ਸਤਵੰਤ ਤੇ ਬਲਜੀਤ ਬਚਪਨ ਤੋਂ ਹੀ ਚੰਗੇ ਦੋਸਤ ਸਨ ।ਦੋਨੋਂ ਇਕੱਠੇ ਪੜ੍ਹਦੇ ਸਨ ।ਵੱਡੇ ਹੋਏ ਤਾਂ ਸੁਖਵੰਤ ਨੂੰ ਇੱਕ ਸਰਕਾਰੀ ਨੌਕਰੀ ਮਿਲ ਗਈ ਤੇ ਉਸ ਦਾ ਆਪਣੇ ਪਰਿਵਾਰ ਵਿੱਚ ਚੰਗਾ ਗੁਜ਼ਾਰਾ ਚੱਲ ਰਿਹਾ ਸੀ। ਦੂਜੇ ਪਾਸੇ ਬਲਜੀਤ ਦੀ ਸੰਗਤ ਕੁਝ ਗਲਤ ਮੁੰਡਿਆਂ ਨਾਲ ਹੋਣ ਕਰਕੇ ਉਹ ਸ਼ਰਾਬੀ ਬਣ ਗਿਆ।ਉਹ ਸ਼ਰਾਬ ਪੀ ਕੇ ਕੋਈ ਨਾ ਕੋਈ ਬਖੇੜਾ ਖੜ੍ਹਾ ਕਰੀ ਰੱਖਦਾ ।ਉਸ ਦੇ ਬੱਚੇ ਵੀ ਡਰੇ ਸਹਿਮੇ ਰਹਿੰਦੇ ।ਸਤਵੰਤ ਨੇ ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਸਭ ਵਿਅਰਥ। ਉਸ ਤੇ ਕੋਈ ਅਸਰ ਨਾ ਹੋਇਆ । ਕਈ ਮਹੀਨਿਆਂ ਬਾਅਦ ਦੋਨੋਂ ਦੋਸਤ ਜਦੋਂ ਮਿਲੇ ਤਾਂ ਸਤਵੰਤ ਨੂੰ ਬਲਜੀਤ ਦੇ ਵਿੱਚ ਕੁਝ ਬਦਲਾਅ ਨਜ਼ਰ ਆਇਆ। ਉਹ ਪਹਿਲਾਂ ਨਾਲੋਂ ਹਸਮੁੱਖ ਨਜ਼ਰ ਆ ਰਿਹਾ ਸੀ। ਸਤਵੰਤ ਨੇ ਪੁੱਛਿਆ ,”ਬਲਜੀਤ ਕਿੱਧਰ ਜਾ ਰਿਹਾ ?” ” ਮੈਂ ਖੇਤ ਗੇੜਾ ਮਾਰਨ ਚੱਲਿਆ ਸੀ ।ਆਜਾ ਤੂੰ ਵੀ ਚੱਲਣਾ ਤਾਂ।” ਦੋਨੋਂ ਸੈਰ ਕਰਦੇ ਕਰਦੇ ਸੜਕ ਤੇ ਤੁਰ ਪਏ ।ਗੱਲਾਂ ਗੱਲਾਂ ਵਿੱਚ ਸੁਖਵੰਤ ਨੇ ਬਲਜੀਤ ਤੋਂ ਪੁੱਛਿਆ ,”ਕੀ ਗੱਲ ਅੱਜ ਤੂੰ ਸ਼ਰਾਬ ਨਹੀਂ ਪੀਤੀ ?ਅੱਗੇ ਤਾਂ ਇਸ ਵਕਤ ਵੀ ਤੂੰ ਡੱਕਿਆ ਹੁੰਦਾ ਹੈਂ ਸ਼ਰਾਬ ਨਾਲ਼ ।” ਤਾਂ ਬਲਜੀਤ ਬੋਲਿਆ ,”ਯਾਰ!ਮੈਂ ਛੱਡ ਦਿੱਤੀ ਸ਼ਰਾਬ ।” “ਕਿਉਂ ਕੀ ਹੋ ਗਿਆ ?ਤੂੰ ਤਾਂ ਸ਼ਰਾਬ ਬਿਨਾਂ ਇੱਕ ਮਿੰਟ ਨਹੀਂ ਰਹਿੰਦਾ ਸੀ ।”ਸੁਰਿੰਦਰ ਸਤਵੰਤ ਨੇ ਹੈਰਾਨ ਹੋ ਕੇ ਪੁੱਛਿਆ। “ਯਾਰ !ਮੈਨੂੰ ਤਾਂ ਸ਼ਰਾਬ ਨਾਲੋਂ ਵੀ ਵੱਡਾ ਨਸ਼ਾ ਮਿਲ ਗਿਆ। ਸ਼ਰਾਬ ਦੀ ਕੋਈ ਲੋੜ ਨਹੀਂ ਰਹੀ ਹੁਣ ! ” ਸਤਵੰਤ ਹੈਰਾਨ ਹੋ ਗਿਆ।” ਸ਼ਰਾਬ ਨਾਲੋਂ ਵੱਡਾ ਨਸ਼ਾ ਕਿਹੜਾ ?ਕਿਤੇ ਸਮੈਕ ਤਾਂ ਨੀਂ ਲੈਣ ਲੱਗ ਗਿਆ? ਇੱਕ ਖਾਈ ਚੋਂ ਨਿਕਲ ਕੇ ਦੂਜੀ ਖਾਈ ‘ਚ ਤਾਂ ਨਹੀਂ ਡਿੱਗ ਪਿਆ ਕਿਤੇ ?” ਸਤਵੰਤ ਨੇ ਕਾਹਲ਼ੀ ਨਾਲ ਪੁੱਛਿਆ। ਤਾਂ ਬਲਜੀਤ ਹੱਸ ਪਿਆ ,” ਚੱਲ ਆ ਬੈਠ ਕੇ ਕਰਦੇ ਹਾਂ ਗੱਲਾਂ ।” ਇੰਨੇ ਨੂੰ ਉਹ ਖੇਤ ਪਹੁੰਚ ਗਏ ।ਉੱਥੇ ਕੋਲ਼ ਪਏ ਮੰਜੇ ਤੇ ਬੈਠਦਿਆਂ ਬਲਜੀਤ ਬੋਲਿਆ ,”ਆ ਦੱਸਦਾ ਤੈਨੂੰ ਸਾਰੀ ਗੱਲ ।”ਦੋਵੇਂ ਦੋਸਤ ਮੰਜੇ ਤੇ ਆਰਾਮ ਨਾਲ ਬੈਠ ਗਏ ਤਾਂ ਬਲਜੀਤ ਨੇ ਗੱਲ ਸ਼ੁਰੂ ਕੀਤੀ,” ਤੈਨੂੰ ਯਾਦ ਨਾ ਆਪਣਾ ਇੱਕ ਦੋਸਤ ਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਇਹ ਗੱਲਾਂ ਸਭ ਲਈ ਹਨ ਜਿਹੜੇ ਨਸ਼ੇ ਕਰਦੇ ਹਨ ਕੁਝ ਤਾ ਸੋਚ ਵਿਚਾਰ ਕਰੋ। ਬਚਿਆਂ ਨਾਲ ਪਿਆਰ ਕਰੋ।
NIRBHAY SINGH
very nice👌👌