ਸਵੇਰੇ ਹੀ ਮੀਂਹ ਪੈਣਾਂ ਸ਼ੁਰੂ ਹੋ ਗਿਆ ਤੇ ਗਿਆਰਾਂ ਵਜੇ ਤੀਕ ਰੁਕਣ ਦਾ ਨਾਂ ਹੀ ਨਾ ਲਿਆ, ਥੋੜ੍ਹਾ ਕੁ ਖੇਤ ਵੀ ਕੰਮ ਸੀ ਜਿਸ ਕਰਕੇ ਸੁਖ ਅੱਜ ਸ਼ਹਿਰ ਨਾ ਗਿਆ, ਅਲਫ਼ਨੂਰ ਦੇ ਸਵੇਰੇ ਦੇ ਦੋ ਤਿੰਨ ਫੋਨ ਆ ਚੁੱਕੇ ਸਨ ਤੇ ਮੈਸ਼ਜਾਂ ਦਾ ਤਾਂ ਕੋਈ ਅੰਤ ਹੈ ਹੀ ਨਹੀਂ ਸੀ,ਸੁਖ ਨੇ ਕੁਝ ਸਮਾਂ ਕੱਢ ਅਲਫ਼ਨੂਰ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਉਹ ਖੇਤ ਕੰਮ ਕਰ ਰਿਹਾ ਹੈ ਜਿਸ ਕਰਕੇ ਉਹ ਬਾਅਦ ਵਿੱਚ ਖੁਦ ਹੀ ਫੋਨ ਕਰ ਲਵੇਗਾ, ਸੁਖ ਖੇਤੋਂ ਤਿੰਨ ਕੁ ਵਜੇ ਕੰਮ ਨਿਬੇੜ ਘਰ ਨੂੰ ਚੱਲ ਪਿਆ, ਰਿਸ਼ਤੇ ਵਿੱਚ ਹੀ ਉਸਨੂੰ ਖ਼ਿਆਲ ਆਇਆ ਕਿ ਕੱਲ੍ਹ ਨੂੰ ਐਤਵਾਰ ਹੈ ਤੇ ਸਾਰਾ ਬਜ਼ਾਰ ਬੰਦ ਹੋਊ,ਨਾ ਹੀ ਘਰ ਕੋਈ ਕੰਮ ਹੈ ਤੇ ਚੰਨਨ ਨੇ ਵੀ ਫੋਨ ਨਹੀਂ ਕੀਤਾ ਹਲੇ ਤੀਕ, ਕਿਉਂ ਨਾ ਘਰ ਜਾ ਮਾਂ ਨੂੰ ਕਿਸੇ ਕੰਮ ਦਾ ਬਹਾਨਾ ਲਾ ਅਲਫ਼ਨੂਰ ਕੋਲ਼ ਚਲਾ ਜਾਵਾਂ… ਸੋਚਦਾ ਸੋਚਦਾ ਸੁਖ ਘਰ ਪਹੁੰਚ ਗਿਆ,ਘਰ ਪਹੁੰਚਦੇ ਹੀ ਮਾਂ ਨੂੰ ਕਹਿ ਦਿੱਤਾ ਕਿ ਮਾਂ ਅੱਜ ਕੰਪਨੀ ਵਾਲਿਆਂ ਦਾ ਫੋਨ ਆਇਆ ਸੀ ਉਹਨਾਂ ਨੇ ਜ਼ਰੂਰੀ ਮੀਟਿੰਗ ਲਈ ਬੁਲਾਇਆ ਹੈ ਤੇ ਮੈਨੂੰ ਅੱਜ ਹੀ ਜਾਣਾਂ ਪੈਣਾਂ ਹੈ, ਮਾਂ ਨੇ ਕਿਹਾ ਕੋਈ ਨਹੀਂ ਪੁੱਤ ਮੈਂ ਤੇਰੇ ਕੱਪੜੇ ਲੀੜੇ ਬੈੱਗ ਵਿਚ ਸੈੱਟ ਕਰ ਦੇਣੀ ਆ ਤੇ ਤੂੰ ਨਹਾ ਆ, ਨਾਲ਼ੇ ਮੈਂ ਦੁਪਹਿਰ ਦੀ ਰੋਟੀ ਬਣਾਉਣ ਹੀ ਲੱਗਦੀ ਸੀ ਤੂੰ ਗਰਨ ਦਿੰਨੇ ਨਹਾ ਕੇ ਆ ਕੇ ਖਾ ਲਵੀਂ,ਸੁਖ ਨਹਾਉਣ ਚਲਾ ਗਿਆ, ਮਾਂ ਨੇ ਮੋਟੀ ਮੋਟੀ ਪ੍ਰੈਸ ਮਾਰ ਦੋ ਸੂਟ ਸੁਖ ਦੇ ਪ੍ਰੈੱਸ ਕਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
javeerkaur
Hello MA jasveer kaur ada next part ka cc Thonu whatsapp ta send kar na lay
Beant
Next part please