More Punjabi Kahaniya  Posts
ਜਵਾਨੀ ਦੀ ਚਲਾਕੀ ਜਾ ਅੱਲੜਪੁਣੇ ਦੀ ਗਲਤੀ


ਜਵਾਨੀ ਦੀ ਚਲਾਕੀ ਜਾ ਅੱਲੜਪੁਣੇ ਦੀ ਗਲਤੀ ਇੱਕ ਸੱਚੀ ਘਟਨਾਵਾ ਤੇ ਅਧਾਰਤ ਕਹਾਣੀ ਹੈ। ਇਹ ਇੱਕ ਕਹਾਣੀ ਚੜਦੀ ਜਵਾਨੀ ਤੇ ਅੱਲੜਪੁਣੇ ਵਿੱਚ ਆਪਣੇ ਘਰ ਅਤੇ ਬਾਕੀ ਸਭ ਕੁਝ ਭੁੱਲ ਕੇ ਬੱਸ ਆਪਣੇ ਯਾਰਾ (ਮਿੱਤਰਾਂ) ਨੂੰ ਆਪਣੀ ਜ਼ਿੰਦਗੀ ਮੰਨ ਚੁੱਕੇ ਉਸ ਪਾਤਰ ਦੀ ਹੈ। ਜੋ ਆਪਣੇ ਬਚਪਨੇ ਤੋਂ ਜਵਾਨੀ ਤੱਕ ਦਾ ਸਫਰ ਤੈਅ ਕਰਦਾ ਕਰਦਾ ਪੈਰ ਜਮੀਨ ਤੇ ਲਗਾਉਣਾ ਹੀ ਭੁੱਲ ਗਿਆ ਸੀ। ਇਸ ਕਹਾਣੀ ਦੇ ਪਾਤਰ ਦਾ ਨਾਮ ਲਵੀਂ ਹੈ (ਬਦਲੀਆਂ ਹੋਇਆ ਨਾਮ)।
         ਲਵੀਂ ਨੇ ਆਪਣੇ ਬਾਰਵੀ ਜਮਾਤ ਦੇ ਪੇਪਰਾਂ ਤੋ ਬਾਅਦ ਅੱਗੇ ਦੀ ਪੜਾਈ ਲਈ ਸੋਚਨਾ ਸ਼ੁਰੂ ਕਰ ਦਿੱਤਾ ਸੀ। ਉਹ ਇੰਜੀਨੀਅਰਿੰਗ ਦੀ ਪੜਾਈ ਲਈ ਕਾਲਜ ਲੱਭ ਰਿਹਾ ਸੀ ਜਿਸ ਵਿੱਚ ਉਸਨੂੰ ਬਿਨਾ ਕਿਸੇ ਪੇਪਰ ਦੇ ਦਾਖਲਾ ਮਿਲ ਜਾਵੇ। ਉਹ ਕਾਲਜ ਦੀ ਭਾਲ ਵਿੱਚ ਦਿਨ ਦਾ ਇੱਕ ਵੱਡਾ ਹਿੱਸਾ ਫੋਨ ਉੱਤੇ ਇਟਰਨੈਟ ਤੇ ਗੁਜਾਰਦਾ ਸੀ। ਪੰਜਾਬ ਦੇ ਬਾਕੀ ਨੋਜਵਾਨਾਂ ਦੀ ਤਰ੍ਹਾਂ ਲਵੀਂ ਵੀ ਚੰਡੀਗੜ੍ਹ ਦੇ ਕਿਸੇ ਕਾਲਜ ਵਿੱਚ ਦਾਖਲਾ ਲੈਣਾ ਚਾਹੁੰਦਾ ਸੀ। ਕਿਉਂਕੀ ਚੰਡੀਗੜ੍ਹ ਬਾਰੇ ਉਹਨੇ ਆਪਣੇ ਯਾਰਾਂ ਤੋਂ ਬਹੁਤ ਸੁਣਿਆ ਸੀ। ਉਹ ਅਕਸਰ ਆਪਣੇ ਯਾਰਾਂ ਤੋਂ ਚੰਡੀਗੜ੍ਹ ਦੇ ਨਜਾਰੇ ਅਤੇ ਕੁੜੀਆਂ ਦੇ ਖੁੱਲੇ ਸੁਭਾਅ ਬਾਰੇ ਗੱਲਾਂ ਸੁਣਦਾ ਰਹਿੰਦਾ ਸੀ। ਲਵੀ ਦੇ ਮਨ ਵਿੱਚ ਚੰਡੀਗੜ੍ਹ ਦੀ ਇੱਕ ਖਾਸ ਜਗ਼੍ਹਾ ਬਣ ਚੁੱਕੀ ਸੀ ਤੇ ਹੁੱਣ ਲਵੀਂ ਨੇ ਚੰਡੀਗੜ੍ਹ ਜਾਣ ਦੀ ਜਿੱਦ ਫੜ ਲਈ ਸੀ।
       ਲਵੀ ਦਾ ਪਰਿਵਾਰ ਇੱਕ ਸਧਾਰਨ ਜਿਹਾ ਕਿਸਾਨ ਪਰਿਵਾਰ ਸੀ। ਲਵੀ ਦੇ ਪਿਤਾ ਪੰਜ ਏਕੜ ਜਮੀਨ ਵਿੱਚ ਖੇਤੀ ਕਰਦੇ ਸੀ। ਲਵੀ ਦੇ ਪਿਤਾ ਹਰਬੰਸ ਸਿੰਘ ਅਾਪਣੇ ਪਿਤਾ ਦੀ ਛੋਟੀ ਉਮਰ ਵਿੱਚ ਮੋਤ ਹੋਣ ਕਰਕੇ ਸਕੂਲ ਵਿੱਚ ਜਿਆਦਾ ਸਮਾ ਜਾ ਨਹੀਂ ਪਾਏ ਉਹ ਤਕਰੀਬਨ ਅਨਪੜ੍ਹ ਹੀ ਰਹਿ ਗਿਆ ਸੀ। ਪਰ ਉਹ ਆਪਣੇ ਮੁੰਡੇ ਲਵੀਂ ਨੂੰ ਵੱਦ ਤੋ ਵੱਧ ਪੜਾਉਣਾ ਛਾਹੁੰਦਾ ਸੀ। ਲਵੀਂ ਨੇ ਹਰਬੰਸ ਸਿੰਘ ਦੀ ਅਨਪੜ੍ਹਤਾ ਦਾ ਫੈਦਾ ਚੱਕਦੇ ਹੋਏ ਚੰਡੀਗੜ੍ਹ ਦੇ ਇੱਕ ਕਾਲਜ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਦੀ ਸਿਫਤ ਵਿੱਚ ਅੰਗ੍ਰੇਜ਼ੀ ਦੇ ਭਾਰੀ ਭਾਰੀ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਪੜਾਈ ਲਈ ਇੱਕ ਚੰਗੀ ਜਗ੍ਹਾ ਦੱਸਦੇ ਹੋਏ ਮਨਾਂ ਲਿਆ ਸੀ। ਇਸ ਕਾਲਜ ਵਿੱਚ ਲਵੀਂ ਦੇ ਇੱਕ ਦੋ ਯਾਰ (ਮਿੱਤਰ) ਪਹਿਲਾਂ ਤੋਂ ਹੀ ਪੜਦ੍ ਸੀ। ਉਹਨਾਂ ਦੇ ਕਹਿਣ ਉੱਤੇ ਹੀ ਲਵੀਂ ਨੇ ਆਪਣੇ ਘਰ ਦੀਆਂ ਨੂੰ ਕਾਲਜ ਲਈ ਮਨਾਈਆਂ ਸੀ। ਚੰਡੀਗੜ੍ਹ ਲਵੀਂ ਦੇ ਪਿੰਡ ਤੋ ਲਗਭਗ 200 ਕਿ ਮੀ ਸੀ ਹਰਬੰਸ ਸਿੰਘ ਲਵੀਂ ਨੂੰ ਇਕੱਲਾ ਇੰਨੀ ਦੂਰ ਨਹੀਂ ਭੇਜਣਾ ਚਾਹੁੰਦਾ ਸੀ ਤੇ ਉਸ ਧੀ ਆਰਥਿਕ ਹਾਲਤ ਵੀ ਕੋਈ ਬਾਹਲੀ ਚੰਗੀ ਨਹੀਂ ਸੀ। ਪਰ ਆਪਣੇ ਇੱਕਲੌਤੇ ਪੁੱਤਰ ਦੀ ਜਿੱਦ ਕਰਕੇ ਉਸ ਕਾਲਜ ਵਿੱਚ ਜਾਣ ਲਈ ਮੰਨ ਗਿਆ ਸੀ।
         ਕਾਲਜ ਵਿੱਚ ਜਾਣ ਲਈ ਇੱਕ ਦਿਨ ਸਵੇਰੇ ਲਵੀ ਦੀ ਮਾਸੀ ਦੇ ਮੁੰਡੇ ਨੂੰ ਬੁਲਾਇਆ ਗਿਆ ਜੋ ਲਵੀ ਤੋ ਦੋ ਕੁ ਸਾਲ ਹੀ ਵੱਡਾ ਸੀ। ਲਵੀ ਨੇ ਉਸਨੂੰ ਵੀ ਪਹਿਲਾਂ ਹੀ ਆਪਣੇ ਵੱਲ ਦਾ ਕਰ ਲਿਆ ਸੀ। ਉਹ ਤਕਰੀਬਨ ਦੁਪਿਹਰ ਗਿਆਰਾਂ ਵਜੇ ਦੇ ਕਰੀਬ ਕਾਲਜ ਵਿੱਚ ਪਹੁੰਚ ਜਾਦੇ ਹਨ। ਹਰਬੰਸ ਕਾਲਜ ਦੀਆਂ ਉਚਿਆਂ ਇਮਾਰਤਾਂ  ਅਤੇ ਕਾਲਜ ਵਿਚਲੀ ਸਫਾਈ ਤੋ ਬਹੁਤ ਭਰਵਾਵੀਤ ਹੁੰਦਾ ਹੈ। ਕਾਲਜ ਅੰਦਰ ਐਡਮਿਸ਼ਨ ਡਿਪਾਰਟਮੇਂਟ ਦੀ ਮੈਡਮ ਹਰਬੰਸ ਸਿੰਘ ਨੂੰ ਆਪਣੇ ਕਾਲਜ ਦੀਆਂ ਪ੍ਰਾਪਤੀਆਂ ਤੇ ਲਾਈਬ੍ਰੇਰੀ ਦਿਖਾ ਕੇ  ਫੀਸ ਜਮ੍ਹਾਂ ਕਰਵਾ ਲੈਦੀ ਹੈ ਤੇ ਬਾਕੀ ਬਚਦੀ ਫੀਸ ਬਾਅਦ ਵਿੱਚ ਕਲਾਸਾ ਸਮੇ ਜਮ੍ਹਾਂ ਕਰਵਾਉਂਣ ਲਈ ਕਹਿੰਦੀ ਹੈ। ਸ਼ਾਮ ਨੂੰ ਘਰ ਜਾਦੇ ਸਮੇ ਅਤੇ ਆਉਣ ਸਮੇ ਚੰਡੀਗੜ੍ਹ ਨੂੰ ਦੇਖ ਕੇ ਲਵੀਂ ਆਪਣੇ ਦੋਸਤਾ ਵੱਲੋ ਦੱਸੀਆਂ ਗੱਲਾਂ ਸੱਚ ਜਾਪਣ ਲੱਗ ਜਾਂਦਾ ਹੈ। ਸ਼ਾਮ ਨੂੰ ਉਹ ਆਪਣੇ ਘਰ ਅਾ ਜਾਦੇ ਹਨ। 
