ਇਕ ਵਾਰ ਦੀ ਗੱਲ ਹੈ ਕਿ ਇਕ ਪਾਰਖੂ ਵਿਅਕਤੀ, ਕਿਸੇ ਅਪਰਾਧ ਤਹਿਤ ਬਾਦਸ਼ਾਹ ਨੇ ਕੈਦ ਵਿੱਚ ਸੁੱਟ ਦਿੱਤਾ। ਉਸ ਨੂੰ ਕੈਦੀਆਂ ਦੇ ਨਾਲ ਹੀ ਹਰ ਰੋਜ਼ ਇਕ ਰੋਟੀ ਦੇਣੀ ਮੁਕੱਰਰ ਕੀਤੀ।
ਇਕ ਦਿਨ ਇਕ ਘੋੜਿਆਂ ਦਾ ਵਪਾਰੀ ਦੋ ਘੋੜੇ ਬਾਦਸ਼ਾਹ ਨੂੰ ਭੇਟ ਕਰਕੇ ਗਿਆ। ਪਾਰਖੂ ਕੈਦੀ ਨੇ ਘੋੜਿਆਂ ਦੀਆਂ ਹਰਕਤਾਂ ਦੇਖ ਕੇ ਕਿਹਾ ਕਿ ਇਕ ਘੋੜਾ ਅਸਲੇ ਦਾ ਹੈ ਤੇ ਦੂਸਰਾ ਅਸਲੇ ਵਿਚੋਂ ਨਹੀਂ। ਰਾਜੇ ਨੂੰ ਕੈਦੀ ਦੀ ਇਸ ਗਲ ਦਾ ਪਤਾ ਲਗ ਗਿਆ। ਉਸ ਨੇ ਕੈਦੀ ਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ?ਕੈਦੀ ਨੇ ਕਿਹਾ ਓਹਨੂੰ ਪੁੱਛੋ ਜੋ ਘੋੜੇ ਦੇ ਕੇ ਗਿਆ ਹੈ। ਰਾਜੇ ਨੇ ਵਪਾਰੀ ਨੂੰ ਪੁੱਛਿਆ। ਉਸ ਨੇ ਕਿਹਾ ਹਾਂ ਬਾਦਸ਼ਾਹ ਸਲਾਮਤ, ਇਕ ਅਸਲੇ ਵਿਚੋਂ ਹੈ, ਦੂਜਾ ਨਸਲ ਵਿਚੋਂ ਨਹੀਂ। ਵਪਾਰੀ ਨੇ ਕਿਹਾ ਕਿ ਜਿਹੜਾ ਨਸਲ ਵਿਚੋਂ ਨਹੀਂ, ਉਸ ਦੀ ਮਾਂ ਮਰ ਗਈ ਸੀ ਤੇ ਇਸ ਨੂੰ ਖੋਤੀ ਦਾ ਦੁੱਧ ਪਿਆਉਂਦੇ ਰਹੇ ਹਾਂ। ਫਿਰ ਰਾਜੇ ਨੇ ਕੈਦੀ ਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਲੱਗਾ?ਕੈਦੀ ਨੇ ਕਿਹਾ ਕਿ ਜਿਹੜਾ ਘੋੜਾ ਨਸਲ ਦਾ ਹੈ,ਉਹ ਆਰਾਮ ਨਾਲ ਆਪਣੀ ਖੁਰਲੀ ਤੇ ਦਾਣਾ ਪਠਾ ਖਾਈ ਜਾਂਦਾ ਹੈ, ਜਿਹੜਾ ਨਸਲ ਵਿਚੋਂ ਨਹੀਂ, ਉਹ ਕਿਤੇ ਮੂੰਹ ਉਧਰ ਮਾਰ,ਕਿਤੇ ਲਤ ਇਧਰ ਮਾਰ ਤੇ ਕਿਤੇ ਦੁਲਤੀ ਇਧਰ ਉਧਰ ਮਾਰ, ਦੂਜਿਆਂ ਨੂੰ ਵੀ ਤੰਗ ਕਰਦਾ ਹੈ। ਰਾਜੇ ਨੇ ਲਾਂਗਰੀ ਨੂੰ ਕਿਹਾ ਕਿ ਇਸ ਕੈਦੀ ਦੀ ਇਕ ਰੋਟੀ ਵਧਾ ਦਿਓ। ਉਸ ਕੈਦੀ ਦੀਆਂ ਦੋ ਰੋਟੀਆਂ ਕਰ ਦਿਤੀਆਂ।
ਕੁਝ ਦਿਨਾਂ ਬਾਅਦ ਇਕਹੀਰਿਆਂ ਦਾ ਵਪਾਰੀ ਦੋ ਹੀਰੇ ਰਾਜੇ ਨੂੰ ਦੇ ਕੇ ਗਿਆ। ਰਾਜੇ ਨੇ ਪਰਖ ਕਰਨ ਲਈ ਆਪਣੇ ਮੰਤਰੀ ਨੂੰ ਹੀਰੇ ਦੇ ਕੇ ਕੈਦੀ ਕੋਲ ਭੇਜਿਆ। ਕੈਦੀ ਨੇ ਹੀਰੇ ਹਥ ਵਿੱਚ ਫੜ ਕੇ ਕਿਹਾ ਕਿ ਇਕ ਅਸਲੀ ਤੇ ਇਕ ਨਕਲੀ। ਰਾਜੇ ਨੇ ਕਿਹਾ ਕਿ ਤੈਨੂੰ ਕਿਵੇਂ ਪਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