ਅਧੂਰੀ ਜ਼ਿੰਦਗੀ -ਭਾਗ ਦੂਸਰਾ
ਅਚਾਨਕ ਫੋਨ ਕਟਿਆ ਜਾਂਦਾ ਹੈ |
ਅਮਨ ਨੂੰ ਲੱਗਦਾ ਹੈ ਕਿ ਸ਼ਾਇਦ ਪ੍ਰੀਤ ਨੂੰ ਚੰਗਾ ਨਹੀਂ ਲੱਗਿਆ ਅਤੇ ਉਹ ਪ੍ਰੀਤ ਦੇ ਫੋਨ ਕੱਟਣ ਨੂੰ ਉਸਦੀ ਨਾਂਹ ਸਮਝ ਲੈਂਦੀ ਹੈ ,ਅਮਨ ਦਾ ਮਨ ਪਛਤਾਵੇ ਨਾਲ ਭਰ ਗਿਆ ,ਉਹ ਸੋਚ ਰਹੀ ਸੀ ਉਸਨੇ ਬਹੁਤ ਵੱਡੀ ਗ਼ਲਤੀ ਕਰ ਦਿੱਤੀ ਹੈ ਪ੍ਰੀਤ ਨੂੰ ਦਿਲ ਦੀ ਗੱਲ ਦਸ ਕੇ ,ਵਿੱਚੋ-ਵਿਚੀਂ ਉਹ ਨਿੱਕੀ ਨੂੰ ਵੀ ਕੋਸ ਰਹੀ ਸੀ ਕਿ ਉਸਨੇ ਉਸਦੇ ਕਹਿਣ ਤੇ ਇਹ ਕਦਮ ਚੁੱਕਿਆ ,ਅਮਨ ਉਦਾਸ ਹੋ ਕੇ ਬੈਠ ਗਈ ਸੀ ,ਉਸਨੂੰ ਫਿਰ ਤੋਂ ਇੰਦਰ ਯਾਦ ਆ ਰਿਹਾ ਸੀ ,ਉਹ ਯਾਦ ਕਰ ਰਹੀ ਸੀ ਕਿ ਕਿਸ ਤਰਾਂ ਇੰਦਰ ਨੇ ਉਸਨੂੰ ਇਜ਼ਹਾਰ ਕੀਤਾ ਸੀ ,ਇੰਦਰ ਸ਼ਾਇਰੀ ਯਾਦ ਕਰਕੇ ਆਇਆ ਸੀ, ਇੰਦਰ ਨੇ ਉਸਨੂੰ ਪਾਰਕ ਵਿਚ ਇੱਕ ਬੇਂਚ ਤੇ ਬਿਠਾਇਆ ਸੀ ਅਤੇ ਖੁਦ੍ਹ ਉਸਦੇ ਮੂਹਰੇ ਬੈਠ ਕੇ ਉਸਨੇ ਇਜ਼ਹਾਰ ਕੀਤਾ ਸੀ ਪਰ ਉਹ ਸ਼ਾਇਰੀ ਭੁੱਲ ਗਿਆ ਸੀ ਸ਼ਾਇਰੀ ਦੀ ਇੱਕ ਲਾਈਨ ਬੋਲ ਕੇ ਇੰਦਰ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ,ਅਮਨ ਦੇ ਚੇਹਰੇ ਤੇ ਹਲਕੀ ਜਿਹੀ ਮੁਸਕਾਨ ਆਈ ਸੀ ਅਤੇ ਅਮਨ ਨੇ ਖੁਦ ਉਹ ਸ਼ਾਇਰੀ ਦੀ ਅਗਲੀ ਲਾਈਨ ਪੂਰੀ ਕੀਤੀ ਸੀ ,ਫਿਰ ਇੰਦਰ ਨੇ ਵੀ ਉਸਤੋਂ ਹਾਂ ਜਾਂ ਨਾਂਹ ਵਿੱਚ ਜਵਾਬ ਮੰਗਿਆ ਸੀ ,ਕੁੱਝ ਦੇਰ ਅਮਨ ਦੇ ਖਾਮੋਸ਼ ਰਹਿਣ ਤੇ ਇੰਦਰ ਉਦਾਸ ਹੋ ਕੇ ਓਥੋਂ ਵਾਪਿਸ ਜਾਣ ਲੱਗਾ ਸੀ ਤਾਂ ਅਮਨ ਉਸਨੂੰ ਰੋਕ ਕੇ ਉਸਦੇ ਹੱਥਾਂ ਨੂੰ ਆਪਣੇ ਹੱਥਾਂ ਵਿਚ ਫੜ੍ਹ ਕੇ ਉਸਨੂੰ ਹਾਂ ਕੀਤੀ ,ਕਿੰਨਾ ਖੂਬਸੂਰਤ ਦਿਨ ਸੀ
