(1)
ਦੋ ਦਿਨ ਪਹਿਲਾਂ
ਇੱਕ ਬੰਦ ਪਰ ਵੱਡਾ ਜਿਹਾ ਕਮਰਾ ਜਿਸ ਵਿਚ ਕੇਵਲ ਇਕ ਰੋਸ਼ਨਦਾਨ ਤੇ ਆਉਣ ਜਾਣ ਲਈ ਇਕੋ ਛੋਟਾ ਜਿਹਾ ਲੋਹੇ ਦਾ ਦਰਵਾਜ਼ਾ, ਬਿਨ੍ਹਾਂ ਖਿੜਕੀਆਂ ਦੇ ਸ਼ਾਇਦ ਜੇ ਇੱਥੇ ਕੋਈ ਰਹੇ ਤਾਂ ਉਸਦਾ ਦਮ ਘੁੱਟ ਜਾਵੇ। ਕੰਧਾਂ ਉੱਤੇ ਪੁਰਾਣੇ ਜ਼ਮਾਨੇ ਦੇ ਸ਼ੀਸ਼ਿਆਂ ਵਿਚ ਕੇਦ ਮੋਮਬੱਤੀਆਂ ਵਾਲੇ ਦੀਵੇ ਲਮਕ ਰਹੇ ਸਨ, ਜੋ ਸ਼ਾਇਦ ਇਸ ਕਮਰੇ ਦੀ ਰੋਸ਼ਨੀ ਦਾ ਇੱਕਮਾਤਰ ਸਹਾਰਾ ਸਨ।
ਕਮਰੇ ਵਿਚ ਜ਼ਿਆਦਾਤਰ ਚੀਜ਼ਾਂ ਪੁਰਾਣੇ ਜ਼ਮਾਨੇ ਦੀਆਂ ਹੀ ਸਨ| ਇੱਕ ਮੇਜ਼, ਜਿਸ ਉੱਤੇ ਧੂਲ ਖਾਂਦੀਆਂ ਕੁਝ ਕਿਤਾਬਾਂ ਸੀ; ਇੱਕ ਲੰਬਾ ਜਿਹਾ ਕਾਫੀ ਗੰਦਾ ਪਰਦਾ ਸੀ; ਇਕ ਲੋਹੇ ਦਾ ਟਰੰਕ ਜਿਸਦੇ ਕੁੰਢੇ ਅੰਦਰ ਫੱਸੇ ਹੋਣ ਕਰਕੇ ਖੁੱਲਾ ਸੀ; ਇੱਕ ਸ਼ੀਸ਼ਾ ਜਿਸਤੇ ਕਿਸੇ ਦੇ ਹੱਥ ਦਾ ਨਿਸ਼ਾਨ ਸੀ ਜਿਦਾਂ ਕਿਸੇ ਨੇ ਹੱਥ ਨਾਲ ਸ਼ੀਸ਼ਾ ਸਾਫ ਕੀਤਾ ਹੋਵੇ ਪਰ ਸਿਰਫ ਵਿਚਕਾਰੋਂ ਹੀ ਤੇ ਬਾਕੀ ਹਿੱਸਾ ਉਂਝ ਹੀ ਧੂਲ ਅਤੇ ਕੁਝ ਲਾਲ ਕਾਲੇ ਛੀਟਿਆਂ ਨਾਲ ਧੱਕਿਆ ਹੋਇਆ; ਸ਼ੀਸ਼ੇ ਕੋਲ ਇੱਕ ਕਿਤਾਬ – “ਦਾ ਬੱਲਡ ਕਾਉਂਨਟਿਸ” ਪਈ ਹੋਈ ਸੀ, ਜਿਸ ਵਿਚ ਲਮਕ ਰਹੇ ਰਿਬੰਨ ਤੋਂ ਅਨੁਮਾਨ ਲਗਾਇਆ ਜਾ ਸਕਦਾ ਸੀ ਕਿ ਕੋਈ ਉਸਨੂੰ ਪੜ੍ਹਦਾ ਹੋਵੇਗਾ; ਸ਼ੀਸ਼ੇ ਸਾਹਮਣੇ ਕੱਜਲ ਤੇ ਕੰਘਾ ਅਤੇ ਇਕ ਕੁਰਸੀ ਵੀ ਸੀ ਸ਼ਾਇਦ ਉੱਥੇ ਕੋਈ ਸੱਜਦਾ ਸਵਰਦਾ ਹੋਵੇ।
ਕਮਰੇ ਦੀ ਹਰ ਇੱਕ ਚੀਜ਼ ਇੰਝ ਮਹਿਸੂਸ ਕਰਵਾਓਦੀ ਕਿ ਮੋਮਬੱਤੀਆਂ ਦੀ ਲੋਹ ਵਿਚ ਅੱਜ ਤੱਕ ਇਸ ਕਮਰੇ ਨੇ ਬਹੁਤ ਕੁਝ ਦੇਖਿਆ ਤੇ ਬਹੁਤ ਰਾਜ਼ ਲੁੱਕੋ ਰੱਖੇ ਹੋਣ। ਪਰਦੇ ਪਿਛਿਓਂ ਕੁਝ ਅਜੀਬ ਸੀਸਕੀਆਂ ਦੀ ਆਵਾਜ਼ ਆਈ, ਅਤੇ ਵਿਚ ਹੀ ਕਿਸੇ ਦੇ ਖਿਲ ਖਿਲਾਕੇ ਹੱਸਣ ਦੀ। ਜਿੰਨਾ ਦਰਦ ਸੀਸਕੀਆਂ ਵਿਚ ਭਰਿਆ ਹੋਇਆ ਸੀ, ਉਨਾਂ ਹੀ ਸਕੂਨ ਤੇ ਖੁਸ਼ੀ ਕੀਲਕਾਰੀਆਂ ਵਿਚ ਸੀ। ਤੇ ਜ਼ੋਰ ਦੇ ਖੜਾਕ ਤੋ ਬਾਅਦ ਰੋਣਾ ਤੇ ਸੀਸਕਣਾ ਬੰਦ ਹੋ ਗਿਆ ਪਰ ਉਹ ਹਾਸਾ ਨਹੀਂ।
ਪਰਦਾ ਉਪਰੋਂ ਕਿਸੇ ਗੋਲ ਆਕਾਰ ਵਾਲੀ ਚੀਜ਼ ਦੇ ਸਹਾਰੇ ਨਾਲ ਥੱਲੇ ਤੱਕ ਲਮਕ ਰਿਹਾ ਸੀ। ਪਰਦੇ ਦੇ ਅੰਦਰ ਪਲੰਘ ਜਾਪਦਾ ਸੀ… ਸ਼ਾਇਦ। ਹੋਲੀ ਹੋਲੀ ਪਰਦਾ ਉੱਪਰ ਚੁੱਕ ਹੋਣ ਲਗਾ.. ਕਿਸੇ ਰੱਸੀ ਦੀ ਖਿੱਚ ਨਾਲ, ਉਸ ਵਿਚੋਂ ਬੂੰਦਾਂ ਟਿਪ ਟਿਪ ਦੀ ਆਵਾਜ਼ ਕਰਦੀਆਂ ਹੋਈਆਂ ਫ਼ਰਸ਼ ਤੇ ਡਿੱਗ ਰਹੀਆਂ ਸਨ। ਉੱਥੇ ਕੋਈ ਪਲੰਘ ਨਹੀਂ ਬਲਕਿ ਇੱਕ ਨਹਾਉਣ ਵਾਲਾ ਟੱਬ ਸੀ। ਜਿਸ ਵਿੱਚ ਇੱਕ ਕੁੜੀ ਦੁਜੇ ਪਾਸੇ ਮੁੰਹ ਕਰੀ ਅਤੇ ਹੱਥ ਵਿਚ ਰੱਸੀ ਫੜੀ ਖੜੀ ਸੀ। ਸਰੀਰ ਸੁੱਰਖ ਗੁਲਾਬੀ ਰੰਗਾ, ਲੰਬੇ ਕਾਲੇ ਵਾਲ, ਸੁਰਾਹੀ ਵਰਗੀ ਗਰਦਨ, ਸੱਪ ਵਾਂਗ ਬੱਲ ਖਾਂਦਾ ਲੱਕ ਜਿਥੋਂ ਲਾਲ ਰੰਗੀ ਬੂੰਦਾਂ ਫਿਸਲਦੀਆਂ ਹੋਈਆਂ ਟੱਬ ਵਿਚ ਜਾ ਡਿੱਗ ਰਹੀਆਂ ਸਨ, ਅਤੇ ਲੱਤਾਂ ਜਿਵੇਂ ਹਿਰਣੀ ਦੀਆਂ ਹੋਣ ਪਤਲੀਆਂ ਪਰ ਦਿਲ ਖਿਚਵੀਆਂ।
ਧਿਆਨ ਉਸ ਟੱਬ ਵੱਲ ਗਿਆ, ਜੋ ਪੂਰੀ ਤਰ੍ਹਾਂ ਲੀਬੜਿਆ ਹੋਇਆ ਸੀ ਕਿਸੇ ਲਾਲ ਤਰਲ ਨਾਲ, ਜੋ ਕਿਤੇ ਬਹੁਤ ਗਾੜ੍ਹਾ ਵੀ ਸੀ ਤੇ ਕਿਤੇ ਪਾਣੀ ਵਾਂਗ ਪਤਲਾ ਵੀ। ਇਸ ਤੋਂ ਪਹਿਲਾ ਸਮਝ ਆਉਂਦਾ ਕਿ ਉਹ ਕੀ ਹੈ, ਅਚਾਨਕ ਕੁਝ ਰੁੜਦਾ ਹੋਇਆ ਇਕ ਕੁੜੀ (ਜੋ ਕੁਰਸੀ ਨਾਲ ਰੱਸੀਆਂ ਵਿਚ ਬੱਜੀ ਹੋਈ ਸੀ) ਦੇ ਪੈਰਾਂ ‘ਚ ਜਾ ਵੱਜਾ। ਲੰਬੇ ਵਾਲਾਂ ਵਿਚ ਲਿਪਟਿਆ ਹੋਇਆ ਉਹ ਕਿਸੇ ਕੁੜੀ ਦਾ ਸਿਰ ਸੀ, ਉਸ ਹੀ ਕੁੜੀ ਦਾ ਸ਼ਾਇਦ ਜਿਸਦੇ ਖੂਨ ਵਿਚ ਇਕ ਹਸੀਨ ਪਾਗਲ ਅੌਰਤ ਨਿਚੜ ਰਹੀ ਸੀ।
ਕੱਟਿਆ ਹੋਇਆ ਸਿਰ ਵੇਖ ਕੁਰਸੀ ਨਾਲ ਬਜੀ ਕੁੜੀ ਨੂੰ ਸਭ ਧੂੰਦਲਾ ਜਿਹਾ ਦਿਖਣ ਲਗਾ ਜਿਵੇਂ ੳੁਸਨੂੰ ਹੋਸ਼ ਨਾ ਰਹੀ ਹੋਵੇ। ੳੁਹ ਹਸੀਨਾ ਟੱਬ ਦੇ ਦੂਜੇ ਪਾਸਿਓ ਦੋ ਹੋਰ ਸਿਰ ਹੱਥ ‘ਚ ਚੁੱਕੀ ੳੁਸ ਵੱਲ ਵੱਧ ਰਹੀ ਸੀ, ੳੁਹ ਇੱਥੋਂ ਦੋੜ ਜਾਣਾ ਚਾਹੁੰਦੀ ਸੀ ਪਰ ਹੱਥ ਪੈਰ ਰੱਸੀਆਂ ਵਿਚ ਜਕੜੇ ਹੋਏ ਸਨ। ਤੌਲੀਆ ਬੰਨੀ ਤੇ ਹੱਥ ਵਿਚ ਦੋ ਸਿਰ ਫੜੀ ਹਸੀਨਾ ੳੁਸ ਕੁਰਸੀ ਵਾਲੀ ਕੁੜੀ ਦੇ ਕਰੀਬ ਹੋਕੇ ਕੰਨ ਵਿਚ ਬੋਲੀ,
“ਜਾਨ! ਤੇਰੇ ਲਈ ਕੁਝ ਖਾਸ ਸੋਚਿਆ ਏ!!”
ਇੰਨ੍ਹੀ ਗੱਲ ਸੁਣਦੇ ਹੀ ਕੁੜੀ ਬੇਹੋਸ਼ ਹੋ ਗਈ।
(2)
ਅੱਜ ਦਾ ਦਿਨ
ਜੀਪ ਵਿਚ ਦੋ ਤਿੰਨ ਹਵਲਦਾਰ ਤੇ ਇਕ ਇੰਸਪੈਕਟਰ ਆਪਸ ਵਿਚ ਗੱਲਾਂ ਕਰਦੇ ਜਾ ਰਹੇ ਸੀ ਕਿ ਇਸੰਪੈਕਟਰ ਨੂੰ ਆਏ ਇੱਕ ਫ਼ੂਨ ਕਾਲ ਤੋਂ ਬਾਅਦ ਉਹਨਾਂ ਨੇ ਜੀਪ ਇੱਕ ਕਾਲਜ ਦੇ ਰਸਤੇ ਪਾ ਲਈ।
ਹਵਲਦਾਰ : ਮੈਡਮ ਕੀ ਗੱਲ ਹੋਈ ਆਪਾਂ ਕੁੜੀਆਂ ਦੇ ਕਾਲਜ ਵਲ ਕਿਉਂ ਜਾ ਰਹੇ ਆਂ?
