ਸਵੇਰੇ ਸੁਵੱਖਤੇ ਇੱਕ ਬਜ਼ੁਰਗ ਦਰਵਾਜ਼ੇ ਦੀ ਘੰਟੀ ਵਜਾਉਣ ਲੱਗਾ। ਮੈਂ ਸੋਚਿਆ ਕਿ ਇੰਨੀ ਸਵੇਰ ਕੌਣ ਹੋ ਸਕਦਾ ਹੈ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ, ਬਜ਼ੁਰਗ ਇਨਸਾਨ ਨੂੰ ਵੇਖ ਕੇ ਪੁੱਛਿਆ ਕਿ ਇੰਨੀ ਸਵੇਰੇ ? ਉਸ ਨੇ ਆਪਣਾ ਹੱਥ ਮੇਰੇ ਅੱਗੇ ਕਰ ਦਿੱਤਾ ਤੇ ਕਿਹਾ ਕਿ ਟਾਂਕੇ ਕਟਵਾਉਣ ਲਈ ਤੁਹਾਡੇ ਕੋਲ ਆਇਆ ਹਾਂ। ਮੈਂ ਕਿਹਾ ਕਿ ਇੰਨੀ ਸਵੇਰੇ, ਕਹਿਣ ਲੱਗਾ ਕਿ ਸਾਢੇ ਅੱਠ ਵਜੇ ਮੈਂ ਕਿਸੇ ਹੋਰ ਪਾਸੇ ਜਾਣਾ ਹੁੰਦਾ ਹੈ, ਇਸ ਲਈ ਸੁਵੱਖਤੇ ਆਇਆ ਹਾਂ। ਮੁਆਫ ਕਰਨਾ ।
ਉਸ ਦਾ ਘਰ ਮੇਰੇ ਘਰ ਤੋਂ ਕਾਫੀ ਦੂਰ ਸੀ ਪਰ ਜਰੂਰਤ ਪੈਣ ਤੇ ਮੇਰੇ ਕੋਲ ਆ ਜਾਦੇ ਸੀ। ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ।
ਮੈਂ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਬੈਠੋ ਅਤੇ ਹੱਥ ਵਿਖਾਉਣ ਲਈ ਕਿਹਾ। ਮੈਂ ਟਾਂਕੇ ਖੋਲ੍ਹੇ ਤੇ ਕਿਹਾ ਕਿ ਜਖ਼ਮ ਭਰ ਗਿਆ ਹੈ ਪਰ ਫਿਰ ਵੀ ਪੱਟੀ ਕਰ ਦਿੰਦਾ ਹਾਂ ਤਾਂ ਜੋ ਇਸ ਤੇ ਅਚਾਨਕ ਦੁਆਰਾ ਚੋਟ ਨਾ ਲੱਗ ਜਾਵੇ।
ਪੱਟੀ ਕਰਨ ਤੋਂ ਬਾਅਦ ਮੈਂ ਪੁੱਛਿਆ ਕਿ ਤੁਸੀਂ ਸਾਢੇ ਅੱਠ ਵਜੇ ਕਿੱਥੇ ਜਾਣਾ ਹੁੰਦਾ ਹੈ, ਜੇ ਤੁਹਾਨੂੰ ਦੇਰੀ ਹੋ ਗਈ ਹੈ ਤਾਂ ਕੀ ਮੈਂ ਤੁਹਾਨੂੰ ਛੱਡ ਆਵਾਂ? ਉਨ੍ਹਾਂ ਕਿਹਾ ਕਿ ਨਹੀਂ ਨਹੀਂ ਡਾਕਟਰ ਸਾਹਿਬ, ਅਜੇ ਤਾਂ ਮੈਂ ਘਰ ਜਾਣਾ ਹੈ, ਨਾਸ਼ਤਾ ਤਿਆਰ ਕਰਨਾ ਹੈ ਤੇ ਠੀਕ ਨੌ ਵਜੇ ਉੱਥੇ ਪਹੁੰਚ ਜਾਵਾਂਗਾ।