ਫੋਨ ਦੀ ਘੰਟੀ ਵੱਜਦੀ ਹੈ ਅਤੇ ਅਮਨ ਆਪਣੀ ਸੋਚ ਵਿਚੋਂ ਬਾਹਰ ਆਉਂਦੀ ਹੈ ,ਦੂਸਰੇ ਪਾਸੇ ਪ੍ਰੀਤ ਹੁੰਦਾ ਹੈ
ਪ੍ਰੀਤ :- ਹੈਲੋ ਅਮਨ’ ,ਸੌਰੀ ਫੋਨ ਕਟ ਹੋ ਗਿਆ ਸੀ
ਅਮਨ :- ਨਹੀਂ ਜੀ ,ਮਾਫੀ ਤਾਂ ਮੈਨੂੰ ਮੰਗਣੀ ਚਾਹੀਦੀ ਹੈ ,ਮੈਨੂੰ ਤੁਹਾਨੂੰ ਉਹ ਗੱਲ ਨਹੀਂ ਸੀ ਕਹਿਣੀ ਚਾਹੀਦੀ ,ਮੈਂ ਆਪਣੀ ਦੋਸਤੀ ਨੂੰ ਵੀ ਖ਼ਤਰੇ ਵਿੱਚ ਪਾ ਦਿੱਤਾ|
ਪ੍ਰੀਤ :- ਨਹੀਂ ਜੀ ,ਇਹੋ ਜਿਹੀ ਕੋਈ ਗੱਲ ਨਹੀਂ ਦਰਅਸਲ ਮੈਨੂੰ ਵੀ ਤੁਸੀ ਚੰਗੇ ਲੱਗਦੇ ਓ ,ਪਰ
ਅਮਨ :-ਪਰ ਕੀ ਜੀ ?
ਪ੍ਰੀਤ :- ਆਪਾਂ ਕਦੇ ਮਿਲ ਨੀ ਸਕਦੇ ,ਕਿਓਂਕਿ ਤੁਸੀ ਦੂਰ ਚੰਡੀਗੜ੍ਹ ਦੇ ਨੇੜੇ ਰਹਿੰਦੇ ਹੋ ,ਅਤੇ ਮੈਂ ਬਠਿੰਡਾ ,ਬਹੁਤ ਫਾਸਲਾ ਹੈ
ਅਮਨ :-ਕੋਈ ਗੱਲ ਨੀ ਜੀ ਮੁਲਾਕਾਤ ਜ਼ਰੂਰੀ ਤੇ ਨਹੀਂ ਹੁੰਦੀ
ਪ੍ਰੀਤ :- ਜਿਵੇਂ ਤੁਹਾਨੂੰ ਠੀਕ ਲੱਗਦਾ
ਅਮਨ :- ਮਤਲਬ ਤੁਹਾਡੀ ਹਾਂ ਹੈ
ਪ੍ਰੀਤ :-ਹਾਂਜੀ
ਪ੍ਰੀਤ :- ਸ਼ਾਮ ਨੂੰ ਗੱਲ ਕਰਦੇ ਹਾਂ ਜੀ ਮੈਂ ਥੋੜ੍ਹਾ ਬਿਜ਼ੀ ਹਾਂ
ਅਮਨ :-ਓਕੇ ਜੀ
