ਅੱਧੀ ਰਾਤ ਫੋਨ ਖੜਕਿਆ..
ਵੇਖਿਆ ਇੰਡੀਆ ਤੋਂ ਇੱਕ ਮਿੱਤਰ ਪਿਆਰੇ ਦਾ ਸੀ..
ਆਖਣ ਲੱਗਾ “ਸਾਢੇ ਤਿੰਨ ਲੱਖ ਚਾਹੀਦੇ ਨੇ..ਭਾਪਾ ਜੀ ਗੁਸਲਖਾਨੇ ਗਏ ਡਿੱਗ ਪਏ..ਸਿਰ ਵਿਚ ਸੱਟ ਵੱਜ ਗਈ..ਓਪਰੇਸ਼ਨ ਵਾਸਤੇ ਖੜੇ ਪੈਰ ਲੋੜ ਪੈ ਗਈ”
ਨਾਲ ਹੀ ਜਜਬਾਤੀ ਹੋ ਗਿਆ!
ਖੈਰ ਸੁਵੇਰੇ ਉੱਠ ਪੈਸੇ ਭੇਜ ਦਿੱਤੇ..ਕੋਡ ਦੱਸਣ ਲਈ ਜਦੋਂ ਫੋਨ ਕੀਤਾ ਤਾਂ ਇੱਕ ਗੱਲ ਪੁੱਛ ਲਈ..
ਆਖਿਆ ਯਾਰ ਜੇ ਤੇਰੀ ਇਹੋ ਅਸਲੀਅਤ ਹੈ ਤਾਂ ਫੇਰ ਉਹ ਨਵੀਂ ਕਾਰ..ਕੋਠੀ..ਮਹਿੰਗਾ ਫਰਨੀਚਰ..ਸਿੰਗਾਪੁਰ ਮਲੇਸ਼ੀਆ ਦੇ ਟਰਿੱਪ ਅਤੇ ਸ਼ੋਸ਼ਲ ਮੀਡਿਆ ਤੇ ਫੋਟੋਆਂ..ਕੀ ਸੀ ਉਹ ਸਾਰਾ ਕੁਝ..”?
ਆਖਣ ਲੱਗਾ “ਯਾਰ ਤੈਥੋਂ ਕਾਹਦਾ ਓਹਲਾ..ਬੱਸ ਹਵਾ ਹੀ ਸੀ..ਲੋਨ ਤੇ ਸੀ ਉਹ ਸਾਰਾ ਕੁਝ..ਸੋਸ਼ਲ ਸਟੇਟਸ ਬਰਕਰਾਰ ਰੱਖਣ ਲਈ ਇਹ ਸਭ ਕੁਝ ਕਰਨਾ ਪੈਂਦਾ..
ਨਾ ਕਰੋ ਤਾਂ ਔਲਾਦ ਹੀ ਨਹੀਂ ਟਿਕਣ ਦਿੰਦੀ..ਮੇਰਾ ਰੋਮ ਰੋਮ ਕਰਜੇ ਵਿਚ ਡੁਬਿਆ ਹੋਇਆ ਏ..ਸਟਰੈਸ ਬਲੱਡ ਪ੍ਰੈਸ਼ਰ..ਯੂਰਿਕ ਐਸਿਡ ਅਤੇ ਹੋਰ ਵੀ ਕਿੰਨਾ ਕੁਝ..ਬੱਸ ਇਸੇ ਸਾਰੇ ਦੀ ਵਜਾ ਕਰਕੇ ਹੀ ਤਾਂ ਹੈ..”
ਇਸ ਮਗਰੋਂ ਨਾ ਤੇ ਮੈਂ ਕੁਝ ਆਖ ਸਕਿਆ ਤੇ ਨਾ ਹੀ ਉਸਤੋਂ ਕੋਈ ਗੱਲ ਹੋਈ..
ਪਰ ਫੋਨ ਬੰਦ ਕਰਨ ਮਗਰੋਂ ਇੱਕ ਗੱਲ ਹਥੌੜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
mandeep kaur
bhut bhut vadia ji