ਪਿੰਡ ਦਾ ਲਾਲੀ ਅਕਸਰ ਹੀ ਲੋਕਾਂ ਨਾਲ ਲੜਦਾ ਰਹਿੰਦਾ ਪਰ ਲੋਕ ਓਹਦੇ ਨਾਲ ਮੱਥਾ ਮਾਰਨ ਤੋਂ ਟਾਲਾ ਲੇ ਜਾਂਦੇ। ਕਿਉਂਕਿ ਓਹਦੇ ਬਾਰੇ ਕੀਹਨੂੰ ਨਹੀਂ ਪਤਾ ਸੀ ਸਾਰਾ ਪਿੰਡ ਉਸਦੀਆਂ ਕਰਤੂਤਾਂ ਤੋਂ ਵਾਕਫ਼ ਸੀ। ਕਦੇ ਓਹ ਕਿਸੇ ਜਨਾਨੀ ਨੂੰ ਛੇੜਨ ਦੇ ਚੱਕਰ ਵਿੱਚ ਛਿੱਤਰ ਖਾ ਕੇ ਆਉਂਦਾ ਤੇ ਕਦੀ ਆਪਦੀ ਜਨਾਨੀ ਕੋਲੋਂ। ਫਿਰ ਹੌਲੀ ਹੌਲੀ ਉਹ ਨਜਾਇਜ ਸ਼ਰਾਬ ਵੇਚਣ ਲੱਗ ਪਿਆ ਤੇ ਹੋਰ ਨਸ਼ੇ ਵੀ ਪਰ ਜਿਆਦਾ ਓਹ ਦੇਸੀ ਸ਼ਰਾਬ ਹੀ ਵੇਚਦਾ। ਅਕਸਰ ਪੁਲਸ ਓਹਦੇ ਘਰ ਆਈ ਰਹਿੰਦੀ ਪਰ ਉਹ ਪਿੰਡ ਦੇ ਸ਼ਾਹੂਕਾਰਾਂ ਦੇ ਤਲਵੇ ਚਟਨ ਲਗ ਪਿਆ ਸੀ। ਜਿਹੜਾ ਬੰਦਾ ਓਹਨੂੰ ਬਚਾਉਂਦਾ ਸੀ ਉਹ ਪੂਰੇ ਪਿੰਡ ਦਾ ਮੰਨਿਆ ਹੋਇਆ ਚਗਲ ਬੰਦਾ ਸੀ। ਅਸੀ ਓਹਨੂੰ ਅਕਸਰ ਸਮਝਾਉਂਦੇ ਕਿ ਉਹ ਗਲਤ ਕੰਮ ਛਡ ਦੇਵੇ ਤੇ ਓਸ ਬੰਦੇ ਦਾ ਸਾਥ ਵੀ ਪਰ ਜਦੋਂ ਡੰਗਰ ਨੂੰ ਰਸਾ ਚਬਣ ਦੀ ਆਦਤ ਪੈ ਜਾਵੇ ਤਾਂ ਉ ਹ ਛੇਤੀ ਨਹੀਂ ਛੁਡਿੰਦੀ…
ਹੌਲੀ ਹੌਲੀ ਓਹਦੇ ਕੋਲ ਕਾਫੀ ਪੈਸੇ ਇੱਕਠੇ ਹੋ ਗਏ ਤੇ ਜਾਹਿਰ ਜੀ ਗਲ ਹੈ ਕਿ ਗਲਤ ਕੰਮ ਵਿਚੋਂ ਬਣਾਏ ਪੈਸੇ ਬਹੁਤਾ ਚਿਰ ਨਹੀਂ ਕੜਦੇ। ਓਹ ਹੁਣ ਸਾਡੇ ਨਾਲ ਵੀ ਲੜਨ ਲੱਗ ਪਿਆ ਸੀ ਤੇ ਪਿੰਡ ਦੇ ਹੋਰ ਜਮੀਨਾਂ ਵਾਲਿਆਂ ਨੂੰ ਹਮੇਸ਼ਾ ਉੱਚੀ ਉੱਚੀ ਲਲਕਾਰਦਾ ਸੀ
ਓਹਨੂੰ ਅਸੀਂ ਲੱਖ ਵਾਰ ਸਮਝਾਉਂਦੇ ਪਰ ਉਹ ਕਿੱਥੇ ਮੰਨਦਾ ਸੀ ਓਹਦੇ ਸਿਰ ਤੇ ਤਾਂ ਸ਼ਾਹੂਕਾਰਾਂ ਦਾ ਹੱਥ ਸੀ।
ਇੱਕ ਦਿਨ ਸ਼ਾਹੂਕਾਰ ਦਾ ਰਿਸ਼ਤੇਦਾਰ ਗ਼ਲੀ ਚੋਂ ਬਲਦ ਭਜਾ ਕੇ ਲਿਆ ਰਿਹਾ ਸੀ ਤੇ ਗਲੀ ਚ ਓਹਦੇ ਬੱਚੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