ਅਮਨ ਦਾ ਮਨ ਖੁਸ਼ੀ ਨਾਲ ਭਰ ਗਿਆ ਉਸਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਸਨੂੰ ਕੋਈ ਖ਼ਜ਼ਾਨਾ ਮਿਲ ਗਿਆ ਹੋਵੇ ਅਮਨ ਤੋਂ ਚਾਅ ਨਹੀਂ ਚੁਕਿਆ ਜਾ ਰਿਹਾ , ਅਮਨ ਦੇ ਮਾਂ-ਬਾਪ ਵੀ ਅਮਨ ਨੂੰ ਇਹਨਾਂ ਖੁਸ਼ ਦੇਖ ਕੇ ਬਹੁਤ ਖੁਸ਼ ਸਨ ,ਅਮਨ ਦੀ ਮਾਂ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਹੁਣ ਘਰ ਫਿਰ ਤੋਂ ਖੁਸ਼ੀਆਂ ਨਾਲ ਪੂਰਾ ਭਰ ਗਿਆ ਹੋਵੇ ,ਸਾਰੇ ਬਹੁਤ ਖੁਸ਼ ਸਨ |
ਅਮਨ ਅਤੇ ਪ੍ਰੀਤ ਦਾ ਰਿਸ਼ਤਾ ਹੁਣ ਗੂੜ੍ਹਾ ਹੋ ਰਿਹਾ ਹੈ ਦੋਵਾਂ ਦੀ ਜ਼ਿੰਦਗੀ ਹੁਣ ਬਹੁਤ ਖੂਬਸੂਰਤ ਚਲ ਰਹੀ ਹੈ ਅਮਨ ਨੂੰ ਉਸਦੀ ਜ਼ਿੰਦਗੀ ਹੁਣ ਖਿੜੀ ਹੋਈ ਲੱਗ ਰਹੀ ਸੀ, ਉਹ ਪ੍ਰੀਤ ਨਾਲ ਵਿਆਹ ਦੇ ਸੁਪਨੇ ਸਜਾਉਣ ਲੱਗ ਗਈ ਸੀ ,ਹਾਲਾਂਕਿ ਅਜੇ ਤੱਕ ਉਹ ਪ੍ਰੀਤ ਨੂੰ ਮਿਲੀ ਵੀ ਨਹੀਂ ਸੀ
ਪ੍ਰੀਤ ਇੱਕ ਡਾਕਟਰ ਕੋਲ ਬੈਠਾ ਹੈ ,ਡਾਕਟਰ ਕੁੱਝ ਰਿਪੋਰਟਾਂ ਦੇਖ ਰਿਹਾ ਹੈ ,ਪ੍ਰੀਤ ਦਾ ਚਿਹਰਾ ਡਰ ਨਾਲ ਭਰਿਆ ਹੋਇਆ ਹੈ ਉਹ ਪੁੱਛਦਾ ਹੈ ” ਡਾਕਟਰ ਸਾਹਿਬ , ਕਿ ਹੁਣ ਕੁਝ ਵੀ ਨਹੀਂ ਹੋ ਸਕਦਾ ,ਕਿੰਨਾ ਵਕਤ ਬਚਿਆ ਹੈ” ਡਾਕਟਰ ਉਸਨੂੰ ਦੱਸਦਾ ਹੈ ਕਿ ਹੁਣ ਕੁੱਝ ਨਹੀਂ ਹੋ ਸਕਦਾ ਸਿਰਫ ਛੇ-ਸੱਤ ਮਹੀਨੇ ਹੀ ਬਚੇ ਹਨ , ਪ੍ਰੀਤ ਦੀਆਂ ਅੱਖਾਂ ਭਰ ਆਉਂਦੀਆਂ ਹਨ ਡਾਕਟਰ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ ਪਰ ਪ੍ਰੀਤ ਦੇ ਹੰਝੂ ਨਹੀਂ ਰੁਕ ਰਹੇ ਸੀ ਪਰ ਕੁੱਝ ਵਕਤ ਬਾਅਦ ਉਹ ਖੁਦ ਨੂੰ ਸੰਭਾਲਦਾ ਹੈ ਅਤੇ ਹਸਪਤਾਲ ਵਿਚੋਂ ਬਾਹਰ ਚਲਾ ਜਾਂਦਾ ਹੈ ਇਸੇ ਵਕਤ ਉਸਨੂੰ ਅਮਨ ਦਾ ਫੋਨ ਆਉਂਦਾ ਹੈ ਪ੍ਰੀਤ ਦਾ ਮਨ ਨਹੀਂ ਕਰਦਾ ਫੋਨ ਚੁੱਕਣ ਦਾ ਉਹ ਫੋਨ ਕਟ ਕੇ ਮੈਸਜ ਕਰਦਾ ਹੈ ਕਿ ਉਹ ਬਿਜ਼ੀ ਹੈ ਅਤੇ ਬਾਅਦ ਵਿੱਚ ਗੱਲ ਕਰੇਗਾ |