ਇੰਸਪੈਕਟਰ : ਵੱਡੇ ਲੋਕਾਂ ਦੇ ਵੱਡੇ ਕਾਰਨਾਮੇ!! (ਹੱਸਦੀ ਹੋਈ ਤੇ ਫਿਰ ਅਚਾਨਕ ਹੀ ਗੰਭੀਰ ਆਵਾਜ਼ ਵਿਚ) ਕਾਲਜ ਦੇ ਐਮ ਡੀ ਦਾ ਫੋਨ ਸੀ, ਦੋ ਕੁੜੀਆਂ ਗਾਇਬ ਨੇ। ਬਸ ਇਸ ਸਿਲਸਿਲੇ ਵਿਚ ਗੱਲ ਕਰਨ ਲਈ ਬੁਲਾਇਆ ਏ।
ਹਵਲਦਾਰ (ਨਿਰਾਸ਼ ਹੋ ਗੁੱਸਾ ਕੱਢਦੇ ਹੋਏ) : ਮੈਡਮ ਉਹਨਾਂ ਨੂੰ ਕੁੜੀਆਂ ਨਾਲ ਕੀ!! ਉਹਨਾਂ ਦਾ ਖਾਸ ਮਸਲਾ ਤੇ ਹੋਣਾ ਆ ਕਿ ਗੱਲ ਕਾਲਜ ਚੋਂ ਬਾਹਰ ਨਾ ਜਾਵੇ… ਕਾਲਜ ਦਾ ਨਾਮ ਖਰਾਬ ਹਾਊ।
ਇਸੰਪੈਕਟਰ (ਹਵਲਦਾਰ ਦੇ ਗੁੱਸੇ ਨੂੰ ਭਾਂਪਦੇ ਹੋਏ) : ਬਿਸ਼ਨ ਸਿਓ ਇੰਨਾ ਗੁੱਸਾ!! ਕਨਟਰੋਲ ਯੂਅਰ ਈਮੋਸ਼ਨਸ।
ਜੀਪ ਵਿਚ ਸਾਰੇ ਹੱਸ ਪਏ। ਇਨੇ ਨੂੰ ਫੋਨ ਉੱਤੇ ਸੰਦੇਸ਼ ਆਉਣ ਦੀ ਆਵਾਜ਼ ਆਈ, ਜੋ ਕਿ ਦੋ ਕੁੜੀਆਂ ਦੀਆਂ ਫੋਟੋਆਂ ਸਨ। ਫੋਟੋ ਦੇ ਨਾਲ ਕੁਝ ਜਾਣਕਾਰੀ ਵੀ ਸੀ; ਇਕ ਦਾ ਨਾਮ ਦੀਕਸ਼ਾ ਸੀ, ਜੋ ਇੱਕ ਸਕਾਲਰਸ਼ਿਪ ਨਾਲ ਕਾਲਜ ਵਿਚ ਸਰੀਰ ਵਿਗਿਆਨ ਦੀ ਵਿਦਿਆਰਥਣ ਦੇ ਤੋਰ ਤੇ ਦਾਖਿਲ ਹੋਈ ਸੀ। ਸਾਰੇ ਕਾਗਜਾਂ ਅਨੁਸਾਰ ਉਹ ਅਨਾਥ ਸੀ, ਕਿਸੇ ਅਨਾਥਆਸ਼ਰਮ ਵਿਚ ਹੀ ਰਹੀ ਤੇ ਪੜ੍ਹੀ ਲਿਖੀ ਅਤੇ ਸਕਾਲਰਸ਼ਿਪ ਹਾਸਿਲ ਕੀਤੀ। ਉਹ ਇਕ ਹੋਣਹਾਰ ਕੁੜੀ ਸੀ। ਅਤੇ ਦੂਜੀ ਦਾ ਨਾਮ ਸੀ ਸੀਰਤ; ਸੀਰਤ ਵੀ ਦੀਕਸ਼ਾ ਵਾਂਗ ਮਨੋਵਿਗਿਆਨ ਦੀ ਹੋਣਹਾਰ ਵਿਦਿਆਰਥਣ ਸੀ ਤੇ ਕਾਲਜ ਵਿਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਵੀ ਸੀ। ਘਰ ਵਿਚ ਮਾਂ ਬਾਪ ਤੋਂ ਇਲਾਵਾ ਉਸਦਾ ਇੱਕ ਛੋਟਾ ਭਰਾ ਸੀ ਜੋ ਸਕੂਲ ਜਾਂਦਾ ਸੀ। ਜੀਪ ਦੀ ਬਰੈਕ ਨੇ ਮੈਡਮ ਦਾ ਧਿਆਨ ਮੋੜਿਆ, ਉਹ ਕਾਲਜ ਪਹੁੰਚ ਚੁੱਕੇ ਸੀ।
“ਮਾਫ਼ ਕਰਨਾ ਮੈਡਮ ਤੁਹਾਨੂੰ ਇੰਨੀ ਜਲਦੀ ਵਿਚ ਬੁਲਾਉਣਾ ਪਿਆ,” ਹੱਥ ਮਿਲਾਉਂਦੇ ਹੋਏ ਐਮ ਡੀ ਨੇ ਕਿਹਾ, ” ਮੈਨੂੰ ਅੱਜ ਹੀ ਵਾਰਡਨ ਨੇ ਦੱਸਿਆ ਕਿ ਦੋ ਕੁੜੀਆਂ ਗਾਇਬ ਨੇ।”
“ਵਾਰਡਨ ਨੂੰ ਬੁਲਾਓ ਕੁਝ ਪੁੱਛਤਾਸ਼ ਕਰਨੀ ਹੋਵੇਗੀ “, ਕੁਰਸੀ ਤੇ ਬੈਠ ਪਾਣੀ ਪੀਂਦੇ ਹੋਏ ਇੰਨਸਪੈਕਟਰ ਬੋਲੀ। “ਨਹੀਂ ਤੇ ਰਹਿਣ ਹੀ ਦਿਓ, ਅਸੀਂ ਖੁਦ ਹੀ ਹਾਸਟਲ ਦਾ ਗੇੜਾ ਮਾਰ ਆਉਂਦੇ ਆਂ”, ਉਸਨੇ ਅੱਖਾਂ ਨਾਲ ਹਵਲਦਾਰ ਨੂੰ ਬਾਹਰ ਵੱਲ ਇਸ਼ਾਰਾ ਕਰਦੇ ਐਮ ਡੀ ਨੂੰ ਕਿਹਾ।
ਹਾਸਟਲ ਵਿਚ ਪਹੁੰਚਕੇ ਮੈਡਮ ਨੇ ਸਾਰੇ ਪਾਸੇ ਨਿਗਾਹ ਮਾਰੀ ਅਤੇ ਵਾਰਡਨ ਨੂੰ ਹੱਥ ਵਿਚ ਇਕ ਰਜੀਸਟਰ ਫੜੀ ਆਉਂਦੀ ਨੂੰ ਵੇਖਿਆ।
ਵਾਰਡਨ (ਥੋੜੀ ਘਬਰਾਈ ਹੋਈ) : ਹੈਲੋ ਮੈਡਮ, ਮੈਂ ਹੀ ਹਾਸਟਲ ਦੀ ਵਾਰਡਨ ਆਂ।
ਵਾਰਡਨ ਇੰਸਪੈਕਟਰ ਨੂੰ ਕੁੜੀਆਂ ਦੇ ਕਮਰੇ ਦਿਖਾਉਣ ਲਈ ਗੱਲਾਂ ਕਰਦੇ ਕਰਦੇ ਉਧਰ ਨੂੰ ਲੈ ਗਈ।
ਇੰਸਪੈਕਟਰ (ਦੀਕਸ਼ਾ ਦੇ ਕਮਰੇ ਅੱਗੇ ਖੜ੍ਹਕੇ): ਕੁੜੀਆਂ ਅੱਗੇ ਵੀ ਇਦਾਂ ਗਾਇਬ ਰਹਿੰਦੀਆਂ ਨੇ ਜਾਂ ਪਹਿਲੀ ਵਾਰ ਇੱਦਾਂ ਹੋਇਆ ਏ?