          ਕਾਲਜ ਲਈ ਕੱਪੜੇ ਅਤੇ ਹੋਰ ਸਮਾਨ ਦੀ ਖਰੀਦ ਕਰਦੇ ਕਰਦੇ ਕਾਲਜ ਸ਼ੁਰੂ ਹੋਣ ਦਾ ਦਿਨ 16 ਜੁਲਾਈ ਆ ਜਾਂਦਾ ਹੈ। ਲਵੀਂ ਦਾ ਦੋਸਤ ਸ਼ੈਰੀ ਜੋ ਪਹਿਲਾਂ ਹੀ ਉਸ ਕਾਲਜ ਵਿੱਚ ਪੜਦਾ ਸੀ ਆਪਣੇ ਨਾਲ ਰਹਿਣ ਲਈ ਕਹਿੰਦਾ ਹੈ। ਘਰ ਵਾਲੇ ਵੀ ਲਵੀ ਦਾ ਦੋਸਤ ਹੋਣ ਕਰਕੇ ਉਸ ਨੂੰ ਇਜਾਜ਼ਤ ਦੇ ਦਿੰਦੇ ਹਨ। ਹੁੱਣ ਲਵੀਂ ਦੋ ਦਿਨਾਂ ਪਹਿਲਾਂ ਹੀ ਚੰਡੀਗੜ੍ਹ ਚਲਾ ਜਾਂਦਾ ਹੈ ਤੇ ਸ਼ੈਰੀ ਨਾਲ ਰਹਿਨਾ ਸਟਾਰਟ ਕਰ ਦਿੰਦਾ ਹੈ। ਸ਼ੈਰੀ ਮੋਹਾਲੀ ਵਿੱਚ ਇੱਕ ਕੋਠੀ ਕਿਰਾਏ ਤੇ ਲੈ ਕੇ ਆਪਣੇ ਦੋ ਹੋਰ ਦੋਸਤਾ ਨਾਲ ਰਹਿੰਦਾ ਹੈ। ਲਵੀਂ ਸਵੇਰੇ 4 ਵਜੇ ਦੀ ਪਹਿਲੀ ਬੱਸ ਫੜੵ ਕੇ 8 ਕੁ ਵਜੇ ਤੱਕ ਕੋਠੀ ਪਹੁੰਚ ਜਾਦਾ ਹੈ। ਦਿਨ ਵਿੱਚ ਸਾਰਾ ਦਿਨ ਚੰਡੀਗੜ੍ਹ ਘੁੰਮਣ ਤੋ ਬਾਅਦ ਸਾਰੇ ਕੋਠੀ ਆ ਜਾਦੇ ਹਨ। ਸ਼ੈਰੀ ਤੇ ਉਸਦੇ ਦੋਸਤ ਲਾਡੀ ਅਤੇ ਤਾਰੀ ਸ਼ੈਰੀ ਨੂੰ ਸਮਾਨ (ਚਰਸ ਤੇ ਸ਼ਰਾਬ) ਲਿਆਉਣ ਲਈ ਕਹਿੰਦੇ ਹਨ। ਸ਼ੈਰੀ ਦੋਵੇਂ ਚੀਜ਼ਾਂ ਲੈ ਕੇ ਅੱਧੇ ਘੰਟੇ ਬਾਅਦ ਕੋਠੀ ਆ ਜਾਦਾ ਹੈ ਤੇ ਸਾਰੇ ਦੋਸਤ ਮਿਲ ਕੇ ਸ਼ਰਾਬ ਤੇ ਚਰਸ ਪਿਣਾ ਸ਼ੁਰੂ ਕਰ ਦਿੰਦੇ ਹਨ। ਲਵੀਂ ਨੂੰ ਵੀ ਕਮਰੇ ਵਿੱਚੋਂ ਬੁਲਾ ਲਿਆ ਜਾਦਾ ਹੈ। ਲਵੀਂ ਉਹਨਾਂ ਨੂੰ ਦੇਖ ਕੇ ਹੈਰਾਨ ਤਾ ਹੁੰਦਾ ਪਰ ਕੁਝ ਬੋਲਦਾ ਨਹੀਂ। ਸ਼ੈਰੀ ਲਵੀ ਨੂੰ ਵਾਰ ਵਾਰ ਸ਼ਰਾਬ ਤੇ ਚਰਸ ਪਿਣ ਲਈ ਕਹਿੰਦਾ ਹੈ ਪਰ ਲਵੀ ਦੋਵਾ ਚੀਜ਼ਾਂ ਲਈ ਮਨੵਾ ਕਰ ਦਿੰਦਾ ਹੈ। ਤੇ ਸਿਰਫ ਕੋਲਡਿ੍ਕ ਹੀ ਪਿਦਾ ਹੈ। ਦੂਸਰੇ ਦਿਨ ਜਦੋਂ ਸ਼ੈਰੀ ਤੇ ਬਾਕੀ ਦੋਸਤ ਸ਼ਰਾਬ ਤੇ ਚਰਸ ਪਿਣ ਲਗ ਜਾਦੇ ਹਨ ਲਵੀਂ ਵੀ ਉਹਨਾਂ ਦੇ ਕੋਲ ਬੈਠ ਜਾਦਾ ਹੈ ਪਰ ਅੱਜ ਸ਼ੈਰੀ ਤੇ ਬਾਕੀ ਦੋਸਤਾ ਦੇ ਕਹਿਣ ਕਰਕੇ ਸਿਰਫ ਸਵਾਦ (ਟੇਸਟ) ਲਈ ਇੱਕ ਪੈੱਗ ਪੀ ਲੈਦਾ ਹੈਪਰ ਚਰਸ ਲਈ ਮਨੵਾ ਕਰ ਦਿੰਦਾ ਹੈ। ਇੱਕ ਇੱਕ ਕਰਕੇ ਲਵੀਂ ਮਨੵਾ ਕਰਦੇ ਕਰਦੇ ਚਾਰ ਪੰਜ ਪੈੱਗ ਪੀ ਲੈਦਾ ਹੈ।
         16 ਜੁਲਾਈ ਕਾਲਜ ਦੇ ਪਹਿਲੇ ਦਿਨ ਰਾਤ ਨੂੰ ਸ਼ਰਾਬ ਪਿਣ ਕਰਕੇ ਲਵੀਂ ਸਵੇਰੇ ਦੇਰ ਨਾਲ ਉਠਣ ਕਰਕੇ ਕਾਲਜ ਸਮੇ ਤੋ ਦੇਰ ਨਾਲ ਪਹੁੰਚਦਾ ਹੈ। ਕਾਲਜ ਵਿੱਚ ਆਪਣੀ ਕਲਾਸ ਨੂੰ ਲੱਭਦੇ ਲੱਭਦੇ ਉਹ ਇੱਕ ਸਾਵਲੇ ਜਿਹੇ ਰੰਗ ਦੀ ਕੁੜੀ ਸਿਮਰਨ ਨੂੰ ਮਿਲਦਾ ਹੈ ਜੋ ਲਵੀ ਵਾਂਗ ਹੀ ਕਲਾਸ ਲੱਭ ਰਹੀ ਹੁੰਦੀ ਹੈ। ਦੋਨਾਂ ਨੂੰ ਆਪਸ ਵਿੱਚ ਗੱਲ ਕਰਦੇ ਹੋਏ ਪਤਾ ਲੱਗਦਾ ਹੈ ਕਿ ਉਹ ਦੋਵੇਂ ਇੱਕ ਹੀ ਕਲਾਸ ਵਿੱਚ ਹਨ। ਤੇ ਕਲਾਸ ਨੂੰ ਜਾਦੇ ਸਮੇ ਸਿਮਰਨ ਲਵੀਂ ਨੂੰ ਦਸਦੀ ਹੈ ਕਿ ਉਹ ਮੋਹਾਲੀ ਆਪਣੇ ਮਾਮੇ ਘਰ ਰਹਿੰਦੀ ਹੈ ਤੇ ਸਵੇਰੇ ਉਸਦੀ ਸਕੂਟੀ ਪਕਚਰ ਹੋਣ ਕਰਕੇ ਲੇਟ ਹੋ ਗਈ ਹੈ। ਕਲਾਸ ਵਿੱਚ ਪਹੁੰਚਨ ਤੇ ਟੀਚਰ ਨੂੰ ਲਵੀ ਕਲਾਸ ਨਾ ਲੱਭਣ ਦਾ ਬਹਾਨਾ ਲਗਾ ਦਿੰਦਾ ਹੈ। ਤੇ ਦੋਨੋ ਕਲਾਸ ਵਿੱਚ ਇਕੱਠੇ ਬੈਠ ਜਾਦੇ ਹਨ। ਸ਼ਾਮ ਤੱਕ ਕਾਲਜ ਖਤਮ ਹੁੰਦੇ ਹੁੰਦੇ ਦੋਨੇ ਚੰਗੇ ਦੋਸਤ ਬਣ ਜਾਂਦੇ ਹਨ। ਸ਼ਾਮ ਨੂੰ ਕਾਲਜ ਖਤਮ ਹੋਣ ਤੋ ਬਾਅਦ ਲਵੀ ਕੋਠੀ ਆ ਜਾਦਾ ਹੈ ਤੇ ਸਿਮਰਨ ਘਰ ਚਲੀ ਜਾਦੀ ਹੈ। ਜਦੋ ਸ਼ਾਮ ਨੂੰ ਸਾਰੇ ਦੋਸਤ ਸ਼ਰਾਬ ਪਿਣ ਲਈ ਇਕੱਠੇ ਬੈਠ ਦੇ ਹਨ ਤਾ ਲਵੀ ਕੱਲ ਦੀ ਤਰ੍ਹਾਂ ਸ਼ਰਾਬ ਲਈ ਵਾਰ ਵਾਰ ਮਨੵਾ ਨੀ ਕਰਦਾ ਤੇ ਅਸਾਨੀ ਨਾਲ ਸ਼ਰਾਬ ਪਿਣ ਲਗ ਜਾਂਦਾ ਹੈ। ਸ਼ਰਾਬ ਪਿਦੇ ਪਿਦੇ ਲਵੀ ਆਪਣੇ ਦੋਸਤਾਂ ਨੂੰ ਕਾਲਜ ਵਾਰੇ ਤੇ ਸਿਮਰਨ ਵਾਰੇ ਦੱਸਦਾ ਹੈ। ਸਾਰੇ ਹੀ ਜਨੇ ਬਹੁਤ ਰੂਚੀ ਨਾਲ ਲਵੀਂ ਦੀ ਗੱਲ ਸੁਣਦੇ ਹਨ। ਤਾਰੀ ਲਵੀ ਨੂੰ ਪੁੱਛਦਾ ਹੈ ਕਿ ਉਸ ਨੇ ਸਿਮਰਨ ਦਾ ਫੋਨ ਨੰਬਰ ਲਿਆ ਹੈ ਜਾ ਨਹੀਂ ਤੇ ਗੱਲ ਕਿੱਥੇ ਤੱਕ ਵਧੀ ਹੈ। ਲਵੀ ਸਿਮਰਨ ਨੂੰ ਸਾਵਲੀ ਤੇ ਜਿਆਦਾ ਸੋਹਣੀ ਨਾ ਹੋਣ ਕਰਕੇ ਨੰਬਰ ਨਾ ਲੈਣ ਦੀ ਗੱਲ ਕਹਿੰਦੇ ਹਨ। ਸਾਰੇ ਦੋਸਤ ਉਸਨੂੰ ਕਹਿੰਦੇ ਹਨ ਕਿ ਕੁਝ ਨੀ ਹੁੰਦਾ ਸਿਮਰਨ ਸੋਹਣੀ ਨਾ ਹੋਵੇ ਪਰ ਉਸ ਨਾਲ ਲਵੀਂ ਨੂੰ ਗੱਲ ਕਰਨੀ ਚਾਹੀਦੀ ਹੈ। ਭਾਵੇਂ ਲਵੀਂ ਸਿਮਰਨ ਨਾਲ ਸ਼ਰੀਰਕ ਸਬੰਧ ਬਣਾ ਕੇ ਅਤੇ ਸਭ ਚੀਜ਼ਾਂ ਦਾ ਤਰੀਕਾ ਸਿੱਖ ਕੇ ਛੱਡ ਦਵੇ। ਓਧਰ ਸਿਮਰਨ ਵੀ ਰਾਤ ਨੂੰ ਆਪਣੇ ਬੈੱਡ ਤੇ ਪਈ ਲਵੀਂ ਵਾਰੇ ਸੋਚ ਰਹੀ ਸੀ। ਲਵੀਂ ਸਿਮਰਨ ਲਾਲੋ ਜਿਆਦਾ ਸੋਹਣਾ ਸੀ। ਤੇ ਸਿਮਰਨ ਨੂੰ ਲਵੀ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਸੀ।
       ਕਾਲਜ ਦੇ ਦੂਸਰੇ ਦਿਨ ਲਵੀਂ ਕਲਾਸ ਵਿੱਚ ਕਲ ਲੇਟ ਹੋਣ ਕਰਕੇ ਅੱਜ ਸਮੇਂ ਤੋਂ ਪਹਿਲਾਂ ਹੀ ਚਲਾ ਗਿਆ। ਸਿਮਰਨ ਵੀ ਲੈਕਚਰ ਸ਼ੁਰੂ ਹੋਣ ਤੋਂ 15 ਕੁ ਮਿਨਟ ਪਹਿਲਾਂ ਆ ਜਾਂਦੀ ਹੈ। ਤੇ ਲਵੀਂ ਇਕੱਲਾ ਬੈਠੀਆਂ ਦੇਖ ਉਸ ਨਾਲ ਜਾ ਕੇ ਬੈਠ ਜਾਦੀ ਹੈ। ਤੇ ਦੋਨੋ ਗੱਲਾਂ ਕਰਨ ਲੱਗ ਜਾਦੇ ਹਨ ਕਾਲਜ ਵਾਰੇ। ਗੱਲਾ ਕਰਦੇ ਕਰਦੇ ਟੀਚਰ ਕਲਾਸ ਵਿੱਚ ਆ ਜਾਦੀ ਹੈ ਤੇ ਲੈਕਚਰ ਸ਼ੁਰੂ ਹੋ ਜਾਦਾ ਹੈ। ਲੈਕਚਰ ਇੱਕ ਤੋ ਬਾਅਦ ਦੂਜਾ ਚੱਲਦਾ ਰਹਿੰਦਾ ਹੈ। ਤੇ ਲੰਚ ਵਿੱਚ ਲਵੀਂ ਸਿਮਰਨ ਨੂੰ ਬਾਏ ਕਹਿ ਕੇ ਸ਼ੈਰੀ ਤੇ ਬਾਕੀ ਦੋਸਤਾ ਕੋਲ ਚਲਾ ਜਾਂਦਾ ਹੈ। ਸ਼ੈਰੀ ਤੇ ਬਾਕੀ ਧੋਸਤ ਕੰਟੀਨ ਵਿੱਚ ਲੰਚ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

5 Comments on “ਜਵਾਨੀ ਦੀ ਚਲਾਕੀ ਜਾ ਅੱਲੜਪੁਣੇ ਦੀ ਗਲਤੀ”

  • reality

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)