ਅਮਨ ਅਤੇ ਪ੍ਰੀਤ ਦੇ ਰਿਸ਼ਤੇ ਨੂੰ ਚਾਰ ਮਹੀਨੇ ਬੀਤ ਗਏ ਹਨ ਅਤੇ ਅਮਨ ਦੇ ਮਨ ਨੇ ਹੁਣ ਪ੍ਰੀਤ ਨੂੰ ਆਪਣਾ ਸਭ ਕੁੱਝ ਮੰਨ ਲਿਆ ਹੈ ਉਹ ਹੁਣ ਉਸਦੇ ਨਾਲ ਵਿਆਹ ਕਰਵਾਉਂਣਾ ਚਾਉਂਦੀ ਹੈ ਪਰ ਉਸਤੋਂ ਪਹਿਲਾਂ ਉਹ ਪ੍ਰੀਤ ਨੂੰ ਮਿਲਣਾ ਚਾਹੁੰਦੀ ਹੈ ਅਤੇ ਉਹ ਪ੍ਰੀਤ ਨੂੰ ਪੁੱਛਦੀ ਹੈ ਪਰ ਪ੍ਰੀਤ ਮੁਲਾਕਾਤ ਵਾਸਤੇ ਰਾਜ਼ੀ ਨਹੀਂ ਹੁੰਦਾ ਪਰ ਉਸਦੇ ਬਹੁਤ ਜ਼ਿਆਦਾ ਕਹਿਣ ਤੇ ਪ੍ਰੀਤ ਰਾਜ਼ੀ ਹੋ ਜਾਂਦਾ ਹੈ ਅਤੇ ਇਹ ਦੋਵੇ ਇੱਕ ਮਾਲ ਵਿਚ ਮਿਲਣ ਦਾ ਫੈਸਲਾ ਕਰਦੇ ਹਨ ਇਸਤੋਂ ਤੀਜੇ ਦਿਨ ਪ੍ਰੀਤ ਚੰਡੀਗੜ੍ਹ ਆਉਂਦਾ ਹੈ ਅਤੇ ਅਮਨ ਨੂੰ ਮਿਲਦਾ ਹੈ , ਦੋਵੇਂ ਇੱਕ ਕੈਫੇ ਵਿਚ ਮਿਲਦੇ ਹਨ ,ਅਮਨ ਬਹੁਤ ਖੁਸ਼ ਸੀ ਪ੍ਰੀਤ ਨੂੰ ਮਿਲਕੇ ਉਸਦੀਆਂ ਗੱਲਾਂ ਖਤਮ ਹੀ ਨਹੀਂ ਹੋ ਰਹੀਆਂ ਸੀ ਅਮਨ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਓਹਨੂੰ ਕੋਈ ਖ਼ਜ਼ਾਨਾ ਲੱਭ ਗਿਆ ਹੋਵੇ ,ਪਰ ਪ੍ਰੀਤ ਦੇ ਚਿਹਰੇ ਤੇ ਅਜਿਹੀ ਕੋਈ ਖੁਸ਼ੀ ਨਹੀਂ ਸੀ ਇੰਝ ਲੱਗ ਰਿਹਾ ਸੀ ਜਿਵੇਂ ਉਹ ਸਿਰਫ ਅਮਨ ਦਾ ਮਨ ਰੱਖਣ ਲਈ ਹੀ ਉਸਦੇ ਕੋਲ ਆਇਆ ਹੋਵੇ ਪਰ ਅਮਨ ਦਾ ਇਸ ਵੱਲ ਕੋਈ ਧਿਆਨ ਨਹੀਂ ਗਿਆ ਕਿਓਂਕਿ ਉਸਤੋਂ ਆਪਣੀ ਖੁਸ਼ੀ ਹੀ ਨਹੀਂ ਸਾਂਭੀ ਜਾ ਰਹੀ ਆ ਸੀ