ਵਾਰਡਨ (ਕਮਰੇ ਦਾ ਤਾਲਾ ਖੋਲਦੀ ਹੋਈ) : ਇਦਾਂ ਨਹੀਂ ਏ ਕਿ ਇਹ ਸਭ ਪਹਿਲੀ ਵਾਰ ਹੋਇਆ, ਪਰ ਪਹਿਲਾਂ ਕੁੜੀਆਂ ਇੱਕ ਢੇਡ ਦਿਨ ਵਿਚ ਘੁੰਮਕੇ ਮੁੜ ਆਉਂਦੀਆਂ ਸੀ ਜਾਂ ਜ਼ਿਆਦਾ ਤੋ ਜ਼ਿਆਦਾ ਦੋ ਦਿਨ ‘ਚ। ਪਰ ਹਰ ਕੋਈ ਲਿਖਤ ਵਿਚ ਤੇ ਹਸਤਾਖਸ਼ਰ ਕਰਕੇ ਫਿਰ ਜਾਂਦਾ ਸੀ। ਵੈਸੇ ਵੀ ਮੈਡਮ ਇਹ ਦੋਨੋਂ ਕੁੜੀਆਂ ਇੰਝ ਕਦੇ ਬਾਹਰ ਨਹੀ ਸੀ ਗਈਆਂ।
ਇੰਸਪੈਕਟਰ (ਕਮਰੇ ਅੰਦਰ ਜਾਕੇ ਪਰ ਵਾਰਡਨ ਨੂੰ ਦਰਵਾਜ਼ੇ ਕੋਲ ਹੀ ਰੁੱਕਣ ਦਾ ਇਸ਼ਾਰਾ ਕਰਦੀ ਹੋਈ) : ਕਿੰਨੇ ਦਿਨ ਹੋ ਗਏ?
ਇੰਸਪੈਕਟਰ ਦੇ ਕਮਰੇ ਵਿਚੋਂ ਬਾਹਰ ਆਉਂਦੇ ਹੀ ਵਾਰਡਨ ਨੇ ਰਜਿਸਟਰ ਉਸਨੂੰ ਵਿਖਾਇਆ, ਜਿਸ ਵਿਚ ਦੋ ਦਿਨ ਪਹਿਲਾਂ ਵਾਲੇ ਕਾਗਜ਼ ਤੇ ਦੀਸ਼ਕਾ ਦਾ ਬਾਹਰ ਜਾਣ ਦਾ ਸਮਾਂ ਤੇ ਹਸਤਾਕਸ਼ਰ ਸੀ ਫਿਰ ਕੁਝ ਇੱਕ ਕੁ ਘੰਟੇ ਬਾਅਦ ਸੀਰਤ ਦੇ ਬਾਹਰ ਜਾਣ ਲਈ ਕੀਤੇ ਗਏ ਹਸਤਾਕਸ਼ਰ ਸੀ।
ਉਸਨੇ ਹਵਲਦਾਰ ਨੂੰ ਇਸ਼ਾਰਾ ਕੀਤਾ ਤੇ ਰਜਿਸਟਰ ਨੂੰ ਰਿਕਾਡ ਵਜੋਂ ਲੈਣ ਲਈ ਕਿਹਾ। ਇਸੇ ਤਰ੍ਹਾਂ ਸੀਰਤ ਦਾ ਕਮਰਾ ਵੀ ਵੇਖਿਆ ਗਿਆ, ਜਿਸ ਵਿਚੋਂ ਕੁਝ ਖਾਲੀ ਕਾਗਜ਼ ਮਿਲੇ ਜਿਨ੍ਹਾਂ ਉੱਤੇ ਕਾਲਜ ਦੀਆਂ ਕੁੜੀਆਂ ਦੇ ਹਸਤਾਕਸ਼ਰ ਸੀ। ਜਿਸਨੂੰ ਵੇਖ ਕੁੜੀਆਂ ਨੇ ਦੱਸਿਆ ਕਿ ਕਿਸੇ ਵਿਦਿਆਰਥੀ ਯੂਨੀਅਨ ਦੇ ਕੰਮ ਲਈ ਲਏ ਗਏ ਸੀ ਅਤੇ ਇਸ ਤੋਂ ਇਲਾਵਾ ਕੁਝ ਕਿਤਾਬਾਂ, ਕੱਪੜੇ ਬਸ ਇਦਾਂ ਦਾ ਹੀ ਸਮਾਨ ਸੀ।
ਇੰਸਪੈਕਟਰ (ਹੱਥ ਵਿਚ ਹਸਤਾਕਸ਼ਰਾਂ ਵਾਲੇ ਕਾਗਜ਼ ਫੜੀ) : ਹੋਰ ਵੀ ਕੋਈ ਕੁੜੀ ਇਸ ਤਰ੍ਹਾਂ ਗਾਇਬ ਹੋਈ ਏ? ਜਾਂ ਫਿਰ ਆਚਾਨਕ ਕਾਲਜ ਛੱਡ ਗਈ ਹੋਵੇ?
