More Punjabi Kahaniya  Posts
ਕਲੰਕ


ਸਹਿਜ ਤੂੰ ਦੱਸੀਂ ਮੇਰਾ ਕਿੱਥੇ ਕਸੂਰ ਸੀ, ਗੱਲ ਕਸੂਰ ਦੀ ਨਹੀਂ ਤਰਨ, ਗੱਲ ਤੇਰੀ ਚੁੱਪ ਦੀ ਸੀ , ਤੂੰ ਹਰ ਵਾਰ ਚੁੱਪ ਕਰਦੀ ਰਹੀ , ਤਾਹੀਂ ਤੇਰਾ ਭਰਾ ਤੇਰਾ ਨਜਾਇਜ਼ ਫਾਇਦਾ ਉਠਾਉਂਦਾ ਰਿਹਾ, ਹੋਰ ਮੈਂ ਕੀ ਕਰਦੀ ਸਹਿਜ, ਕੁੜੀਆਂ ਨੂੰ ਹਰ ਵਾਰ ਚੁੱਪ ਰਹਿਣਾ ਹੀ ਸਿਖਾਇਆ ਜਾਂਦਾ ਹੈ, ਨਹੀਂ ਤਰਨ ਇਹ ਗੱਲ ਨਹੀਂ ਹੁੰਦੀ, ਨਹੀਂ ਸਹਿਜ ਮੁੰਡਿਆਂ ਨੂੰ ਸ਼ੁਰੂ ਤੋਂ ਹੀ ਦਲੇਰ ਬਣ ਕੇ ਜਿਉਣਾ ਸਿਖਾਇਆ ਜਾਂਦਾ ਹੈ, ਪਰ ਕੁੜੀਆਂ ਨੂੰ ਹਰ ਵਾਰ ਚੁੱਪ ਰਹਿਣਾ ਸਿਖਾਇਆ ਜਾਂਦਾ ਹੈ, ਸਾਡਾ ਸਮਾਜ ਹੀ ਐਵੇਂ ਦਾ ਹੈ ਕਿ ਅਸੀਂ ਕੁੜੀਆ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੀਆਂ, ਤਰਨ ਤੁਸੀਂ ਕੁੜੀਆਂ ਡਰਦੀਆਂ ਬਹੁਤ ਹੁੰਦੀਆਂ ਓ, ਕੁੜੀਆਂ ਕਰਨ ਨੂੰ ਤਾਂ ਕੁਝ ਵੀ ਕਰ ਸਕਦੀਆਂ, ਨਹੀਂ ਸਹਿਜ ਕੁੜੀਆਂ ਡਰਦੀਆਂ ਨਹੀਂ ਹੁੰਦੀਆਂ, ਕੁੜੀਆਂ ਚ ਡਰ ਪੈਦਾ ਕੀਤਾ ਜਾਂਦਾ ਹੈ, ਜਦੋਂ ਤੋਂ ਜੰਮਦੀਆਂ ਮਾਂ ਦੀ ਹੀ ਛਾਂ ਹੇਠ ਪਲਦੀਆਂ ਨੇ, ਮਾਂ ਨੇ ਜਿਵੇਂ ਦੀ ਜ਼ਿੰਦਗੀ ਕੱਟੀ ਹੁੰਦੀ ਹੈ, ਉਹ ਉਵੇਂ ਦੀ ਹੀ ਕੁੜੀ ਨੂੰ ਸਿਖਾਉਂਦੀ ਹੈ, ਬਾਕੀ ਮਾਂ ਨੂੰ ਕੁੜੀਆਂ ਦੀ ਇੱਜ਼ਤ ਦਾ ਜ਼ਿਆਦਾ ਫ਼ਿਕਰ ਹੁੰਦਾ, ਜੇ ਜਨਮ ਤੋਂ ਕੁੜੀਆਂ ਪਿਉ ਦੀ ਛਤਰ ਹੇਠ ਪਲਣ, ਜਿੱਥੇ ਪਿਉ ਜਾਂਦੈ, ਉਹ ਉਥੇ ਪਿਉ ਦੇ ਨਾਲ ਜਾਣ, ਪਿਉ ਵਾਂਗ ਖੁੱਲਾ ਬੋਲਣ ਦਾ ਹੱਕ ਕੁੜੀਆਂ ਨੂੰ ਹੋਵੇ, ਪਰ ਸਾਡਾ ਸਮਾਜ ਉਲ਼ਟਾ ਹੈ ਕੁੜੀਆਂ ਨੂੰ ਪਹਿਲਾਂ ਹੀ ਦੱਬ ਕੇ ਰਹਿਣਾ ਸਿਖਾਉਂਦਾ ਹੈ,  ਕਿਤੇ ਬਾਹਰ ਜਾਣ ਦੀ ਬਜਾਏ ਘਰੇ ਜ਼ਿੰਦੇ ਅੰਦਰ ਬੰਦ ਰਹਿਣਾ ਸਿਖਾਉਂਦਾ ਹਾਂ, ਨਹੀਂ ਤਰਨ ਜੇ ਕੁੜੀਆਂ ਚਾਹੁੰਣ ਤਾਂ ਕੀ ਕੁਝ ਨਹੀਂ ਕਰ ਸਕਦੀਆਂ, ਕੁੜੀਆਂ ਕੋਲ ਹਰ ਕਾਨੂੰਨ ਦਾ ਹੱਕ ਹੁੰਦਾ, ਸਹਿਜ ਕਾਨੂੰਨ ਦਾ ਢਿੱਡ ਬਹੁਤ ਵੱਡਾ ਹੁੰਦਾ, ਭਰਨਾ ਸੌਖਾ ਨਹੀਂ ਹੁੰਦਾ, ਕੁੜੀਆਂ ਕਿਸ ਤੋਂ ਮੰਗ ਕੇ ਕਾਨੂੰਨ ਨਾਲ ਲੜਨਗੀਆਂ, ਨਹੀਂ ਤਰਨ ਕਾਨੂੰਨ ਬਣਾਏ ਹੀ ਇਸ ਲਈ ਜਾਂਦੇ ਨੇ ਕਿ ਕਾਨੂੰਨ ਦੁਆਰਾ ਲੋਕਾਂ ਦੀ ਰੱਖਿਆ ਕੀਤੀ ਜਾਵੇ, ਸਹਿਜ ਤਰਨ ਨੇ ਹੱਸ ਕੇ ਕਿਹਾ ਇਹ ਕਾਨੂੰਨ ਲੋਕਾਂ ਲੲੀ ਬਣਾਏ ਹੋਣਗੇ, ਪਰ ਕੁੜੀਆਂ ਲੲੀ ਕੋੲੀ ਕਾਨੂੰਨ ਨਹੀਂ, ਜਿਸ ਪੁਲਿਸ ਵਾਲੇ ਤੋਂ ਕੁੜੀ ਮਦਦ ਮੰਗਦੀ ਹੈ ਉਹੀ ਪੁਲਿਸ ਵਾਲੇ  ਕੁੜੀਆਂ ਨੂੰ ਗਲਤ ਨਜ਼ਰ ਨਾਲ ਤੱਕਦੇ ਨੇ, ਕਾਨੂੰਨ ਦੇ ਬੰਦੇ ਇਸ ਲਈ ਨੌਕਰੀ ਨਹੀਂ ਕਰਦੇ ਕਿ ਉਹ ਲੋਕਾਂ ਦੀ ਮੱਦਦ ਕਰ ਸਕਣ, ਉਹ ਇਸ ਲਈ ਨੌਕਰੀ ਕਰਦੇ ਨੇ ਕਿ ਉਹ ਆਪਣੀ ਤੇ ਆਪਣੇ ਘਰਦਿਆਂ ਦੀ ਸੌਖੀ ਜ਼ਿੰਦਗੀ ਬਤੀਤ ਕਰ ਸਕਣ, ਨਹੀਂ ਤਰਨ ਤੂੰ ਇੱਥੇ ਗਲਤ ਹੈ, ਹਾਂ ਚੱਲ ਮੰਨ ਲੈਂਦੀ ਹਾਂ ਮੈਂ ਗਲਤ ਹਾਂ ਪਰ ਇੱਕ ਮਿੰਟ ਲੲੀ ਸੋਚ ਕੇ ਦੇਖੀ ਜੇ ਕਾਨੂੰਨ ਦੇ ਅਧਿਕਾਰੀਆਂ ਨੂੰ ਤਨਖਾਹ ਨਾ ਮਿਲੇ ਦੱਸੀ ਕੋਈ ਨੌਕਰੀ ਕਰਨੀ ਚਾਹੇਗਾ, ਦੱਸੀ ਕੋਈ ਕਾਨੂੰਨ ਦੀ ਰਾਖੀ ਕਰਨੀ ਚਾਹੇਗਾ, ਸੌਂ ਚ ਇੱਕ ਬੰਦਾ ਜ਼ਰੂਰ ਮਿਲ ਜਾਵੇਗਾ ਜੋ ਫਰੀ ਦੇਸ਼ ਦੀ ਸੇਵਾ ਕਰਨੀ ਚਾਹੇਗਾ, ਨਹੀਂ ਤਾਂ ਸਭ ਪੈਸੇ ਲਈ ਹੀ ਨੌਕਰੀ ਕਰਦੇ ਨੇ, ਸਹਿਜ ਕੁਝ ਮਿੰਟ ਲਈ ਤਰਨ ਦੀ ਗੱਲ ਸੁਣ ਕੇ ਚੁੱਪ ਹੋ ਗਿਆ, ਪਰ ਇੱਕ ਲੰਬਾ ਹੌਂਕਾ ਲੈ ਕੇ ਬੋਲਿਆ ਤਰਨ ਮੈਂ ਵੀ ਤਾਂ ਇੱਕ ਪੁਲਿਸ ਮੁਲਾਜ਼ਮ ਹੀ ਹਾਂ ਫਰੀ ਦੀ ਨੌਕਰੀ ਸ਼ਾਇਦ ਮੈਂ ਵੀ ਨਹੀਂ ਕਰਨੀ ਚਾਹਾਂਗਾ, ਤਰਨ ਸਾਡੇ ਦੇਸ਼ ਚ ਮੁਫ਼ਤ ਕੁਝ ਵੀ ਨਹੀਂ ਮਿਲਦਾ, ਦੇਸ਼ ਦੀ ਗੱਲ ਛੱਡ ਪੂਰੀ ਧਰਤੀ ਤੇ ਜਿੰਨੇ ਵੀ ਲੋਕ ਰਹਿੰਦੇ ਨੇ ਕਿਤੇ ਵੀ ਕੁਝ ਵੀ ਮੁਫ਼ਤ ਨਹੀਂ ਮਿਲਦਾ, ਤੂੰ ਖੁਦ ਸੋਚ ਬਸ ਜਾਂ ਗੱਡੀ ਚ ਸਫ਼ਰ ਕਰਦਿਆਂ ਪਾਣੀ ਵੀ ਮੁੱਲ ਲੈ ਕੇ ਪੀਣਾ ਪੈਂਦਾ ਹੈ, ਲੋਕਾਂ ਨੂੰ ਇੱਕ ਬਹੁਤ ਵੱਡਾ ਡਰ ਪੈਦਾ ਕੀਤਾ ਹੋਇਆ ਕਿ ਪਾਣੀ ਧਰਤੀ ਹੇਠੋਂ ਮੁੱਕ ਰਿਹਾ, ਇਹ ਸਿਰਫ਼ ਬਹਾਨਾ ਹੈ ਪਾਣੀ ਨੂੰ ਵੇਚਣ ਦਾ, ਪਾਣੀ ਕੁਦਰਤੀ ਸਰੋਤ ਹੈ ਪਾਣੀ ਦਾ ਕੀ ਸਾਫ਼ ਕੀ ਗੰਦਾ ਹੁੰਦਾ ਹੈ, ਪਹਿਲਾਂ ਦੇਖ ਆਪਾਂ ਨਹਿਰ ਤੋਂ ਸੂਏ ਤੋਂ ਖਾਲਾਂ ਤੋਂ ਐਂਵੇ ਹੀ ਬੁੱਕ ਭਰ ਕੇ ਪਾਣੀ ਪੀ ਲੈਂਦੇ ਸੀ ,ਮੈਨੂੰ ਯਾਦ ਹੈ, ਮੈਂ ਛੋਟਾ ਹੁੰਦਾ ਜਦੋਂ ਪਾਪਾ ਨਾਲ ਖੇਤ ਜਾਂਦਾ ਹੁੰਦਾ ਸੀ, ਮੈਨੂੰ ਕੲੀ ਵਾਰ ਤ੍ਰੇਹ ਲੱਗਦੀ ਤਾਂ ਪਾਪਾ ਸਾਈਕਲ ਰੋਕ ਕੇ ਜਾਂ ਖੇਤ ਜਾ ਕੇ ਮੈਨੂੰ ਖਾਲ ਚੋਂ ਪਾਣੀ ਪਿਲਾ ਦਿੰਦੇ ਸੀ, ਇੱਕ ਵਾਰ ਯਾਦ ਹੈ ਮੈਨੂੰ , ਮੈਂ ਮੰਮੀ ਨਾਲ ਕੱਪੜੇ ਧੋਣ ਨਾਲ ਚਲਾ ਗਿਆ, ਮੰਮੀ ਨਹਿਰ ਦੇ ਕਿਨਾਰੇ ਬੈਠ ਕੇ ਕੱਪੜੇ ਧੋਣ ਲੱਗ ਗੲੀ, ਨਹਿਰ ਕਿਨਾਰੇ ਪੁੱਲ ਕੋਲ ਕੱਪੜੇ ਧੋਣ ਦੀ ਥਾਂ ਬਣੀ ਹੁੰਦੀ ਸੀ, ਉੱਥੇ ਬੈਠ ਕੇ ਮੰਮੀ ਕੱਪੜੇ ਧੋਂਦੀ ਹੁੰਦੀ ਸੀ, ਮੈਨੂੰ ਇੱਕ ਕਿਨਾਰੇ ਬੈਠਾ ਦਿੰਦੀ ਸੀ, ਮੈਂ ਚਲਦੇ ਪਾਣੀ ਨੂੰ ਦੇਖਦਾ ਰਹਿੰਦਾ, ਜਦੋਂ ਤ੍ਰੇਹ ਲੱਗਦੀ ਉਥੋਂ ਹੀ ਪਾਣੀ ਪੀ ਲੈਂਦਾ, ਇੱਕ ਦਿਨ ਕੀ ਹੋਇਆ, ਇੱਕ ਬੰਦੇ ਦੀ ਲਾਸ਼ ਪਾਣੀ ਵਿਚੋਂ ਦੀ ਤੈਰਦੀ ਹੋਈ ਲੰਘ ਰਹੀ ਸੀ,