ਉਹ ਜਾਣ ਲਈ ਉੱਠ ਕੇ ਖੜ੍ਹਾ ਹੋ ਗਿਆ। ਮੈਂ ਕਿਹਾ ਕਿ ਨਾਸ਼ਤਾ ਇੱਥੇ ਕਰ ਲਵੋ ਤਾਂ ਬਜ਼ੁਰਗ ਨੇ ਕਿਹਾ ਕਿ ਮੈਂ ਤਾਂ ਨਾਸ਼ਤਾ ਇੱਥੇ ਕਰ ਲਵਾਂਗਾ ਪਰ ਉਸ ਨੂੰ ਨਾਸ਼ਤਾ ਕੌਣ ਕਰਵਾਏਗਾ। ਮੈਂ ਪੁੱਛਿਆ ਕਿ ਉਹ ਕੌਣ ਹੈ ਜਿਸ ਨੂੰ ਨਾਸ਼ਤਾ ਕਰਵਾਉਣ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਬਜ਼ੁਰਗ ਨੇ ਕਿਹਾ ਕਿ ਮੇਰੀ ਪਤਨੀ।
ਮੈਂ ਪੁੱਛਿਆ ਕਿ ਉਹ ਕਿੱਥੇ ਰਹਿੰਦੇ ਹਨ ਅਤੇ ਤੁਸੀਂ ਨੌ ਵਜੇ ਕਿੱਥੇ ਪਹੁੰਚਣਾ ਹੈ। ਬਜ਼ੁਰਗ ਨੇ ਕਿਹਾ ਕਿ ਉਹ ਮੇਰੇ ਬਗੈਰ ਰਹਿੰਦੀ ਨਹੀਂ ਸੀ ਪਰ ਹੁਣ ਉਹ ਬਿਮਾਰ ਹੈ ਤੇ ਇੱਕ ਨਰਸਿੰਗ ਹੋਮ ਵਿੱਚ ਭਰਤੀ ਹੈ। ਮੈਂ ਪੁੱਛਿਆ ਕਿ ਕੀ ਤਕਲੀਫ਼ ਹੈ ਉਨ੍ਹਾਂ ਨੂੰ ?
ਉਸ ਨੇ ਦੱਸਿਆ ਕਿ ਮੇਰੀ ਪਤਨੀ ਅਲਜ਼ਾਇਮਰ ਤੋਂ ਪੀੜਿਤ ਹੈ ਤੇ ਉਸ ਦੀ ਯਾਦਦਾਸ਼ਤ ਚਲੀ ਗਈ ਹੈ। ਉਹ ਪਿਛਲੇ ਪੰਜ ਸਾਲ ਤੋਂ ਇਸ ਬਿਮਾਰੀ ਨਾਲ ਜੂਝ ਰਹੀ ਹੈ। ਉਸ ਨੇ ਦੱਸਿਆ ਕਿ ਹੁਣ ਉਹ ਮੈਨੂੰ ਪਹਿਚਾਣਦੀ ਵੀ ਨਹੀਂ ਹੈ ਪਰ ਮੈਂ ਹਰ ਰੋਜ਼ ਉਸ ਨੂੰ ਨਾਸ਼ਤਾ ਕਰਵਾਉਦਾ ਹਾਂ ਪਰ ਉਹ ਮੇਰੇ ਵੱਲ ਇੰਝ ਵੇਖਦੀ ਹੈ ਜਿਵੇਂ ਮੈਂ ਕੋਈ ਗੈਰ ਹੋਵਾਂ। ਇੰਨਾ ਕਹਿੰਦਿਆਂ ਹੀ ਬਜ਼ੁਰਗ ਦੀਆਂ ਅੱਖਾਂ ਵਿੱਚ ਹੰਝੂ ਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
so swtt story
Sohrab Grewal
story bhot vadiya lggi.