ਇਹ ਕਹਾਣੀ ਕਿਸੇ ਦੀ ਅਸਲ ਜਿੰਦਗੀ ਦੀ ਆ। ਇਹ ਕਹਾਣੀ ਇਕ ਲੜਕੀ ਦੀ ਆ ਜਿਸ ਦਾ ਨਾਮ ਕੋਮਲ ਏ।ਜੋ ਹਮੇਸ਼ਾ ਹੀ ਖੁਸ ਰਹਿੰਦੀ ਸੀ ਤੇ ਆਪਣੇ ਪਰਿਵਾਰ ਨੂੰ ਖੁਸ਼ ਰੱਖਦੀ ਸੀ । ਉਹ ਇਕ ਪੜੀ ਲਿਖੀ ਹੈ ਤੇ ਉਹ ਘਰ ਦੇ ਵੀ ਸਾਰੇ ਕੰਮ ਜਾਣਦੀ ਆ। ਉਹ ਘਰ ਬੈਠੀ ਹੀ 25ਤੋ 30ਹਜਾਰ ਰੁ ਕਮਾ ਲੈਦੀ ਹੈ।
ਹੁਣ ਉਸ ਦੀ ਉਮਰ ਵਿਆਹ ਕਰਵਾਉਣ ਯੋਗ ਹੋ ਗਈ ਏ। ਉਸ ਦੇ ਘਰ ਦੇ ਉਸ ਲਈ ਇਕ ਚੰਗਾ ਰਿਸਤਾ ਲੱਭਦੇ ਹਨ। ਉਹ ਰਿਸਤੇ ਦੀ ਗੱਲ ਸੁਣ ਕੇ ਖੁਸ਼ ਹੁੰਦੀ ਹੈ ਤੇ ਉਦਾਸ ਵੀ। ਖੁਸ਼ ਉਹ ਇਸ ਲਈ ਹੁੰਦੀ ਹੈ ਕਿਉਂਕਿ ਉਸ ਨੂੰ ਇਕ ਨਵਾ ਪਰਿਵਾਰ ਮਿਲਣ ਜਾ ਰਿਹਾ ਸੀ ਪਰ ਉਹ ਆਪਣਾ ਪਰਿਵਾਰ ਨੂੰ ਛੱਡਣਾ ਨਹੀਂ ਸੀ ਚਾਹੁੰਦੀ ਸੀ ਇਸ ਲਈ ਉਦਾਸ ਹੁੰਦੀ ਹੈ।
ਕੁਝ ਹੀ ਦਿਨਾ ਬਆਦ ਕੋਮਲ ਦੇ ਘਰ ਦੀਆਂ ਨੂੰ ਇਕ ਚੰਗਾ ਰਿਸਤਾ ਮਿਲ ਜਾਂਦਾ ਹੈ ਤੇ ਕੋਮਲ ਦਾ ਰਿਸਤਾ ਪੱਕਾ ਹੋ ਜਾਦਾ ਹੈ ਤੇ ਮੁੰਡੇ ਦਾ ਨਾਮ ਅਮਨ ਹੁੰਦਾ ਹੈ । ਤੇ ਕੋਮਲ ਬਹੁਤ ਖੁਸ਼ ਹੁੰਦੀ ਹੈ। ਤੇ ਕੋਮਲ ਦੀ ਅਮਨ ਨਾਲ ਫੋਨ ਤੇ ਗੱਲ ਹੋਣੀ ਸੁਰੂ ਹੋ ਜਾਦੀ ਆ । ਤੇ ਕੋਮਲ ਨੂੰ ਅਮਨ ਦੇ ਨਾਲ ਗੱਲ ਕਰਕੇ ਪਤਾ ਲੱਗ ਜਾਦਾ ਆ ਕਿ ਅਮਨ ਬਹੁਤ ਹੀ ਗੁੱਸੇ ਵਾਲਾ ਆ ਪਰ ਕੋਮਲ ਇਸ ਗੱਲ ਨੂੰ ਘਰ ਵਿੱਚ ਕਿਸੇ ਨੂੰ ਵੀ ਨਹੀ ਸੀ ਦੱਸੀ।
ਅਮਨ ਕੋਮਲ ਨੂੰ ਬਹੁਤ ਕੁਝ ਬੋਲਦਾ ਸੀ ਪਰ ਕੋਮਲ ਉਸ ਨੂੰ ਕੁਝ ਵੀ ਨਹੀਂ ਕਹਿੰਦੀ ਸੀ। ਕੋਮਲ ਨੂੰ ਲੱਗਦਾ ਸੀ ਕਿ ਅਮਨ ਵਿਆਹ ਤੋ ਬਾਅਦ ਸੁਧਰ ਜਾਏਗਾ।