ਮੈਂ ਉਦੋਂ ਬਹੁਤ ਛੋਟਾ ਸੀ, ਮੈਂ ਦੇਖ ਕੇ ਇੱਕ ਦਮ ਡਰ ਗਿਆ, ਮੰਮੀ ਨੂੰ ਪੁੱਛਿਆ ਮੰਮੀ ਇਹ ਬੰਦਾ ਪਾਣੀ ਵਿੱਚ ਤੈਰ ਕੇ ਕਿਉਂ ਜਾ ਰਿਹਾ ਹੈ, ਮੰਮੀ ਨੇ ਕਿਹਾ ਪੁੱਤ ਇਹ ਮਰ ਗਿਆ, ਮਰ ਕੇ ਬੰਦਾ ਪਾਣੀ ਉਤੇ ਤੈਰਨ ਲੱਗਦਾ ਹੈ, ਮੈਂ ਮੰਮੀ ਨੂੰ ਨਿੱਕੇ ਨਿੱਕੇ ਸਵਾਲ ਕਰਦਾ ਰਿਹਾ, ਮੰਮੀ ਇਹ ਬੰਦਾ ਕਿਉਂ ਮਰ ਗਿਆ, ਇਹ ਬੰਦਾ ਕੌਣ ਸੀ, ਮੇਰੇ ਲਈ ਉਦੋਂ ਇਹ ਚੀਜ਼ਾਂ ਅਚੰਭਾ ਸੀ, ਮੈਂ ਪਾਣੀ ਵੱਲ ਦੇਖਦਾ ਰਿਹਾ ਤੇ ਕਿੰਨਾ ਚਿਰ ਉਸ ਮਰੇ ਬੰਦੇ ਵਾਰੇ ਸੋਚਦਾ ਰਿਹਾ, ਫੇਰ ਕੁਝ ਚਿਰ ਬਾਅਦ ਮੈਨੂੰ ਪਿਆਸ ਲੱਗੀ ਮੈਂ ਮੰਮੀ ਨੂੰ ਕਿਹਾ ਮੰਮੀ ਮੈਨੂੰ ਤ੍ਰੇਹ ਲੱਗੀ ਐ, ਮੰਮੀ ਇਹ ਪਾਣੀ ਤਾਂ ਹੁਣ ਗੰਦਾ ਹੋ ਗਿਆ, ਮੈਂ ਹੁਣ ਪਾਣੀ ਕਿਥੋਂ ਪੀਵਾਂ, ਕਿਉਂ ਪੁੱਤ ਗੰਦਾ ਕਿਉਂ ਹੋ ਗਿਆ, ਪਾਣੀ ਕਦੇ ਗੰਦਾ ਨਹੀਂ ਹੁੰਦਾ ਮਨੁੱਖ ਦੀ ਸੋਚ ਗੰਦੀ ਹੁੰਦੀ ਹੈ, ਸਵਾ ਮਣ ਤੋਂ ਉਤੇ ਪਾਣੀ ਸੁੱਚਾ ਹੁੰਦੈ ਪੁੱਤ, ਉਦੋਂ ਨਾ ਸਵਾ ਮਣ ਵਾਰੇ ਪਤਾ ਸੀ ਨਾ ਮਣ ਬਾਰੇ, ਬਸ ਮੰਮੀ ਦੀ ਗੱਲ ਤੇ ਯਕੀਨ ਮੰਨ ਕੇ ਮੈਂ ਪਾਣੀ ਪੀ ਲਿਆ, ਮੈਨੂੰ ਕੁਝ ਨਹੀਂ ਹੋਇਆ, ਤੂੰ ਦੇਖ ਉਸ ਪਾਣੀ ਚ ਸਾਬਣ ਵੀ ਘੁਲ ਰਹੀ ਹੁੰਦੀ ਸੀ, ਮੁੰਡੇ ਨਹਾ ਕੇ ਵੀ ਜਾਂਦੇ ਸੀ, ਪਤਾ ਹੀ ਨਹੀਂ ਕਿੰਨਾ ਕਿੰਨਾ ਗੰਦ ਨਹਿਰ ਚ ਆਉਂਦਾ ਸੀ, ਫੇਰ ਵੀ ਅਸੀਂ ਆਮ ਉਹ ਪਾਣੀ ਪੀਂਦੇ ਸੀ, ਕਦੇ ਬਿਮਾਰ ਨਹੀਂ ਹੋਏ ਸੀ, ਹਾਂ ਸਹਿਜ ਛੋਟੇ ਹੁੰਦੇ ਅਸੀਂ ਵੀ ਐਵੇਂ ਹੀ ਕਰਦੇ ਹੁੰਦੇ ਸੀ,ਸਹਿਜ ਇਹ ਆਪਣੇ ਮਨ ਦੇ ਵਿਚਾਰ ਨੇ, ਸੌਂ ਚੋਂ ਪੰਜਾਹ ਪ੍ਰਤੀਸ਼ਤ ਬਿਮਾਰੀਆਂ ਤਾਂ ਮਨ ਦੀਆਂ ਹੀ ਹੁੰਦੀਆਂ ਨੇ, ਜਿੰਨਾ ਦਾ ਸਰੀਰ ਨਾਲ ਕੋਈ ਸੰਬੰਧ ਨਹੀਂ ਹੁੰਦਾ, ਹਾਂ ਤਰਨ ਕੁਝ ਬਿਮਾਰੀਆਂ ਸਾਡੇ ਮਨ ਨੇ ਹੀ ਪਾਲੀਆਂ ਹੁੰਦੀਆਂ‌ ਨੇ, ਚਾਹੀਏ ਤਾਂ ਅਸੀਂ ਉਹ ਬਿਮਾਰੀਆਂ ਨੂੰ ਖ਼ਤਮ ਵੀ ਕਰ ਸਕਦੇ ਹਾਂ, ਹਾਂ ਸਹਿਜ ਜਦੋਂ ਕਿਸੇ ਚੀਜ਼ ਨੂੰ ਅਸੀਂ ਤੇਰ੍ਹਾਂ ਦਿਨ ਧਿਆਨ ਚ ਲਿਆਉਂਦੇ ਹਾਂ ਉਹ ਸਾਡੇ ਅੰਦਰ ਘਰ ਕਰ ਕੇ, ਪੱਕ ਜਾਂਦੀ ਹੈ, ਉਸੇ ਤਰ੍ਹਾਂ ਜੇ ਅਸੀਂ ਲਗਾਤਾਰ ਤੇਰ੍ਹਾਂ ਦਿਨ ਸੋਚੀਏ ਸਾਨੂੰ ਕੋਈ ਬਿਮਾਰੀ ਨਹੀਂ ਤਾਂ ਆਮ ਬੀਮਾਰੀਆਂ ਖ਼ਤਮ ਹੋ ਸਕਦੀਆਂ ਨੇ, ਪਰ ਤਰਨ ਆਮ ਲੋਕਾਂ ਨੂੰ ਸਮਝਾਵੇ ਕੌਣ, ਲੋਕਾਂ ਦੀ ਤਾਂ ਆਦਤ ਬਣੀ ਹੋਈ ਹੈ, ਕਿ ਮਾਮੂਲੀ ਜਿਹੇ ਦਰਦ ਤੇ ਵੀ ਗੋਲੀ ਲੈਣ ਦੀ, ਹਾਂ ਚੱਲੋ ਛੱਡੋ ਆਪਾਂ ਕੀ ਗੱਲ ਤੋਂ ਕੀ ਗੱਲ ਲੈਂ ਕੇ ਬੈਠ ਗਏ, ਹਾਂ ਚੱਲ ਦੱਸ ਤੇਰੇ ਨਾਲ ਕੀ ਬੀਤੀ।
ਸਹਿਜ ਮੇਰਾ ਭਰਾ ਤੇ ਮੈਂ ਇਕੱਠੇ ਖੇਡਦੇ ਸੀ, ਇਕੱਠੇ ਖਾਂਦੇ ਸੀ, ਇੱਕੋ ਘਰ ਵਿੱਚ, ਮੈਨੂੰ ਪਤਾ ਵੀ ਨਹੀਂ ਸੀ ਸਹਿਜ ਕਿ ਜਸ਼ਨ ਮੇਰੇ ਤਾਏ ਤਾਂ ਮੰਡਾ ਹੈ, ਜਦੋਂ ਜਸ਼ਨ ਦੀ ਮਾਂ ਮੁੱਕ ਗੲੀ, ਤਾਂ ਜਸ਼ਨ ਦਾ ਪਿਉ ਪਾਗਲਾਂ ਵਾਂਗ ਵਿਵਹਾਰ ਕਰਨ ਲੱਗ ਗਿਆ ਸੀ, ਸ਼ਾਇਦ ਉਦੋਂ ਮੈਂ ਬਹੁਤ ਛੋਟੀ ਸੀ, ਮਸਾਂ ਪੰਜ ਕੁ ਸਾਲਾਂ ਦੀ, ਬਹੁਤੀ ਸੁਰਤ ਤਾਂ ਨਹੀਂ ਮੈਨੂੰ, ਬੱਸ ਮੈਨੂੰ ਇੰਨਾ ਪਤੈ ਕਿ ਤਾਈਂ ਜੀ ਦੀ ਮੌਤ ਬਾਅਦ ਤਾਇਆ ਜੀ ਪਾਗ਼ਲ ਹੋ ਗੲੇ ਸਨ, ਮੰਮੀ ਦੱਸਦੇ ਸੀ ਤੇਰੇ ਤਾਇਆ ਜੀ ਨੂੰ ਮੈਂਟਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਸੀ, ਤਾਇਆ ਜੀ ਠੀਕ ਹੋ ਕੇ ਘਰ ਵੀ ਗੲੇ , ਪਰ ਕੁਝ ਸਮਾਂ ਘਰ ਰਹੇ ਫਿਰ ਘਰ ਛੱਡ ਕੇ ਚਲੇ ਗੲੇ, ਮੁੜ ਕੇ ਤਾਇਆ ਜੀ ਕਦੇ ਘਰ ਨਾ ਆਏ, ਜਸ਼ਨ ਪਹਿਲਾਂ ਤੋਂ ਹੀ ਮੰਮੀ ਨੂੰ ਮੰਮੀ ਤੇ ਪਾਪਾ ਨੂੰ ਪਾਪਾ ਕਹਿੰਦਾ ਸੀ, ਉਹ ਵੱਡੇ ਵੀਰੇ ਮਗਰ ਤਾਇਆ ਜੀ ਨੂੰ ਤਾਇਆ ਜੀ ਤੇ ਤਾਈ ਜੀ ਨੂੰ ਤਾਈ ਜੀ ਹੀ ਕਹਿੰਦਾ ਸੀ, ਮੇਰੇ ਤੇ ਜਸ਼ਨ ਦੇ ਜਨਮ ਦਾ ਛੇ ਮਹੀਨਿਆਂ ਦਾ ਫ਼ਰਕ ਸੀ, ਜਸ਼ਨ ਛੇ ਮਹੀਨੇ ਮੇਰੇ ਤੋਂ ਵੱਡਾ ਸੀ, ਅਸੀਂ ਪਿੰਡ ਵਾਲੇ ਇਕੋਂ ਸਕੂਲ ਵਿੱਚ ਪੜਦੇ ਸੀ ਤੇ ਇਕੱਠੇ ਹੀ ਘਰ ਆ ਕੇ ਖੇਡਦੇ ਸੀ, ਮੰਮੀ ਦੱਸਦੇ ਸੀ ਜਦੋਂ ਤੂੰ ਕੰਜਕਾਂ ਖਾਣ ਕਿਸੇ ਦੇ ਘਰ ਜਾਂਦੀ ਤਾਂ ਜਸ਼ਨ ਵੀ ਤੇਰੇ ਨਾਲ ਹੀ ਕੰਜਕਾਂ ਖਾਣ ਜਾਂਦਾ, ਜ਼ਿਦ ਕਰਕੇ ਮੇਰੇ ਵਾਲੀ ਫਰਾਕ ਪਾ ਜਾਂਦਾ ਸੀ, ਜਸ਼ਨ ਦੇ ਸਿਰ ਤੇ ਜੂੜਾ ਸੀ ਤੇ ਮੰਮੀ ਉਹਦੇ ਵੀ ਮੇਰੇ ਵਾਂਗ ਦੋ ਗੁੱਤਾਂ ਕਰ ਦਿੰਦੀ ਸੀ, ਜਸ਼ਨ ਨੂੰ ਵੀ ਪਤਾ ਨਹੀਂ ਸੀ ਕਿ ਮੈਂ ਜਸ਼ਨ ਦੇ ਚਾਚੇ ਦੀ ਕੁੜੀ ਹਾਂ, ਹੋਲੀ ਹੋਲੀ ਦਿਨ ਬੀਤਦੇ ਗੲੇ, ਜਸ਼ਨ ਤੇ ਮੈਂ ਵੱਡੇ ਹੁੰਦੇ ਗੲੇ, ਵੱਡਾ ਵੀਰਾਂ ਸਾਡੇ ਨਾਲ ਖੇਡਦਾ ਸੀ ਪਰ ਕਦੇ ਕਦੇ, ਮੈਂ ਦਸਵੀਂ ਜਮਾਤ ਵਿੱਚ ਸੀ ਤੇ ਜਸ਼ਨ ਗਿਆਰਵੀਂ ਵਿੱਚ ਸੀ।
ਸ਼ਾਮ ਦਾ ਵੇਲਾ ਸੀ ਮੰਮੀ ਵਿਹੜੇ ਚ ਬੈਠੀ ਸਬਜ਼ੀ ਚੀਰ ਰਹੀ ਸੀ, ਜਸ਼ਨ ਬਾਹਰੋਂ ਲਾਲ ਪੀਲਾ ਹੁੰਦਾ ਹੋਇਆ ਆਇਆ, ਆ ਕੇ ਮੰਮੀ ਨੂੰ ਗਾਲ਼ਾਂ ਦੇਣ ਲੱਗ ਪਿਆ, ਮੰਮੀ ਨੂੰ ਕਿੰਨਾ ਚਿਰ ਗਾਲਾਂ ਕੱਢਦਾ ਰਿਹਾ, ਮੰਮੀ ਨੇ ਪਿਆਰ ਨਾਲ ਪੁੱਛਿਆ ਪੁੱਤ ਕੀ ਗੱਲ ਹੋਗੀ ਅੱਜ ਤੈਨੂੰ, ਅੱਗੇ ਤਾਂ ਕਦੇ ਉੱਚੀ ਆਵਾਜ਼ ਚ ਨਹੀਂ ਬੋਲਿਆ ਸੀ, ਤੇ ਅੱਜ ਕੀ ਹੋਇਆ, ਮੈਂ ਤੇਰੀ ਮਾਂ ਹਾਂ , ਮਾਂ ਨੂੰ ਵੀ ਕਦੇ ਏਦਾਂ ਬੋਲੀਦਾ, ਮਾਂ ਕੌਣ ਕਹਿੰਦੈ ਤੂੰ ਮੇਰੀ ਮਾਂ ਐ, ਮੇਰੀ ਮਾਂ ਤਾਂ ਤੁਸੀਂ ਮਾਰ ਦਿੱਤੀ, ਮੇਰਾ ਪਿਉ ਘਰੋਂ ਕੱਢ ਦਿੱਤਾ ਜ਼ਮੀਨ ਹੜੱਪਣ ਦੇ ਮਾਰਿਆ ਨੇ, ਤੁਸੀਂ ਮੇਰੇ ਨਾਲ ਧੋਖਾ ਕੀਤੈ, ਜਸ਼ਨ ਦੀ ਚੜ੍ਹਦੀ ਜਵਾਨੀ ਉਸ ਨੂੰ ਅੰਦਰੋਂ ਖਾ ਰਹੀ ਸੀ, ਕੁਝ ਲੋਕਾਂ ਨੇ ਜਸ਼ਨ ਨੂੰ ਭੜਕਾਉਣਾ ਸ਼ੁਰੂ ਕੀਤਾ, ਮੰਮੀ ਨੇ ਸਾਡੇ ਤੇ ਜਸ਼ਨ ਵਿੱਚ ਕਦੇ ਫ਼ਰਕ ਨਹੀਂ ਸਮਝਿਆ ਸੀ ਪਰ ਲੋਕਾਂ ਨੇ ਸਾਡੇ ਵਿੱਚ ਫ਼ਰਕ ਪਵਾ ਦਿੱਤਾ, ਮੈਨੂੰ ਵੀ ਉਸੇ ਦਿਨ ਹੀ ਪਤਾ ਲੱਗਿਆ ਕਿ ਜਸ਼ਨ ਮੇਰਾ ਸਕਾ ਭਰਾ ਨਹੀਂ।

        ਜਸ਼ਨ ਤੇ ਮੈਂ ਇਕੱਠੇ ਸਕੂਲ ਜਾਂਦੇ, ਜਸ਼ਨ ਹੁਣ ਪਹਿਲਾਂ ਵਾਂਗ ਮੈਨੂੰ ਆਪਣੀ ਭੈਣ ਨਹੀਂ ਸਮਝਦਾ ਸੀ, ਹੁਣ ਉਹ ਮੈਨੂੰ ਕੰਮ ਪੈਣ ਤੇ ਹੀ ਬਲਾਉਂਦਾ ਸੀ, ਜਸ਼ਨ ਨੇ ਮੰਮੀ ਪਾਪਾ ਨੂੰ ਵੀ ਬੁਲਾਉਣਾ ਛੱਡ ਦਿੱਤਾ ਸੀ, ਜਦੋਂ ਕੋਈ ਜਸ਼ਨ ਦੀ ਗੱਲ ਕਰਦਾ ਤਾਂ ਮੰਮੀ ਅੱਖਾਂ ਭਰ ਲੈਂਦੀ ਸੀ ਤੇ ਇੱਕੋ ਗੱਲ ਕਹਿੰਦੀ, ਮੈਂ ਤਾਂ ਚੰਦਰੇ ਨਾਲ ਕਦੇ ਫ਼ਰਕ ਹੀ ਨਹੀਂ ਰੱਖਿਆ ਸੀ, ਮੈਂ ਤਾਂ ਕਦੇ ਦੱਸਿਆ ਵੀ ਨਹੀਂ ਸੀ ਕਿ ਤੇਰੇ ਮਾਂ ਪਿਉ ਮਰ ਗੲੇ, ਖੋਰੇ ਚੰਦਰੇ ਦੇ ਸਿਰ ਚ ਲੋਕਾਂ ਨੇ ਕੀ ਘੋਲ ਕੇ ਪਾ ਦਿੱਤਾ, ਮੈਂ ਨੌਵੀਂ ਦੇ ਪੇਪਰ ਦਿੱਤੇ ਤੇ ਜਸ਼ਨ ਨੇ ਦਸਵੀਂ ਦੇ, ਜਸ਼ਨ ਹੁਣ ਪੜ੍ਹਾਈ ਵਿੱਚ ਵੀ ਮਨ ਨਹੀਂ ਲਗਾਉਂਦਾ ਸੀ, ਜਸ਼ਨ ਦਾ ਰਿਜ਼ਲਟ ਆਇਆ ਜਸ਼ਨ ਦਸਵੀਂ ਚੋਂ ਫੇਲ੍ਹ ਹੋ ਗਿਆ, ਹੁਣ ਜਸ਼ਨ ਤੇ ਮੈਂ ਇੱਕ ਜਮਾਤ ਵਿੱਚ ਹੋ ਗੲੇ ਸੀ,

