ਸਕੂਲ ਤੋਂ ਆਉਂਦਿਆਂ ਹੀ ਮਾਤਾ ਚਾਹ ਨਾਲ ਰੋਟੀ ਫੜਾ ਦੇਂਦੀ ਸੀ । ਅਖ਼ੀਰਲੀ ਘੁੱਟ ਚਾਹ ਦੀ ਅਜੇ ਗਲਾਸ ਚ ਹੀ ਹੁੰਦੀ ਸੀ ਤੇ ਮੱਝਾਂ ਦੇ ਸੰਗਲ ਕਿਲਿਆਂ ਤੋਂ ਲਾਹ ਵੀ ਦਿਤੇ ਜਾਂਦੇ ਸੀ ।
ਘਰੋਂ ਤੁਰਨ ਲੱਗਿਆਂ ਮੰਜੇ ਬੈਠੀ ਦਾਦੀ ਨੇ ਨਸੀਹਤ ਦੇਣੀ ਕੇ ਧਿਆਨ ਨਾਲ ਰਹੀਂ…ਕਿਸੇ ਡੰਗਰ ਦੇ ਖੁਰ ਹੇਠ ਪੈਰ ਨਾ ਆ ਜਾਵੇ ਤੇਰਾ … ਫੜਨਾ ਡੰਡਾ ਤੇ ਤੁਰ ਜਾ ਮਗਰ , ਡੰਡਾ ਵੀ ਸਪੈਸ਼ਲ ਤਿਆਰ ਕੀਤਾ ਹੁੰਦਾ ਸੀ , ਮੱਝਾਂ ਚਾਰਨ ਵਾਲਾ ਜਦੋਂ ਤੁਰੇ ਜਾਂਦੇ ਡੰਗਰ ਬੇਗਾਨਾ ਹਰਿਆ ਦੇਖ ਮੂੰਹ ਮਾਰਨ ਲਈ ਜਰਾ ਜਿੰਨਾ ਵੀ ਪਾਸੇ ਨੂੰ ਹੁੰਦੇ ਤਾਂ ਹੱਥ ਵਿਚ ਫੜੀ ਸੋਟੀ ਹਰਕਤ ਵਿਚ ਆ
ਜਾਂਦੀ ! ਡੰਗਰ ਵੀ ਬੜੇ ਸਿਆਣੇ ਹੁੰਦੇ ਸਨ ਸੋਟੀ ਪੈਣ ਤੋਂ ਐਨ ਪਹਿਲਾਂ ਬੇਗਾਨੀ ਚੱਰੀ ਦਾ ਇੱਕ ਚੰਗਾ ਸਾਰਾ ਰੁੱਗ ਭਰ ਹੀ ਲੈਂਦੇ ਹੁੰਦੇ ਸਨ !
ਦੂਜਿਆਂ ਜੀਵਤ ਪ੍ਰਾਣੀਆਂ ਨੂੰ ਡੰਡੇ ਦੇ ਜ਼ੋਰ ਕੰਟਰੋਲ ਕਰਨ ਦੀ ਭਾਵਨਾ ਸ਼ਾਇਦ ਬਚਪਨ ਤੋਂ ਹੀ ਦਿਮਾਗ ਵਿਚ ਵੜ ਗਈ ਸੀ ! ਮਿੱਟੀਓਂ ਮਿੱਟੀ ਹੋਏ ਤੁਰੇ ਜਾਂਦਿਆਂ ਰਾਹ ਵਿਚ ਕਿਸੇ ਦੀ ਮੂਲ਼ੀ ਗੋਂਗਲੂ ਪੁੱਟ ਕੋਲੋਂ ਲੰਘਦੀ ਪਾਣੀ ਦੀ ਆੜ ਵਿਚੋਂ ਧੋ ਕੇ ਖਾ ਲੈਣੀ ਤਾਂ ਕੋਈ ਗੁੱਸਾ ਨਹੀਂ ਸੀ ਕਰਦਾ ਹੁੰਦਾ !
ਦਿਨ ਢਲੇ ਜਦੋ ਘਰ ਲੈਕੇ ਆਉਣੇ ਤਾ ਪਤਾ ਲੱਗਣਾ ਇਕ ਦੇ ਗਲ ਚ ਸੰਗਲ ਹੀ ਹੈਣੀ , ਫੇਰ ਇਕ ਜੀਅ ਨੇ ਮੱਝ ਨੂੰ ਕੰਨ ਤੋਂ ਫੜ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
RIGHTpaji nice STORY. ਪੁਰਾਣਾ ਸਮੇਂ ਪੁਰਾਣੇ ਹੁੰਦੇ ਸਨ।ਮਾਪਿਆਂ ਦੀ ਅੱਖ ਦੀ ਘੁਰੀ ਹੀ ਡਰਾ ਦਿੰਦੀ ਸੀ। ਹੁਣ ਤਾ ਮਾਪੇ ਡਰ ਦੇ ਹਨ ਬੱਚਿਆਂ ਕੋਲੋ। ਸਮਾ ਬਹੁਤ ਬਦਲ ਗਿਆ ਹੈ।
jagjit singh
ਸਾਡਾ ਵੀ ਏਹੀ ਹਾਲ ਹੁੰਦਾ ਸੀ 🙏🙏
anjali Meshal
hnji o time kash vapis a jave hun te dukh hi dukh ne