ਇਹ ਕਹਾਣੀ ਮੇਰੀ ਸਕੂਲ ਵਾਲੀ ਜਿੰਦਗੀ ਦੀ ਆ।ਮੇਰੀ ਇਹ ਸਕੂਲ ਵਾਲੀ ਜਿੰਦਗੀ ਨਾਲ ਮੇਰੀ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ। ਮੇਰੀ ਕਿ ਹਰ ਇਕ ਦੀਆਂ ਜੁੜੀਆਂ ਹੁੰਦੀਆਂ ਨੇ। ਹਰ ਇਕ ਆਪਣੇ ਸਕੂਲ ਨੂੰ ਯਾਦ ਕਰਕੇ ਹੱਸਦਾ ਆ ਤੇ ਰੋਦਾਂ ਵੀ ਆ। ਤੇ ਮੈ ਵੀ ਆਪਣੇ ਸਕੂਲ ਦੇ ਨਾਲ ਜੁੜੇ ਕਈ ਪਲਾ ਨੂੰ ਯਾਦ ਕਰਕੇ ਹੱਸਦੀ ਆ ਤੇ ਕਈ ਪਲਾ ਨੂੰ ਯਾਦ ਕਰਕੇ ਦੁੱਖੀ ਵੀ ਹੁੰਦੀ ਹਾਂ ਤੇ ਕਈ ਵਾਰ ਮੇਰੀ ਅੱਖਾ ਵਿੱਚ ਹੰਝੂ ਵੀ ਆ ਜਾਦੇ ਨੇ।
ਅੱਜ ਤੋਂ ੧੫ ਕੁ ਸਾਲ ਪਹਿਲਾ ਦੀ ਗੱਲ ਆ। ਜਦੋਂ ਮੈ ਸਕੂਲ ਵਿੱਚ ਦਾਖਲਾ ਕਰਵਾਉਣ ਗਈ ਸੀ। ਮੈ ਬਹੁਤ ਖੁਸ਼ ਸੀ। ਤੇ ਮੇਰੇ ਮੰਮੀ ਤੇ ਪਾਪਾ ਵੀ ਬਹੁਤ ਖੁਸ਼ ਸੀ। ਮੈਂ ਤਾਂ ਇਸ ਲਈ ਖੁਸ਼ ਸੀ ਕਿਉਂਕਿ ਮੈਨੂੰ ਸਕੂਲ ਜਾਣ ਦੀ ਬਹੁਤ ਖੁਸ਼ੀ ਸੀ ਅਤੇ ਤੇ ਮੇਰੇ ਮੰਮੀ ਨੂੰ ਇਸ ਗੱਲ ਖੁਸ਼ੀ ਸੀ ਕਿ ਥੋੜਾ ਸਮਾਂ ਘਰ ਵਿੱਚ ਸ਼ਾਂਤੀ ਰਹੇਗੀ। ਜਦੋਂ ਮੈਂ ਸਕੂਲ ਵਿੱਚ ਆਵਾਗੀ । ਕਿਉਂਕਿ ਮੈ ਬਹੁਤ ਜ਼ਿਆਦਾ ਸ਼ਰਾਰਤੀ ਸੀ।
ਮੇਰਾ ਸਕੂਲ ਵਿੱਚ ਦਾਖਲਾ ਹੋ ਗਿਆ ਤੇ ਫਿਰ ਮੈਡਮ ਨੇ ਕਿਹਾ ਕਿ ਬੱਚੀ ਨੂੰ ੧੫ ਅਪੈ੍ਲ ਤੋਂ ਸਕੂਲ ਭੇਜਣਾ ਸੁਰੂ ਕਰ ਦੀਉ। ਮੈ ਬਹੁਤ ਖੁਸ਼ ਸੀ। ਫਿਰ ਮੇਰੀ ਮੰਮੀ ਨੇ ਘਰ ਆ ਕੇ ਸਭ ਨੂੰ ਦੱਸਿਆ ਕਿ ਮੇਰਾ ਦਾਖਲਾ ਹੋ ਗਿਆ ਹੈ ,ਇਹ ਸੁਣ ਕੇ ਸਭ ਬਹੁਤ ਖੁਸ਼ ਹੋਏ।
੧੫ ਅਪ੍ਰੈਲ ਆ ਗਿਆ ,ਤੇ ਮੈ ਬਹੁਤ ਉਦਾਸ ਸੀ ਕਿਉਕਿ ਮੈਂ ਵੀ ਉਹਨਾ ਸਾਰਿਆਂ ਬੱਚਿਆਂ ਦੀ ਤਰ੍ਹਾਂ ਦੀ ਹੀ ਜੋ ਦਾਖਲੇ ਵਾਲੇ ਦਿਨ ਹੀ ਖੁਸ਼ ਹੁੰਦੇ ਨੇ ਪਰ ਸਕੂਲ ਜਾਣ ਵੇਲੇ ਬਹੁਤ ਉਦਾਸ ਹੁੰਦੇ ਨੇ। ਬਸ ਥੋੜਾ ਜਿਹਾ ਸਮਾਂ ਰਹਿ ਗਿਆ ਸੀ ਮੇਰੇ ਸਕੂਲ ਜਾਣ ਦਾ ਤੇ ਮੈ ਉਚੀ ਉਚੀ ਰੋ ਲੱਗੀ। ਤੇ ਮੈਨੂੰ ਸਾਰੇ ਪੁਛਣ ਲੱਗੇ ਕਿ ਕੀ ਹੋ ਗਿਆ ਮੈਂ ਕਿਹਾ ਕਿ ਮੈਂ ਸਕੂਲ ਨਹੀ ਜਾਣਾ ਤੇ ਫਿਰ ਮੇਰੀ ਮੰਮੀ ਨੇ ਕਿਹਾ ਕਿ ਸਕੂਲ ਤਾਂ ਜਾਣਾ ਹੀ ਪੈਣਾ। ਤੇ ਫਿਰ ਮੈਂ ਕਿਹਾ ਕਿ ਜੇਕਰ ਮੈਨੂੰ ਸਕੂਲ ਭੇਜਣਾ ਏ ਤਾਂ ਤੁਹਾਨੂੰ ਪੈਸੇ ਦੇਣੇ ਪੈਣੇ ਆ ਮੰਮੀ ਨੇ ਠੀਕ ਆ ਤੇ ਮੰਮੀ ਅੰਦਰ ਗਈ ਤੇ ਇਕ ਰੁਪਇਆਂ ਲਿਆਣ ਕੇ ਮੈਨੂੰ ਦੇ ਦਿੱਤਾ ਤੇ ਕਹਿਣ ਲੱਗੀ ਕੇ ਹੁਣ ਚੁੱਪ ਚਾਪ ਸਕੂਲ ਚਲੀ ਜਾ। ਫਿਰ ਮੈਨੂੰ ਮੇਰੇ ਬਾਪੂ ਜੀ ਸਕੂਲ ਛੱਡਣ
ਚਲੇ ਗਏ।
ਜਦੋਂ ਮੈ ਸਕੂਲ ਦੇ ਅੰਦਰ ਗਈ ਉਦੋਂ ਮੈ ਬਹੁਤ ਉਦਾਸ ਸੀ। ਫਿਰ ਮੈਡਮ ਨੇ ਮੇਰੇ ਵੱਲ ਦੇਖਿਆ ਅਤੇ ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ। ਫਿਰ ਉਹ ਮੇਰਾ ਨਾਮ ਪੁਛਣ ਲੱਗੇ ਤੇ ਮੈ ਦੱਸ ਦਿੱਤਾ ਅਤੇ ਬਸ ਤਰਾ ਹੀ ਮੈਡਮ ਮੇਰੇ ਕੋਲੋਂ ਸਵਾਲ ਪੁੱਛੀ ਗਏ ਤੇ ਮੈ ਜਵਾਬ ਦਿੰਦੀ ਰਹੀ।
੧੫ ਅਪ੍ਰੈਲ ਨੂੰ ਮੇਰੇ ਸਕੂਲ ਦਾ ਮੇਰਾ ਪਹਿਲਾਂ ਦਿਨ ਸੀ। ਤੇ ਮੇਰਾ ਕੋਈ ਦੋਸਤ ਵੀ ਨਹੀਂ ਸੀ। ਮੈ ਬਹੁਤ ਚੁੱਪ ਚਾਪ ਬੈਠੀ ਰਹੀ ਤੇ ਨਾ ਹੀ ਮੈਨੂੰ ਕੁਝ ਲਿਖਣਾ ਤੇ ਨਾ ਹੀ ਕੁਝ ਪੜਨਾ ਆਉਦਾ ਸੀ।
ਕੁਝ ਕੁ ਦਿਨ ਬੀਤ ਗਏ ਤੇ ਮੈਨੂੰ ਥੌੜਾ ਕੁਝ ਲਿਖਣਾ ਆ ਗਿਆ ਤੇ ਮੇਰੇ ਬਹੁਤ ਸਾਰੀਆਂ ਸਹੇਲੀਆਂ ਤੇ ਦੋਸਤ ਵੀ ਬਣਗੇ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Dilpreet gill
very good story
Sandhu
Nice story
Rekha Rani
ਤੁਹਾਨੂੰ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਯਾਦ ਹਨ ਪਰ ਮੈਨੂੰ ਨਹੀ। ਤੁਹਾਡੀ ਉਮਰ ਕਿੰਨੀ ਕੁ ਹੈ ਮੈਡਮ। not bad but janurly.
jagjit singh
very nice story
Navdeep
Interesting story