ਜਸ਼ਨ ਹੁਣ ਮੈਨੂੰ ਬਲਾਉਂਦਾ ਤਾਂ ਸੀ ਪਰ ਪਹਿਲਾਂ ਵਾਲੀ ਨਜ਼ਰ ਨਾਲ ਨਹੀਂ ਬਲਾਉਂਦਾ ਸੀ, ਮੈਂ ਜਸ਼ਨ ਦੀਆਂ ਅੱਖਾਂ ਵੱਲ ਦੇਖ ਕੇ ਡਰ ਜਾਂਦੀ ਸੀ, ਦਿਲ ਨੂੰ ਕੲੀ ਵਾਰ ਸ਼ੱਕ ਵੀ ਹੋਇਆ ਪਰ ਫੇਰ ਇਹ ਸੋਚਕੇ ਚੁੱਪ ਹੋ ਜਾਂਦੀ ਸੀ ਕਿ ਭਰਾ ਥੋੜਾਂ ਗਲਤ ਨਜ਼ਰ ਨਾਲ ਦੇਖਦੇ ਹੁੰਦੇ ਨੇ, ਪਰ ਕੲੀ ਵਾਰ ਅਸੀਂ ਸਾਹਮਣੇ ਵਾਲੇ ਨੂੰ ਸਹੀ ਸਮਝ ਲੈਂਦੇ ਹਾਂ ਤੇ ਸਾਹਮਣੇ ਵਾਲਾ ਸਾਨੂੰ ਗਲਤ ਹੀ ਸਮਝਦਾ ਹੈ।

            ਗਿਆਰਵੀਂ ਦੇ ਪੇਪਰ ਹੋ ਗੲੇ ਸੀ, ਮੈਂ ਵੀ ਪਾਸ ਹੋ ਗੲੀ ਤੇ ਜਸ਼ਨ ਵੀ ਪਾਸ ਹੋ ਗਿਆ, ਮੈਂ ਤੇ ਜਸ਼ਨ ਵੀਰ ਬਾਰਵੀਂ ਵਿੱਚ ਹੋ ਗੲੇ ਸੀ, ਅਸੀਂ ਮਨ ਲਗਾ ਕੇ ਪੜ੍ਹਾਈ ਕੀਤੀ ਅਸੀਂ ਦੋਵਾਂ ਨੇ ਬਾਰਵੀਂ ਵੀ ਚੰਗੇ ਨੰਬਰਾਂ ਨਾਲ ਪਾਸ ਕੀਤੀ, ਹੁਣ ਅਸੀਂ ਦੋਵਾਂ ਨੇ ਇੱਕੋ ਕਾਲਜ ਚ ਦਾਖਲਾ ਲੈ ਲਿਆ, ਕਾਲਜ਼ ਸ਼ਹਿਰ ਹੋਣ ਕਰਕੇ ਸਾਨੂੰ ਬਸ ਤੇ ਜਾਣਾ ਪੈਂਦਾ ਸੀ, ਮੈਂ ਤੇ ਜਸ਼ਨ ਇਕੱਠੇ ਕਾਲਜ ਜਾਂਦੇ ਸੀ, ਉੱਥੇ ਜਸ਼ਨ ਦੀ ਕਿਸੇ ਨਾਲ ਗੱਲਬਾਤ ਹੋ ਗੲੀ, ਜਸ਼ਨ ਸਾਰਾ ਦਿਨ ਉਹ ਕੁੜੀ ਨਾਲ ਹੀ ਘੁੰਮਦਾ ਰਹਿੰਦਾ ਸੀ, ਲੈਕਚਰ ਮਿਸ ਕਰਕੇ ਵੀ ਉਹਨੂੰ ਮਿਲਦਾ ਰਹਿੰਦਾ ਸੀ, ਉਹ ਕੁੜੀ ਵੀ ਜਸ਼ਨ ਮਗਰ ਹੀ ਘੁੰਮਦੀ ਰਹਿੰਦੀ ਸੀ।
                ਇੱਕ ਦਿਨ ਮੰਮੀ ਘਰ ਨਹੀਂ ਸੀ, ਪਾਪਾ ਤਾਂ ਦਿਨੇ ਘਰ ਹੁੰਦੇ ਹੀ ਨਹੀਂ ਸੀ, ਵੱਡਾ ਵੀਰ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

2 Comments on “ਕਲੰਕ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)