲੋਕਿੰਗ ਹੋਣ ਕਰਕੇ ਲਾੱਕ ਹੋ ਚੁੱਕੀ ਸੀ । ਉੱਤੋਂ ਅੱਧੀ ਰਾਤ ਹੋਣ ਕਰਕੇ ਦੂਰ-ਦੂਰ ਤੱਕ ਕੋਈ ਵੀ ਦਿਖਾਈ ਨਹੀਂ ਸੀ ਦੇ ਰਿਹਾ, ਸਿਰਫ ਕੁੱਤਿਆਂ ਦੇ ਭੌਂਕਣ ਦੀਆਂ ਆਵਾਜਾਂ ਹੀ ਆ ਰਹੀਆਂ ਸਨ। ਬੇਗਾਨਾ ਸ਼ਹਿਰ ਹੋਣ ਕਰਕੇ ਮੈਨੂੰ ਤਾਂ ਕੋਈ ਜਾਣਦਾ ਵੀ ਨਹੀਂ ਸੀ, ਜੇ ਜਾਣਦਾ ਵੀ ਹੁੰਦਾ ਤਾਂ ਵੀ ਕੀ ਕਰਦਾ ਕਿਉਂਕਿ ਮੇਰਾ ਤਾਂ ਮੋਬਾਇਲ ਵੀ ਕਾਰ ਦੇ ਵਿੱਚ ਹੀ ਲਾਕ ਹੋ ਗਿਆ ਸੀ। ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਥੱਕ ਹਾਰ ਕੇ ਮੈਂ ਰਾਤ ਉੱਥੇ ਹੀ ਗੁਜਾਰਨ ਦਾ ਫੈਸਲਾ ਕੀਤਾ ਤੇ ਸੋਚਿਆ ਕਿ ਦਿਨ ਚੜ੍ਹੇ ਮਿਸਤਰੀ ਨੂੰ ਬੁਲਾ ਕੇ ਲਾੱਕ ਖੁਲਵਾ ਲਵਾਂਗਾ।
ਮੈਨੂੰ ਆਪਣੇ ਆਪ ਤੇ ਬਹੁਤ ਗੁੱਸਾ ਆ ਰਿਹਾ ਸੀ ਤੇ ਰੱਬ ਤੇ ਵੀ ਕਿ ਮੇਰੇ ਨਾਲ ਇਹ ਕਿਉਂ ਹੋਇਆ ?
“ਜੋ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ” ਇਹ ਕਹਿ ਕੇ ਮੈਂ ਆਪਣੇ ਆਪ ਨੂੰ ਹੌਂਸਲਾ ਦਿੱਤਾ, ਹੋਰ ਕਰ ਵੀ ਕੀ ਸਕਦਾ ਸੀ।
ਹੁਣ ਠੰਡ ਵੀ ਲੱਗਣ ਲੱਗ ਗਈ ਸੀ ਕਿਉਂਕਿ ਸਰਦੀਆਂ ਦਾ ਮੌਸਮ ਕਰੀਬ ਆ ਰਿਹਾ ਸੀ ਇਸ ਲਈ ਮੌਸਮ ਨੇ ਵੀ ਆਪਣੀ ਕਰਵਟ ਬਦਲਣੀ ਸ਼ੁਰੂ ਕਰ ਦਿੱਤੀ ਸੀ। ਮੈਂ ਉੱਥੇ ਪਏ ਇੱਕ ਸੀਮੇਂਟ ਦੇ ਬਣੇ ਬੈਂਚ ਉੱਤੇ ਬੈਠ ਕੇ ਸਾਰੀ ਰਾਤ ਕੱਟੀ।ਅਧੂਰੀ ਜਹੀ ਨੀਂਦ ਦੇ ਚਲਦਿਆਂ ਸਵੇਰ ਦੇ 5:30 ਵਜੇ ਮੇਰੇ ਕੰਨਾ ਵਿੱਚ ਇੱਕ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ ਪਈ, ਧਿਆਨ ਦੇਣ ਤੇ ਪਤਾ ਲੱਗਿਆ ਕਿ ਇਹ ਅਵਾਜ਼ ਮਸਜਿਦ ਵਿੱਚੋਂ ਨਮਾਜ਼ ਦੀ ਆ ਰਹੀ ਸੀ। ਨਮਾਜ਼ ਦੀ ਆਵਾਜ ਸੁਣਦਿਆਂ ਹੀ ਮੈਂ ਹੱਥ ਜੋੜੇ ਤੇ ਮੂੰਹ ਆਪ-ਮੁਹਾਰੇ ਹੀ ਵਾਹਿਗੁਰੂ ਨਿਕਲਿਆ। ਮੈਂ ਜਦੋਂ ਆਸੇ ਪਾਸੇ ਦੇਖਿਆ ਤਾਂ ਮੇਰੇ ਤੋਂ ਬਸ ਕੁਜ ਕਦਮਾ ਤੇ ਮਸਜਿਦ ਸੀ। ਪਰ ਮੈਨੂੰ ਕੀ ਫਾਇਦਾ ਸੀ ਇਸ ਮਸਜਿਦ ਦਾ, ਕਿਉਂਕਿ ਮੇਰੀ ਕੌਮ ਦੇ ਲੋਕੀਂ ਥੋੜੀ ਨਾ ਇਸ ਮਸਜਿਦ ਦੇ ਵਿੱਚ ਮੈਨੂੰ ਮਿਲਣਗੇ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨਾਲ ਮੇਰਾ ਕੀ ਵਾਸਤਾ। ਇਸ ਤਰ੍ਹਾਂ ਦੇ ਕਈ ਖਿਆਲ ਮੇਰੇ ਮਨ ਵਿੱਚ ਆ ਰਹੇ ਸਨ। ਮੈਂ ਖਿਆਲਾਂ ਵਿੱਚ ਇੰਨਾ ਗੁਆਚ ਗਿਆ ਕਿ ਮੈਂਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਕੋਈ ਇਨਸਾਨ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ “ਕਿਵੇਂ ਸਰਦਾਰ ਜੀ ਇੱਥੇ ਬੈਠੇ ਜੇ ਤੇ ਪਰੇਸ਼ਾਨ ਵੀ ਲੱਗ ਰਹੇ ਜੇ ਕੀ ਗੱਲ ਹੈ ? ਮੈਂ ਕੋਈ ਮਦਦ ਕਰਾਂ, ਜੇ ਮਦਦ ਦੀ ਲੋੜ ਹੈ ਤਾਂ” ਮੈਂ ਜਦੋਂ ਮੂੰਹ ਉੱਪਰ ਵੱਲ ਨੂੰ ਕੀਤਾ ਤਾਂ ਉਹ ਇੱਕ ਨੌਜਵਾਨ ਸੀ ਜਿਸ ਨੇ ਸਿਰ ਤੇ ਟੋਪੀ ਪਾਈ ਹੋਈ ਸੀ ਤੇ ਆਪਣੀ ਬੋਲੀ ਤੇ ਕੱਪੜਿਆ ਤੋਂ ਮੁਸਲਮਾਨ ਲੱਗ ਰਿਹਾ ਸੀ ਤੇ ਉਹ ਉਸ ਮਸਜਿਦ ਦੇ ਵਿੱਚੋਂ ਹੀ ਨਮਾਜ ਪੜ ਕੇ ਨਿਕਲਿਆ ਸੀ । ਪਹਿਲਾਂ ਤਾਂ ਮੈਂ ਥੋੜ੍ਹਾ ਜਿਹਾ ਸੋਚਿਆ ਕਿ ਰਹਿਣ ਦਿਆਂ ਦੱਸਣ ਨੂੰ ਕਿਓਂਕਿ ਇਹ ਮੁਸਲਮਾਨ ਹੈ, ਕੀ ਪਤਾ ਕੀ ਕਰ ਦਵੇ ਕਿਉਂਕਿ ਲੋਕਾਂ ਕੋਲੋਂ ਤੇ ਅਖਬਾਰਾਂ ਵਿੱਚੋਂ ਮੁਸਲਮਾਨਾਂ ਬਾਰੇ ਬਹੁਤ ਕੁਝ ਸੁਣ ਕੇ ਮਨ ਪੱਕਿਆ ਹੋਇਆ ਸੀ ਕਿ ਇਹ ਚੰਗੇ ਲੋਕ ਨਹੀਂ ਹੁੰਦੇ। ਪਰ ਉਸ ਦੇ ਵਾਰ ਵਾਰ ਪੁੱਛਣ ਤੇ ਮੈਂ ਉਸ ਨੂੰ ਸਾਰੀ ਹੱਡ ਬੀਤੀ ਦੱਸੀ । ਉਸ ਇਨਸਾਨ ਨੇ ਕਿਹਾ ਕਿ “ਸਰਦਾਰ ਜੀ ਤੁਸੀਂ ਫਿਕਰ ਕਿਉਂ ਕਰਦੇ ਜੇ ਮੈਂ ਹਾਂ ਨਾ…
ਉਸ ਨੇ ਦੱਸਿਆ ਕਿ ਮੈਨੂੰ ਮਹਿਮੂਦ ਕਹਿੰਦੇ ਨੇ ਤੇ ਮੇਰਾ ਘਰ ਉਹ ਸਾਹਮਣੇ ਹੀ ਹੈ ” ਇੰਨੇ ਨੂੰ ਉੱਥੇ ਹੋਰ ਵੀ ਮੁਸਲਮਾਨ ਮਸਜਿਦ ਦੇ ਵਿੱਚੋਂ ਨਮਾਜ ਪੜ੍ਹ ਕੇ ਬਾਹਰ ਨਿਕਲੇ ਕਿਉਂਕਿ ਉਹ ਮਹਿਮੂਦ ਨੂੰ ਜਾਣਦੇ ਸੀ ਇਸ ਲਈ ਉਹਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
bht sohni g story
Parmjeet Singh
ਤੁਹਾਡੀ ਕਹਾਣੀ ਬਹੁਤ ਸੋਹਣੀ ਹੈ. ਇਸ ਦਾ ਕੋਈ ਜਵਾਬ ਨਹੀਂ. ਪਰ ਸ਼ਾਇਦ ਤੁਸੀ ਜੋ ਗੁਰਬਾਣੀ ਦੀਆਂ ਲਾਇਨਾਂ ਲਿਖੀਆਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਹੀਂ ਲਿਖੀਆਂ ਬਲਕਿ ਭਗਤ ਕਬੀਰ ਜੀ ਨੇ ਲਿਖੀਆਂ ਆ. ਬਾਕੀ ਸਾਰੀ ਕਹਾਣੀ ਬਹੁਤ ਸੋਹਣੀ ਹੈ. ਹੋ ਸਕਦਾ ਮੈ ਗਲਤ ਹੋਵਾ ਪਰ ਮੈਨੂੰ ਏਦਾਂ ਲੱਗਦਾ ਹੈ ਜਿਥੇ ਤੱਕ ਮੈ ਬਾਣੀ ਨੂੰ ਪੜ੍ਹਿਆ ਇਹ ਭਗਤ ਕਬੀਰ ਜੀ ਦੀਆਂ ਲਾਇਨਾਂ ਹਨ
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਲੋਗਾ ਭਰਮਿ ਨ ਭੂਲਹੁ ਭਾਈ ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥
ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