More Punjabi Kahaniya  Posts
ਰੇਸ਼ਮੀ ਰੁਮਾਲ


ਇਕ ਘੁੱਟ ਤੱਤਾ ਪਾਣੀ ਦੇਈਂ ਧੀਏ, ਐ ਗੋਲੀ ਹੇਠਾਂ ਲਾਹ ਲਵਾਂ ਸੰਘ ਤੋਂ।” ਬਿਸ਼ਨੀ ਅੰਮਾ ਨੇ ਆਪਣੀ ਤੇਰਾਂ-ਚੌਦਾਂ ਵਰ੍ਹਿਆਂ ਦੀ ਪੋਤੀ ਮੁੰਨੀ ਨੂੰ ਆਵਾਜ਼ ਦਿੱਤੀ।
“ਅੰਮਾ ਜੀ ਮੈਂ ਕਵਿਤਾ ਯਾਦ ਕਰ ਰਹੀ ਆਂ।”
“ਕੀ ਕਵਿਤਾ ਏ ਕੁੜੇ ਪੁੱਤ ਮੈਨੂੰ ਵੀ ਸੁਣਾ। ਕਵਿਤਾ-ਪਾਠ ਤਾਂ ਮੈਨੂੰ ਵੀ ਬਹੁਤ ਚੰਗਾ ਲਗਦੈ।”
ਅੰਮਾ ਜੀ ਅੰਗਰੇਜ਼ੀ ਵਿਚ ਹੈ, ਤੁਹਾਨੂੰ ਨ੍ਹੀਂ ਸਮਝ ਪੈਣੀ।” ਤੱਤੇ ਪਾਣੀ ਦਾ ਪਿਆਲਾ ਅੰਮਾ ਮੂਰ੍ਹੇ ਕਰਦੀ ਮੁੰਨੀ ਬੋਲੀ ਸੀ। ਤੇ ਏਸ ਦੇ ਨਾਲ ਹੀ ਦੋ ਗੋਲੀਆਂ ਤੇ ਇਕ ਵੱਡਾ ਸਾਰਾ ਕੈਪਸੂਲ ਉਸ ਨੇ ਆਪਣੀ ਅੰਮਾ ਦੀ ਹਥੇਲੀ ਉਤੇ ਧਰ ਦਿੱਤਾ।
ਬਿਸ਼ਨੀ ਅੰਮਾ ਹੁਣ ਰਜਾਈ ਮੂੰਹ ਤੋਂ ਪਰ੍ਹਾਂ ਕਰਦੀ ਪਿਛਲੀ ਖਲੇਪੜ ਲੱਥੀ ਕੰਧ ਨੂੰ ਢਾਸਣਾ ਲਾ ਕੇ ਮੰਜੇ ਉਤੇ ਉਠ ਕੇ ਬੈਠ ਗਈ। ਉਸ ਦੇ ਬੁੱਲ੍ਹ ਸੁੱਕ ਕੇ ਪੇਪੜੀ ਬਣੇ ਪਏ ਸਨ। ਤੇ ਉਸ ਦੀਆਂ ਅੱਖਾਂ ਵਿਚੋਂ ਵਹਿੰਦਾ ਨੀਰ ਉਸ ਦੇ ਸਮੁੱਚੇ ਆਪੇ ਨੂੰ ਠਾਰਦਾ ਜਾ ਰਿਹਾ ਸੀ।
ਹਥੇਲੀ ਉਤੇ ਰੱਖੀਆਂ ਤਿੰਨੇ ਕੌੜੀਆਂ ਗੋਲੀਆਂ ਅੰਮਾ ਨੇ ਹੁਣ ਕੋਸੇ ਪਾਣੀ ਦੇ ਘੁੱਟ ਨਾਲ ਸੰਘੋਂ ਹੇਠ ਉਤਾਰ ਲਈਆਂ ਸਨ ਤੇ ਫੇਰ ਜਿਗਰਾ ਕੈੜਾ ਕਰਕੇ ਉਸ ਨੇ ਮੁੰਨੀ ਨੂੰ ਕਵਿਤਾ ਸੁਣਾਉਣ ਲਈ ਕਿਹਾ।
