ਮੈ ਪਟਿਆਲੇ ਤੋ ਪਠਾਨਕੋਟ ਜਾਣ ਲਈ ਸਵੇਰੇ 5 ਵਜੇ ਤਿਆਰ ਹੋ ਗਿਆ। ਮੈ ਪਠਾਨਕੋਟ ਆਪਣੀ ਨੋਕਰੀ ਦੀ ਇੱਕ ਇਟਰਵਿਉ ਲਈ ਜਾਣਾ ਸੀ। ਇਸ ਕਰਕੇ ਮੈ ਸਵੇਰੇ ਜਲਦੀ ਉਠ ਕੇ ਗੁਰੂਦੁਆਰਾ ਸਾਹਿਬ ਮੱਥਾ ਟੇਕ ਕੇ ਘਰੋ 7 ਵਜੇ ਪਟਿਆਲੇ ਬੱਸ ਅੱਡੇ ਤੇ ਪਹੁੰਚ ਗਿਆ।ਵੀਹ ਮਿੰਟ ਦੀ ਉਡੀਕ ਕਰਨ ਪਿਛੋ ਪੀ ਟੀ ਸੀ ਦੀ ਬੱਸ ਆਈ ਤੇ ਮੈ ਸੱਜੇ ਪਾਸੇ ਦੋ ਸੀਟਾ ਵਾਲੀ ਇੱਕ ਸੀਟ ਤੇ ਬੈਠ ਗਿਆ।ਦੋ ਮਿੰਟ ਵਿਚ ਬੱਸ ਤਕਰੀਬਨ ਭਰ ਗਈ ਤੇ ਮੇਰੇ ਨਾਲ ਵਾਲੀ ਸੀਟ ਅਜੇ ਵੀ ਖਾਲੀ ਸੀ। ਬੱਸ ਆਪਣੇ ਨਿਸਚਿਤ ਸਮੇ ਤੇ ਅੱਡੇ ਤੋ ਤੁਰ ਪਈ।ਅੱਗੇ ਦੁਖਨਿਵਾਰਨ ਸਾਹਿਬ ਤੋ ਇੱਕ ਬਜੁਰਗ ਮਾਤਾ ਬੱਸ ਵਿੱਚ ਚੜੀ ਤੇ ਉਸਨੇ ਆਪਣਾ ਝੋਲਾ ਉਪਰ ਰੱਖਿਆ ਤੇ ਮੇਰੇ ਨਾਲ ਸੀਟ ਤੇ ਬੈਠ ਗਈ।ਜਿਸਦੀ ਉਮਰ ਸੱਠ ਸਾਲ ਤੋ ਉਪਰ ਹੀ ਲੱਗਦੀ ਸੀ।ਉਥੋ ਬੱਸ ਚੱਲੀ ਤੇ ਕਡੰਕਟਰ ਟਿਕਟਾ ਕੱਟਦਾ ਅੱਗੇ ਤੋ ਪਿਛੇ ਵੱਲ ਆ ਰਿਹਾ ਸੀ।ਮੈ ਆਪਣੀ ਪਠਾਨਕੋਟ ਦੀ ਟਿਕਟ ਕਟਾਈ ਤੇ ਨਾਲ ਵਾਲੇ ਬਜੁਰਗ ਮਾਤਾ ਆਪਣੇ ਕੁੜਤੇ ਦੀ ਜੇਬ ਵਿੱਚੋ ਪੈਸੇ ਕੱਢਦੇ ਬੋਲੇ ਵੇ ਭਾਈ ਮੈਨੂੰ ਵੀ ਇੱਕ ਟਿੱਕਟ ਜਲੰਧਰ ਦੀ ਦਈ ਪੁੱਤ ।ਬਜੁਰਗ ਮਾਤਾ ਨੇ ਆਪਣੀ ਜੇਬ ਵਿੱਚੋ ਕਿਰਾਏ ਲਈ ਕੁੱਝ ਨੋਟ ਦਸ ਦੇ ਕੁੱਝ ਵੀਹ ਦੇ ਤੇ ਕੁੱਝ ਭਾਨ ਕੱਢੀ। ਕਡੰਕਟਰ ਪੈਸੇ ਗਿਣਦਾ ਬੋਲ ਰਿਹਾ ਸੀ ਮਾਤਾ ਐਨੀ ਭਾਨ ਕਿਥੋ ਕੱਠੀ ਕਰਕੇ ਲਿਆਈ ਏ ਮੈ ਕਡੰਕਟਰ ਵੱਲ ਹੀ ਦੇਖ ਰਿਹਾ ਸੀ।