ਦੀਵਾ ::— ਇੱਕ ਰੂਹਾਨੀ ਮੁਹੱਬਤ .
ਦਿਵਾਲੀ 2015 ਸ਼ਾਮ ਦਾ ਵਕਤ ਸੀ .ਮੌਸ਼ਮ ਦਾ ਮਿਜ਼ਾਜ ਬਹੁਤ ਹੀ ਸੋਹਣਾ ਸੀ ਸਾਰੇ ਘਰਾਂ ਵਿੱਚ ਦੀਵੇ ਜਗ ਰਹੇ ਸਨ, ਸਾਰਾ ਪਿੰਡ ਰੌਸ਼ਨੀ ਨਾਲ ਜਗਮਗਾ ਰਿਹਾ ਸੀ . ਬਹੁਤ ਹੀ ਸੋਹਾਵਣਾ ਦ੍ਰਿਸ਼ ਸੀ.
ਮੈ ਛੱਤ ਤੇ ਖੜਾ ਅਨੰਦ ਲੈ ਰਿਹਾ ਸੀ ਇਸ ਸੋਹਣੇ ਮਾਹੌਲ ਦਾ.ਏਨੇ ਨੂੰ ਮਾਂ ਨੇ ਆਵਾਜ਼ ਮਾਰੀ ਕਿ ਦੀਵਾ ਬਾਲ ਆ ਗੁਰੂ ਘਰ .ਗੁਰਦੁਆਰਾ ਸਾਹਬ ਦਾ ਮਹੌਲ ਵੀ ਕਾਫੀ ਜਗਮਗ ਭਰਿਆ ਸੀ . ਰੂਹ ਤ੍ਰਪਤ ਹੋ ਗਈ ਦੇਖ ਕੇ .ਮੈ ਅਪਣੇ ਕਿਸੇ ਖਾਸ ਦੀ ਸੋਚ ਵਿੱਚ ਗੁੰਮ ਹੋ ਗਿਆ ਸੀ ਇਹ ਖੂਬਸੂਰਤੀ ਮੇਰੇ ਦਿਲ ਨੂੰ ਸੋਚੀ ਪਾ ਦਿੱਤਾ ਕਿ ਕਾਸ਼ ਉਹ ਨਾਲ ਹੁੰਦੀ ਤਾ ਦੀਵਾਲੀ ਦੀ ਇਸ ਰੌਸਨੀ ਦੀ ਖੁਸ਼ੀ ਦੁੱਗਣੀ ਹੋ ਜਾਂਦੀ . ਪਰ ਆਪਣੀਆਂ ਸੋਚ ਉਡਾਰੀਆ ਚੋ ਬਾਹਰ ਆ ਕੇ ਰੱਬ ਦਾ ਨਾਮ ਲੇ ਕੇ ਗੁਰੂ ਘਰ ਦੇ ਪਿੱਛਲੀ ਪਾਸਿਓਂ ਪੌੜੀਆਂ ਰਾਹੀ ਛੱਤ ਤੇ ਪਹੁੰਚਿਆ .ਉਪਰ ਦੇਖਿਆ ਕਿ ਇੱਕ ਲੜਕੀ ਇੱਕ ਖੂੰਜੇ ਤੇ ਬੈਠੀ ਦੀਵਾ ਜਗਾਉਣ ਦੀ ਕੋਸ਼ਿਸ਼ ਕਰ ਰਹੀ ਸੀ .ਮੈਨੂੰ ਇੱਕ ਵਾਰ ਤਾ ਲੱਗਿਆ ਕਿ ਮੇਰੀ ਮੁਹੱਬਤ ਖਾਸ ਦੋਸਤ ਹੀ ਹੈ, ਪਰ ਮੈ ਸੋਚਿਆ ਕਿ ਉਹ ਕਿਵੇ ਆ ਸਕਦੀ ਆ. ਸੋ ਮੈ ਦੀਵਾ ਜਗਾਉਣ ਲੱਗਿਆ . ਪਰ ਮੇਰਾ ਦਿਲ ਵਾਰ ਵਾਰ ਉਸ ਵੱਲ ਦੇਖਣ ਲਈ ਕਾਹਲਾ ਪੈ ਰਿਹਾ ਸੀ. ਪਰ ਦਿਲ ਕਹਿ ਰਿਹਾ ਸੀ ਕਿ ਇਹ ਤੇਰੇ ਪਿਆਰ ਦੀ ਤੌਹੀਨ ਹੋਵੇਗੀ . ਪਰ ਆਖਿਰ ਵਿੱਚ ਜਦੋ ਮੈ ਦੇਖਿਆ ਤਾ, ਉਸ ਨੇ ਦੀਵਾ ਜਗਾ ਕੇ ਹੱਥੇਲੀ ਤੇ ਰੱਖ ਚਿਹਰੇ ਦੇ ਸਾਹਮਣੇ ਕੋਲ ਲਿਆਂਦਾ ਤਾਂ ਮੇਰੀ ਰੂਹ ਤੱਕ ਖੁਸ਼ੀ ਨਾਲ ਨੱਚਣ ਨੂੰ ਕਰਦੀ ਸੀ, ਮੇਰੇ ਮਨ ਦੀ ਸ਼ਾਇਦ ਰੱਬ ਕੋਲ ਖੜਾ ਸੁਣ ਰਿਹਾ ਸੀ.ਜਿਸ ਨੂੰ ਯਾਦ ਕਰ ਰਿਹਾ ਸੀ ਉਹੀਉ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