“ਅੰਮਾ ਜੀ ਤੁਸੀਂ ਤਾਂ ਖਹਿੜੇ ਹੀ ਪੈ ਜਾਂਦੇ ਹੋ। ਇਹ ਅੰਗਰੇਜ਼ੀ ਦੇ ਕਵੀ ਵੇਨ ਜੌਨਸਨ ਦੀ ਪੋਇਮ ਹੈ ‘ਲਿੱਲੀ ਫਲਾਵਰ’ ਥੋਨੂੰ ਨ੍ਹੀਂ ਸਮਝ ਆਉਣੀ।”
“ਲਿੱਲੀ ਫਲਾਵਰ! ਪੁੱਤ ਤੂੰ ਮੈਨੂੰ ਏਸ ਦਾ ਭਾਵ ਤਾਂ ਸਮਝਾ ਸਕਦੀ ਹੈਂ ਨਾ? ਬਚਪਨ ਵਿਚ ਮੈਨੂੰ ਵੀ ਪੜ੍ਹਨ ਦਾ ਬਹੁਤ ਸ਼ੌਕ ਸੀ ਪੁੱਤ ਪਰ।” ਪਰ ਅੰਮਾ ਜੀ ਤੁਸੀਂ ਕੀ ਲੈਣਾ ਕਵਿਤਾ ਤੋਂ। ਸੌਂ ਜਾਓ ਦੋ ਘੜੀ ਆਰਾਮ ਨਾਲ। ਤੁਹਾਡੀ ਖਾਂਸੀ ਨੂੰ ਆਰਾਮ ਆ ਜਾਊ ਸੌਂ ਕੇ।”
“ਧੀਏ ਨੀਂਦ ਤਾਂ ਮੈਨੂੰ ਰਾਤਾਂ ਨੂੰ ਵੀ ਨ੍ਹੀਂ ਆਉਂਦੀ, ਦਿਨ ‘ਚ ਭਲਾ ਕਿਵੇਂ ਆਊ। ਤੂੰ ਸੁਣਾ ਮੇਰੀ ਧੀ ਕੁਛ ਮੈਨੂੰ ਪੜ੍ਹ ਕੇ।” ਬਿਸ਼ਨੀ ਅੰਮਾ ਨੂੰ ਬਚਪਨ ਤੋਂ ਹੀ ਕਵਿਤਾ ਪਾਠ ਅਤੇ ਕਵਿਤਾ ਸੁਣਨ ਦਾ ਸ਼ੌਕ ਰਿਹਾ ਸੀ।
“ਅੱਛਾ ਸੁਣੋ, ਕਵਿਤਾ ਦਾ ਅਰਥ ਹੈ ਕਿ ਜ਼ਿੰਦਗੀ ਭਾਵੇਂ ਛੋਟੀ ਹੀ ਹੋਵੇ ਪਰ ਮੰਤਵ ਮਹਾਨ ਹੋਣੇ ਚਾਹੀਦੇ ਹਨ। ਜਿਵੇਂ ਇਕ ਫੁੱਲ, ਜਿਸ ਦਾ ਨਾਉਂ ‘ਲਿੱਲੀ’ ਹੈ ਸਵੇਰੇ ਖਿੜ੍ਹਦਾ ਹੈ ਤੇ ਸ਼ਾਮੀਂ ਮੁੱਕ ਜਾਂਦਾ ਹੈ। ਪਰ ਜਿੰਨਾ ਚਿਰ ਖਿੜ੍ਹਿਆ ਰਹਿੰਦਾ ਹੈ, ਸਭ ਨੂੰ ਖੁਸ਼ਬੂਆਂ ਵੰਡਦਾ ਹੈ।”