ਉਸਨੇ ਬਜੁਰਗ ਮਾਤਾ ਨੂੰ ਟਿਕਟ ਦਿੱਤੀ ਤੇ ਅੱਗੇ ਲੰਘ ਗਿਆ।ਟਿਕਟ ਤੋ ਪਹਿਲਾ ਮੈ ਸੋਚ ਰਿਹਾ ਸੀ ਕਿ ਬਜੁਰਗ ਮਾਤਾ ਨੇ ਸਾਇਦ ਕਿਤੇ ਰਸਤੇ ਵਿੱਚ ਹੀ ਉਤਰਨਾ ਹੋਣਾ ਪਰ ਟਿਕਟ ਤੋ ਬਾਅਦ ਪਤਾ ਲੱਗਾ ਉਸ ਬਜੁਰਗ ਨੇ ਜਲੰਧਰ ਜਾਣਾ ਹੈ।ਉਸ ਬਜੁਰਗ ਮਾਤਾ ਦੀ ਕਿਰਾਏ ਵਾਲੀ ਦਿੱਤੀ ਭਾਨ ਨੇ ਤੇ ਬਜੁਰਗ ਮਾਤਾ ਦੇ ਕੱਲੇਪਣ ਨੇ ਅਤੇ ਉਤੇ ਐਨੀ ਦੂਰ ਜਾਣ ਦੀਆ ਗੱਲਾ ਨੇ ਮੈਨੂੰ ਸੋਚਾ ਵਿੱਚ ਪਾ ਦਿੱਤਾ। ਤੇ ਸੋਚਿਆ ਚੱਲ ਗਲਾ ਵਿਚ ਮਾਤਾ ਦਾ ਹਾਲ ਚਾਲ ਪੁੱਛਦੇ ਆ ਤੇ ਨਾਲੇ ਪਤਾ ਲੱਗਜੂ ਐਨੇ ਬੁਢਾਪੇ ਵਿੱਚ ਕੱਲੇ ਮਾਤਾ ਜੀ ਐਨੀ ਦੂਰ ਕੀ ਕਰਨ ਚੱਲੇ ਨੇ।
ਮੈ : ਮਾਤਾ ਜੀ ਸੱਤ ਸ੍ਰੀ ਅਕਾਲ ਜੀ ।
ਬਜੁਰਗ ਮਾਤਾ ਜੀ : ਸੱਤ ਸ੍ਰੀ ਅਕਾਲ ਬੇਟਾ ।
ਮੈ : ਮਾਤਾ ਜੀ ਤੁਸੀ ਜਲੰਧਰ ਕੀ ਕਿਵੇ ਜਾ ਰਹੇ ਹੋ ?
ਬਜੁਰਗ ਮਾਤਾ ਜੀ : ਜਲੰਧਰ ਮੇਰੀ ਕੁੜੀ ਵਿਆਹੀ ਹੋਈ ਹੈ ।ਉਦੇ ਕੋਲ ਚੱਲੀ ਹਾ ਪੱਤ ।
ਮੈ : ਐਨੀ ਦੂਰ ਕੱਲੇ ਜਾ ਰਹੇ ਹੋ ਬਾਪੂ ਜੀ ਹੋਰਾ ਨੂੰ ਜਾ ਆਪਣੇ ਬੇਟੇ ਨੂੰ ਨਾਲ ਲੈ ਆਉਦੇ।
ਬਜੁਰਗ ਮਾਤਾ ਜੀ : ਪੁੱਤ ਘਰਵਾਲਾ ਤੇ ਮੇਰਾ ਤਿੰਨ ਸਾਲ ਪਹਿਲਾ ਪੂਰਾ ਹੋਗਿਆ ਸੀ।
ਮੈ : ਔਹੋ ਮਾਤਾ ਜੀ ਕੀ ਹੋਇਆ ਸੀ ਉਹਨਾ ਨੂੰ ?
ਬਜੁਰਗ ਮਾਤਾ ਜੀ: ਪੁੱਤ ਸੂਗਰ ਹੋ ਗਈ ਸੀ ਦਵਾਈ ਬੂਟੀ ਨਾਲ ਇਲਾਜ ਨਹੀ ਹੋਇਆ ਤੇ ਕੁੱਝ ਮੈ ਕੱਲੀ ਸੀ ਕਿਧਰ ਕਿਧਰ ਲੈ ਕੇ ਜਾਦੀ ਇਸ ਉਮਰ ਵਿੱਚ ਹੁਣ ।
ਮੈ : ਕਿਉ ਮਾਤਾ ਜੀ ਤੁਹਾਡਾ ਕੋਈ ਮੁੰਡਾ ਨਹੀ ਹੈ?
ਬਜੁਰਗ ਮਾਤਾ ਜੀ : ਹਾ ਹੈ ਤਾ ਸਹੀ ਉਹ ਵਿਆਹ ਤੋ ਮਗਰੋ ਸਾਡੇ ਤੋ ਅਲੱਗ ਹੋ ਗਏ ਸਨ। ਮੁੰਡਾ ਮੇਰਾ ਸਰਕਾਰੀ ਨੋਕਰੀ ਕਰਦਾ ਹੈ ਉਸਦਾ ਵਿਆਹ ਚੰਗੇ ਘਰ ਹੋਇਆ ਸੀ ।ਉਸਦੀ ਘਰਵਾਲੀ ਵੀ ਪੜੀ ਲਿਖੀ ਹੈ। ਬਸ ਕੋਈ ਘਰੇਲੂ ਮਸਲੇ ਨੂੰ ਲੈਕੇ ਘਰ ਲੜਾਈ ਹੋ ਗਈ ਸੀ ਤੇ ਉਹਦੀ ਘਰਵਾਲੀ ਮੁੰਡੇ ਨੂੰ ਆਖਣ ਲੱਗੀ ਜਾ ਤਾ ਤੂੰ ਮੇਰੇ ਨਾਲ ਰਹਿ ਜੇ ਤੂੰ ਆਪਣੇ ਮਾ ਪਿਉ ਨਾਲ ਰਹਿਣਾ ਹੈ ਤਾ ਮੈਨੂੰ ਤਲਾਕ ਚਾਹੀਦਾ ਤੇ ਮੁੰਡਾ ਵੀ ਸਾਨੂੰ ਮਾੜਾ ਚੰਗਾ ਬੋਲਕੇ ਆਪਣੀ ਘਰਵਾਲੀ ਨੂੰ ਲੈਕੇ ਵੱਖ ਹੋ ਗਿਆ।ਮਗਰੋ ਮੈਨੂੰ ਛੱਡਕੇ ਮੇਰਾ ਘਰਵਾਲਾ ਵੀ ਚੱਲਿਆ ਗਿਆ।ਤੇ ਮੇਰੇ ਮੁੰਡੇ ਨੂੰਹ ਨੇ ਘਰਵਾਲੇ ਦੇ ਭੋਗ ਤੋ ਬਾਅਦ ਮੇਰਾ ਹਾਲ ਵੀ ਨਹੀ ਪੁਛਿਆ ਤੇ ਮੈ ਉਦੋ ਦੀ ਹੀ ਆਪਣੀ ਕੁੜੀ ਕੋਲ ਜਲੰਧਰ ਰਹਿਨੀ ਹਾ।
ਮੈ: ਮੈ ਫੇਰ ਉਦਾਸ ਜਿਹਾ ਹੋ ਕੇ ਪੁਛਿਆ ਤੁਸੀ ਇਥੇ ਪਟਿਆਲੇ ਕਿਵੇ ਆਏ ਸੀ?
ਬਜੁਰਗ ਮਾਤਾ ਜੀ : ਬੇਟਾ ਇਥੇ ਪਟਿਆਲੇ ਮੇਰਾ ਮੁੰਡਾ ਰਹਿੰਦਾ ਹੈ। ਉਹਨੇ ਪੱਥਰੀ ਦਾ ਉਪਰੇਸਨ ਕਰਵਾਇਆ ਸੀ ਤੇ ਮੈ ਉਸਦਾ ਪਤਾ ਲੈਣ ਆਈ ਸੀ। ਮੈ ਉਥੇ ਵਾਪਸ ਜਾ ਰਹੀ ਹਾ ।ਐਨੀ ਗੱਲ ਸੁਣਦੇ ਮੇਰਾ ਦਿਲ ਰੋਣ ਲੱਗ ਗਿਆ ਮੈ ਸੋਚਣ ਲੱਗਾ ਜਿਸ ਮੁੰਡੇ ਨੇ ਆਪਣੀ ਮਾ ਨੂੰ ਘਰੋ ਕੱਢ ਦਿਤਾ ਉਸਦੇ ਨਿੱਕੇ ਜਹੇ ਦੁੱਖ ਤੇ ਉਸਦੀ ਮਾ ਉਸਦਾ ਫੇਰ ਵੀ ਪਤਾ ਲੈਣ ਆਈ ਹੈ।ਮਾ ਤਾ ਮਾ ਹੁੰਦੀ ਹੈ।
“ਐਨੇ ਨੂੰ ਗੱਲਾ ਕਰਦੇ ਕਰਦੇ ਅਸੀ ਲੁਧਿਆਣੇ ਪਾਹੁੰਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sukh singh
ਧੰਨਵਾਦ ਜੀ
jass
ryt g..
sukh singh
thx ji
Rekha Rani
nice story