ਆੜ੍ਹਤੀਏ ਨਾਲ ਹਿਸਾਬ ਕਿਤਾਬ ਕਰ ਤੇ ਘਰ ਦਾ ਮੁੱਕਿਆ ਸੌਦਾ ਲੈ ਤੇਜਾ ਸਿਹੁੰ ਸਹਿਰੋ ਵਾਪਸ ਘਰ ਨੂੰ ਆਇਆ।ਦੁਪਹਿਰ ਹੋਣ ਕਰਕੇ ਗਰਮੀ ਕਾਫੀ ਹੋ ਗਈ ਸੀ।ਓਹ ਮੋਟਰਸਾਈਕਲ ਤੋ ਸਮਾਨ ਲਾਹ ਮਨ ਹੀ ਮਨ ਕਈ ਵਿਉਂਤਾਂ ਬਣਾਉਦਾ ਬੈਠਕ ਵਿੱਚ ਜਾ ਮੰਜੇ ਤੇ ਬੈਠਿਆ।ਉਸਦੀ ਪਤਨੀ ਚਰਨਜੀਤ ਕੌਰ ਪਾਣੀ ਦਾ ਗਿਲਾਸ ਫੜਾਉਂਦਿਆਂ ਕੋਲ ਬੈਠਦੀ ਏ ਤੇ ਤੇਜਾ ਸਿਹੁੰ ਮਨ ਵਿੱਚ ਬਣਾਏ ਟ੍ਰੈਕਟਰ ਲੈਣ ਦੇ ਖਿਆਲ ਬਾਰੇ ਆਵਦੀ ਪਤਨੀ ਨੂੰ ਦੱਸਣ ਈ ਲੱਗਿਆ ਸੀ ਕਿ ਇੰਨੇ ਨੂੰ ਉਸਦੀ ਧੀ ਕਿਰਨਾਂ ਦੂਜੇ ਕਮਰੇ ਵਿੱਚੋ ਆ ਕੇ ਆਖਦੀ ਕਿ ਬਾਪੂ ਜੀ ਪੰਮੇ ਵੀਰੇ ਦਾ ਫੋਨ ਆਇਆ ਸੀ ਉਸਨੂੰ ਅਗਲੇ ਸਮੈਸਟਰ ਦੀ ਫੀਸ ਲਈ ਪੈਸਿਆਂ ਦੀ ਲੋੜ ਏ ਕਿਉਂਕਿ ਕਰੋਨਾ ਦੀ ਬਿਮਾਰੀ ਕਰਕੇ ਉਸਦਾ ਕੰਮ ਪਿਛਲੇ ਮਹੀਨੇ ਬੰਦ ਰਿਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