ਉਹਨਾ ਸਭ ਦਾ ਦਿਲੋਂ ਧੰਨਵਾਦ ਕਰਦੀ ਆ ਜਿਹਨਾ ਨੇ ਮੇਰੀ ਕਹਾਣੀ ਮੇਰੀ ਸਕੂਲ ਵਾਲੀ ਜ਼ਿੰਦਗੀ ਨੂੰ ਪਸੰਦ ਕੀਤਾ । ਹੁਣ ਮੈਂ ਤੁਹਾਨੂੰ ਇਸ ਕਹਾਣੀ ਵਿੱਚ ਆਪਣੀ ਅੱਗੇ ਸਕੂਲ ਵਾਲੀ ਜਿੰਦਗੀ ਬਾਰੇ ਦੱਸਾਗੀ। ਜੋ ਮੇਰੀ ਛੇਵੀਂ ਕਲਾਸ ਤੋਂ ਸ਼ੁਰੂ ਹੁੰਦੀ ਹੈ। ਜੋ ਬਹੁਤ ਵਧੀਆ ਹੁੰਦੀ ਹੈ। ਉਝ ਤਾ ਮੇਰੀ ਪੰਜਵੀ ਕਲਾਸ ਤੱਕ ਦੀ ਵੀ ਜਿੰਦਗੀ ਵੀ ਬਹੁਤ ਵਧੀਆ ਹੁੰਦੀ ਹੈ।
ਮੇਰੇ ਪਾਪਾ ਨੇ ਮੇਰਾ ਦਾਖਲਾ ਸਾਡੇ ਪਿੰਡ ਨਾਲ ਲੱਗਦੇ ਪਿੰਡ ਦੇ ਸਰਕਾਰੀ ਸਕੂਲ ਵਿਚ ਕਰਵਾਇਆ। ਕਿਉਕਿ ਸਾਡੇ ਪਿੰਡ ਵਿੱਚ ਜਿਹੜਾ ਸਕੂਲ ਸੀ ਉਹ ਪੰਜਵੀ ਤੱਕ ਦਾ ਹੀ ਸੀ।ਇਸ ਲਈ ਉਹਨਾ ਨੇ ਮੇਰਾ ਦਾਖਲਾ ਉਸ ਸਕੂਲ ਵਿੱਚ ਕਰਵਾ ਦਿੱਤਾ ਉਸ ਸਕੂਲ ਦਾ ਨਾਮ
ਸਰਕਾਰੀ ਮਿਡਲ ਸਕੂਲ ਸੀ। ਮੈਨੂੰ ਸਕੂਲ ਵਧੀਆ ਲੱਗੀਆਂ। ਪਰ ਮੈਂ ਖੁਸ਼ ਨਹੀਂ ਸੀ ਕਿਉਂਕਿ ਮੈਨੂੰ ਆਪਣਾ ਪੁਰਾਣਾ ਸਕੂਲ ਛੱਡਣਾ ਪਿਆ ਸੀ ਤੇ ਮੇਰੇ ਨਾਲ ਦੇ ਬੱਚਿਆਂ ਵਿਚੋ ਕਿਸੇ ਨੇ ਵੀ ਉਸ ਸਕੂਲ ਵਿੱਚ ਦਾਖਲਾ ਨਹੀ ਸੀ ਲਿਆ । ਬਸ ਇਕ ਹੀ ਕੁੜੀ ਨੇ ਮੇਰੇ ਨਾਲ ਦਾਖਲਾ ਲਿਆ ਸੀ ਤੇ ਉਸ ਨਾਲ ਮੇਰੀ ਬਣਦੀ ਨਹੀ ਸੀ। ਪਰ ਥੋੜੇ ਸਮੇਂ ਵਿੱਚ ਹੀ ਉਹ ਮੇਰੀ ਸਹੇਲੀ ਬਣ ਗਈ ਸੀ ਤੇ ਅਸੀ ਦੋਨੋ ਇਕਠੇ ਹੀ ਸਕੂਲ ਵਿੱਚ ਜਾਦੇ ਸੀ ।
ਮੇਰਾ ਸਕੂਲ ਵਿੱਚ ਦਾਖਲਾ ਤਾ ਹੋ ਗਿਆ ਸੀ ਪਰ ਮੇਰਾ ਸਕੂਲ ਵਿੱਚ ਜਾਣ ਨੂੰ ਦਿਲ ਨਹੀ ਸੀ ਕਰਦਾ। ਕਿਉਂਕਿ ਮੈਨੂੰ ਉਥੇ ਕੋਈ ਵੀ ਜਾਣਦਾ ਨਹੀਂ ਸੀ ਤੇ ਨਾ ਹੀ ਮੈਂ ਕਿਸੇ ਨੂੰ ਜਾਣਦੀ ਸੀ।