“ਇਹ ਤਾਂ ਬੜੀ ਚੰਗੀ ਕਵਿਤਾ ਹੈ ਪੁੱਤ।” ਆਪਣੀਆਂ ਬੁਝੀਆਂ-ਬੁਝੀਆਂ ਅੱਖਾਂ ਨੂੰ ਆਪਣੀ ਸੱਜੀ ਹਥੇਲੀ ਨਾਲ ਮਲ੍ਹਦਿਆਂ ਜਿਵੇਂ ਉਸ ਨੇ ਕੁਝ ਢੂੰਡਣਾ ਚਾਹਿਆ। ਅਚਾਨਕ ਸਾਹਮਣੀ ਪੱਕੀ ਕੰਧ ਉਤੇ ਆਈ ਸਿਲ ਕਾਰਨ ਬਣਿਆ ਇਕ ਚੱਟਾਕ ਪ੍ਰਸ਼ਨ ਚਿੰਨ੍ਹ ਬਣ ਕੇ ਉਸ ਦੇ ਸਾਹਮਣੇ ਉਘੜ ਆਇਆ ਸੀ।
ਪੂਰੇ ਇਕ ਘੱਟ ਅੱਸੀਆਂ ਵਰ੍ਹਿਆਂ ਦੀ ਉਮਰ ਹੋ ਚੁੱਕੀ ਸੀ। ਜ਼ਿੰਦਗੀ ਦੁਆਲੇ ਰੁੱਤਾਂ ਦੇ ਅਣ-ਗਿਣਤ ਗੇੜ ਉਸ ਨੂੰ ਛੂਹ-ਛੂਹ ਕੇ ਲੰਘ ਗਏ ਸਨ। ਬਿਸ਼ਨੀ ਅੰਮਾ ਅਜੇ ਵੀ ਅਣ-ਬੁਝੀ ਬੱਤੀ ਦੀ ਤਰ੍ਹਾਂ ਬਲ ਰਹੀ ਸੀ ਜਿਸ ਵਿਚੋਂ ਤੇਲ ਮੁੱਢ ਤੋਂ ਹੀ ਮੁੱਕ ਗਿਆ ਸੀ।
ਕੀ ਵੱਡਾ ਕਰਮ ਕਮਾਇਆ ਸੀ ਉਸ ਨੇ, ਬਿਨਾਂ ਤੇਲ ਦੀ ਬੱਤੀ ਵਾਂਗ ਜਲ੍ਹ ਕੇ? ਬਿਸ਼ਨੀ ਅੰਮਾ ਮਨ ਹੀ ਮਨ ਆਪਣੇ ਆਪੇ ਬਾਰੇ ਸੋਚਣ ਲੱਗੀ।
ਸਾਹਮਣੇ ਕੰਧ ਉਤਲਾ ਪ੍ਰਸ਼ਨ ਚਿੰਨ੍ਹ ਹੁਣ ਜਿਵੇਂ ਉਹਦੇ ਸਾਹਮਣੇ ਹੋਰ ਗੂੜਾ ਹੋ ਕੇ ਉਘੜ ਆਇਆ ਸੀ।
ਯਾਦਾਂ ਦੀਆਂ ਤੰਦਾਂ ਦੀ ਉਧੇੜ-ਬੁਣ ਵਿਚੋਂ ਉਸ ਨੇ ਜ਼ਿੰਦਗੀ ਦੇ ਸਾਰੇ ਪਤਰੇ ਫਰੋਲੇ, ਚੜ੍ਹਦੀ ਜਵਾਨੀ ਤੋਂ ਲੈ ਕੇ ਬਿਰਧ-ਅਵਸਥਾ ਤਕ। ਉਸ ਨੂੰ ਕੁਝ ਵੀ ਤਾਂ ਐਸਾ ਨਹੀਂ ਸੀ ਲੱਭਿਆ ਜਿਸ ਨੂੰ ਲੈ ਕੇ ਉਹ ਆਪਣੀ ਅੰਤਰ-ਆਤਮਾ ਨੂੰ ਧੀਰਜ ਦੇ ਸਕੇ। ਜਿਸ ਦਾ ਉਸ ਨੂੰ ਖੁਦ ਨੂੰ ਵੀ ਤੇ ਉਸ ਦੇ ਸਕੇ-ਸਬੰਧੀਆਂ ਨੂੰ ਵੀ ਮਾਣ ਹੋਇਆ ਹੋਵੇ।