ਕੈਫੇ ਵਿੱਚ ਖਾਣ ਪੀਣ ਤੋਂ ਬਾਅਦ ਅਮਨ ਪ੍ਰੀਤ ਨੂੰ ਆਪਣੇ ਘਰ ਲੈ ਜਾਂਦੀ ਹੈ ਘਰ ਵਿੱਚ ਅਮਨ ਦੇ ਮਾਤਾ ਪਿਤਾ ਪ੍ਰੀਤ ਨੂੰ ਦੇਖ ਬਹੁਤ ਖੁਸ਼ ਹੁੰਦੇ ਹਨ ,ਓਹਨਾ ਲਈ ਪ੍ਰੀਤ ਇੱਕ ਫ਼ਰਿਸ਼ਤਾ ਸੀ ਜੋ ਓਹਨਾ ਧੀ ਦੀ ਜ਼ਿੰਦਗੀ ਸੰਵਾਰਨ ਲਈ ਆਇਆ ਸੀ , ਪ੍ਰੀਤ ਹਾਲ ਵਿਚ ਸੋਫੇ ਤੇ ਬੈਠ ਜਾਂਦਾ ਸਾਰਾ ਪਰਿਵਾਰ ਪ੍ਰੀਤ ਦੇ ਆਉਣ ਦਾ ਚਾਅ ਇੰਝ ਕਰ ਰਿਹਾ ਸੀ ਜਿਵੇਂ ਕੋਈ ਬਹੁਤ ਹੀ ਖਾਸ ਇਨਸਾਨ ਆਇਆ ਹੋਵੇ , ਅਮਨ ਦੀ ਮਾਂ ਅਮਨ ਨੂੰ ਰਸੋਈ ਵਿਚ ਖਾਣਾ ਬਣਾਉਣ ਲਈ ਲੈ ਜਾਂਦੀ ਹੈ ,ਅਮਨ ਦੇ ਪਿਤਾ ਪ੍ਰੀਤ ਨਾਲ ਗੱਲ ਬਾਤ ਕਰ ਰਹੇ ਹਨ ,ਉਹ ਪ੍ਰੀਤ ਨੂੰ ਅਮਨ ਨਾਲ ਵਿਆਹ ਕਰਵਾਉਣ ਲਈ ਪੁੱਛਦੇ ਹਨ ਪਰ ਪ੍ਰੀਤ ਇਸ ਬਾਬਤ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ ਪਰ ਉਹ ਓਹਨਾ ਨੂੰ ਕਹਿੰਦਾ ਹੈ ਕਿ ਘਰ ਜਾ ਕੇ ਸੋਚ ਵਿਚਾਰ ਕੇ ਫੈਸਲਾ ਕਰਕੇ ਦੱਸੇਗਾ, ਖਾਣਾ ਖਾਣ ਤੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
anjali Meshal
very imosnel story ji
kanwar
es da pehla bhag kithe aa g???
Rekha Rani
ਬਹੁਤ ਵਾਰੀ ਵੇਖੀ ਤੇ ਸੁਣੀ ਲੰਗਦੀ ਹੈ ਸੀਰੀਅਲ ਅਤੇ ਫਿਲਮਾਂ ਵਿੱਚ। ਕੁਝ ਹੋਰ ਵਧੀਆ ਲਿਖੋ।
jagjit singh
ਬਹੁਤ ਵਧੀਆ ਕਹਣੀ ਹੈ ਜੀ