ਵਾਰਡਨ (ਹਾਸਟਲ ਦੇ ਗੇਟ ਤੱਕ ਛੱਡਣ ਜਾਂਦੀ ਹੋਈ) : ਮੈਡਮ ਇਹ ਜਾਣਕਾਰੀ ਤੇ ਤੂਹਾਨੂੰ ਕਾਲਜ ਦੇ ਆਫਿਸ ਚੋਂ ਹੀ ਮਿਲ ਸਕਦੀ ਹੈ।
ਇੰਸਪੈਕਟਰ ਨੇ ਵਾਰਡਨ ਨਾਲ ਹੱਥ ਮਿਲਾਇਆ ਤੇ ਆਫਿਸ ਵੱਲ ਚੱਲ ਪਈ। ਉਸ ਨਾਲ ਹਵਲਦਾਰ ਵੀ ਤੁਰ ਪਏ। ਸਾਰੇ ਚੁੱਪ ਸਾਧੀ ਆਫਿਸ ਪਹੁੰਚੇ। ਆਫਿਸ ਵਿਚ ਕੰਮ ਕਰਨ ਵਾਲਿਆਂ ਨੇ ਇੰਤਜਾਰ ਕਰਨ ਲਈ ਕਿਹਾ ਤਾਂ ਉਹ ਐਮ ਡੀ ਕੋਲ ਚਲੀ ਗਈ।
ਐਮ ਡੀ (ਪਾਣੀ ਦੇ ਗਿਲਾਸ ਵੱਲ ਇਸ਼ਾਰਾ ਕਰਦੇ ਹੋਏ) : ਮੈਡਮ ਤੁਹਾਨੂੰ ਕੀ ਲਗਦਾ ਏ!! ਮੈਂ ਕੋਈ ਅਧਿਕਾਰਤ ਰਿਪੋਰਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਕਾਲਜ ਦੇ ਨਾਮ ਦਾ ਸਵਾਲ ਏ। ਪਰ ਮੈਂ ਚਾਹੁੰਦਾ ਹਾਂ ਜੇ ਤੁਸੀ ਇਸ ਕੇਸ ਨੂੰ ਨਿੱਜੀ ਤੌਰ ‘ਤੇ ਹੱਲ ਕਰ ਦਿਓ ਤਾਂ ਬਹੁਤ ਮੇਹਰਬਾਨੀ ਹੋਵੇਗੀ।
ਇੰਸਪੈਕਟਰ (ਘੜੀ ਵੱਲ ਵੇਖਦੇ ਹੋਏ) : ਇਹ ਕੇਸ ਜਿਸ ਤਰ੍ਹਾਂ ਦਿਖ ਰਿਹਾ ਏ ਮੈਨੂੰ ਇੰਨਾਂ ਸਿੱਧਾ ਨਹੀਂ ਲਗਦਾ। ਜੇ ਅਪਹਰਣ ਮੰਨ ਵੀ ਲਈਏ ਤਾਂ ਸੀਰਤ ਦੇ ਘਰਦੇ ਰਕਮ ਦੇ ਸਕਦੇ ਨੇ ਪਰ ਦੀਕਸ਼ਾ!!! ਉਸਦਾ ਕੀ? ਉਹ ਤੇ ਇੱਕ ਅਨਾਥ ਏ। ਇਹ ਕੁਝ ਹੋਰ ਹੀ ਚਕਰ ਏ।
ਕੋਈ ਦਰਵਾਜ਼ਾ ਖੜ੍ਹਕਾ ਅੰਦਰ ਆਉਂਦਾ ਹੈ ਤੇ ਇੰਸਪੈਕਟਰ ਨੂੰ ਕਾਗਜ਼ ਫੜਾਉਂਦਾ ਹੈ, ” ਮੈਡਮ ਪਾਸ ਹੋ ਚੁੱਕੀਆਂ ਤੋਂ ਇਲਾਵਾ ਕਾਲਜ ਵਿਚ ਗਿਆਰਾ ਕੁੜੀਆਂ ਇਦਾਂ ਦੀਆਂ ਨੇ ਜੋ ਅਚਾਨਕ ਪੱਤਰ ਦੇ ਕੇ ਕਾਲਜ ਛੱਡ ਗਈਆਂ ਤੇ ਆਹ ਰਹੇ ਉਹਨਾਂ ਦੇ ਪੱਤਰ।”
ਇੰਸਪੈਕਟਰ (ਪੱਤਰਾਂ ਨੂੰ ਵੇਖਦੇ ਹੋਏ) : ਇਹ ਤੇ ਸਾਰੇ ਕੰਪਿਊਟਰ ਨਾਲ ਲਿਖੇ ਹੋਏ ਨੇ। ਇਹਨਾਂ ਵਿਚ ਕੁਝ ਇਕੋ ਜਿਹਾ ਹੋਵੇ (ਥੋੜਾ ਰੁੱਕ ਕੇ) ਜਿਵੇਂ ਇਕੋ ਕੋਰਸ ਜਾਂ ਘਰ ਇਕੋ ਜਗ੍ਹਾਂ ਹੋਣੇ ਜਾਂ ਕੁਝ ਵੀ??
ਨਾਂਹ ਵਿਚ ਸਿਰ ਹਿਲਾਉਂਦੇ ਵੇਖ ਇੰਸਪੈਕਟਰ ਬੋਲੀ, “ਹਮ ਕੋਈ ਨਾ ਜੇ ਕੁਝ ਮਿਲੇ ਤਾਂ ਮੈਨੂੰ ਕਾੱਲ ਕਰ ਦੇਣਾ।” ਇੰਨਾਂ ਸੁਣ ਉਹ ਚੱਲਾ ਗਿਆ ਅਤੇ ਇੰਸਪੈਕਟਰ ਉੱਠ ਖੜੀ ਹੋਈ ਤੇ ਹੱਥ ਮਿਲਾਉਂਦੇ ਹੋਏ ਕਹਿਣ ਲਗੀ, “ਤੁਸੀਂ ਫਿਕਰ ਨਾ ਕਰੋ।”
ਵਾਪਿਸ ਜਾਣ ਲਈ ਦਰਵਾਜ਼ੇ ਵਿਚੋਂ ਨਿਕਦੇ ਹੋਏ ਇੰਸਪੈਕਟਰ ਬੋਲੀ, “ਸਰ ਮੈਨੂੰ ਦੀਕਸ਼ਾ ਅਤੇ ਸੀਰਤ ਦੇ ਨਾਲ ਇੰਨਾਂ ਗਿਆਰਾ ਕੁੜੀਆਂ ਦੇ ਵੀ ਫੋਨ ਨੰਬਰ ਭਿਜਵਾ ਦੇਣਾ।”
ਸਾਰੇ ਜੀਪ ਵਿਚ ਬੈਠੇ ਤੇ ਸਟੇਸ਼ਨ ਵਲ ਚਲ ਪਏ। ਸਾਰੇ ਚੁੱਪ ਚਾਪ ਬੈਠੇ ਹੋਏ ਸੀ ਕਿ ਫੋਨ ਤੋਂ ਆਈ ਸੰਦੇਸ਼ ਵਾਲੀ ਆਵਾਜ਼ ਨੇ ਸੰਨਾਟਾ ਤੋੜਿਆ। “ਬਿਸ਼ਨ ਸਿੰਘ ਜੀ ਤੁਹਾਡੇ ਲਈ ਬਹੁਤ ਸਾਰਾ ਕੰਮ ਆ ਗਿਆ ਏ”, ਕਹਿ ਇੰਸਪੈਕਟਰ ਨੇ ਫੋਨ ਘੁੰਮਾ ਹਵਲਦਾਰ ਬਿਸ਼ਨ ਵਲ ਕੀਤਾ ਜਿਸ ਵਿਚ ਬਹੁਤ ਸਾਰੇ ਨੰਬਰ ਸੀ, “ਤੁਹਾਨੂੰ ਬਿਹਤਰ ਪਤਾ ਏ ਇਹਨਾਂ ਨਾਲ ਕੀ ਕਰਨਾ ਆਂ।”
“ਜੀ ਮੈਡਮ ਜੀ, ਮੈਂ ਸਟੇਸ਼ਨ ਪਹੁੰਚਦੇ ਹੀ ਨਿਗਾਰਨੀ ਵਿਚ ਪਾ ਦਿਆਂਗਾ”, ਹੱਸਦੇ ਹੋਏ ਨੇ ਜਵਾਬ ਦਿੱਤਾ।
ਸਟੇਸ਼ਨ ਪਹੁੰਚਣ ਤੱਕ ਪਤਾ ਨਹੀਂ ਇੰਸਪੈਕਟਰ ਨੇ ਕਿੰਨੀ ਵਾਰ ਦੀਕਸ਼ਾ ਤੇ ਸੀਰਤ ਦੀਆਂ ਫੋਟਵਾਂ ਵੇਖੀਆਂ ਤੇ ਹਸਤਾਕਸ਼ਰ ਵਾਲੇ ਕਾਗਜ਼ ਫਲੋਰੇ। ਇੰਨੇ ਵਿਚ ਉਹ ਸਟੇਸ਼ਨ ਪਹੁੰਚ ਗਏ ਅਤੇ ਸਾਰੇ ਆਪਣੇ ਆਪਣੇ ਕੰਮੀ ਲਗ ਗਏ। ਇਕ ਵਾਰ ਫੇਰ ਉਸਦਾ ਫ਼ੋਨ ਵੱਜਾ ਜੋ ਕਿ ਇਕ ਸੰਦੇਸ਼ ਸੀ। ਜਿਸ ਵਿਚ ਲਿਖਿਆ ਸੀ, “ਉਹਨ੍ਹਾਂ ਗਿਆਰਾ ਕੁੜੀਆਂ ਵਿਚ ਇਕੋ-ਦੋ ਆਮ ਚੀਜ਼ ਸੀ – ਵਿਦਿਆਰਥੀ ਯੂਨੀਅਨ ਦੇ ਮੈਂਬਰ ਹੋਣਾ ਅਤੇ ਜਤੀਮ ਜਾਂ ਗਰੀਬ ਘਰੋਂ ਹੋਣਾ।
ੳੁਸਦੀ ਮੇਜ਼ ਤੇ ਸਾਰੇ ਕਾਗਜ਼ ਖਿਲਰੇ ਪਏ ਸਨ, ਵਿੱਚ ਹੀ ਨਾਮਾਂ ਦੀ ਸੂਚੀ, ਹਸਤਾਕਸ਼ਰ ਵਾਲੇ ਵਰਕੇ, ਕੁੜੀਆਂ ਦੇ ਪੱਤਰ। ਇੰਸਪੈਕਟਰ ਦੀ ਨਜ਼ਰ ਆਚਾਨਕ ਪੱਤਰ ਤੇ ਹਸਤਾਕਸ਼ਰ ਵਾਲੇ ਕਾਗਜ਼ਾਂ ਤੇ ਪਈ, ਉਸਨੇ ਧਿਆਨ ਨਾਲ ਵੇਖਿਆ ਤਾਂ ਹਸਤਾਕਸ਼ਰ ਇੱਕ ਹੀ ਪੈੱਨ ਨਾਲ ਕੀਤੇ ਹੋਏ ਲਗੇ। ਆਪਣਾ ਸ਼ੱਕ ਦੂਰ ਕਰਨ ਲਈ ਉਸਨੇ ਕਾਗਜ਼ ਟੈਸਟਿੰਗ ਲਈ ਭੇਜ ਦਿੱਤੇ।
ਕੁਝ ਕੁ ਚਿਰ ਬਾਅਦ ਹਵਲਦਾਰ ਬਿਸ਼ਨ ਮੈਡਮ ਕੋਲ ਗਿਆ ਤੇ ਕਹਿਣ ਲਗਾ,” ਮੈਡਮ ਸਾਰੀਆਂ ਕੁੜੀਆਂ ਦੇ ਨੰਬਰ ਇੱਕੋ ਜਗ੍ਹਾ ਜਾਕੇ ਬੰਦ ਹੋਏ ਨੇ ਪਰ ਅਜੀਬ ਗੱਲ ਇਹ ਆ ਕਿ ਰਜਿਸਟਰ ਵਿਚ ਸੀਰਤ ਦਾ ਕਈ ਵਾਰ ਬਾਹਰ ਜਾਣਾ ਲਿਖਿਆ ਏ ਪਰ ਉਸਦਾ ਫੋਨ ਕਦੇ ਕਾਲਜ ਵਿਚੋਂ ਬਾਹਰ ਹੀ ਨਹੀਂ ਗਿਆ।
ਮਤਲਬ ਜਿੱਥੇ ਕੁੜੀਆਂ ਦੇ ਫੋਨ ਬੰਦ ਹੋਏ ਸਾਡੀ ਤਾਲਾਸ਼ ਉੱਥੋਂ ਹੀ ਸ਼ੁਰੂ ਹੋਵੇਗੀ”, ਇੰਸਪੈਕਟਰ ਕਾਗਜ਼ ਸਮੇਟਦੀ ਹੋਈ ਕਹਿਣ ਲਗੀ,” ਜੀਪ ਕੱਡੋ ਮੈਂ ਵੀ ਆਈ।” ਤੇ ਬਿਸ਼ਨ ਸਿੰਘ ਉੱਥੋਂ ਚਲਾ ਗਿਆ।
ਜੀਪ ਵਿਚ ਬੈਠੇ ਇੰਸਪੈਕਟਰ ਤੇ ਹਵਲਦਾਰ ਉਸ ਜਗ੍ਹਾਂ ਵਲ ਤੁਰ ਪਏ ਜਿੱਥੇ ਨੰਬਰ ਬੰਦ ਹੋਏ ਸੀ। ਹਵਲਦਾਰ ਨੇ ਮੈਡਮ ਨੂੰ ਹੱਥ ਮਾਰਕੇ ਬੁਲਾਉਂਦੇ ਹੋਏ ਕਿਹਾ, “ਮੈਡਮ ਕਿੱਧਰ ਗਵਾਚੇ ਪਏ ਹੋ, ਤੁਹਾਡਾ ਫੋਨ ਵੱਜ ਰਿਹਾ ਏ!!”
