ਜਾਪਾਨ ਵਿਚ ਮਛੇਰੇ ਜਦੋਂ ਵੀ ਡੂੰਘੇ ਪਾਣੀਆਂ ਚੋਂ ਮੱਛੀਆਂ ਫੜ ਕੰਢੇ ਤੇ ਲੈ ਕੇ ਆਉਂਦੇ ਤਾਂ ਬਹੁਤੀਆਂ ਰਾਹ ਵਿਚ ਹੀ ਮਰ ਜਾਇਆ ਕਰਦੀ ਤੇ ਮੰਡੀ ਤੱਕ ਬੋ ਮਾਰਨ ਲੱਗ ਜਾਇਆ ਕਰਦੀਆਂ..!
ਫੇਰ ਜਪਾਨੀਆਂ ਨੇ ਮੱਛੀਆਂ ਨੂੰ ਜਿਉਂਦੇ ਅਤੇ ਤਾਜੇ ਰੱਖਣ ਲਈ ਇੱਕ ਹੱਲ ਲੱਭਿਆ ਗਿਆ..
ਨਿੱਕੇ-ਨਿੱਕੇ ਟੈਂਕ ਬਣਾਏ..ਓਹਨਾ ਵਿਚ ਪਹਿਲਾਂ ਨਿਯਮਿਤ ਮਾਤਰਾ ਵਿਚ ਮੱਛੀਆਂ ਭਰੀਆਂ ਜਾਂਦੀਆਂ..
ਫੇਰ ਮੱਛੀਆਂ ਦੇ ਭਰੇ ਹਰ ਟੈਂਕ ਵਿਚ ਇੱਕ ਨਿੱਕੀ ਜਿਹੀ ਸ਼ਾਰਕ ਮੱਛੀ ਛੱਡ ਦਿੱਤੀ ਜਾਂਦੀ..!
ਜਿਕਰਯੋਗ ਏ ਕੇ ਸਮੁੰਦਰ ਦੀ ਸ਼ਾਰਕ ਆਲੇ ਦਵਾਲੇ ਦੀਆਂ ਨਿੱਕੀਆਂ ਮੱਛੀਆਂ ਨੂੰ ਖਾ ਜਾਇਆ ਕਰਦੀ ਏ..!
ਹੁਣ ਟੈਂਕ ਵਿਚ ਸਟੋਰ ਕੀਤੀਆਂ ਮੱਛੀਆਂ ਨੇ ਅਵੇਸਲੇ ਰਹਿਣਾ ਛੱਡ ਦਿੱਤਾ..
ਹਮੇਸ਼ਾਂ ਚੁਸਤ ਦਰੁਸਤ ਹਰਕਤ ਕਰਦੀਆਂ ਦਾ ਸਾਰਾ ਧਿਆਨ ਕੋਲ ਹੀ ਵਿਚਰਦੇ ਹੋਏ ਦੁਸ਼ਮਣ ਵੱਲ ਹੁੰਦਾ..ਤੇ ਇਸੇ ਸਾਵਧਾਨੀ ਵਿਚ ਵਿਚਰਦੀਆਂ ਉਹ ਸਾਰੀਆਂ ਅਖੀਰ ਤੱਕ ਜਿਉਂਦਿਆਂ ਰਹਿੰਦੀਆਂ!
ਦੋਸਤੋ ਅਵੇਸਲਾ ਪਣ ਮੌਤ ਏ..ਖਾਤਮੇ ਦੀ ਨਿਸ਼ਾਨੀ ਏ..ਚਾਹੇ ਉਹ ਕੌਂਮਾਂ ਹੋਣ ਤੇ ਭਾਵੇਂ ਆਮ ਲੋਕ..
ਅਵੇਸਲਾ ਪਣ ਬੰਦੇ ਨੂੰ ਸਮੇ ਤੋਂ ਪਹਿਲਾਂ ਹੀ ਗੈਰ ਕੁਦਰਤੀ ਮੌਤ ਦੀ ਬੁੱਕਲ ਵਿਚ ਸੌਂਪ ਜਾਇਆ ਕਰਦਾ ਏ..!
ਆਓ ਕੌਮ ਨੂੰ ਦਰਪੇਸ਼ ਮਸਲਿਆਂ ਦੀ ਗੱਲ ਕਰੀਏ..
ਅਕਸਰ ਹੀ ਸਭ ਤੋਂ ਪਹਿਲਾਂ ਆਰ.ਐੱਸ.ਐੱਸ,ਡੇਰਾ ਵਾਦ,ਝੂਠੇ ਸਾਧ,ਪੰਜਾਬੀ ਬੋਲੀ ਦਾ ਘਾਣ,ਪਾਣੀਆਂ ਦੀ ਲੁੱਟ,ਸਿੱਖੀ ਸਿਧਾਂਤ ਨੂੰ ਖੋਰਾ,ਗ੍ਰੰਥਾਂ ਵਿਚ ਮਿਲਾਵਟ,ਜਵਾਨੀ ਦਾ ਘਾਣ,ਨਸ਼ਿਆਂ ਦੇ ਦਰਿਆਵਾਂ ਦੀ ਗੱਲ ਕੀਤੀ ਜਾਂਦੀ ਏ..
ਅਸਲ ਵਿਚ ਇਹ ਸਭ ਕੁਝ ਸਾਡੇ ਟੈਂਕਾਂ ਵਿਚ ਛੱਡੀਆਂ ਹੋਈਆਂ ਉਹ ਸ਼ਾਰਕਾਂ ਹਨ ਜੋ ਸਾਨੂੰ ਅਵੇਸਲੇ ਹੋਣ ਤੋਂ ਬਚਾਈ ਰੱਖਦੀਆਂ..ਵੇਲੇ ਕੁਵੇਲੇ ਟੁੰਬਦੀਆਂ ਹਨ..ਹੱਲਾਸ਼ੇਰੀ ਦਿੰਦੀਆਂ ਹਨ ਕੇ ਅੱਖਾਂ ਖੁੱਲੀਆਂ ਰੱਖੋ..ਢਿੱਲੇ ਨਾ ਪਵੋ..ਨਹੀਂ ਤੇ ਚਾਰੇ ਪਾਸਿਓਂ ਹੁੰਦੇ ਹਮਲਿਆਂ ਵਿਚ ਮੁੱਕ ਜਾਵੋਗੇ..
ਤੇ ਅਸੀ ਗੈਰ ਕੁਦਰਤੀ ਮੌਤ ਦੀ ਬੁੱਕਲ ਵਿਚ ਪੈਣ ਤੋਂ ਵਾਕਿਆ ਹੀ ਕੁਝ ਹੱਦ ਤੱਕ ਬੱਚੇ ਰਹਿੰਦੇ ਹਾਂ..!
ਕਲਪਨਾ ਕਰੋ ਜੇ ਦਸਮ ਪਿਤਾ ਚਮਕੌਰ ਦੇ ਗੜੀ ਵਿਚ ਅਵੇਸਲੇ ਹੋ ਗਏ ਹੁੰਦੇ..
ਬੰਦਾ ਬਹਾਦੁਰ ਗੁਰਦਾਸ ਨੰਗਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