ਰਜਾਈ ਦਾ ਪੱਲਾ ਪਰ੍ਹਾਂ ਹਟਾਉਂਦੀ ਬਿਸ਼ਨੀ ਅੰਮਾ, ਜਿਵੇਂ ਕਿਸੇ ਡਰਾਉਣੇ ਸੁਪਨੇ ਨੂੰ ਦੇਖਦੀ ਹੋਈ ਧੁਰ ਅੰਦਰੋਂ ਕੰਬ ਕੇ ਰਹਿ ਗਈ ਸੀ। ਫੇਰ ਉਸ ਦੀਆਂ ਯਾਦਾਂ ਦੀ ਤੰਦ ਪਿੱਛੇ, ਕਿਧਰੇ ਦੂਰ ਬੀਤੇ ਸਮਿਆਂ ਨਾਲ ਜਾ ਜੁੜੀ।
ਉਸ ਦਾ ਪਿਤਾ ਚੌਧਰੀ ਰਾਮ ਲਾਲ ਪਿੰਡ ਦਾ ਸਰਪੰਚ…ਲਾਗਲੇ ਦਸਾਂ ਹੋਰ ਪਿੰਡਾਂ ਦਾ ਮੰਨਿਆ-ਧਨਿਆ ਮੋਢੀ ਬੰਦਾ…ਤਿੰਨ ਸੌ ਤੋਂ ਵੱਧ ਵਿਘੇ ਜ਼ਮੀਨ ਦਾ ਮਾਲਕ…ਤੇ ਉਸ ਦੀ ਜ਼ਮੀਨ ਉਤੇ ਕੰਮ ਕਰਨ ਵਾਲੇ ਕਿੰਨੇ ਹੀ ਕਾਮੇ। ਤੇ ਇਨ੍ਹਾਂ ਕਾਮਿਆਂ ਵਿਚੋਂ ਹੀ ਇਕ ਖੁਸ਼ੀ ਰਾਮ ਦਾ ਪੁੱਤਰ ਨਸੀਬੂ…ਭਰ ਜੁਆਨ-ਬਾਂਕਾ ਗੱਭਰੂ…ਪੂਰੀਆਂ ਪੰਜ ਜਮਾਤਾਂ ਪਾਸ਼..ਖੇਤਾਂ ਤੋਂ ਲੈ ਕੇ ਹਵੇਲੀ ਤਕ, ਰਾਮ ਲਾਲ ਦਾ ਹਰ ਕੰਮ ਉਹ ਤਨ-ਮਨ ਨਾਲ ਕਰਦਾ ਸੀ।
ਦੋ ਮੰਜ਼ਲੀ ਹਵੇਲੀ ਦੇ ਕਿੰਨੇ ਹੀ ਨਿੱਕੇ ਮੋਟੇ ਕੰਮ ਸੁਆਰਦਾ ਉਹ ਦਿਨ-ਰਾਤ ਜਿਵੇਂ ਥੱਕਦਾ ਹੀ ਨਹੀਂ ਸੀ। ਬਿਸ਼ਨ ਕੌਰ ਦੀ ਮਾਂ ਦਾ ਤਾਂ ਜਿਵੇਂ ਪਲ ਭਰ ਵੀ ਨਸੀਬੂ ਬਿਨਾਂ ਨਹੀਂ ਸੀ ਸਰਦਾ। ਨਸੀਬੂ ਬਿਨਾਂ ਤਾਂ ਓਧਰ ਰਾਮ ਲਾਲ ਨੂੰ ਜ਼ਮੀਨਾਂ ਉਤੇ ਵੀ ਔਖ ਹੁੰਦੀ। ਪਰ ਇਨ੍ਹਾਂ ਦੋਵਾਂ ਤੋਂ ਇਲਾਵਾ ਭਰ ਜੁਆਨ, ਬਿਸ਼ਨ ਕੌਰ ਦੇ ਦਿਲ ਉਤੇ ਤਾਂ ਜਿਵੇਂ ਉਹ ਰਾਜ ਹੀ ਕਰਨ ਲਗ ਪਿਆ ਸੀ। ਬਿਸ਼ਨ ਕੌਰ ਮਨ ਹੀ ਮਨ ਸੋਚਦੀ, ‘ਮੈਂ ਰਾਧਾ ਹਾਂ ਜਾਂ ਰੁਕਮਣੀ?’