ਇੰਸਪੈਕਟਰ (ਫੋਨ ਵਲ ਵੇਖਦੀ ਹੋਈ) : ਸਾਡੇ ਐਮ ਡੀ ਸਾਹਿਬ।
ਉਸਨੇ ਫੋਨ ਚੱਕ ਕੰਨ ਨੂੰ ਲਗਾਇਆ ਤੇ ਗੱਲ ਕਰਨ ਲਗੀ ਅਤੇ ਦੋ-ਤਿੰਨ ਮਿੰਟ ਦੀ ਗੱਲ ਤੋਂ ਬਾਅਦ ਫੋਨ ਕੱਟ ਦਿੱਤਾ। ਥੋੜੀ ਦੂਰੀ ਦਾ ਰਾਸਤਾ ਤਹਿ ਕਰ ਉਹ ਉਸੇ ਜਗ੍ਹਾ ਤੇ ਪਹੁੰਚ ਗਏ। ਸੁੰਨਸਾਨ ਰਸਤਾ ਅਤੇ ਦੂਰ ਦੂਰ ਤਕ ਕੋਈ ਰਿਹਾਇਸ਼ ਜਾਂ ਘਰ ਦਾ ਨਿਸ਼ਾਨ ਨਹੀਂ ਸੀ। ਸੀ ਤਾਂ ਬਸ ਜੰਗਲੀ ਬੂਟੀ ਦਾ ਉਜਾੜ ਅਤੇ ਦਰਖ਼ਤ। ਦੋਨੋਂ ਜੀਪ ਵਿਚੋਂ ਉੱਤਰੇ, ਇੰਸਪੈਕਟਰ ਦੇ ਕਹਿਣ ਤੇ ਹਵਲਦਾਰ ਨੇ ਆਸੇ ਪਾਸੇ ਦੇਖਣਾ ਸ਼ੁਰੂ ਕੀਤਾ। ਪੰਜ ਦਸ ਮਿੰਟ ਦੀ ਭਾਲ ਤੋਂ ਬਾਅਦ ਹਵਲਦਾਰ ਨੂੰ ਟੁੱਟੇ ਹੋਏ ਫੋਨ ਦੇ ਕੁਝ ਟੁੱਕੜੇ ਮਿਲੇ ਤਾਂ ਉਸਨੇ ਮੈਡਮ ਨੂੰ ਆਵਾਜ਼ ਮਾਰੀ ਜੋ ਦੂਜੇ ਪਾਸੇ ਛਾਂਣਵੀਨ ਕਰਨ ਵਿਚ ਲਗੀ ਹੋਈ ਸੀ। ਉਹਨਾਂ ਨੇ ਹੱਥਾਂ ਵਿਚ ਦਸਤਾਨੇ ਪਾ ਟੁੱਕੜੇ ਚੁੱਕੇ ਤੇ ਅੱਗੇ ਨੂੰ ਚੱਲ ਪਏ, ਜੰਗਲ ਜਿਹੇ ਦੇ ਥੋੜਾ ਅੰਦਰ ਜਾਕੇ ਉਹਨਾਂ ਨੂੰ ਇੱਕ ਪੱਥਰ ਦਿਖਿਆ ਜਿਸਦੇ ਆਸੇ ਪਾਸੇ ਫੋਨਾਂ ਦੇ ਬਹੁਤ ਟੁੱਕੜੇ ਸਨ।
ਇੰਸਪੈਕਟਰ (ਟੁੱਕੜੇ ਵੱਲ ਵੇਖਦੇ ਹੋਏ) : ਸ਼ਾਇਦ ਇਸ ਪੱਥਰ ਦੀ ਚੋਟ ਨਾਲ ਹੀ ਸਾਰੇ ਫੋਨ ਟੋੜੇ ਗਏ ਨੇ। ਇਹ ਮਸਲਾ ਮੈਨੂੰ ਤਾਂ ਗਾਇਬ ਹੋਣ ਨਾਲੋਂ ਕੁਝ ਜ਼ਿਆਦਾ ਹੀ ਲਗਣ ਦਿਆ ਏ ਹੁਣ। ਇਦਾਂ ਕਰੋ ਬਿਸ਼ਨ ਸਿੰਘ ਜੀ ਤੁਸੀਂ ਆਸੇ ਪਾਸੇ ਵੇਖੋ ਕੁਝ ਹੋਰ ਮਿਲਦਾ ਏ ਕਿ ਨਹੀਂ, ਮੈਂ ਜ਼ਰਾ ਆਪਣੇ ਐਮ ਡੀ ਸਾਹਿਬ ਨੂੰ ਫੋਨ ਕਰ ਦਸ ਦਵਾ।
ਹਾਂ ਵਿਚ ਸਿਰ ਹਿਲਾ ਉਹ ਅਗਾਂਹ ਵੱਧ ਗਿਆ ਅਤੇ ਮੈਡਮ ਨੇ ਫੋਨ ਕੱਡ ਨੰਬਰ ਮਿਲਾਇਆ।
ਐਮ ਡੀ (ਫੋਨ ਉੱਤੇ) : ਮੈਡਮ ਤੁਹਾਡੀ ਹੀ ਕਾੱਲ ਦਾ ਇੰਤਜ਼ਾਰ ਕਰ ਰਿਹਾ ਸੀ।
ਇੰਸਪੈਕਟਰ (ਉਸਦੀ ਚਾਪਲੂਸੀ ਨੂੰ ਭਾਂਪਦੇ ਹੋਏ ਥੋੜੀ ਗੰਭੀਰ ਆਵਾਜ਼ ਵਿਚ) : ਮੈਂ ਬੱਸ ਆਹ ਦੱਸਣ ਨੂੰ ਫੋਨ ਕੀਤਾ ਸੀ ਕਿ ਤੁਸੀ ਸਟੇਸ਼ਨ ਜਾਕੇ ਰਿਪੋਰਟ ਦਰਜ ਕਰਵਾਓ ਅਤੇ ਮੀਡਿਆ ਦਾ ਕਿਸ ਤਰ੍ਹਾਂ ਇਸਤੇਮਾਲ ਕਰਨਾ ਏ ਇਸ ਖਬਰ ਵਿਚ ਇਹ ਤੁਸੀਂ ਵੱਧ ਜਾਣਦੇ ਹੋ ਕਿਉਂਕਿ ਇਹ ਮਸਲਾ ਬਹੁਤ ਵੱਡਾ ਲਗ ਰਿਹਾ ਏ ਅਤੇ ਇਸਨੂੰ ਜ਼ਿਆਦਾ ਸਮੇਂ ਤੱਕ ਲਕੋ ਨਹੀਂ ਸਕਦੇ ਆਪਾਂ।