ਕੋਮਲ ਤੇ ਅਮਨ ਦੇ ਰਿਸਤੇ ਹੋਏ ਨੂੰ ਕੁਝ ਹੀ ਦਿਨ ਹੁੰਦੇ ਹਨ ਕਿ ਥੋੜੇ ਹੀ ਸਮੇ ਬਾਅਦ ਕੋਮਲ ਦਾ ਜਨਮ ਦਿਨ ਹੁੰਦਾ ਆ ਪਰ ਅਮਨ ਕੋਮਲ ਨੂੰ ਵਧਾਈ ਵੀ ਨਹੀਂ ਦਿੰਦਾ ਜਦ ਕੀ ਅਮਨ ਨੂੰ ਕੋਮਲ ਦਾ ਜਨਮ ਦਿਨ ਪਤਾ ਸੀ। ਪਰ ਕੋਮਲ ਨੇ ਸੋਚਿਆ ਕਿ ਅਮਨ ਬਿਅਸਤ ਹੋ ਗਾ ਇਸ ਲਈ ਅਮਨ ਨੇ ਉਸ ਨੂੰ ਵਧਾਈ ਨਹੀ ਦਿੱਤੀ।
ਦੋ ਕੁ ਮਹੀਨੇ ਬੀਤਦੇ ਹਨ ਕਿ ਅਮਨ ਦਾ ਜਨਮ ਦਿਨ ਆ ਜਾਦਾ ਆ ਤੇ ਕੋਮਲ ਬਹੁਤ ਖੁਸ਼ ਹੁੰਦੀ ਹੈ ਤੇ ਅਮਨ ਲਈ ਤੋਹਫ਼ੇ ਵੀ ਦਿੰਦੀ ਆ।
ਕੁਝ ਮਹੀਨੇ ਬੀਤਦੇ ਹਨ ਕਿ ਅਮਨ ਤੇ ਕੋਮਲ ਦਾ ਵਿਆਹ ਹੋ ਜਾਂਦਾ ਹੈ। ਕੋਮਲ ਬਹੁਤ ਖੁਸ਼ ਹੁੰਦੀ ਹੈ ਤੇ ਕੋਮਲ ਦੇ ਪਰਿਵਾਰ ਵਾਲੇ ਵੀ ਬਹੁਤ ਖੁਸ਼ ਹੁੰਦੇ ਹਨ ਕਿ ਉਹਨਾਂ ਨੂੰ ਇਨਾ ਵਧੀਆ ਪ੍ ਹਣਾ ਮਿਲੀਆਂ ਹੈ। ਪਰ ਉਹਨਾ ਨੂੰ ਨਹੀ ਪਤਾ ਸੀ ਕਿ ਅਮਨ ਬਹੁਤ ਗੁੱਸੇ ਵਾਲਾ ਹੈ ਕਿਉਂਕਿ ਕੋਮਲ ਨੇ ਆਪਣੇ ਘਰ ਦੀਆਂ ਨੂੰ ਨਹੀ ਸੀ ਦੱਸੀਆਂ।
ਕੋਮਲ ਤੇ ਅਮਨ ਦਾ ਵਿਆਹ ਹੋ ਜਾਦਾ ਆ ਤੇ ਅਮਨ ਕੋਮਲ ਦੇ ਨਾਲ ਹਰਇਕ ਛੋਟੀ ਛੋਟੀ ਗੱਲ ਤੇ ਲੜਦਾ ਸੀ ਪਰ ਕੋਮਲ ਕੁਝ ਵੀ ਨਹੀਂ ਸੀ ਕਹਿੰਦੀ ਕਿਉਂ ਕਿ ਕੋਮਲ ਨੂੰ ਲੱਗਦਾ ਸੀ ਕਿ ਹੋਲੀ ਹੋਲੀ ਸਭ ਕੁਝ ਠੀਕ ਹੋ ਜਾਵੇਗਾ।
ਕੋਮਲ ਤੇ ਅਮਨ ਦੇ ਵਿਆਹ ਨੂੰ ਇਕ ਸਾਲ ਬੀਤ ਜਾਦਾ ਆ ਤੇ ਇਕ ਸਾਲ ਬਾਅਦ ਕੋਮਲ ਕੋਲ ਮੁੰਡਾ ਹੋ ਜਾਦਾ ਆ ਤੇ ਕੋਮਲ ਬਹੁਤ ਖੁਸ਼ ਹੁੰਦੀ ਹੈ ਉਸ ਨੂੰ ਲੱਗਦਾ ਸੀ ਕਿ ਹੁਣ ਸਭ ਕੁਝ ਠੀਕ ਹੋ ਜਾਵੇਗਾ ਪਰ ਇਸ ਨਹੀ ਹੁੰਦਾ।
ਬੱਚਾ ਹੋਣ ਤੋਂ ਕੁਝ ਕੁ ਦਿਨ ਬਾਅਦ ਕੋਮਲ ਤੇ ਅਮਨ ਵਿੱਚ ਲੜਾਈ ਨਹੀਂ ਹੁੰਦੀ ਪਰ ਥੋੜੇ ਹੀ ਦਿਨਾ ਬਾਅਦ ਅਮਨ ਫਿਰ ਉਸ ਤਰਾ ਹੀ ਲੜਾਈ ਕਰਨ ਲੱਗ ਪਿਆ। ਕੋਮਲ ਹੁਣ ਅਮਨ ਦੀ ਇਸ ਲੜਾਈ ਤੋ ਤੰਗ ਆ ਗਈ ਸੀ। ਇਕ ਦਿਨ ਕੋਮਲ ਨੇ ਅਮਨ ਨੂੰ ਬਹੁਤ ਕੁਝ ਸੁਣਾਇਆ । ਅਮਨ ਤੇ ਕੋਮਲ ਵਿੱਚ ਬਹੁਤ ਵੱਡੀ ਲੜਾਈ ਹੋ ਗਈ ਅਮਨ ਨੇ ਕੋਮਲ ਉੱਤੇ ਹੱਥ ਵੀ ਚੁਕਿਆਂ। ਅਮਨ ਤੇ ਕੋਮਲ ਦੀ ਲੜਾਈ ਹੋ ਹੀ ਸੀ ਕਿ ਇਨੇ ਵਿਚ ਕੋਮਲ ਦੇ ਮਾਤਾ ਪਿਤਾ ਆ ਗਏ ਪਰ ਕੋਮਲ ਨੂੰ ਨਹੀ ਪਤਾ ਸੀ ਕਿ ਉਸ ਦੇ ਮਾਤਾ ਪਿਤਾ ਨੇ ਆਣਾ ਹੈ। ਕੋਮਲ ਦੇ ਮਾਤਾ ਪਿਤਾ ਇਹ ਦੇਖ ਕੇ ਬਹੁਤ ਦੁਖੀ ਹੋਏ ਤੇ ਉਹਨਾ ਨੇ ਕੋਮਲ ਤੋ ਲੜਨ ਦਾ ਕਾਰਨ ਪੁਛਿਆਂ ਪਰ ਕੋਮਲ ਨੇ ਕੁਝ ਵੀ ਨਾ ਦੱਸਿਆ ਕੋਮਲ ਦੇ ਪਿਤਾ ਨੇ ਕੋਮਲ ਨੂੰ ਆਪਣੀ ਸੋਹੰ ਖੁਆਕੇ ਪੁਛਿਆ ਤਾਂ ਜਾ ਕੇ ਕੋਮਲ ਨੇ ਸਾਰੀ ਗੱਲ ਦੱਸੀ ਕਿ ਅਮਨ ਉਸ ਦੇ ਨਾਲ ਹਰ ਇਕ ਛੋਟੀ ਛੋਟੀ ਗੱਲ ਤੇ ਲੜਦਾ ਹੈ ਇਹ ਸਭ ਸੁਣ ਕੇ ਉਸ ਦੇ ਪਿਤਾ ਨੇ ਕਿਹਾ ਕਿ ਤੂੰ ਸਾਨੂੰ ਇਹ ਸਭ ਕੁਝ ਕਿਉਂ ਨਹੀਂ ਦੱਸਿਆ ਪਰ ਕੋਮਲ ਕੁਝ ਨਾ ਬੋਲੀ ਕੋਮਲ ਦੇ ਪਿਤਾ ਬਹੁਤ ਗੁੱਸੇ ਵਿੱਚ ਸੀ ਉਹਨਾ ਨੇ ਕੋਮਲ ਨੂੰ ਕਿਹਾ ਕਿ ਤੂੰ ਬੇਟਾ ਹੁਣ ਇਥੇ ਨਹੀਂ ਰਹੇਗੀ ਤੂੰ ਸਾਡੇ ਨਾਲ ਆਪਣੇ ਘਰ ਚੱਲੇਗੀ ਪਰ ਕੋਮਲ ਮਨਾ ਕਰ ਦਿੰਦੀ ਆ ਪਰ ਉਸ ਦੇ ਪਿਤਾ ਉਸ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Lakhwinder Singh
Good And Nice.
kajal chawla
nice
mandeep kaur
bhut bhut vadia likha tusi
Ghelgeth
This story is very sad..I feel very sad after reading.. I hope you stay strong and hope you will get your smile back…. Stay strong
nav kiran
Tuci keha eh smasal kahani a .Esh tra di asal kahani nu mai chnga nai keha ge kyuki joh komal te beet rye a ush nu eh pta a. Rbb ush nu takat dwe