ਦੁਨਿਆ ਚ ਹਰ ਇਨਸਾਨ ਦੇ ਭਾਗਾਂ ਚ ਕੋਈ ਨਾ ਕੋਈ ਦੁੱਖ ਜ਼ਰੂਰ ਲਿਖੀਆ ਹੁੰਦਾ ਹੈ। ਰੱਖੜੀ ਦਾ ਮੁੱਲ ਉਹਨੂੰ ਪਤਾ ਹੁੰਦਾ ਹੈ। ਜਿਹਦੀ ਭੈਣ ਦਾਜ ਦੇ ਲੋਭੀਆ ਨੇ ਮਾਰ ਦਿੱਤੀ ਹੋਵੇ ਚਾਹੇ ਬਚਪਨ ਵਿੱਚ ਇੱਕ ਦੂਜੇ ਨਾਲ ਲੜਾਈ ਝਗੜੇ ਕਿਉ ਨਾ ਕੀਤੇ ਹੋਣ ਜ਼ਰੂਰੀ ਨਹੀਂ ਹਰ ਲੜਾਈ ਪਿਆਰ ਦਾ ਅੰਤ ਹੋਵੇ
ਮਾਂ ਦਾ ਮੁੱਲ ਉਸਨੂੰ ਮੁੰਡੇ ਨੂੰ ਪਤਾ ਹੁੰਦਾ ਹੈ । ਜਿਹੜਾ ਵਿਦੇਸ਼ ਵਿੱਚ ਕੰਮ ਤੋਂ ਆਕੇ ਆਪ ਰੋਟੀ ਪਕਾਵੇ ਤੇ ਉਹਦੀ ਅੱਖ ਵਿੱਚ ਨਿਕਲਿਆ ਇਕੱਲਾ ਇਕੱਲਾ ਹੰਝੂ ਮਾਂ ਨੂੰ ਯਾਦ ਕਰਦਾ ਹੈ। ਮਾਂ ਸ਼ਬਦ ਹੀ ਅਜਿਹਾ ਹੈ ਰੱਬ ਸ਼ਬਦ ਤੋਂ ਬਾਦ ਸਭ ਤੋਂ ਪਵਿੱਤਰ ਸ਼ਬਦ ਮਾਂ ਹੈ। ਚਾਹੇ ਘਰ ਚ ਵੀਹ ਜੀਅ ਹੋਣ ਪਰ ਅੱਖਾ ਸਦਾ ਮਾਂ ਨੂੰ ਲੱਭਦੀਆਂ ਹਨ।
ਦੁਨਿਆ ਵਿੱਚ ਸਿਰਫ ਇਹੋ ਦੁੱਖ ਹੀ ਨਹੀਂ ਹਨ। ਇੱਕਲਾ ਰਹਿ ਜਾਣਾ ਸਭ ਤੋਂ ਵੱਡਾ ਦੁੱਖ ਹੈ। ਸਿਆਣੇ ਕਹਿੰਦੇ ਨੇ ਕੀ ਇੱਕਲੀ ਰਹਿ ਜਾਣ ਤੇ ਕੂੰਝ ਵੀ ਰੋਦੀ ਹੈ ਜਦ ਉਹ ਡਾਰ ਤੋਂ ਅਲੱਗ ਹੋ ਜਾਂਦੀ ਐ। ਪ੍ਰੇਮ ਸੰਬੰਧਾਂ ਵਿੱਚ ਲੋਕ ਭੱਜ ਜਾਂਦੇ ਹਨ । ਪਰ ਕੀਤੇ ਨਾ ਕੀਤੇ ਸਭ ਤੋਂ ਟੁੱਟ ਜਾਂਦੇ ਨੇ । ਤੇ ਉਸ ਟਾਇਮ ਸਭ ਤੋਂ ਅੋਖਾ ਸ਼ਬਦ ਇਹ ਕਹਿਣਾ ਹੁੰਦਾ ਹੈ।” ਕਿ ਉਹ ਸਾਡੇ ਲਈ ਮਰ ਗਿਆ ਅਸੀਂ ਉਹਦੇ ਲਈ ” ਇਹ ਸ਼ਬਦ ਕਹਿਣ ਤੋਂ ਬਾਅਦ ਦਿਲ ਚ ਹੋਲ ਜਿਹਾ ਪੈਦਾ ਹੈ ਕਿ ਆਖਿਰ ਮੈ ਹੀ ਕਿਉ ਇਹ ਦਿਨ ਦੇਖਿਆਂ
ਮੈ ਨਹੀਂ ਕਹਿੰਦਾ ਪਿਆਰ ਕਰਨਾ ਗਲਤ ਹੈ। ਪਰ ਪਿਆਰ ਦਿਲ ਦਾ ਸੋਂਦਾ ਹੈ ਦਿਮਾਗ ਦਾ ਨਹੀਂ । ਕਿਸੇ ਨਾਲ ਚਾਰ ਦਿਨ ਸੁੱਖ ਦੇ ਦੇਖਲੇ ਇਹਦਾ ਮਤਲਬ ਇਹ ਨਹੀਂ ਕੀ ਸਾਰੀ ਉਮਰ ਬਸੰਤ ਰੁੱਤ ਹੀ ਰਹੇਗੀ ਇੱਕ ਦਿਨ ਪਤਝੜ ਦੀ ਵੀ ਆਮਦ ਹੋਵੇਗੀ । ਤੇ ਉਸ ਦਿਨ ਇਨਸਾਨ ਕਹਿੰਦਾ ਹੈ ਮੈ ਹੀ ਪਾਗਲ ਸੀ ਜੋ ਆਪਣੇ ਛੱਡ ਕੇ ਤੇਰੇ ਨਾਲ ਤੁਰੀ ਜਾ ਤੁਰਿਆ ਪਰ ਅਸੀਂ ਇਹ ਕਿਵੇਂ ਭੁੱਲ ਜਾਂਦੇ ਹਾਂ ਉਹ ਸਾਡੇ ਉਦੋ ਸਨ ਜਦ ਅਸੀਂ ਉਹਨਾਂ ਦੀ ਦਹਿਲੀਜ਼ ਦੇ ਅੰਦਰ ਸਾਂ
ਪਰ ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਗੁਮਨਾਮ ਜੀ ਜੋ ਵੀ ਹੋ ਤੁਸੀ ਬਹੁਤ ਵਧੀਆ ਲਿਖਿਆ ਹੈ ਆਉਣ ਵਾਲੀ ਪੀੜੀ ਨੂੰ ਤੁਹਾਡੇ ਵਿਚਾਰ ਪੜਨੇ ਚਾਹੀਦੇ ਹਨ ਤਾ ਕਿ ਉਹ ਸਮਝ ਸਕਣ। very nice lines.