ਉਹਨਾਂ ਵਿੱਚ ਹੋਰ ਗੱਲ ਹੋ ਪਾਉਂਦੀ ਇਸ ਤੋਂ ਪਹਿਲਾਂ ਹੀ ਹਵਲਦਾਰ ਬਿਸ਼ਨ ਨੇ ਮੈਡਮ ਨੂੰ ਜ਼ੋਰ ਦੇਣੀ ਆਵਾਜ਼ ਲਗਾਈ ਅਤੇ ਅੱਗੇ ਆਉਣ ਨੂੰ ਕਿਹਾ। ਇੰਸਪੈਕਟਰ ਨੇ ਵਿਚ ਹੀ ਕਾੱਲ ਕੱਟੀ ਤੇ ਉੱਧਰ ਨੂੰ ਦੌੜੀ ਜਿਥੋਂ ਬਿਸ਼ਨ ਸਿੰਘ ਦੀ ਆਵਾਜ਼ ਆ ਰਹੀ ਸੀ। ਉਹ ਨੱਕ ਤੇ ਰੁਮਾਲ ਰੱਖੀ ਇੱਕ ਟੁੱਟੀ ਜਿਹੀ ਕੰਧ ਕੋਲ ਖੜ੍ਹਾ ਸੀ।
ਇੰਸਪੈਕਟਰ (ਹਵਲਦਾਰ ਵੱਲ ਵੇਖਦੀ ਹੋਈ) : ਬਿਸ਼ਨ ਸਿਉ ਇੰਨਾ ਵੀ ਮੁਸ਼ਕ ਨਹੀਂ ਆ ਰਿਹਾ, ਰੁਮਾਲ ਕਿਉਂ ਰਖੀ ਬੈਠਾ ਏ ਨੱਕ ਤੇ!! (ਕੰਧ ਵਲ ਇਸ਼ਾਰਾ ਕਰਦੇ ਹੋਏ) ਆਹ ਕੀ ਚੀਜ਼ ਆ ਹੁਣ? (ੳੁਲਝਣ ‘ਚ)
ਹਵਲਦਾਰ (ਹੱਸਦੇ ਹੋਏ) : ਕੁਝ ਨਹੀਂ ਮੈਡਮ ਉੱਥੋਂ ਕੁਝ ਨੋਖੀਲਾ ਜਿਹਾ ਲਗ ਗਿਆ ਤੇ ਖੂਨ ਨਿਕਲ ਆਇਆ ਤਾਂ ਰੁਮਾਲ ਰੱਖਿਆ ਏ। ਅਤੇ ਹਾਂ ਇਹ ਕੰਧ… ਲਗਦਾ ਆਪਾਂ ਕੁੜੀਆਂ ਲੱਭਦੇ ਲੱਭਦੇ ਕੋਈ ਖਜ਼ਾਨਾ ਲੱਭ ਲਿਆ ਏ। ਇੱਕ ਕੋਨੇ ਤੋਂ ਪੋੜੀਆਂ ਥੱਲੇ ਵਲ ਜਾ ਰਹੀਆਂ ਨੇ ਜਿਵੇਂ ਕੋਈ ਤਹਿਖਾਨਾ ਹੋਵੇ ਅੰਦਰ। ਸਾਨੂੰ ਅੰਦਰ ਚੱਲ ਕੇ ਵੇਖਣਾ ਚਾਹੀਦਾ ਏ।
ਦੋਨੋਂ ਪੌੜੀਆਂ ਤੋਂ ਥੱਲੇ ਉਤਰੇ ਤੇ ਤੁਰ ਪਏ। ਉਹ ਕੋਈ ਸੁਰੰਗ ਵਾਂਗ ਜਾਪਦੀ ਸੀ। ਇੰਸਪੈਕਟਰ ਦੇ ਫੋਨ ‘ਚ ਕਿਸੇ ਦਾ ਸੰਦੇਸ਼ ਆਇਆ ਜਿਸਨੂੰ ਪੜ੍ਹ ਉਹਨੇ ਸਟੇਸ਼ਨ ਕਾੱਲ ਕੀਤੀ ਪਰ ਉੱਤੇ ਸੁਰੰਗ ਵਿਚ ਸ਼ਾਇਦ ਨੇਟਵਰਕ ਨਹੀ ਸੀ। ਉਸਨੇ ਹਵਲਦਾਰ ਨੂੰ ਸੁਰੰਗ ਵਿਚੋਂ ਬਾਹਰ ਜਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurpreet Singh Toosa
ਬੜੇ ਲੰਮੇ ਸਮੇਂ ਬਾਅਦ ਇਨੀਂ ਗੁੰਝਲਦਾਰ ਕਹਾਣੀ ਪੜ੍ਹੀ ਧਿਆਨ ਆਪਣੇ ਵੱਲ ਖਿੱਚ ਲੈਂਦੀ ਆ ਏਹ ਕਹਾਣੀ inj lgda ਜਿਵੇਂ based on true story you are such a great writer god bless you
jass
pdn ch bht intersting c
jass
unbelievable story
ਅਵਤਾਰ ਸਿੰਘ
ਬਾਦ ਚ ਦੀਕਸਾ ਕਦੇ ਫੜੀ ਨਹੀ ਗਈ।