ਆਪਣੀ ਮਨਾਲੀ ਦੀ ਯਾਤਰਾ ਦੇ ਦੌਰਾਨ ਮੈਨੂੰ ਉਥੇ ਇਕ ਨੌਜਵਾਨ ਅੰਗਰੇਜ਼ ਜੋੜੇ ਨੂੰ ਮਿਲਣ ਦਾ ਮੌਕਾ ਮਿਲਿਆ, ਜੋ ਕਿ ਇੰਗਲੈਂਡ ਤੋਂ ਸਨ ਅਤੇ ਆਪਣੇ ਸਾਇਕਲਾਂ ਉਤੇ ਇੰਡੀਆ ਘੁੰਮ ਰਹੇ ਸਨ।
ਇੰਡੀਆ ਆਉਣ ਤੋਂ ਪਹਿਲਾਂ ਉਹ ਸਾਇਕਲਾਂ ਦੇ ਉਤੇ ਨੇਪਾਲ ਵਿੱਚ ਪੂਰਾ ਅੰਨਾਪੂਰਨਾ ਸਰਕਟ ਘੁੰਮ ਕੇ ਆਏ ਸਨ, ਤੇ ਹੁਣ ਭਾਰਤੀ ਹਿਮਾਲਿਆ ਨੂੰ ਵੀ ਆਪਣੇ ਸਾਇਕਲਾਂ ਦੇ ਉਤੇ ਹੀ ਗਾਹ ਰਹੇ ਸਨ। ਜਦੋਂ ਮੈਂ ਬੈਠਾ ਉਨ੍ਹਾਂ ਦੇ ਪਿਛਲੇ ਸਫਰ ਦੀ ਫੋਟੋਆਂ ਤੇ ਵੀਡੀਓਜ਼ ਦੇਖ ਰਿਹਾ ਸੀ ਤਾਂ ਮੈਂ ਸਹਿਜ ਸੁਭਾਅ ਹੀ ਉਨ੍ਹਾਂ ਨੂੰ ਪੁੱਛ ਲਿਆ ਕਿ ਤੁਹਾਡਾ luggage ( ਸਮਾਨ ) ਕਿਥੇ ਹੈ? ਕੀ ਤੁਹਾਡਾ ਸਮਾਨ ਪਿਛੇ ਕਿਸੇ ਗੱਡੀ ਵਿੱਚ ਆ ਰਿਹਾ ਹੈ, ਜਾਂ ਫਿਰ ਤੁਸੀਂ ਪਹਿਲਾਂ ਹੀ ਅਗੇ ਭੇਜ ਦਿੱਤਾ ਹੈ?
ਇਕ ਗਲ ਹੋਰ ਨੋਟ ਕਰਨ ਵਾਲੀ ਸੀ ਕਿ ਹਰ ਇਕ ਫੋਟੋ ਜਾਂ ਵੀਡੀਓ ਦੇ ਵਿੱਚ ਉਨ੍ਹਾਂ ਕੋਲ ਸਿਰਫ ਇਕ ਨਿੱਕਾ ਜਿਹਾ ਬੈਗਪੈਕ ਸੀ, ਤੇ ਜਦੋਂ ਮੈ ਬੈਠਾ ਉਨ੍ਹਾਂ ਨਾਲ ਗਲਬਾਤ ਕਰ ਰਿਹਾ ਸੀ ਤਾਂ ਉਸ ਵੇਲੇ ਵੀ ਉਨ੍ਹਾਂ ਕੋਲ ਸਿਰਫ ਉਹੀ ਦੋ ਨਿੱਕੇ-ਨਿੱਕੇ ਬੈਗਪੈਕ ਹੀ ਸਨ।
ਮੇਰੀ ਲਈ ਇਹ ਯਕੀਨ ਕਰਨਾ ਮੁਸ਼ਕਿਲ ਸੀ ਕਿ ਉਨ੍ਹਾਂ ਨੇ ਏਨੀ ਲੰਮੀ ਯਾਤਰਾ ਸਿਰਫ ਇਕ ਨਿੱਕੇ ਜਿਹੇ ਬੈਗਪੈਕ ਦੇ ਆਸਰੇ ਹੀ ਕਰ ਲਈ ਸੀ, ਉਹ ਵੀ ਸਾਇਕਲ ਉਤੇ। ਇਸ ਕਰਕੇ ਮੈਂ ਉਨ੍ਹਾਂ ਤੋਂ ਇਹ ਬੇਤੁਕੇ ਜਿਹੇ ਸਵਾਲ ਪੁੱਛ ਬੈਠਾ।
ਮੇਰੇ ਸਵਾਲ ਸੁਣ ਕੇ ਉਹ ਨੌਜਵਾਨ ਜੋੜਾ ਹਸ ਪਿਆ ਤੇ ਉਨ੍ਹਾਂ ਨੇ ਮੈਨੂੰ ਜੋ ਜਵਾਬ ਦਿੱਤਾ ਉਹ ਅਜ ਵੀ ਮੈਨੂੰ ਯਾਦ ਏ, ਉਨ੍ਹਾਂ ਦਾ ਕਹਿਣਾ ਸੀ ਕਿ- “ਸਾਡੇ ਕੋਲ ਕੋਈ luggage ਨਹੀਂ ਏ, ਜੋ ਕੁੱਝ ਹੈ ਬਸ ਇਹੀ ਏ, ਅਸੀਂ ਯਾਤਰਾ ਕਰਨ ਨਿਕਲੇ ਹਾਂ ਸਮਾਨ ਢੋਣ ਨਹੀ। ਸਾਡੇ ਕੋਲ ਸਾਡੀ ਮੁਢਲੀ ਜਰੂਰਤ ਦੀਆਂ ਕੁੱਝ ਚੀਜ਼ਾਂ ਹਨ, ਸਾਡੇ ਸਾਇਕਲ ਹਨ ਤੇ ਸਾਇਕਲਾਂ ਉਤੇ ਬੰਨੇ ਸਲੀਪਿੰਗ ਬੈਗ ਤੇ ਟੈਂਟ ਹਨ, ਬਸ ਇਹੀ ਕੁੱਝ ਹੈ ਜੋ ਸਾਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rajvir
👍
nish
👏👏👏