ਸੀਮਾ ਇੱਕ ਪੜ੍ਹੀ ਲਿਖੀ ਘਰੇਲੂ ਔਰਤ ਸੀ। ਉਹ ਸਾਰਾ ਦਿਨ ਆਪਣੇ ਬੱਚਿਆਂ ਵਿੱਚ ਮਸਤ ਰਹਿੰਦੀ । ਕਦੇ ਉਨ੍ਹਾਂ ਨੂੰ ਪੜ੍ਹਾ ਰਹੀ ਹੁੰਦੀ ,ਕਦੇ ਉਨ੍ਹਾਂ ਨੂੰ ਖਾਣ ਪੀਣ ਲਈ ਦਿੰਦੀ । ਉਹ ਘਰ ਦੇ ਨਿੱਕੇ ਨਿੱਕੇ ਕੰਮ ਕਰਦਿਆਂ ਬੜਾ ਖੁਸ਼ੀ ਮਹਿਸੂਸ ਕਰਦੀ। ਆਪਣੇ ਬੱਚਿਆਂ ਨਾਲ ਰਲ ਮਿਲ ਕੇ ਹੱਸਣਾ ਉਸ ਨੂੰ ਬਹੁਤ ਚੰਗਾ ਲਗਦਾ। ਇੱਕ ਦਿਨ ਉਹ ਬੱਚਿਆਂ ਨਾਲ ਗੱਲਾਂ ਗੱਲਾਂ ਬਾਤਾਂ ਕਰ ਰਹੀ ਸੀ। ਉਸ ਨੇ ਆਪਣੇ ਬੱਚਿਆਂ ਨੂੰ ਪੁੱਛਿਆ ,”ਬੇਟੇ ਤੁਸੀਂ ਵੱਡੇ ਹੋ ਕੇ ਕੀ ਬਣੋਗੇ ?”ਉਸ ਦੀ ਅੱਠਵੀਂ ਚ ਪੜ੍ਹਦੀ ਬੇਟੀ ਰੀਤ ਬੋਲੀ ,”ਮੰਮੀ !ਮੈਂ ਤਾਂ ਡਾਕਟਰ ਬਣਨਾ।” ਉਸ ਨੇ ਕਿਹਾ ,”ਹਾਂ ਬੇਟੇ ਸਾਰਿਆਂ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਉਦੇਸ਼ ਹੋਣਾ ਚਾਹੀਦਾ ।ਬਹੁਤ ਵਧੀਆ ਲੱਗਿਆ ਕਿ ਤੂੰ ਡਾਕਟਰ ਬਣਨਾ । ਫਿਰ ਉਸ ਦੇ ਬੇਟੇ ਨੇ ਕਿਹਾ,”ਪਰ ਮੰਮੀ ਤੁਸੀਂ ਸਾਡੀ ਛੱਡੋ !ਤੁਸੀਂ ਇਹ ਦੱਸੋ ਕੀ ਤੁਸੀਂ ਜਦੋਂ ਸਾਡੇ ਜਿੱਡੇ ਹੁੰਦੇ ਸੀ ਤਾਂ ਤੁਹਾਡਾ ਦਿਲ ਕਰਦਾ ਸੀ ਕਿ ਮੈਂ ਕੀ ਬਣਾਂ?” ਸੀਮਾ ਹੱਸ ਕੇ ਬੋਲੀ ,”ਮੇਰਾ ਤਾਂ ਬਹੁਤ ਕੁਝ ਬਣਨ ਨੂੰ ਦਿਲ ਕਰਦਾ ਸੀ ਬੇਟਾ!” ਤਾਂ
ਮੰਮੀ ਬਣੇ ਕਿਉਂ ਨਹੀਂ ?”ਉਸ ਦੇ ਬੇਟੇ ਨੇ ਪੁੱਛਿਆ।” ਤੁਸੀਂ ਤਾਂ ਪੜ੍ਹ ਲਿਖ ਕੇ ਘਰ ਵਿੱਚ ਹੀ ਕੰਮ ਕਰਦੇ ਹੋ ।” “ਦੱਸਦੀ ਹਾਂ ਬੇਟਾ, ਛੋਟੀ ਹੁੰਦੀ ਜਦੋਂ ਆਪਣੀ ਮੰਮੀ ਨਾਲ ਹਸਪਤਾਲ ਜਾਇਆ ਕਰਨਾ, ਉੱਥੇ ਡਾਕਟਰ ਨੂੰ ਵੇਖ ਕੇ ਮੇਰਾ ਬੜਾ ਦਿਲ ਕਰਨਾ ਕਿ ਮੈਂ ਇਸ ਵਰਗੀ ਡਾਕਟਰ ਬਣਾਂ । ਜਦੋਂ ਮੈਂ ਆਪਣੇ ਅਧਿਆਪਕਾਂ ਨੂੰ ਪੜ੍ਹਾਉਂਦੇ ਦੇਖਦੀ ਸੀ ਤਾਂ ਮੇਰਾ ਮਨ ਅਧਿਆਪਕ ਬਣਨ ਨੂੰ ਕਰਦਾ ਸੀ ਤੇ ਜਦੋਂ ਕਦੇ ਕਦੇ ਸਕੂਲ ਦੇ ਬਗੀਚੇ ਵਿੱਚ ਮਾਲੀ ਨੂੰ ਕੰਮ ਕਰਦੇ ਦੇਖਣਾ ਤਾਂ ਮੇਰਾ ਦਿਲ ਕਰਿਆ ਕਰਨਾ ਕਿ ਚੱਲ ਮੈਂ ਤਾਂ ਮਾਲੀ ਹੀ ਬਣ ਜਾਵਾਂ। ਸਾਰਾ ਦਿਨ ਫੁੱਲਾਂ ਬੂਟਿਆਂ ‘ਚ ਰਿਹਾ ਕਰਾਂਗੀ । ਕਈ ਵਾਰੀ ਜਦੋਂ ਵਿਆਹ ਸ਼ਾਦੀ ਵਿੱਚ ਸਵਾਦ ਚੀਜ਼ਾਂ ਖਾਂਦੀ ਫੇਰ ਮੇਰਾ ਜੀਅ ਕਰਦਾ, ਲੈ ਮੈਂ ਤਾਂ ਸ਼ੈੱਫ ਬਣਜਾਂ ਤੇ ਬਹੁਤ ਸਵਾਦ ਸਵਾਦ ਚੀਜ਼ਾਂ ਬਣਾਇਆ ਕਰਾਂ। ਇਸ ਤਰ੍ਹਾਂ ਮੇਰੇ ਤਾਂ ਬਹੁਤ ਕੁਝ ਬਣਨ ਨੂੰ ਦਿਲ ਕਰਦਾ ਸੀ ।”ਅੱਛਾ ਮੰਮੀ ,ਤੁਸੀਂ ਐਨਾ ਕੁਝ ਬਣਨਾ ਚਾਹੁੰਦੇ ਸੀ ?”ਅਵੀ ਹੈਰਾਨੀ ਨਾਲ ਬੋਲਿਆ। ਫੇਰ ਸੀਮਾ ਨੇ ਗੱਲ ਜਾਰੀ ਰੱਖੀ ਏਨਾ ਹੀ ਨਹੀਂ ਬੇਟੇ ! ਜਦੋਂ ਕਦੇ ਮੈਂ ਸੋਹਣੀਆਂ ਕਹਾਣੀਆਂ ਪੜ੍ਹਦੀ ਸੀ ਤਾਂ ਮੇਰਾ ਜੀਅ ਕਰਦਾ ਸੀ ਕਿ ਮੈਂ ਤਾਂ ਕਹਾਣੀਆਂ ਲਿਖਿਆ ਕਰਾਂ। ਮੇਰਾ ਕਹਾਣੀਕਾਰ ਬਣਨ ਨੂੰ ਵੀ ਦਿਲ ਕਰਦਾ ਸੀ। ” ਇਹ ਸੁਣ ਕੇ ਦੋਵੇਂ ਬੱਚੇ ਹੈਰਾਨ ਹੋ ਗਏ ਤੇ ਉਸ ਦੀ ਬੇਟੀ ਰੀਤ ਉਦਾਸ ਜੀ ਹੋ ਕੇ ਬੋਲੀ ,”ਹੈਂ ਮੰਮੀ!...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
kajal chawla
very heart touching