ਇੱਕ ਆਦਮੀ ਸੀ, ਇੱਕ ਬਹੁਤ ਹੀ ਅਨੋਖਾ ਆਦਮੀ – ਲਾਰੈਂਸ। ਥਾਮਸ ਐਡਵਰਡ ਲਾਰੈਂਸ। ਉਹ ਅਰੇਬੀਆ ਵਿੱਚ, ਬਹੁਤ ਸਾਲਾਂ ਤੱਕ ਅਰਬ ਵਿੱਚ ਆ ਕੇ ਰਿਹਾ। ਅਰਬ ਦੀ ਕ੍ਰਾਂਤੀ ਵਿੱਚ ਉਸਨੇ ਹਿੱਸਾ ਲਿਆ। ਅਤੇ ਹੌਲੀ ਹੌਲੀ ਅਰਬ ਲੋਕਾਂ ਨਾਲ ਉਸਦਾ ਇੰਨਾ ਪਿਆਰ ਪੈ ਗਿਆ ਕਿ ਉਹ ਲਗਭਗ ਅਰਬੀ ਹੋ ਗਿਆ। ਫਿਰ ਉਹ ਆਪਣੇ ਕੁਝ ਅਰਬੀ ਦੋਸਤਾਂ ਨੂੰ ਪੈਰਿਸ ਲੈ ਕੇ ਗਿਆ, ਘੁਮਾਉਣ ਲਈ। ਪੈਰਿਸ ਵਿਚ ਇਕ ਵੱਡਾ ਮੇਲਾ ਲੱਗਾ ਹੋਇਆ ਸੀ, ਤਾਂ ਉਸਨੇ ਕਿਹਾ ਕਿ ਆਓ ਤੁਹਾਨੂੰ ਪੈਰਿਸ ਦਿਖਾ ਲਿਆਵਾਂ। ਇੱਕ ਵੱਡੇ ਹੋਟਲ ਵਿੱਚ ਠਹਿਰਾਇਆ। ਜਾਕੇ ਪੈਰਿਸ ਘੁਮਾਇਆ, ਆਈਫਲ ਟਾਵਰ ਦਿਖਾਇਆ, ਅਜਾਇਬ ਘਰ ਦਿਖਾਏ, ਸਾਰੀਆਂ ਵੱਡੀਆਂ-ਵੱਡੀਆਂ ਚੀਜ਼ਾਂ ਦਿਖਾਈਆਂ! ਪਰ ਉਹਨਾਂ ਅਰਬ ਬੰਦਿਆਂ ਨੂੰ ਕਿਸੇ ਵੀ ਚੀਜ ਵਿੱਚ ਕੋਈ ਰੁਚੀ ਨਹੀਂ ਸੀ! ਉਹਨਾਂ ਨੂੰ ਰਸ ਇਕ ਅਜੀਬ ਚੀਜ਼ ਵਿਚ ਸੀ, ਜਿਸ ਬਾਰੇ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ! ਉਹ ਲੂਬ੍ਹਰ ਅਜਾਇਬ ਘਰ ਵਿੱਚ ਕਹਿ ਰਹੇ ਹੁੰਦੇ ਕਿ ਜਲਦੀ ਹੋਟਲ ਵਾਪਸ ਚੱਲੋ!
ਮੇਲਾ ਦਿਖਾਉਣ ਲੈ ਗਿਆ। ਪ੍ਰਦਰਸ਼ਨੀ ਦਿਖਾਈ – ਉੱਥੇ ਵੱਡੀਆਂ ਵੱਡੀਆਂ ਚੀਜ਼ਾਂ ਸਨ। ਆਈਫਲ ਟਾਵਰ ਦਿਖਾਇਆ । ਪਰ ਉਹ ਹਰ ਜਗ੍ਹਾ ਕਹਿੰਦੇ ਸਨ, ਜਲਦੀ ਵਾਪਸ ਚੱਲੋ ਅਤੇ ਜਲਦੀ ਨਾਲ ਜਾ ਕੇ ਬਾਥਰੂਮ ਵਿੱਚ ਵੜ੍ਹ ਜਾਂਦੇ! ਉਹ ਹੈਰਾਨ ਹੁੰਦਾ ਕਿ ਆਖਰ ਮਾਮਲਾ ਕੀ ਹੈ!
ਜੇਕਰ ਸਿਨੇਮਾ ਦਿਖਾਉਣ, ਥੇਟਰ ਦਿਖਾਉਣ ਲੈ ਜਾਵੇ, ਉਹ ਅੱਧ ਵਿਚਕਾਰੋਂ ਹੀ ਕਹਿੰਦੇ ਕਿ ਜਲਦੀ ਵਾਪਸ ਹੋਟਲ ਚੱਲੋ ਅਤੇ ਜਾ ਕੇ, ਸਾਰੇ ਦੇ ਸਾਰੇ, ਜੋ ਅੱਠ ਜਾਂ ਦਸ ਸਾਥੀ ਸਨ, ਸਾਰੇ ਆਪਣੇ-ਆਪਣੇ ਬਾਥਰੂਮ ਅੰਦਰ ਵੜ੍ਹ ਜਾਂਦੇ! ਉਸਨੇ ਸੋਚਿਆ ਕਿ ਮਾਮਲਾ ਕੀ ਹੈ!