ਸੁਬ੍ਹਾ-ਸਵੇਰੇ ਹਵੇਲੀ ਵਿਚ ਜਦ ਉਹ ਮੱਝਾਂ-ਗਾਈਆਂ ਨੂੰ ਪੱਠੇ ਪਾਉਣ ਆਉਂਦਾ ਤਾਂ ਦੂਰ ਖੜ੍ਹੀ ਬਿਸ਼ਨ ਕੌਰ ਉਸ ਨੂੰ ਓਹਲੇ ਹੋ ਹੋ ਨਿਹਾਰਦੀ ਨਾ ਥੱਕਦੀ। ਤੇ ਉਸ ਨੂੰ ਲਗਦਾ, ਉਹ ਤਾਂ ਨਸੀਬੂ ਦੀ ਰਾਧਾ ਵੀ ਹੈ ਤੇ ਰੁਕਮਣੀ ਵੀ।
ਜੋ ਵੀ ਸੀ, ਉਹ ਹੈ ਤਾਂ ਸਰਪੰਚ ਰਾਮ ਲਾਲ ਦਾ ਕਾਮਾ, ਖੁਸ਼ੀ ਰਾਮ ਦਾ ਪੁੱਤ ਨਸੀਬੂ ਹੀ ਨਾ। ਸਰਪੰਚ ਦੇ ਟੱਬਰ ਦਾ ਅੰਗ ਤਾਂ ਉਹ ਕਦੇ ਵੀ ਨਹੀਂ ਸੀ ਨਾ ਬਣ ਸਕਦਾ।
ਭਰ ਜੁਆਨ ਬਿਸ਼ਨ ਕੌਰ ਨੂੰ ਹੁਣ ਨਸੀਬੂ ਤੋਂ ਬਿਨਾਂ ਹੋਰ ਸਾਰੀ ਦੁਨੀਆਂ ਵਿਚ ਕੁਝ ਵੀ ਨਹੀਂ ਸੀ ਭਾਉਂਦਾ। ਦਿਨ ਰਾਤ, ਘੜੀ-ਪਲ ਉਸ ਦੀ ਆਤਮਾ ਨਸੀਬੂ ਦੇ ਅੰਗ-ਸੰਗ ਘੁੰਮਦੀ ਰਹਿੰਦੀ। ਉਹ ਨਸੀਬੂ ਨੂੰ ਆਪਣਾ ਤਨ-ਮਨ ਦੋਵੇਂ ਸੌਂਪਣ ਲਈ ਬਿਹਬਲ ਹੋ ਉਠੀ ਸੀ। ਤੇ ਇਉਂ ਉਸ ਨੇ ਆਪਣੇ-ਆਪ ਖੁਦ ਨੂੰ ਇਕੋ ਇਕ ਮਿਲੀ ਪ੍ਰੀਤਘੜੀ ਵਿਚ ਨਸੀਬੂ ਹੱਥ ਸੌਂਪ ਦਿੱਤਾ ਸੀ।
ਨਸੀਬੂ ਨੇ ਵੀ ਚਿਰਾਂ ਤੋਂ ਬਿਸ਼ਨ ਕੌਰ ਨੂੰ ਰੁਕਮਣੀ ਦਾ ਸਥਾਨ ਦੇ ਰੱਖਿਆ ਸੀ। ਹੁਣ ਨਸੀਬੂ ਦੇ ਅੰਸ਼ ਦੀ ਖੁਸ਼ਬੂ ਨਾਲ ਬਿਸ਼ਨ ਕੌਰ ਦਾ ਲੂੰ-ਲੂੰ ਮਹਿਕ ਉਠਿਆ ਸੀ। ਪਰ ਇਹ ਤਾਂ ਸਰਪੰਚ ਦੀ ਚਿੱਟੀ ਪੱਗ ਉਤੇ ਕਾਲਾ ਸਿਆਹ ਦਾਗ ਸੀ। ਬਿਸ਼ਨ ਕੌਰ ਨੂੰ ਲੱਗਿਆ ਕਿ ਸਾਰਾ ਸ਼ਰੀਕਾ ਭਾਈਚਾਰਾ, ਗਲੀ ਮੁਹੱਲੇ ਵਾਲੇ ਸਰਪੰਚ ਤੇ ਬਿਸ਼ਨ ਕੌਰ ਬਾਰੇ ਸਾਰੇ ਪਿੰਡ ਵਿਚ ਗੱਲਾਂ ਕਰ ਰਹੇ ਸਨ। ਸਰਪੰਚ ਰਾਮ ਲਾਲ ਨੂੰ ਇਹ ਰਿਸ਼ਤਾ ਕਦਾਚਿਤ ਵੀ ਕਬੂਲ ਨਹੀਂ ਸੀ। ਹਵੇਲੀ ਦੀ ਹਰ ਕੰਧ ਜਿਵੇਂ ਉਸ ਦੇ ਵਿਰੁੱਧ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

3 Comments on “ਰੇਸ਼ਮੀ ਰੁਮਾਲ”

  • 👏👏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)