ਗੱਲ ਕੋਈ 50-60 ਵਰ੍ਹੇ ਪੁਰਾਣੀ ਹੈ , ਓਦੋਂ ਖੇਤੀ ਬਲਦਾਂ ਨਾਲ ਹੀ ਹੁੰਦੀ ਸੀ ਤੇ ਹੱਥੀਂ ਕੰਮ ਹੀ ਸੀ ਕੋਈ ਮਸ਼ੀਨਰੀ ਨਹੀਂ ਸੀ । ਪਰ ਓਦੋਂ ਲੋਕ ਜੇਰਿਆਂ ਵਾਲੇ ਹੁੰਦੇ ਸੀ , ਮੋਹ-ਮੁਹੱਬਤਾਂ ਸੀ , ਇੱਤਫਾਕ ਸੀ । ਸਾਡੇ ਨਾਲਦੇ ਪਿੰਡੋਂ ਕੇਰਾਂ ਕੋਈ ਫਸਲ ਦੀ ਬਿਜਾਈ ਵਾਸਤੇ ਤਰਪਾਲੀ ( ਤਿੰਨ ਪੋਰਾਂ ਵਾਲਾ ਹਲ੍ਹ ) ਲੈਣ ਲਈ ਆਇਆ , ਓਦੋਂ ਦਾਦਾ ਜੀ ਹੋਣਾਂ ਦੀ ਕਾਫ਼ੀ ਬਿਜਾਈ ਕਰਨ ਆਲ਼ੀ ਪਈ ਸੀ ਪਰ ਫੇਰ ਵੀ ਬਜ਼ੁਰਗਾਂ ਨੇ ਕਿਹਾ ਭਾਈ ਔਹ ਪਈ ਤਰਪਾਲੀ ਤੂੰ ਲੈ ਜਾ ਕੋਈ ਨਾ । ਉਹਨੇ ਪੁੱਛਿਆ ਕਿ ਸਰਦਾਰ ਜੀ ਕਦੋਂ ਕੁ ਮੋੜ ਕੇ ਜਾਵਾਂ ਤਾਂ ਬਜ਼ੁਰਗਾਂ ਨੇ ਕਿਹਾ ਭਾਈ ਜਦੋਂ ਤੇਰਾ ਕੰਮ ਨਿੱਬੜ ਗਿਆ ਓਦੋਂ ਦੇ ਜਾਈਂ । ਇਹ ਸੀ ਪੁਰਾਣੇ ਬਜ਼ੁਰਗਾਂ ਦੇ ਸੁਭਾਅ ਤੇ ਲਿਹਾਜ਼ , ਤੇ ਅੱਜ ਕੱਲ ਰਹੇ ਰੱਬ ਦਾ ਨਾ ਜੇ ਕੋਈ ਸੈਂਕਲ ਮੰਗਣ ਵੀ ਆਜੇ ਤਾਂ ਲੋਕ ਪਹਿਲਾਂ ਇਹੀ ਕਹਿੰਦੇ ਆ ਛੇਤੀ ਮੋੜਜੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
Right. so nice lines.