ਚੇਤੇ ਬੁੜੇ ਦਾ ਸਿਵਾ ਪੂਰੇ ਜੋਬਨ ਤੇ ਮੱਚ ਰਿਹਾ ਸੀ, ਪਰ ਪੁਰਾਣੇ ਹੱਡ ਖਣੀ ਚੀਹੜੇ ਬਾਹਲੇ ਸੀ, ਖਣੀ ਤਾਂਹਾਂ ਤੋਂ ਰੱਬ ਵੀ ਆਂਹਦਾ ਸੀ ਬੀ ਬਾਬੇ ਨੂੰ ਘੜੀ ਦੋ ਘੜੀ ਹੋਰ ਰਹਿਣ ਦਿਓ ਏਸੇ ਪਿੰਡ ਦੀ ਜੂਹ ਚ, ਪਿੰਡ ਨਾਲ, ਪਿੰਡ ਦੇ ਲੋਕਾਂ ਨਾਲ, ਦਰੱਖਤਾਂ ਨਾਲ, ਕੱਚੇ ਪੱਕੇ ਰਾਹਵਾਂ ਨਾਲ, ਆਲੇ ਦੁਆਲੇ ਨਾਲ, ਚੇਤੇ ਦਾ ਅੰਤਾਂ ਦਾ ਮੋਹ ਸੀ, ਸਿਵੇ ਦੇ ਇੱਕ ਖੂੰਜੇ ਖੜੇ ਚੇਤੇ ਦੇ ਲੰਗੋਟੀਏ ਯਾਰ, ਵਲੈਤੋਂ ਸਪੈਸ਼ਲ ਆਏ ਸੀ, ਨਹੀਂ ਕੋਈ ਵਲੈਤੀਆ ਗਰਮੀ ਰੁੱਤੇ ਪੰਜਾਬ ਕੰਨੀ ਮੂੰਹ ਨੀ ਕਰਦਾ, ਓਹ ਕੱਠ ਤੋਂ ਦੂਰ ਡੰਗਰਾਂ ਆਲੇ ਹਸਪਤਾਲ ਦੀ ਕੰਧ ਆਲੀ ਪਹਾੜੀ ਕਿੱਕਰ ਹੇਠਾਂ ਖੜੇ ਉੱਡਦੇ ਪਤੰਗਿਆਂ ਨੂੰ ਦੇਖ ਰਹੇ ਸੀ, ਅਰਜਣ ਗਰੇਆਲ ਨੇ ਖੰਘਾਰ ਥੁੱਕਿਆ ਤੇ ਭਰਿਆ ਗੱਚ ਗਾਂਹਾਂ ਕਰ ਬੋਲਿਆ….ਕੰਜਰਦਾ ਪੁੱਤ ਪਹਿਲਾ ਨੰਬਰ ਈ ਲੈ ਗਿਆ, ਆਂਹਦਾ ਹੁੰਦਾ ਆਓ ਲੈ ਚੱਲੀਏ, ਤੇਰੇ ਯਾਦ ਆ ਗਿੱਲਾ, ਇਹ ਬਠਿੰਡੇ ਆਲੇ ਸੰਧੂ ਕੋਲੇ ਰੋਡਵੇਜ ਦੇ ਦਫਤਰ ਜਾਂਦਾ ਹੁੰਦਾ ਦੋ ਚਾਰ ਮੀਹਨੇ ਬਾਅਦ….
ਚੇਤ ਪਿੰਡੋਂ ਬਾਹਰ ਘੱਟ ਈ ਨਿੱਕਲਦਾ, ਜਾਂਦਾ ਤਾਂ ਬਠਿੰਡੇ ਲਾਗੇ ਵਿਆਹੀ ਕੁੜੀ ਨੂੰ ਸ਼ਗੁਨ ਦੇਕੇ ਤੇ ਸੁੱਖ ਸਾਂਦ ਪੁੱਛ ਆਥਣੇ ਸੰਧੂ ਦੇ ਕੁਆਟਰ ਜਾ ਡੇਰੇ ਲਾਉਣੇ, ਚੇਤੇ ਨੇ ਜਾਣ ਲੱਗੇ ਨੇ ਗਰੇਆਲ ਤੇ ਗਿੱਲ ਨੂੰ ਕਾਲਜ ਜਾਂਦਿਆਂ ਸੁਲਾਹ ਮਾਰਨੀ..ਆਓ ਲੈ ਚੱਲੀਏ….ਓਹ ਤੂੰ ਜਾਹ ਭਰਾਵਾ….ਅਸੀਂ ਪੋਥੀਆਂ ਪੜਾਂਗੇ ਤੇ ਕਨੇਡੇ ਜਾਵਾਂਗੇ……ਗਿੱਲ ਨੇ ਗਰੇਆਲ ਦੇ ਹੁੱਜ ਮਾਰ ਚੇਤ ਨੂ ਟੌਂਚ ਲਾਉਣੀ…..ਚੇਤ ਨੇ ਜਾਂਦੇ ਜਾਂਦੇ ਹੱਥ ਖੜਾ ਕਰ ਜਾਣਾ ਨਾਲ ਆਖ ਜਾਣਾ…ਜੇਬ ਕੌਡੀ ਆਲੇ ਜਾਂਦੇ ਆ ਕਨੇਡਾ, ਬਠਿੰਡੇ ਬਾਈ ਫੱਕਰ ਜਾਂਦੇ ਆ…….
ਓਧਰ ਸੰਧੂ ਨੂੰ ਪਿੰਡੋਂ ਚੇਤ ਦੇ ਆਉਣ ਦਾ ਤੀਆਂ ਜਿੰਨਾ ਚਾਅ ਹੁੰਦਾ, ਓਹਨੇ ਕੌਡੀ ਬਾਡੀ ਆਲਿਆ ਮਾਗੂੰ ਚੇਤ ਨੂੰ ਜੱਫਾ ਪਾ ਮਿਲਨਾ ਤੇ ਸਟੂਲ ਤੇ ਰੂੜੀ ਮਾਰਕਾ ਦੀ ਬੋਤਲ ਆਂਏਂ ਕੱਢ ਕੇ ਰੱਖ ਦੇਣੀ ਜਿਮੇ ਮਦਾਰੀ ਝੋਲੇ ਚੋਂ ਝੁਰਲੂ ਕੱਢਦਾ ਹੁੰਦਾ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
nish
👏👏