ਪਤਾ ਚਲਿਆ ਕਿ ਮਾਮਲਾ ਇਹ ਸੀ – ਉਹਨਾਂ ਲਈ ਸਭ ਤੋਂ ਚਮਤਕਾਰੀ ਚੀਜ਼ ਸੀ – ਨਲ ਦੀ ਟੂਟੀ! ਮਾਰੂਥਲ ਵਿਚ, ਰੇਗਿਸਤਾਨ ਵਿਚ ਰਹਿਣ ਵਾਲੇ ਲੋਕ ਸਨ, ਉਨ੍ਹਾਂ ਲਈ ਇੰਨਾ ਵੱਡਾ ਚਮਤਕਾਰ ਸੀ ਇਹ ਕਿ ਟੂਟੀ ਖੋਲ੍ਹੋ ਅਤੇ ਪਾਣੀ ਬਾਹਰ! ਉਹਨਾਂ ਲਈ ਬਾਥਰੂਮ ਇਕ ਬਹੁਤ ਵੱਡਾ ਚਮਤਕਾਰ ਸੀ, ਇਹ ਵੀ – ਕਿਉਂਕਿ ਉਹਨਾਂ ਨੂੰ ਪਾਣੀ ਦੀ ਬਹੁਤ ਕਿੱਲਤ ਸੀ ਅਤੇ ਇੱਥੇ ਉਹ ਸਮਝ ਨਹੀਂ ਸਕੇ ਕਿ ਇਹ ਹੋਇਆ ਕੀ, ਕਿਵੇਂ, ਆਖਰ ਇਹ ਹੁੰਦਾ ਕਿਵੇਂ ਹੈ? ਉਹ ਤੇ ਬਾਰ-ਬਾਰ, ਦਿਨ ਵਿਚ ਵੀਹ ਵਾਰ ਬਾਥਰੂਮ ਦੇ ਅੰਦਰ ਜਾਂਦੇ ਅਤੇ ਟੂਟੀ ਖੋਲ੍ਹਦੇ ਅਤੇ ਵੇਖਦੇ ਕਿ ਫਿਰ ਪਾਣੀ ਡਿੱਗ ਰਿਹਾ ਹੈ!
ਜਿਸ ਦਿਨ ਜਾਣ ਦਾ ਵਕਤ ਆਇਆ, ਸਾਰਿਆਂ ਵਾਪਸ ਮੁੜਣਾ ਸੀ। ਕਾਰ ਬਾਹਰ ਆ ਗਈ। ਸਮਾਨ ਰੱਖ ਦਿੱਤਾ ਗਿਆ ਸੀ, ਪਰ ਸਾਰੇ ਅਰਬ ਇਕਦਮ ਗਾਇਬ ਹੋ ਗਏ। ਤਾਂ ਉਸਨੇ ਲੱਭਿਆ, ਵੇਟਰਾਂ ਤੋਂ ਲਭਾਇਆ ਕਿ ਉਹ ਕਿੱਥੇ ਗਏ? ਮੈਨੇਜਰ ਨੂੰ ਪੁੱਛਿਆ ਕਿ ਉਹਦੇ ਸਾਰੇ ਸਾਥੀ ਕਿਥੇ ਗਏ? ਹੁਣੇ ਇੱਥੇ ਸਨ, ਪਤਾ ਨਹੀਂ ਕਿਤੇ ਬਾਹਰ ਤਾਂ ਨਹੀਂ ਚਲੇ ਗਏ? ਹੋਟਲ ਦੇ ਆਸ-ਪਾਸ ਲੱਭਿਆ, ਕਿਤੇ ਭਟਕ ਨਾ ਜਾਣ, ਇੱਥੋਂ ਦੀ ਭਾਸ਼ਾ ਵੀ ਨਹੀਂ ਜਾਣਦੇ! ਪਰ ਉਹ ਕਿਤੇ ਵੀ ਨਾ ਮਿਲੇ! ਫੇਰ ਉਸਨੂੰ ਖਿਆਲ ਆਇਆ ਕਿ ਕਿਤੇ ਉਹ ਬਾਥਰੂਮ ‘ਚ ਨਾ ਗਏ ਹੋਣ, ਜਾਣ ਦਾ ਵਕਤ ਹੈ!
ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
S SAINI Singh
Endless
jass
nyc g
Rekha Rani
Right G . Very nice👍👍👍 story