ਪਰ ਕੁਝ ਕੁ ਦਿਨ ਬੀਤ ਗਏ ਅਤੇ ਮੇਰੀ ਕਈ ਦੋਸਤ ਬਣ ਗਏ ਤੇ ਕਈ ਕੁੜੀਆਂ ਨਾਲ ਤਾ ਮੇਰੀ ਬਹੁਤ ਪੱਕੀ ਦੋਸਤੀ ਹੋ ਗਈ ਤੇ ਉਹ ਅੱਜ ਤੱਕ ਹੈ। ਮੈ ਸਭ ਤੋਂ ਛੋਟੀ ਇਸ ਲਈ ਮੈਨੂੰ ਸਭ ਬਹੁਤ ਪਿਆਰ ਕਰਦੀਆਂ ਹਨ । ਮੈਂ ਵੀ ਉਨ੍ਹਾਂ ਨੂੰ ਬਹੁਤ ਕਰਦੀ ਹਾਂ। ਮੇਰੀਆਂ ਸਾਰੀਆਂ ਸਹੇਲੀਆਂ ਹੀ ਪੜਾਈ ਵਿੱਚ ਠੀਕ ਸੀਗੀਆ। ਅਸੀਂ ਸਾਰੀਆਂ ਰਲਕੇ ਪੜਾਈ ਕਰਦੀਆਂ ਤੇ ਚੰਗੇ ਨੰਬਰਾਂ ਨਾਲ ਪਾਸ ਹੋ ਜਾਦੀਆਂ ਸੀ।
ਜਦ ਮੈ ਛੇਵੀਂ ਕਲਾਸ ਵਿਚ ਹੋਈ ਤਾਂ ਮੈਨੂੰ ਪਹਿਲੀ ਵਾਰ ਡਰਾਇੰਗ ਤੇ ਕੰਪਿਊਟਰ ਦੀ ਕਿਤਾਬ ਮਿਲੀ ਸੀ। ਮੈ ਬਹੁਤ ਖੁਸ਼ ਹੋਈ ਸੀ। ਬਸ ਫਿਰ ਸਾਡੀ ਹੌਲੀ ਹੌਲੀ ਡਰਾਇੰਗ ਤੇ ਕੰਪਿਊਟਰ ਦੀ ਕਲਾਸ ਲੱਗਣ ਲੱਗੀ ਕਲਾਸਾਂ ਤਾ ਹੋਰ ਵੀ ਲੱਗਦੀਆਂ ਸੀ ਪਰ ਇਹ ਦੋਹੇ ਕਲਾਸ ਬਹੁਤ ਵਧੀਆ ਲੱਗਦੀਆਂ ਸੀ। ਪਰ ਇਹ ਦੋਨਾਂ ਦੀ ਕਲਾਸਾ ਹਫ਼ਤੇ ਵਿੱਚ ਤਿੰਨ ਜਾ ਚਾਰ ਦਿਨ ਲੱਗਦੀਆਂ ਸੀ ਤੇ ਜਦ ਵੀ ਸਾਡੀ ਕੰਪਿਊਟਰ ਦੀ ਕਲਾਸ ਲੱਗਦੀ ਸੀ ਸਾਨੂੰ ਕੰਪਿਊਟਰ ਚਲਾਉਣ ਨੂੰ ਮਿਲ ਜਾਂਦਾ ਸੀ ਤੇ ਡਰਾਇੰਗ ਵਾਲੇ ਤਾਂ ਸਰ ਹੀ ਬਹੁਤ ਵਧੀਆ ਸੀ। ਉਹ ਸਭ ਨੂੰ ਬਹੁਤ ਪਿਆਰ ਕਰਦੇ ਸੀ। ਇਨ੍ਹਾਂ ਦੇ ਨਾਲ ਨਾਲ ਮੈਨੂੰ ਸਾਇੰਸ ਤੇ ਸਮਾਜਿਕ ਸਿਖਿਆ ਵੀ ਬਹੁਤ ਵਧੀਆ ਲੱਗਦੀ ਸੀ । ਪਰ ਮੈਥ ਮੈਨੂੰ ਵਧੀਆ ਨਹੀ ਲਗਦਾ ਸੀ। ਤੇ ਹਿੰਦੀ ਵਾਲੇ ਸਰ ਤਾਂ ਮੈਨੂੰ ਬਹੁਤ ਪਿਆਰ ਕਰਦੇ ਸੀ ਕਿਉਂ ਕਿ ਮੈ ਪੜਾਈ ਦੇ ਨਾਲ ਨਾਲ ਬੋਲਣ ਚ ਵੀ ਵਧੀਆ ਸੀ। ਕੁਝ ਦਿਨ ਬੀਤ ਗਏ ਤੇ ਸਾਡੇ ਪੇਪਰ ਹੋਣ ਲੱਗੇ ਤੇ ਮੈ ਸਾਰੇ ਹੀ ਵਿਸਿ਼ਆਂ ਚ ਵਧੀਆ ਨੰਬਰ ਲੈ ਕੇ ਪਾਸ ਹੋ ਗਈ । ਪਰ ਕਿਸੇ ਵੀ ਨੰਬਰ ਤੇ ਨਾ ਆਈ। ਮੈ ਕਿਸੇ ਵੀ ਨੰਬਰ ਤੇ ਤਾ ਨਾ ਆਈ ਕਿਉਂਕਿ ਮੈ ਪੜਾਈ ਵਿੱਚ ਉਹਨੀ ਹੁਸਿ਼ਆਰ ਨਾ ਰਹੀ ਜਿਨੀ ਕਿ ਪੰਜਵੀ ਵਿਚ ਸੀ।
ਮੈ ਸੱਤਵੀਂ ਕਲਾਸ ਵਿੱਚ ਹੋ ਗਈ । ਮੈ ਸੱਤਵੀਂ ਵਿੱਚ ਵੀ ਵਧੀਆ ਪੜਾਈ ਕੀਤੀ । ਤੇ ਚੰਗੇ ਨੰਬਰਾਂ ਨਾਲ ਪਾਸ ਵੀ ਹੋ ਗਈ ਤੇ ਮੈ ਪੜਾਈ ਦੇ ਨਾਲ ਨਾਲ ਹੋਰ ਪੋ੍ਗਰਾਮ ਵਿੱਚ ਵੀ ਹਿਸਾ ਲੈਦੀ ਸੀ ਤੇ ਕਈ ਵਾਰ ਤਾ ਮੈਨੂੰ ਇਨਾਮ ਵੀ ਮਿਲੇ। ਤੇ ਮੈਨੂੰ ਥੋੜਾ ਬਹੁਤਾ ਕੰਪਿਊਟਰ ਵੀ ਚਲਾਉਣਾ ਆ ਗਿਆ ਸੀ।
ਸਾਡੇ ਸਕੂਲ ਵਿਚੋ ਇਕ ਟੂਰ ਗਿਆ ਤੇ ਅਸੀ ਸਾਰੀਆਂ ਸਹੇਲੀਆਂ ਟੂਰ ਤੇ ਗਈਆਂ। ਤੇ ਕੁਝ ਦਿਨ ਬੀਤ ਗਏ ਤੇ ਸਾਡੇ ਪੇਪਰ ਹੋਣ ਲੱਗੇ। ਮੇਰੇ ਪੇਪਰ ਵਧੀਆ ਹੋਏ ਤੇ ਮੈ ਸੱਤਵੀ ਕਲਾਸ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਕਈ।ਸੱਤਵੀ ਕਲਾਸ ਪਾਸ ਕਰਨ ਤੋ ਬਾਦ ਮੈ ਅੱਠਵੀ ਵਿਚ ਹੋ ਗਈ। ਪਰ ਅੱਠਵੀ ਵਿਚ ਸਾਡੇ ਪੇਪਰ ਨਾ ਹੋਏ । ਬਸ ਮਹੀਨੇ ਵਾਰ ਟੈਸਟ ਹੁੰਦੇ ਰਹੇ ਤੇ ਉਹਨਾਂ ਨੂੰ ਦੇਖਦੇ ਹੋਏ ਸਾਨੂੰ ਪਾਸ ਕਰ ਦਿੱਤਾ। ਸਾਡੀ ਪੂਰੀ ਕਲਾਸ ਖੁਸ ਹੋਈ। ਪਰ ਸਾਰੀ ਕਲਾਸ ਉਦਾਸ ਵੀ ਸੀ ਕਿਉਂਕਿ ਜਿਸ ਸਕੂਲ ਵਿੱਚ ਅਸੀ ਪੜਦੇ ਸੀ ਉਹ ਸਕੂਲ ਅੱਠਵੀ ਤੱਕ ਦਾ ਸੀ। ਸਭ ਨੇ ਅੱਜ ਅਲਗ ਅਲਗ ਹੋ ਜਾਣਾ ਸੀ। ਤੇ ਬਸ ਥੋੜੀ ਦੇਰ ਬਾਦ ਆਪਣੇ ਆਪਣੇ ਘਰ ਚਲੇ ਗਏ।
ਕੁਝ ਦਿਨ ਬੀਤ ਗਏ ਤੇ ਮੈ ਆਪਣਾ ਦਾਖਲਾ ਨਵੇਂ ਸਕੂਲ ਵਿੱਚ ਕਰਵਾਉਣਾ ਸੀ। ਮੈ ਬਹੁਤ ਖੁਸ਼ ਸੀ ਕਿਉਂਕਿ ਮੈ ਆਪਣੀ ਅੱਠਵੀ ਤੱਕ ਦੀ ਪੜਾਈ ਪਿੰਡ ਵਿੱਚ ਕੀਤੀ ਸੀ ਤੇ ਹੁਣ ਮੈ ਆਪਣੀ ਨੌਵੀ ਦੀ ਪੜਾਈ ਸਹਿਰ ਵਿੱਚ ਕਰਨੀ ਸੀ। ਮੈ ਆਪਣੇ ਪਿੰਡ ਦੇ ਨੇੜੇ ਲੱਗਦੇ ਸਹਿਰ ਦੇ ਇਕ ਸਕੂਲ ਵਿੱਚ ਦਾਖਲਾ ਕਰਵਾ ਲਿਆ ਤੇ ਮੇਰੀ ਕੁਝ ਸਹੇਲੀਆਂ ਨੇ ਵੀ ਉਸ ਸਕੂਲ ਵਿੱਚ ਦਾਖਲਾ ਕਰਵਾ ਲਿਆ। ਅਸੀ ਬਹੁਤ ਖੁਸ਼ ਹੋਈਆ ਕਿਉਂਕਿ ਅਸੀ ਫਿਰ ਇਕਠੀਆਂ ਹੋ ਗਈਆਂ ਸੀ। ਤੇ ਕੁਝ ਹੀ ਦਿਨਾ ਵਿੱਚ ਸਾਡੀਆਂ ਕਲਾਸਾ ਵੀ ਸੁਰੂ ਹੋ ਜਾਣੀ ਸੀ।
ਉਝ ਤਾ ਮੈਨੂੰ ਮੇਰੇ ਦੋਨੋਂ ਸਕੂਲ ਵਧੀਆ ਲਗਦੇ ਸੀ ਮੇਰੇ ਪਿੰਡ ਵਾਲਾ ਤੇ ਮੇਰੇ ਪਿੰਡ ਦੇ ਨਾਲ ਲਗਦਾ ਜਿਥੇ ਮੈ ਪੰਜਵੀ ਤੇ ਅੱਠਵੀ ਤੱਕ ਦੀ ਪੜਾਈ ਕੀਤੀ ਸੀ। ਪਰ ਜਿਸ ਸਕੂਲ ਵਿੱਚ ਮੈ ਨੋਵੀ ਕਲਾਸ ਵਿਚ ਦਾਖਲਾ ਲਿਆ ਸੀ ਉਹ ਮੇਰਾ ਸਭ ਤੋ ਪਸੰਦੀਦਾ ਸਕੂਲ ਸੀ। ਮੈਨੂੰ ਉਹ ਸਕੂਲ ਬਹੁਤ ਵਧੀਆ ਲੱਗਦਾ ਸੀ।
ਕੁਝ ਦਿਨ ਬੀਤ ਗਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Dharminder Singh
👌